ਚੇਨਈ ਲਈ ਕਰੋ ਮਰੋ ਦਾ ਮੁਕਾਬਲਾ ਅੱਜ, ਹਾਰੀ ਤਾਂ ਬਾਹਰ

Challenge, Virat, Avoid, Dhoni, Strategy

ਚੇਨੱਈ ਹੁਣ ਹਾਰੀ ਤਾਂ ਬਾਹਰ, ਮੁੰਬਈ ਇੰਡੀਅਨਜ਼ ਦੀਆਂ ਨਜ਼ਰਾਂ ਮਜ਼ਬੂਤੀ ‘ਤੇ

ਸ਼ਾਰਜਾਹ। ਲਗਾਤਾਰ ਨਿਰਾਸ਼ਾਜਨਕ ਪ੍ਰਦਰਸ਼ਨ ਕਰ ਰਹੀ ਚੇਨੱਈ ਸੁਪਰਕਿੰਗਜ਼ ਸ਼ੁੱਕਰਵਾਰ ਨੂੰ ਮੁੰਬਈ ਇੰਡੀਅਨਜ਼ ਖਿਲਾਫ ਹੋਣ ਵਾਲੇ ਮੁਕਾਬਲੇ ‘ਚ ਹਾਰੀ ਤਾਂ ਆਈਪੀਐਲ ‘ਚੋਂ ਬਾਹਰ ਹੋ ਜਾਵੇਗੀ। ਦੂਜੇ ਪਾਸੇ ਮੁੰਬਈ ਦੀਆਂ ਨਜ਼ਰਾਂ ਪਲੇਆਫ ਲਈ ਆਪਣੀ ਸਥਿਤੀ ਮਜ਼ਬੂਤ ਕਰਨ ‘ਤੇ ਲੱਗੀਆਂ ਹੋਣਗੀਆਂ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨੱਈ ਨੇ ਇਸ ਆਈਪੀਐਲ ਦੀ ਸ਼ੁਰੂਆਤ ਉਦਘਾਟਨ ਮੈਚ ‘ਚ ਮੁੰਬਈ ਨੂੰ ਹਰਾ ਕੇ ਸ਼ਾਨਦਾਰ ਤਰੀਕੇ ਨਾਲ ਕੀਤੀ ਸੀ ਪਰ ਉਸ ਤੋਂ ਬਾਅਦ ਚੇਨੱਈ ਦੇ ਪ੍ਰਦਰਸ਼ਨ ‘ਚ ਲਗਾਤਾਰ ਗਿਰਾਵਟ ਆਉਂਦੀ ਚਲੀ ਗਈ। ਚੇਨੱਈ ਇਸ ਸਮੇਂ 10 ਮੈਚਾਂ ‘ਚ ਤਿੰਨ ਜਿੱਤ, ਸੱਤ ਹਾਰ ਅਤੇ ਛੇ ਅੰਕਾਂ ਨਾਲ ਅੱਠਵੇਂ ਅਤੇ ਆਖਰੀ ਸਥਾਨ ‘ਤੇ ਹੈ ਚੇਨੱਈ ਜੇਕਰ ਇਸ ਮੁਕਾਬਲੇ ‘ਚ ਹਾਰਦੀ ਹੈ ਤਾਂ ਉਸ ਦਾ ਸਫਰ ਸਮਾਪਤ ਹੋ ਜਾਵੇਗਾ।

Chennai

ਕਪਤਾਨ ਧੋਨੀ ਨੇ ਰਾਜਸਥਾਨ ਰਾਇਲਜ਼ ਖਿਲਾਫ ਪਿਛਲੇ ਮੁਕਾਬਲੇ ਤੋਂ ਬਾਅਦ ਸਵੀਕਾਰ ਕੀਤਾ ਸੀ ਕਿ ਉਨ੍ਹਾਂ ਦਾ ਇਸ ਸੈਸ਼ਨ ‘ਚ ਸਫਰ ਲਗਭਗ ਸਮਾਪਤ ਹੋ ਚੁੱਕਾ ਹੈ। ਸ਼ਾਰਜਾਹ ਦੇ ਛੋਟੇ ਮੈਦਾਨ ‘ਚ ਜੇਕਰ ਚੇਨੱਈ ਉਦਘਾਟਨ ਮੈਚ ਵਾਂਗ ਮੁੰਬਈ ਨੂੰ ਹਰਾਉਣ ‘ਚ ਸਫਲ ਰਹਿੰਦੀ ਹੈ ਤਾਂ ਉਸ ਲਈ ਕੁਝ ਉਮੀਦਾਂ ਕਾਇਮ ਰਹਿਣਗੀਆਂ। ਚੇਨੱਈ ਨੂੰ ਆਪਣੀਆਂ ਉਮੀਦਾਂ ਲਈ ਬਾਕੀ ਸਾਰੇ ਚਾਰ ਮੈਚ ਜਿੱਤਣੇ ਹਨ ਅਤੇ ਬਾਕੀ ਟੀਮਾਂ ਦੇ ਨਤੀਜੇ ‘ਤੇ ਨਜ਼ਰ ਰੱਖਣੀ ਹੈ ਪਰ ਇਸ ਲਈ ਉਸ ਨੂੰ ਰਾਜਸਥਾਨ ਖਿਲਾਫ ਪਿਛਲੇ ਮੈਚ ‘ਚ ਪ੍ਰਦਰਸ਼ਨ ਤੋਂ ਉਭਰਨਾ ਪਵੇਗਾ। ਚੇਨੱਈ ਨੇ ਰਾਜਸਥਾਨ ਖਿਲਾਫ ਕਾਫੀ ਖਰਾਬ ਬੱਲੇਬਾਜ਼ੀ ਕਰਦਿਆਂ ਸਿਰਫ 125 ਦੌੜਾਂ ਬਣਾਈਆਂ ਸਨ।

ਧੋਨੀ ਨੂੰ ਉਸ ਪ੍ਰਦਰਸ਼ਨ ਤੋਂ ਉਭਰਨਾ ਪਵੇਗਾ ਅਤੇ ਟੀਮ ਨੂੰ ਪ੍ਰੇਰਿਤ ਕਰਨਾ ਪਵੇਗਾ ਨਹੀਂ ਤਾਂ ਇੱਕ ਮਹਾਨ ਕਪਤਾਨ ਦੀ ਆਈਪੀਐਲ ਤੋਂ ਦੁਖਦਾਈ ਵਿਦਾਈ ਹੋ ਜਾਵੇਗੀ। ਦੂਜੇ ਪਾਸੇ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਆਪਣੇ ਪਿਛਲੇ ਮੁਕਾਬਲੇ ‘ਚ ਕਿੰਗਜ਼ ਇਲੈਵਨ ਖਿਲਾਫ ਦੂਜੇ ਸੁਪਰ ਓਵਰ ‘ਚ ਮਿਲੀ ਹਾਰ ਤੋਂ ਉੱਭਰ ਕੇ ਵਾਪਸੀ ਕਰਨ ਪਵੇਗੀ। ਮੁੰਬਈ ਦੇ ਹਾਲੇ 9 ਮੈਚਾਂ ‘ਚ ਛੇ ਜਿੱਤ, ਤਿੰਨ ਹਾਰ ਨਾਲ 12 ਅੰਕ ਹਨ ਅਤੇ ਉਸ ਨੂੰ ਪਲੇਆਫ ‘ਚ ਪਹੁੰਚਣ ਲਈ ਬਾਕੀ ਪੰਜ ਮੈਚਾਂ ‘ਚੋਂ ਦੋ ਜਿੱਤ ਦੀ ਜ਼ਰੂਰਤ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.