ਬਿਹਾਰ ਨੇ ਵਿਕਾਸ ਤੇ ਸੁਚੱਜਾ ਸ਼ਾਸਨ ਚੁਣਿਆ
ਬਿਹਾਰ ਵਾਸੀਆਂ ਨੇ ਇੱਕ ਵਾਰ ਫ਼ਿਰ ਬਿਹਾਰ ਦੀ ਕਮਾਨ ਰਾਸ਼ਟਰੀ ਲੋਕਤੰਤਰੀ ਗਠਜੋੜ (ਐਨਡੀਏ) ਦੇ ਹੱਥ ਸੌਂਪ ਦਿੱਤੀ ਹੈ ਬਿਹਾਰ ਦੇ ਨਿਵਾਸੀਆਂ ਨੇ ਸੁਸ਼ਾਸਨ ਬਾਬੂ ਨੀਤਿਸ਼ ਕੁਮਾਰ ‘ਤੇ ਇੱਕ ਵਾਰ ਫ਼ਿਰ ਭਰੋਸਾ ਪ੍ਰਗਟ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਜੰਗਲਰਾਜ ਅਤੇ ਲਾਲਟੇਨ ਯੁੱਗ ਨਹੀਂ ਚਾਹੀਦਾ ਹੈ ਬਿਹਾਰ ਨੂੰ ਵਿਕਾਸ ਚਾਹੀਦਾ ਹੈ ਬਿਹਾਰ ਨੂੰ ਸੁਚੱਜਾ ਸ਼ਾਸਨ ਚਾਹੀਦਾ ਹੈ ਉਹੀ ਇਸ ਚੋਣ ‘ਚ ਜਨਤਾ ਜਾਤੀ ਸਮੀਕਰਨਾਂ ਦੇ ਭਰਮਜਾਲ ‘ਚ ਵੱਡੀ ਸਫ਼ਾਈ ਤੋਂ ਬਚਦੀ ਦਿਸੀ ਜਨਤਾ ਨੇ ਸਾਫ਼ ਤੌਰ ‘ਤੇ ਇਹ ਦੱਸ ਦਿੱਤਾ ਕਿ ਰਾਸ਼ਟਰੀ ਮੁੱਦੇ, ਵਿਕਾਸ ਅਤੇ ਸੁਸ਼ਾਸਨ ਉਸ ਦੇ ਏਜੰਡੇ ‘ਚ ਤਮਾਮ ਦੂਜੇ ਮੁੱਦਿਆਂ ਤੋਂ ਉਪਰ ਹੈ
ਇਸ ਵਾਰ ਬਿਹਾਰ ਦੀਆਂ ਚੋਣਾਂ ਦੇ ਨਤੀਜਿਆਂ ‘ਚ ਐਨਡੀਏ ‘ਚ ਇਹ ਵੱਡਾ ਬਦਲਾਅ ਜ਼ਰੂਰ ਆਇਆ ਹੈ ਕਿ ਹੁਣ ਬੀਜੇਪੀ ਵੱਡੇ ਭਰਾ ਦੀ ਭੂਮਿਕਾ ‘ਚ ਆਈ ਹੈ ਬਿਹਾਰ ‘ਚ ਹੁਣ ਨੀਤਿਸ਼ ਸਰਕਾਰ ‘ਚ ਭਾਜਪਾ ਦਾ ਕੰਟਰੋਲ ਜਿਆਦਾ ਹੋਵੇਗਾ ਉਥੇ ਇਨ੍ਹਾਂ ਸਭ ਵਿਚਕਾਰ ਬਿਹਾਰ ਵਿਧਾਨ ਸਭਾ ਚੋਣਾਂ ਦੇ ਐਗਜਿਟ ਪੋਲ ਸਾਲ 2015 ਦੀ ਤਰਜ਼ ‘ਤੇ ਇੱਕ ਵਾਰ ਫ਼ਿਰ ਬੇਕਾਰ ਸਾਬਤ ਹੋਈ ਹੈ
ਨੀਤਿਸ਼ ਕੁਮਾਰ ਦੇ ਪੰਦਰ੍ਹਾਂ ਸਾਲ ਦੇ ਸ਼ਾਸਨ ਤੋਂ ਬਾਅਦ ਇਹ ਅਨੁਮਾਨ ਲਾਇਆ ਜਾ ਰਿਹਾ ਸੀ ਕਿ ਬਿਹਾਰ ਇਸ ਵਾਰ ਬਦਲਾਅ ਦੇ ਮੂਡ ‘ਚ ਹੈ ਇਸ ‘ਚ ਵੀ ਕੋਈ ਦੋ ਰਾਇ ਨਹੀਂ ਹੈ ਕਿ ਨੀਤਿਸ਼ ਖਿਲਾਫ਼ ਮਾਹੌਲ ਸੀ ਪਰ ਬਿਹਾਰਵਾਸੀ ਜੰਗਲਰਾਜ ਦੇ ਵਾਪਸੀ ਕਿਸੇ ਕੀਮਤ ‘ਤੇ ਨਹੀਂ ਚਾਹੁੰਦੇ ਸਨ ਤੇਜ਼ਸਵੀ ਯਾਦਵ 10 ਲੱਖ ਨੌਕਰੀਆਂ ਦੇ ਵੱਡੇ ਮੁੱਦੇ ਦੇ ਨਾਲ ਚੋਣ ਮੈਦਾਨ ‘ਚ ਉਤਰੇ ਸਨ ਅਜਿਹੇ ‘ਚ ਬਿਹਾਰ ‘ਚ ਨੌਕਰੀ ਦਾ ਮੁੱਦਾ ਵੱਡਾ ਫੇਕਅਰ ਬਣ ਕੇ ਉਭਰਿਆ ਸੀ ਉਥੇ ਲਾਕਡਾਊਨ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੇ ਮਸਲੇ ਨੂੰ ਵੀ ਵਿਰੋਧੀ ਧਿਰ ਨੇ ਜ਼ੋਰ-ਸ਼ੋਰ ਨਾਲ ਉਠਾਇਆ ਵਿਰੋਧੀ ਧਿਰ ‘ਚ ਨੀਤਿਸ਼ ਸਰਕਾਰ ਦੀ ਨਾਕਾਮਯਾਬੀ ਨੂੰ ਮੁੱਦਾ ਬਣਾਇਆ ਉਥੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਚੀਨ ਨਾਲ ਸੀਮਾ ਵਿਵਾਦ ਨੂੰ ਵੀ ਖੁੱਲ੍ਹ ਕੇ ਹਵਾ ਦਿੱਤੀ ਪਰ ਵਿਰੋਧੀ ਧਿਰ ਦੇ ਸਾਰੇ ਵਾਅਦੇ, ਮੁੱਦੇ ਅਤੇ ਕੂੜ ਸਾਬਤ ਹੋਏ
ਉਥੇ ਜਾਤੀ ਸਿਆਸਤ ਦੇ ਸਭ ਤੋਂ ਗੜ੍ਹ ਮੰਨੇ ਜਾਣ ਵਾਲੇ ਬਿਹਾਰ ‘ਚ ਇਸ ਵਾਰ ਜਾਤੀ ਸਮੀਕਰਨ ਅਤੇ ਗਠਜੋੜ ਤਬਾਹ ਹੁੰਦੇ ਦਿਖਾਈ ਦਿੱੇਤੇ ਮੁਸਲਿਮ-ਯਾਦਵ ਸਮੀਕਰਨ ਸਫ਼ਲ ਸਾਬਤ ਨਹੀਂ ਹੋ ਸਕਿਆ ਪਰ ਇਸ ਚੋਣ ‘ਚ ਵਾਮ ਪਾਰਟੀਆਂ ਨੇ ਆਪਣੇ ਗੜਾਂ ‘ਚ ਬਿਹਤਰ ਪ੍ਰਦਰਸ਼ਨ ਕੀਤਾ ਹੈ ਪਿਛਲੀਆਂ ਚੋਣਾਂ ‘ਚ ਖੱਬੇਪੱਖੀ ਪਾਰਟੀਆਂ ਦੇ ਹਿੱਸੇ ‘ਚ ਸਿਰਫ਼ 3 ਸੀਟਾਂ ਆਈਆਂ ਸੀ, ਇਸ ਵਾਰ ਉਹ 16 ਸੀਟਾਂ ‘ਤੇ ਜਿੱਤੇ ਹਨ ਕਾਂਗਰਸ ਨੇ 2015 ‘ਚ 27 ਸੀਟਾਂ ਜਿੱਤੀਆਂ ਸੀ, ਇਸ ਵਾਰ ਉਹ ਕੇਵਲ 19 ਸੀਟਾਂ ਹੀ ਜਿੱਤ ਸਕੀ ਮਹਾਂਗਠਜੋੜ ਅਤੇ ਕਾਂਗਰਸ ਉਮੀਦਵਾਰਾਂ ਦੇ ਪੱਖ ‘ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਛੇ ਵਿਧਾਨ ਸਭਾ ਹਲਕਿਆਂ ‘ਚ ਚੋਣਾਵੀ ਰੈਲੀਆਂ ਕੀਤੀਆਂ ਸੀ ਸਥਿਤੀ ਇਹ ਰਹੀ ਕਿ ਅਰਰੀਆ ਵਿਧਾਨ ਸਭਾ ਖੇਤਰ ਨੂੰ ਛੱਡ ਕੇ ਕਿਸੇ ਵੀ ਵਿਧਾਨ ਸਭਾ ਖੇਤਰ ‘ਚ ਕਾਂਗਰਸ ਦੇ ਉਮੀਦਵਾਰਾਂ ਨੂੰ ਜਿੱਤ ਨਹੀਂ ਮਿਲੀ
ਖੱਬੇਪੱਖੀ ਪਾਰਟੀਆਂ ਦਾ ਪ੍ਰਦਰਸ਼ਨ ਕਾਂਗਰਸ ਤੋਂ ਬਹੁਤ ਬਿਹਤਰ ਹੈ ਬਹੁਤ ਸੰਭਵ ਹੈ ਕਿ ਇਹ ਰਣਨੀਤੀ ਪੱਛਮੀ ਬੰਗਾਲ ‘ਚ ਭਾਜਪਾ ਖਿਲਾਫ਼ ਦੁਹਰਾਈ ਜਾਵੇ ਕਾਂਗਰਸ ਅਤੇ ਮਮਤਾ ਬੈਨਰਜ਼ੀ ਲਈ ਇਹ ਖ਼ਤਰੇ ਦਾ ਸੰਕੇਤ ਹੈ ਇਸ ਵਿਚਕਾਰ ਓਵੈਸੀ ਦੀ ਪਾਰਟੀ ਏਆਈਐਮਆਈਐਮ ਨੇ ਵੀ 5 ਸੀਟਾਂ ‘ਤੇ ਜਿੱਤ ਹਾਸਲ ਕਰਕੇ ਸਭ ਨੂੰ ਹੈਰਾਨ ਕੀਤਾ ਹੈ ਅਸਲ ‘ਚ ਮੁਸਲਮਾਨ ਵੋਟਰ ਹੌਲੀ-ਹੌਲੀ ਬਿੱਲਕੁਲ ਉਨ੍ਹਾਂ ਕੋਲ ਆ ਰਿਹਾ ਹੈ ਜੇਕਰ ਦਲਿਤ ਵੋਟਰਾਂ ਦਾ ਵੀ ਇੱਕ ਹਿੱਸਾ ਉਨ੍ਹਾਂ ਨੇ ਕੋਲ ਆ ਗਿਆ ਤਾਂ ਉਹ ਰਾਜਨੀਤੀ ਦੇ ਅਗਲੇ ਗੇਮ ਚੇਂਜਰ ਸਾਬਤ ਹੋਣਗੇ ਇਸ ਲਈ ਕਾਂਗਰਸ ਨੂੰ ਬੀਜੇਪੀ ਤੋਂ ਜ਼ਿਆਦਾ ਖ਼ਤਰਾ ਓਵੈਸੀ ਤੋਂ ਹੈ ਗਰੈਂਡ ਡੈਮੋਕ੍ਰੇਟਿਕ ਸੈਕਿਊਲਰ ਫਰੰਟ (ਜੀਡੀਐਸਐਫ਼) ਨੇ ਸੱਤ ਸੀਟ ਜਿੱਤ ਕੇ ਆਪਣੀ ਦਮਦਾਰ ਹਾਜ਼ਰੀ ਦਰਜ ਕਰਵਾਈ ਹੈ
ਹਾਲਾਂਕਿ ਛੇ ਪਾਰਟੀਆਂ ਇਸ ਫਰੰਟ ਦੇ ਆਗੂ ਅਤੇ ਸੀਐਮ ਅਹੁਦੇ ਦੇ ਚਿਹਰੇ ਉਪੇਂਦਰ ਕੁਸ਼ਵਾਹਾ ਖੁਦ ਕੋਈ ਕਮਾਲ ਨਹੀਂ ਕਰ ਸਕੇ ਉਨ੍ਹਾਂ ਦੀ ਪਾਰਟੀ ਰਾਲੋਸਪਾ ਸਾਰੀਆਂ ਸੀਟਾਂ ਹਾਰ ਗਈ ਹੈ ਰਾਲੋਸਪਾ ਪਿਛਲੀ ਵਾਰ ਐਨਡੀਏ ਨਾਲ 23 ਸੀਟਾਂ ਲੜੀ ਸੀ ਅਤੇ ਦੋ ਸੀਟਾਂ ‘ਤੇ ਜਿੱਤ ਮਿਲੀ ਸੀ ਉਥੇ ਸਿਆਸੀ ਮਾਹਿਰ ਮੰਥਨ ‘ਚ ਲੱਗੇ ਹਨ ਕਿ ਤੇਜ਼ਸਵੀ ਯਾਦਵ ਦੀਆਂ ਰੈਲੀਆਂ ‘ਚ ਜੁਟਣ ਵਾਲੀ ਭੀੜ ਉਮੀਦਾਂ ਮੁਤਾਬਿਕ ਵੋਟਾਂ ‘ਚ ਕਿਉਂ ਤਬਦੀਲ ਨਹੀਂ ਹੋਈ ਉਥੇ ਕਿਹੜਾ ਸਾਈਲੈਂਟ ਵੋਟਰ ਸੀ, ਜਿਸ ਨੇ ਭਾਜਪਾ ਅਤੇ ਜਦ-ਯੂ ਨੂੰ ਦੁਬਾਰਾ ਸੱਤਾ ਦਿਵਾਈ
ਪਿਛਲੀ ਵਾਰ ਬੀਜੇਪੀ ਨੇ 53 ਸੀਟਾਂ ਜਿੱਤੀਆਂ ਸੀ, ਇਸ ਵਾਰ ਉਸ ਦੇ ਖਾਤੇ ‘ਚ 74 ਸੀਟਾਂ ਆਈਆਂ ਹਨ ਸਾਲ 2015 ਦੀਆਂ ਚੋਣਾਂ ‘ਚ ਨੀਤਿਸ਼ ਕੁਮਾਰ ਨੇ ਜਿਥੇ 101 ਸੀਟਾਂ ‘ਚੋਂ 71 ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ ਉਥੇ 2020 ‘ਚ 115 ਸੀਟਾਂ ‘ਤੇ ਚੋਣ ਲੜਨ ਦੇ ਬਾਵਜੂਦ ਸਿਰਫ਼ 43 ਸੀਟਾਂ ‘ਤੇ ਹੀ ਉਨ੍ਹਾਂ ਦੀ ਪਾਰਟੀ ਜਿੱਤ ਸਕੀ ਹੈ ਜੇਡੀਯੂ ਨੂੰ ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ ਨੇ ਕਾਫ਼ੀ ਨੁਕਸਾਨ ਪਹੁੰਚਾਇਆ ਜੇਡੀਯੂ ਦਾ ਵਿਰੋਧ ਕਰਦੇ ਹੋਏ ਬਿਹਾਰ ਵਿਧਾਨ ਸਭਾ ਚੋਣਾਂ ‘ਚ ਇਕੱਲੇ ਦਮ ਮੈਦਾਨ ‘ਚ ਉੱਤਰੀ ਚਿਰਾਗ ਪਸਵਾਨ ਦੀ ਲੋਕ ਜਨਸ਼ਕਤੀ ਪਾਰਟੀ (ਐਨਜੇਪੀ) ਨੂੰ ਸਿਰਫ਼ ਇੱਕ ਸੀਟ ਹੀ ਹਾਸਲ ਹੋਈ ਹੈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਨੇ ਇਸ ਵਾਰ ਦੀਆਂ ਚੋਣਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਪ੍ਰਧਾਨ ਮੰਤਰੀ ਇਸ ਚੋਣ ‘ਚ ਚਾਰ ਵਾਰ ਬਿਹਾਰ ਆਏ ਉਨ੍ਹਾਂ ਦੀਆਂ 12 ਰੈਲੀਆਂ ਹੋਈਆਂ ਉਨ੍ਹਾਂ ਨੇ ਜਿਨ੍ਹਾਂ-ਜਿਨ੍ਹਾਂ ਖੇਤਰਾਂ ‘ਚ ਹੋਣ ਰੈਲੀਆਂ ਕੀਤੀਆਂ, ਉਨ੍ਹਾਂ ‘ਚੋਂ ਜ਼ਿਆਦਾਤਰ ਸੀਟਾਂ ਭਾਜਪਾ ਦੀ ਝੋਲੀ ‘ਚ ਆਈਆਂ ਜਦਯੂ ਅਤੇ ਐਨਡੀਏ ਦੇ ਦੂਜੀ ਸਹਿਯੋਗੀ ਪਾਰਟੀ ਦੇ ਉਮੀਦਵਾਰ ਵੀ ਚੋਣ ਜਿੱਤਣ ‘ਚ ਸਫ਼ਲ ਰਹੇ ਬਿਹਾਰ ਵਿਧਾਨ ਸਭਾ ਚੋਣਾਂ ਸਮੇਤ ਵੱਖ-ਵੱਖ ਰਾਜਾਂ ਦੇ ਉਪਚੋਣਾਂ ‘ਚ ਦੇਸ਼ਵਾਸੀਆਂ ਨੇ ‘ਮੋਦੀ ਹਨ ਤਾਂ ਸੰਭਵ ਹੈ’ ਕਹਾਵਤ ਨੂੰ ਮੁੜ ਇੱਕ ਵਾਰ ਮਹੱਤਵ ਦਿੱਤਾ ਹੈ
ਚੋਣ ਨਤੀਜਿਆਂ ਨੂੰ ਦੇਖੀਏ ਤਾਂ ਸੀਟਾਂ ਦੇ ਹਿਸਾਬ ਨਾਲ ਭਾਜਪਾ ਮਜ਼ਬੂਤ ਹੋਈ ਹੈ ਅਤੇ ਜਦਯੂ ਕਮਜ਼ੋਰ ਹੋਇਆ ਹੈ ਨੀਤਿਸ਼ ਕੁਮਾਰ ਭਾਜਪਾ ਤੋਂ ਘੱਟ ਸੀਟਾਂ ਜਿੱਤਣ ‘ਤੇ ਭਾਜਪਾ ਦੇ ਸਾਹਮਣੇ ਸੀਐਮ ਅਹੁਦੇ ਦੀ ਤਜਵੀਜ਼ ਰੱਖ ਸਕਦੇ ਹਨ ਦੂਜਾ, ਪਹਿਲਾਂ ਤੋਂ ਤੈਅ ਗੱਲਾਂ ਨੂੰ ਧਿਆਨ ‘ਚ ਰੱਖਦੇ ਹੋਏ ਆਪਣੇ ਅਹੁਦੇ ‘ਤੇ ਕਾਇਮ ਰਹੇ ਤੀਜਾ, ਕੇਂਦਰ ‘ਚ ਸੰਵਧਾਨਿਕ ਅਹੁਦਾ ਮਿਲਣ ਤੱਕ ਐਨਡੀਏ ਦੇ ਸੰਯੋਜਕ ਦੀ ਭੂਮਿਕਾ ‘ਚ ਵੀ ਜਾ ਸਕਦੇ ਹਨ ਐਨਡੀਏ ਦੇ ਆਪਸੀ ਰਿਸ਼ਤਿਆਂ ਦਾ ਆਮ ਬਿਹਾਰਵਾਸੀ ‘ਤੇ ਕੋਈ ਪ੍ਰਭਾਵ ਨਹੀਂ ਪਵੇਗਾ
ਬਿਹਾਰ ਵਿਧਾਨ ਸਭਾ ਚੋਣਾਂ ‘ਚ ਮਿਲੀ ਜਿੱਤ ਨੂੰ ਲੈ ਕੇ ਐਨਡੀਏ ‘ਚ ਜਸ਼ਨ ਦਾ ਮਾਹੌਲ ਹੈ ਬਿਹਾਰ ਚੋਣਾਂ ‘ਚ ਐਨਡੀਏ ਦੀ ਜਿੱਤ ਦਾ ਦੂਜਾ ਵੱਡਾ ਅਸਰ ਪੱਛਮੀ ਬੰਗਾਲ ‘ਚ ਹੋਵੇਗਾ ਪਹਿਲਾ ਅਸਰ ਲਈ ਮਹਾਂਰਾਸ਼ਟਰ ਤਿਆਰ ਹੈ ਬੱਸ ਸਹੀ ਸਮੇਂ ਦਾ ਇਤਜਾਰ ਹੈ ਉਥੇ ਬਿਹਾਰ ਦੀਆਂ ਚੋਣਾਂ ਅਤੇ ਨਾਲ ਹੋਈਆਂ ਕਈ ਉਪ ਚੋਣਾਂ ਦੇ ਨਤੀਜੇ ਬੱਸ ਇੱਕ ਹੀ ਗੱਲ ਦਾ ਸੰਕੇਤ ਦੇ ਰਹੇ ਹਨ ਕਿ ਵਿਰੋਧੀਆਂ ਨੂੰ ਹੁਣ ਸਾਲ 2029 ਦੀਆਂ ਲੋਕਸਭਾ ਚੋਣਾਂ ਦੀਆਂ ਤਿਆਰੀਆਂ ਕਰਨੀ ਚਾਹੀਦੀਆਂ ਹਨ ਬਿਹਾਰ ਵਿਧਾਨ ਸਭਾ ਚੋਣਾਂ ਦਾ ਕਮੋਬੇਸ਼ ਸ਼ਾਂਤੀਪੂਰਵਕ ਹੋਣਾ ਵੀ ਇੱਕ ਸੁਖਦਾਈ ਸੰਕੇਤ ਹੈ,
ਜਿਸ ਦਾ ਸਿਹਰਾ ਬਿਨਾਂ ਸ਼ੱਕ ਚੋਣ ਸੁਧਾਰਾਂ ਅਤੇ ਚੋਣ ਕਮਿਸ਼ਨ ਦੀ ਸਰਗਰਮੀ ਨੂੰ ਜਾਂਦਾ ਹੈ ਗਾਹੇ-ਬਗਾਹੇ ਚੋਣ ਕਮਿਸ਼ਨ ਅਤੇ ਈਵੀਐਮ ਮਸ਼ੀਨਾਂ ‘ਤੇ ਹਾਰੇ ਉਮੀਦਵਾਰ ਸਵਾਲ ਉਠਾਉਂਦੇ ਰਹੇ ਹੋਣ, ਪਰ ਸੁਧਾਰਾਂ ਨੇ ਚੋਣਾਂ ਨੂੰ ਹਿੰਸਾਮੁਕਤ ਅਤੇ ਪਾਰਦਰਸ਼ੀ ਬਣਾਉਣ ‘ਚ ਵੱਡੀ ਭੂਮਿਕਾ ਨਿਭਾਈ ਹੈ ਉਥੇ ਕੋਰੋਨਾ ਸੰਕਟ ਦੌਰਾਨ ਵੱਡੀ ਗਿਣਤੀ ‘ਚ ਬਿਹਾਰ ਦੇ ਮਜ਼ਦੂਰਾਂ ਨੂੰ ਪਲਾਇਨ, ਕਈ ਇਲਾਕਿਆਂ ‘ਚ ਹੜ੍ਹ ਦੀ ਤਬਾਹੀ ਅਤੇ ਮਹਾਂਮਾਰੀ ਦੇ ਸੰਕਟ ਵਿਚਕਾਰ ਬਿਹਾਰ ਦੇ ਲੋਕਾਂ ਨੇ, ਜਿਸ ਉਤਸ਼ਾਹ ਦੇ ਨਾਲ ਲੋਕਤੰਤਰ ਤੋਂ ਪਹਿਲਾਂ ‘ਚ ਭਾਗੀਦਾਰੀ ਕੀਤੀ, ਉਸ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ ਬਿਹਾਰ ਵਾਸੀਆਂ ਨੇ ਤਮਾਮ ਲਾਭਾਂ ਅਤੇ ਹਵਾਈ ਵਾਅਦਿਆਂ ਦਾ ਜਾਲ ਤੋੜ ਕੇ ਵਿਕਾਸ ਅਤੇ ਸੁਚੱਜੇ ਸ਼ਾਸਨ ਨੂੰ ਪਹਿਲ ਦਿੱਤੀ ਹੈ, ਇਸ ਲਈ ਉਹ ਵਧਾਈ ਦੇ ਪਾਤਰ ਹਨ
ਰਾਜੇਸ਼ ਮਾਹੇਸ਼ਵਰੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.