ਭਾਰਤ ਦੇ ਪਰਮਾਣੂ ਪ੍ਰੋਗਰਾਮ ਦੇ ਪਿਤਾਮਾ, ਡਾ. ਹੋਮੀ ਜਹਾਂਗੀਰ ਭਾਬਾਮਮ
ਹੋਮੀ ਜਹਾਂਗੀਰ ਭਾਬਾ ਦਾ ਜਨਮ 30 ਅਕਤੂਬਰ 1909 ਈ: ਨੂੰ ਬੰਬਈ ਦੇ ਬਹੁਤ ਹੀ ਧਨੀ ਅਤੇ ਪ੍ਰਸਿੱਧ ਪਾਰਸੀ ਪਰਿਵਾਰ ਵਿੱਚ ਹੋਇਆ। ਇਨ੍ਹਾਂ ਦਾ ਪਰਿਵਾਰ ਬਹੁਤ ਪੜ੍ਹਿਆ-ਲਿਖਿਆ ਸੀ। ਇਨ੍ਹਾਂ ਦੇ ਦਾਦਾ ਜੀ ਮੈਸੂਰ ਰਾਜ ਵਿੱਚ ਇੰਸਪੈਕਟਰ ਜਨਰਲ ਆਫ ਐਜੂਕੇਸ਼ਨ ਸਨ ਅਤੇ ਪਿਤਾ ਮੁੰਬਈ ਦੇ ਪ੍ਰਸਿੱਧ ਵਕੀਲ ਸਨ ਜੋ ਆਕਸਫੋਰਡ ਯੂਨੀਵਰਸਿਟੀ ਤੋਂ ਪੜ੍ਹੇ ਸਨ ਡਾ. ਭਾਬਾ ਬਚਪਨ ਤੋਂ ਹੀ ਪ੍ਰਤਿਭਾਸ਼ਾਲੀ ਵਿਦਿਆਰਥੀ ਸਨ। ਇਨ੍ਹਾਂ ਨੇ ਮੁੱਢਲੀ ਵਿੱਦਿਆ ਕੈਥੇਤੁਲ ਅਤੇ ਜਾਹਨ ਕਾਨਨ ਹਾਈ ਸਕੂਲ ਮੁੰਬਈ ਤੋਂ ਪ੍ਰਾਪਤ ਕੀਤੀ। ਹਾਈ ਸਕੂਲ ਸਿੱਖਿਆ ਤੋਂ ਬਾਅਦ ਐਲਫਿਨਸਟਨ ਕਾਲਜ ਤੇ ਰਾਇਲ ਇੰਸਟੀਚਿਊਟ ਆਫ ਸਾਇੰਸ ਮੁੰਬਈ ਵਿੱਚ ਪੜ੍ਹਦੇ ਰਹੇ।
1927 ਵਿੱਚ ਉਹ ਉਚੇਰੀ ਸਿੱਖਿਆ ਲਈ ਇੰਗਲੈਂਡ ਚਲੇ ਗਏ ਅਤੇ 1930 ਵਿੱਚ ਕੈਂਬਰਿਜ ਯੂਨੀਵਰਸਿਟੀ ਤੋਂ ਜਹÀਗਅਝਘÀਅਛ ਢÀਘਹਝÀਹ ਣਡਘਟਞਢ ਦੀ ਬੀ. ਏ. ਪਾਸ ਕੀਤੀ। ਇਹ ਡਿਗਰੀ ਕਰਦਿਆਂ ਡਾ. ਭਾਬਾ ਨੂੰ ਸਰ ਇਸਾਕ ਨਿਊਟਨ ਵਜੀਫਾ ਵੀ ਕੈਂਬਰਿਜ ਯੂਨੀਵਰਸਿਟੀ ਤੋਂ ਮਿਲਦਾ ਰਿਹਾ। ਗਣਿਤ ਵਿੱਚ ਉਨ੍ਹਾਂ ਦੀ ਵਿਸ਼ੇਸ਼ ਰੁਚੀ ਕਾਰਨ ਰੋਜ ਬਾਲ ਟਰੈਵਲਿੰਗ ਸਕਾਲਰਸ਼ਿੱਪ ਦਿੱਤੀ ਗਈ 1932-34 ਵਿੱਚ ਉਨ੍ਹਾਂ ਨੂੰ ਪ੍ਰਮੁੱਖ ਸਾਇੰਸਦਾਨਾਂ ਪਾੱਲੀ, ਐਨਰੀਕੋ ਫਰਮੀ ਅਤੇ ਕਰੈਮਰਜ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਪ੍ਰੋ: ਪਾੱਲੀ ਨਾਲ ਉਹਨਾਂ ਨੇ ਗਣਿਤ ਵਿਸ਼ੇ ਵਿੱਚ ਪਹਿਲਾ ਖੋਜ ਪੱਤਰ ਲਿਖਿਆ।1934 ਵਿੱਚ ਉਨ੍ਹਾਂ ਨੇ ਕੈਂਬਰਿਜ ਯੂਨੀਵਰਸਿਟੀ ਤੋਂ ਡਾਕਟਰ ਆਫ ਫਿਲਾਸਫੀ ਦੀ ਡਿਗਰੀ ਪ੍ਰਾਪਤ ਕੀਤੀ
1940 ਵਿੱਚ ਉਹ ਇੰਡੀਅਨ ਇੰਸਟੀਚਿਊਟ ਆਫ ਸਾਇੰਸ, ਬੰਗਲੌਰ ਵਿੱਚ ਸਿਧਾਂਤਕ ਭੌਤਿਕ ਵਿਗਿਆਨ ਦੇ ਰੀਡਰ ਨਿਯੁਕਤ ਹੋਏ ਅਤੇ 1942 ਵਿੱਚ ਪ੍ਰੋਫੈਸਰ ਬਣ ਗਏ। 1941 ਵਿੱਚ ਹੀ ਫੈਲੋ ਆਫ ਦੀ ਰਾਇਲ ਸੋਸਾਇਟੀ ਲੰਡਨ ਚੁਣੇ ਗਏ। 1942 ਵਿੱਚ ਕੈਂਬਰਿਜ ਯੂਨੀਵਰਸਿਟੀ ਨੇ ਐਡਮਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਤੇ ਇਸੇ ਯੂਨੀਵਰਸਿਟੀ ਨੇ 1948 ਵਿੱਚ ਹੌਪਕਿਨ ਪ੍ਰਾਈਜ਼ ਲਈ ਡਾ. ਭਾਬਾ ਨੂੰ ਚੁਣਿਆ
1942 ਤੋਂ 1945 ਤੱਕ ਡਾ. ਭਾਬਾ ਕਾਸਮਿਕਰੇਅ ਰਿਸਰਚ ਇੰਸਟੀਚਿਊਟ, ਜੋ ਕਿ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਦਾ ਇੱਕ ਰਿਸਰਚ ਯੂਨਿਟ ਸੀ, ਦੇ ਡਾਇਰੈਕਟਰ ਰਹੇ। ਡਾ. ਭਾਬਾ 2 ਵਾਰ 1951 ਅਤੇ 1954 ਵਿੱਚ ਇੰਡੀਅਨ ਸਾਇੰਸ ਕਾਂਗਰਸ ਦੇ ਪ੍ਰਧਾਨ ਰਹੇ। 1954 ਵਿੱਚ ਭਾਰਤ ਦੇ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਪਦਮ ਭੂਸ਼ਣ ਦੇ ਖਿਤਾਬ ਨਾਲ ਸਨਮਾਨਿਤ ਕੀਤਾ। 1954 ਵਿੱਚ ਕੇਂਦਰ ਸਰਕਾਰ ਵੱਲੋਂ ਐਟਾਮਿਕ ਐਨਰਜੀ ਵਿਭਾਗ ਦੀ ਸਥਾਪਨਾ ਕੀਤੀ ਗਈ ਅਤੇ ਡਾ. ਭਾਬਾ ਪਹਿਲੇ ਸਕੱਤਰ ਬਣੇ। ਡਾ. ਭਾਬਾ ਦੇ ਯਤਨਾਂ ਤੇ ਸੁਝਾਵਾਂ ਕਾਰਨ ਬੰਬਈ ਦੇ ਨੇੜੇ ਐਟਨੀ ਐਨਰਜੀ ਕਮਿਸ਼ਨ ਤੇ ਰਿਐਕਟਰ ਕੇਂਦਰ ਦੀ ਸਥਾਪਨਾ ਹੋਈ ਅਤੇ ਦੁਨੀਆ ਵਿੱਚ ਭਾਰਤ ਦਾ ਐਟਮੀ ਊਰਜਾ ਵਿੱਚ ਨਾਂਅ ਰੋਸ਼ਨ ਕੀਤਾ।
1960 ਤੋਂ 1963 ਡਾ. ਭਾਬਾ ਇੰਟਰਨੈਸ਼ਨਲ ਯੂਨੀਅਨ ਆਫ ਪਿਊਅਰ ਐਂਡ ਅਪਲਾਈਡ ਫਿਜ਼ਿਕਸ ਦੇ ਪ੍ਰਧਾਨ ਬਣੇ। 1965 ਵਿੱਚ ਬਣੀ ਸਾਇੰਟੀਫਿਕ ਐਡਵਾਈਜ਼ਰ ਕਮੇਟੀ, ਜੋ ਕੇਂਦਰ ਸਰਕਾਰ ਨੂੰ ਸਲਾਹ ਦੇਣ ਲਈ ਬਣਾਈ ਸੀ, ਡਾ. ਭਾਬਾ ਨੂੰ ਉਸਦਾ ਪ੍ਰਧਾਨ ਬਣਾਇਆ ਗਿਆ
ਡਾ. ਭਾਬਾ ਬੜੀ ਚੇਤੰਨ ਬੁੱਧੀ ਦੇ ਮਾਲਕ ਸਨ। ਉਨ੍ਹਾਂ ਨੇ ਵਿਗਿਆਨ ਦੇ ਭਿੰਨ-ਭਿੰਨ ਖੇਤਰਾਂ ਵਿੱਚ ਕਮਾਲ ਦਾ ਕੰਮ ਕੀਤਾ। ਬਾਲ ਅਵਸਥਾ ਤੋਂ ਹੀ ਉਹ ਸੰਗੀਤ ਤੇ ਚਿੱਤਰਕਾਰੀ ਦੇ ਬੜੇ ਸ਼ੌਕੀਨ ਸਨ। ਉਨ੍ਹਾਂ ਨੇ ਆਪਣੇ ਪਿਤਾ ਨੂੰ ਖੁਸ਼ ਕਰਨ ਲਈ ਇੰਜੀਨੀਅਰਿੰਗ ਤੇ ਸ਼ਿਲਪ ਵਿਗਿਆਨ ਦੀ ਪੜ੍ਹਾਈ ਸ਼ੁਰੂ ਕੀਤੀ। ਉਪਰੋਕਤ ਸਾਰੇ ਵਿਸ਼ਿਆਂ ਤੋਂ ਵਧੇਰੇ ਸ਼ੌਂਕ ਉਹ ਭੌਤਿਕ ਵਿਗਿਆਨ ਵਿੱਚ ਰੱਖਦੇ ਸਨ।
ਉਨ੍ਹਾਂ ਨੇ ਇਸ ਵਿਸ਼ੇ ‘ਤੇ ਇੰਨੀ ਜਿਆਦਾ ਲਗਨ ਨਾਲ ਕੰਮ ਕੀਤਾ ਕਿ ਉਨ੍ਹਾਂ ਦੇ ਲੱਭੇ ਹੋਏ ਬ੍ਰਹਿਮੰਡੀ ਕਿਰਣਾਂ ਸਬੰਧੀ ਸਿਧਾਂਤ (ਣਵਯਲ਼੍ਰਿ ਲ਼ਰ Àਲ਼ੀਂਖ਼ੜਭ ਡਫ੍ਰੀਂ) ਨੇ ਉਨ੍ਹਾਂ ਨੂੰ ਸੰਸਾਰ ਦਾ ਪ੍ਰਸਿੱਧ ਵਿਅਕਤੀ ਬਣਾ ਦਿੱਤਾ। ਇਸ ਸਿਧਾਂਤ ਸਬੰਧੀ ਕੁਝ ਗੁਝੇ ਭੇਦਾਂ ਦਾ ਪਤਾ ਲਾਇਆ। ਡਾ. ਭਾਬਾ ਨੇ ਦੱਸਿਆ ਕਿ ਅਕਾਸ਼ ਮੰਡਲ ਤੋਂ ਹਰ ਇੱਕ ਪਰਮਾਣੂ ਦੁਆਰਾ ਬ੍ਰਹਿਮੰਡੀ ਕਿਰਨਾਂ ਦੀ ਝੜੀ ਲੱਗੀ ਰਹਿੰਦੀ ਹੈ। ਇਹ ਕਿਰਨਾਂ ਪ੍ਰਕਾਸ਼ ਦੀਆਂ ਸਧਾਰਨ ਕਿਰਨਾਂ ਤੋਂ ਵੱਖਰੀ ਕਿਸਮ ਦੀਆਂ ਹੁੰਦੀਆਂ ਹਨ।
ਐਕਸ ਕਿਰਨਾਂ ਤੇ ਗਾਮਾਂ ਕਿਰਨਾਂ ਤੋਂ ਵੀ ਇਨ੍ਹਾਂ ਦਾ ਵੱਖਰਾ ਰੂਪ ਤੇ ਵੱਖਰੀ ਸ਼ਕਤੀ ਹੁੰਦੀ ਹੈ। ਪ੍ਰਕਾਸ਼ ਦੀਆਂ ਸਧਾਰਨ ਕਿਰਨਾਂ ਤਾਂ ਮੋਟੇ ਕਾਗਜ ਵਿੱਚੋਂ ਵੀ ਨਹੀਂ ਲੰਘ ਸਕਦੀਆਂ। ਐਕਸ ਕਿਰਨਾਂ ਇਨਸਾਨੀ ਹੱਡੀਆਂ ਵਿੱਚੋਂ ਦੀ ਪਾਰ ਨਹੀਂ ਲੰਘਦੀਆਂ ਪਰ ਮਾਸ ਵਿੱਚੋਂ ਲੰਘ ਜਾਂਦੀਆਂ ਹਨ। ਗਾਮਾਂ ਕਿਰਨਾਂ ਵਿੱਚ ਸਿੱਕੇ ਦੀ ਚਾਦਰ ਨੂੰ ਪਾਰ ਕਰਨ ਦੀ ਸ਼ਕਤੀ ਹੁੰਦੀ ਹੈ। ਬ੍ਰਹਿਮੰਡੀ ਕਿਰਨਾਂ ਵਿੱਚ ਇਨ੍ਹਾਂ ਸਾਰੀਆਂ ਕਿਰਨਾਂ ਨਾਲੋਂ ਵਧੇਰੇ ਸ਼ਕਤੀ ਹੈ ਕਿਉਂਕਿ ਇਹ ਸਿੱਕੇ ਦੀਆਂ ਕਈ ਮੋਟੀਆਂ ਚਾਦਰਾਂ ਵਿੱਚੋਂ ਲੰਘ ਸਕਦੀਆਂ ਹਨ।
ਡਾ. ਭਾਬਾ ਨੇ ਇਨ੍ਹਾਂ ਅਦਭੁੱਤ ਸ਼ਕਤੀ ਵਾਲੀਆਂ ਬ੍ਰਹਿਮੰਡੀ ਕਿਰਨਾਂ ਦੀ ਉਤਪਤੀ ਸੰਬੰਧੀ ਨਵੀਆਂ-ਨਵੀਆਂ ਖੋਜਾਂ ਕੀਤੀਆਂ। ਉਨ੍ਹਾਂ ਨੇ 1938 ਵਿੱਚ ਰਾਇਲ ਸੋਸਾਇਟੀ ਲੰਡਨ ਦੀ ਇੱਕ ਬੈਠਕ ਵਿੱਚ ਪੜ੍ਹੇ ਜਾਣ ਵਾਲੇ ਪੇਪਰ ਵਿੱਚ ਛੋਟੇ-ਛੋਟੇ ਅਣੂਆਂ ਦੀ ਇੱਕ ਨਵੀਂ ਕਿਸਮ ਮੈਸਨ (ਜਯੀਂਲ਼ਗ਼) ਸਬੰਧੀ ਖੋਜ ਭਰਪੂਰ ਵਿਚਾਰ ਪ੍ਰਗਟ ਕੀਤੇ ਤੇ ਇਸਨੂੰ ਉਸਦਾ ‘ਵੈਟਕਰ ਸਿਧਾਂਤ’ (ਥਯਭੁਲ਼ ਿਣਵਯਲ਼੍ਰਿ ਲ਼ਰ ਜਯੀਂਲ਼ਗ਼) ਕਿਹਾ ਜਾਂਦਾ ਹੈ
ਡਾ. ਭਾਬਾ ਨੇ ਪਰਮਾਣੂ ਐਨਰਜੀ ਸਬੰਧੀ ਤਿੰਨ ਪ੍ਰਸਿੱਧ ਪੁਸਤਕਾਂ ਲਿਖੀਆਂ ਹਨ, ‘ਕੁਆਟਮ ਥੀਊਰੀ’, ‘ਐਲੀਮੈਂਟਰੀ ਫਿਜ਼ੀਕਲ ਪਾਰਟੀਕਲਜ’ ਅਤੇ ‘ਕਾਸਮਿਕ ਰੈਡੀਏੇਸ਼ਨ’ ਡਾ. ਭਾਬਾ ਨੇ 60 ਤੋਂ ਵੱਧ ਕਿਸਮ ਦੇ ਪੇਪਰ ਭਾਰਤੀ ਅਤੇ ਇੰਟਰਨੈਸ਼ਨਲ ਜਨਰਲਾਂ ਵਿੱਚ ਛਪੇ। ਉਹ ਬਹੁਤ ਹੀ ਵਧੀਆ ਚਿੱਤਰਕਾਰ ਵੀ ਰਹੇ ਹਨ, ਉਹਨਾਂ ਦੇ ਬਣਾਏ ਸਕੈੱਚ ਬਹੁਤ ਸਾਰੇ ਰਸਾਲਿਆਂ ਵਿੱਚ ਛਪਦੇ ਰਹੇ। ਉਹਨਾਂ ਦੁਆਰਾ ਕੀਤੀ ਗਈ ਕਵਾਂਟਮ ਸਿਧਾਂਤ, ਸਿਧਾਂਤਕ ਭੌਤਿਕ ਵਿਗਿਆਨ ਤੇ ਕੌਜਪਿਕ ਕਿਰਨਾਂ ‘ਤੇ ਖੋਜ ਨੇ ਭਾਰਤ ਦਾ ਨਾਂਅ ਵਿਸ਼ਵ ਵਿੱਚ ਰੌਸ਼ਨ ਕੀਤਾ 24 ਜਨਵਰੀ 1966 ਨੂੰ ਡਾ. ਭਾਬਾ ਯੂਰਪ ਜਾ ਰਹੇ ਸਨ, ਮੰਦੇ ਭਾਗਾਂ ਨੂੰ ਜਹਾਜ਼ ਇਟਲੀ ਵਿਖੇ ਹਾਦਸਾਗ੍ਰਸਤ ਹੋਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਵੱਲੋਂ ਕੀਤੀਆਂ ਗਈਆਂ ਖੋਜਾਂ ਨਵੇਂ ਵਿਗਿਆਨੀਆਂ ਲਈ ਚਾਨਣ-ਮੁਨਾਰੇ ਦਾ ਕੰਮ ਕਰਦੀਆਂ ਰਹਿਣਗੀਆਂ
ਮੁੱਖ ਅਧਿਆਪਕ
ਸਰਕਾਰੀ ਹਾਈ ਸਕੂਲ, ਕਮਾਲਪੁਰ
ਡਾ. ਪਰਮਿੰਦਰ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.