ਧੀਰਜ ਤੇ ਲਗਨ
ਜੇਕਰ ਇਨਸਾਨ ਚਾਹੇ ਤਾਂ ਧੀਰਜ ਤੇ ਲਗਨ ਨਾਲ ਸਮੁੰਦਰ ਵੀ ਪਾਰ ਕਰ ਸਕਦਾ ਹੈ ਪਰ ਕਦੇ-ਕਦੇ ਵਿਅਕਤੀ ਆਪਣੀ ਜਲਦਬਾਜ਼ੀ ਕਾਰਨ ਹੱਥ ਆਏ ਟੀਚੇ ਨੂੰ ਵੀ ਗੁਆ ਦਿੰਦਾ ਹੈ ਇੱਕ ਬਜ਼ੁਰਗ ਵਿਅਕਤੀ ਸੀ ਜੋ ਲੋਕਾਂ ਨੂੰ ਦਰੱਖ਼ਤ ‘ਤੇ ਚੜ੍ਹਣਾ-ਉੱਤਰਨਾ ਸਿਖਾਉਂਦਾ ਸੀ ਤਾਂ ਕਿ ਹੜ੍ਹ ਜਾਂ ਜੰਗਲ ‘ਚ ਵਿਅਕਤੀ ਸੁਰੱÎਖਿਅਤ ਰਹਿ ਸਕੇ ਇੱਕ ਦਿਨ ਇੱਕ ਲੜਕਾ ਉਸ ਕੋਲ ਆਇਆ ਤੇ ਬੋਲਿਆ ਕਿ ਉਸ ਨੇ ਇਸ ਕਲਾ ਨੂੰ ਛੇਤੀ ਤੋਂ ਛੇਤੀ ਸਿੱਖਣਾ ਹੈ ਬਜ਼ੁਰਗ ਵਿਅਕਤੀ ਨੇ ਉਸ ਨੂੰ ਦੱਸਿਆ ਕਿ ਕੋਈ ਵੀ ਕੰਮ ਕਰਨ ਲਈ ਧੀਰਜ ਤੇ ਲਗਨ ਦੀ ਬੜੀ ਲੋੜ ਹੁੰਦੀ ਹੈ ਲੜਕੇ ਨੇ ਬਜ਼ੁਰਗ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ
ਇੱਕ ਦਿਨ ਉਸਦੇ ਕਹਿਣ ‘ਤੇ ਉਹ ਇੱਕ ਉੱਚੇ ਦਰੱਖ਼ਤ ‘ਤੇ ਚੜ੍ਹ ਗਿਆ ਬਜ਼ੁਰਗ ਉਸ ਨੂੰ ਦੇਖਦਾ ਰਿਹਾ ਤੇ ਉਸ ਦਾ ਹੌਂਸਲਾ ਵਧਾਉਂਦਾ ਰਿਹਾ ਦਰੱਖ਼ਤ ਤੋਂ ਉੱਤਰਦੇ ਸਮੇਂ ਜਦੋਂ ਉਹ ਲੜਕਾ ਆਖਰੀ ਟਾਹਣੀ ‘ਤੇ ਪਹੁੰਚਿਆ ਤਾਂ ਬਜ਼ੁਰਗ ਨੇ ਕਿਹਾ, ”ਬੇਟਾ ਜਲਦੀ ਨਾ ਕਰੀਂ ਸੰਭਲ ਕੇ ਉੱਤਰੀਂ” ਲੜਕੇ ਨੇ ਸੁਣਿਆ ਤੇ ਹੌਲੀ-ਹੌਲੀ ਉੱਤਰਨ ਲੱਗਾ ਥੱਲੇ ਆ ਕੇ ਲੜਕੇ ਨੇ ਹੈਰਾਨੀ ਨਾਲ ਪੁੱਛਿਆ ਕਿ ਜਦੋਂ ਮੈਂ ਦਰੱਖ਼ਤ ਦੇ ਸਿਰੇ ਵਾਲੀ ਟਾਹਣੀ ‘ਤੇ ਸੀ ਉਦੋਂ ਤਾਂ ਤੁਸੀਂ ਚੁੱਪ-ਚਾਪ ਬੈਠੇ ਰਹੇ ਤੇ ਜਦੋਂ ਮੈਂ ਅੱਧੀ ਦੂਰ ਤੱਕ ਉੱਤਰ ਆਇਆ ਤਾਂ ਤੁਸੀਂ ਮੈਨੂੰ ਸਾਵਧਾਨ ਰਹਿਣ ਨੂੰ ਕਹਿ ਰਹੇ ਸੀ ਅਜਿਹਾ ਕਿਉਂ?
ਤਾਂ ਉਸ ਨੇ ਜਵਾਬ ਦਿੱਤਾ ਕਿ ਜਦੋਂ ਤੂੰ ਦਰੱਖ਼ਤ ਦੇ ਸਭ ਤੋਂ ਉੱਪਰਲੇ ਹਿੱਸੇ ‘ਤੇ ਸੀ ਤਾਂ ਤੂੰ ਖੁਦ ਸਾਵਧਾਨ ਸੀ ਅਸੀਂ ਜਿਉਂ ਹੀ ਆਪਣੇ ਟੀਚੇ ਦੇ ਨੇੜੇ ਪਹੁੰਚਦੇ ਹਾਂ ਤਾਂ ਜਲਦਬਾਜ਼ੀ ਕਰਨ ਲੱਗਦੇ ਹਾਂ ਤੇ ਜਲਦੀ ‘ਚ ਤੂੰ ਦਰੱਖ਼ਤ ਤੋਂ ਡਿੱਗ ਜਾਂਦਾ ਤੇ ਤੇਰੇ ਸੱਟ ਲੱਗ ਜਾਂਦੀ ਕਥਾ ਦੱਸਦੀ ਹੈ ਕਿ ਆਪਣੇ ਨਿਰਧਾਰਿਤ ਟੀਚੇ ਨੂੰ ਪਾਉਣ ਲਈ ਕਦੇ ਵੀ ਜ਼ਲਦਬਾਜੀ ਨਹੀਂ ਕਰਨੀ ਚਾਹੀਦੀ ਕਿਉਂਕਿ ਕਈ ਵਾਰ ਜਲਦਬਾਜ਼ੀ ਹੀ ਟੀਚੇ ਨੂੰ ਪਾਉਣ ‘ਚ ਪਰੇਸ਼ਾਨੀ ਬਣ ਜਾਂਦੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.