ਬੰਗਲੌਰ ਅੰਕ ਸੂਚੀ ‘ਚ 14 ਅੰਕ ਹਾਸਲ ਕਰਕੇ ਦੂਜੇ ਸਥਾਨ ‘ਤੇ
ਸ਼ਾਰਜਾਹ। ਰਾਇਲ ਚੈਲੇਂਜਰਜ਼ ਬੰਗਲੌਰ ਦੀ ਟੀਮ ਸਨਰਾਈਜ਼ ਹੈਦਰਾਬਾਦ ਖਿਲਾਫ ਸ਼ਨਿੱਚਰਵਾਰ ਨੂੰ ਹੋਣ ਵਾਲੇ ਆਈਪੀਐਲ ਮੁਕਾਬਲੇ ‘ਚ ਪਲੇਆਫ ਲਈ ਆਪਣੀ ਜਗ੍ਹਾ ਪੱਕੀ ਕਰਨ ਉੱਤਰੇਗੀ ਜਦੋਂਕਿ ਹੈਦਰਾਬਾਦ ਦਾ ਟੀਚਾ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਣਾ ਹੋਵੇਗਾ।
ਵਿਰਾਟ ਨੂੰ ਆਪਣੇ ਪਿਛਲੇ ਮੁਕਾਬਲੇ ‘ਚ ਪਲੇਆਫ ਤੋਂ ਬਾਹਰ ਹੋ ਚੁੱਕੀ ਟੀਮ ਚੇਨੱਈ ਸੁਪਰਕਿੰਗਜ਼ ਤੋਂ ਅੱਠ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਬੰਗਲੌਰ ਦੇ 12 ਮੈਚਾਂ ‘ਚ ਸੱਤ ਜਿੱਤ ਅਤੇ ਪੰਜ ਹਾਰ ਤੋਂ ਬਾਅਦ 14 ਅੰਕ ਹਨ ਅਤੇ ਉਹ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਹੈ। ਬੰਗਲੌਰ ਨੂੰ ਹੈਦਰਾਬਾਦ ਖਿਲਾਫ ਜਿੱਤ ਪਲੇਆਫ ‘ਚ ਪਹੁੰਚਾ ਦੇਵੇਗੀ ਪਰ ਹਾਰ ਨਾਲ ਉਸ ਦੀਆਂ ਮੁਸ਼ਕਲਾਂ ਵਧ ਜਾਣਗੀਆਂ ਕਿਉਂਕਿ ਉਸ ਦਾ ਆਖਰੀ ਲੀਗ ਮੁਕਾਬਲਾ 2 ਨਵੰਬਰ ਨੂੰ ਦਿੱਲੀ ਕੈਪੀਟਲਜ਼ ਨਾਲ ਹੋਣਾ ਹੈ ਵਿਰਾਟ ਨੇ ਪਿਛਲੀ ਹਾਰ ਤੋਂ ਬਾਅਦ ਕਿਹਾ, ਮੈਨੂੰ ਲੱਗਦਾ ਹੈ ਗੇਂਦਬਾਜ਼ੀ ‘ਚ ਅਸੀਂ ਚੰਗੇ ਨਹੀਂ ਰਹੇ ਅਸੀਂ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਦਾ ਮੌਕਾ ਦਿੱਤਾ ਤੁਹਾਨੂੰ ਚੰਗਾ ਕਰਨ ਲਈ ਤਿਆਰ ਰਹਿਣਾ ਪੈਂਦਾ ਹੈ ਸਾਰੇ ਪਾਸੇ ਚੰਗੇ ਖਿਡਾਰੀ ਹਨ ਇਹ ਕਿਸੇ ਵਿਸ਼ੇਸ਼ ਦਿਨ ਦੇ ਪ੍ਰਦਰਸ਼ਨ ਦੀ ਗੱਲ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.