ਟੀਆਰਪੀ ਤੋਂ ਜ਼ਿਆਦਾ ਆਪਣੇ ਫ਼ਰਜ਼ਾਂ ਦਾ ਫ਼ਿਕਰ ਕਰਨ ਨਿਊਜ ਚੈਨਲ

ਟੀਆਰਪੀ ਤੋਂ ਜ਼ਿਆਦਾ ਆਪਣੇ ਫ਼ਰਜ਼ਾਂ ਦਾ ਫ਼ਿਕਰ ਕਰਨ ਨਿਊਜ ਚੈਨਲ

ਚੌਵੀ ਘੰਟੇ ਸਭ ਦੀਆਂ ਖ਼ਬਰਾਂ ਦੇਣ ਵਾਲੇ ਟੀ.ਵੀ. ਨਿਊਜ ਚੈਨਲ ਜੇਕਰ ਖੁਦ ਹੀ ਖ਼ਬਰਾਂ ‘ਚ ਆ ਜਾਣ, ਤਾਂ ਇਸ ਤੋਂ ਵੱਡੀ ਹੈਰਾਨ ਕਰਨ ਵਾਲੀ ਖ਼ਬਰ ਕੀ ਹੋਵੇਗੀ ਪਰੰਤੂ ਪਿਛਲੇ ਕੁਝ ਘੰਟਿਆਂ ‘ਚ ਅਜਿਹਾ ਹੀ ਨਜ਼ਾਰਾ ਟੀ.ਵੀ. ‘ਤੇ ਅਸੀਂ ਸਾਰੇ ਦੇਖ ਰਹੇ ਹਾਂ ਪਰ ਇਹ ਤਾਂ ਸਿੱਧਾ-ਸਿੱਧਾ ਉਨ੍ਹਾਂ ਕਰੋੜਾਂ ਦਰਸ਼ਕਾਂ ਦੀ ਆਸਥਾ ਨਾਲ ਧੋਖਾ ਹੈ, ਜੋ ਟੀ.ਵੀ. ਮੀਡੀਆ ‘ਤੇ ਵਿਸ਼ਵਾਸ ਕਰਦੇ ਹਨ ਜਿਨ੍ਹਾਂ ਲਈ ਟੀ.ਵੀ. ‘ਤੇ ਦਿਖਾਈ ਜਾਣ ਵਾਲੀ ਨਿਊਜ ਅਤੇ ਵਿਊਜ ਦੋਵੇਂ ਹੀ ਸੱਚ ਹਨ ਜਿਨ੍ਹਾਂ ਨੂੰ ਟੀ.ਵੀ. ਅਤੇ ਉਸ ਦੀ ਹਰਮਨਪਿਆਰਤਾ ਤੈਅ ਕਰਨ ਵਾਲੇ ਟੀਆਰਪੀ ਸਿਸਟਮ ਅਤੇ ਉਸ ਦੀ ਖੇਡ ਬਾਰੇ ਕੁਝ ਨਹੀਂ ਪਤਾ ਜਿਨ੍ਹਾਂ ਨੂੰ ਨਹੀਂ ਪਤਾ ਕਿ ਜਿਸ ਚੈਨਲ ਦੀ ਜਿੰਨੀ ਟੀਆਰਪੀ, ਉਸ ਕੋਲ ਓਨੇ ਹੀ ਜ਼ਿਆਦਾ ਇਸ਼ਤਿਹਾਰ ਅਤੇ ਜੋ ਜਿੰਨੇ ਇਸ਼ਤਿਹਾਰ ਦਿਖਾ ਰਿਹਾ ਹੈ ਉਹ ਓਨਾ ਹੀ ਜ਼ਿਆਦਾ ਮੁਨਾਫ਼ਾ ਕਮਾ ਰਿਹਾ ਹੈ ਟੀ.ਵੀ. ਮੀਡੀਆ ਆਪਣੀ ਅੱਸੀ ਫ਼ੀਸਦੀ ਇਨਕਮ ਇਨ੍ਹਾਂ ਇਸ਼ਤਿਹਾਰਾਂ ਜਰੀਏ ਹੀ ਪ੍ਰਾਪਤ ਕਰਦਾ ਹੈ

ਆਮ ਧਾਰਨਾ ਹੈ ਕਿ ਟੀਆਰਪੀ ਦੇਸ਼ ਦੇ ਸਾਰੇ ਟੀ.ਵੀ. ਵਾਲੇ ਘਰਾਂ ਦੀ ਅਗਵਾਈ ਕਰਦੀ ਹੈ ਪਰ ਇਹ ਸੱਚ ਨਹੀਂ ਹੈ ਟੀਆਰਪੀ ਦੀ ਇਸ ਠੱਗੀ ਬਾਰੇ ਬਾਕੀ ਸਭ ਨੂੰ ਛੱਡੋ, ਆਪਣੇ-ਆਪ ਨੂੰ ਬਹੁਤ ਚਲਾਕ ਮੰਨਣ ਵਾਲਾ ਮੀਡੀਆ ਵੀ ਬਹੁਤ ਇੱਜਤ ਦਿੰਦਾ ਹੈ ਟੀਆਰਪੀ ਭਾਵ ਟੈਲੀਵਿਜ਼ਨ ਰੇਟਿੰਗ ਪੁਆਇੰਟ ਇਹ ਟੀਆਰਪੀ ਹੀ ਤੈਅ ਕਰਦੀ ਹੈ ਕਿ ਕਿਹੜਾ ਟੀ.ਵੀ. ਚੈਨਲ ਸਭ ਤੋਂ ਹਰਮਨਪਿਆਰਾ ਹੈ ਕਦੇ-ਕਦੇ ਲੱਗਦਾ ਹੈ ਕਿ ਇਹ ਟੀ.ਵੀ. ਦੇ ਸੰਪਾਦਕ ਨਹੀਂ, ਟੈਮ ਦੀਆਂ ਕਠਪੁਤਲੀਆਂ ਹਨ ਆਖ਼ਰ ਇਨ੍ਹਾਂ ਟੀਆਰਪੀ ਦੇ ਮਾਰੇ ਵਿਚਾਰੇ ਟੀ.ਵੀ. ਸੰਪਾਦਕਾਂ ਨੂੰ ਮਿਲ -ਬੈਠ ਕੇ ਇਹ ਮੰਗ ਕਿਉਂ ਨਹੀਂ ਕਰਨੀ ਚਾਹੀਦੀ ਕਿ ਟੈਮ ਵਾਲੇ ਟੀਆਰਪੀ ਰਿਪੋਰਟ ਤਿੰਨ ਮਹੀਨਿਆਂ ਬਾਦ ਦਿਆ ਕਰਨ ਇਹ ਟੀ.ਵੀ. ਸੰਪਾਦਕ ਮਿਲਦੇ -ਬੈਠਦੇ ਵੀ ਉਦੋਂ ਹਨ

ਜਦੋਂ ਸਰਕਾਰ ਇਨ੍ਹਾਂ ਨੂੰ ਟੇਢਾ ਝਾਕਦੀ ਹੈ, ਰੈਗੂਲੇਟ ਕਰਨ ਦੀ ਗੱਲ ਕਰਦੀ ਹੈ ਟੈਮ ਦੀ ਕਾਰਜਪ੍ਰਣਾਲੀ ਨੂੰ ਪਾਰਦਰਸ਼ੀ ਬਣਾਉਣ, ਪੇਂਡੂ ਇਲਾਕਿਆਂ ਨੂੰ ਵੀ ਟੀਆਰਪੀ ਦਾਇਰੇ ‘ਚ ਲਿਆਉਣ, ਟੀਆਰਪੀ ਮਾਪਣ ਦੀ ਪ੍ਰਕਿਰਿਆ ਨੂੰ ਜ਼ਿਆਦਾ ਵਿਗਿਆਨਕ ਬਣਾਉਣ, ਟੈਮ ਦੀ ਕਾਰਜਪ੍ਰਣਾਲੀ ‘ਤੇ ਨਜ਼ਰ ਰੱਖਣ ਲਈ ਟੀ.ਵੀ. ਪੱਤਰਕਾਰਾਂ ਅਤੇ ਬੁੱਧੀਜੀਵੀਆਂ ਦੀ ਕਮੇਟੀ ਬਣਾਉਣ ਦੀ ਮੰਗ ਕਰਨੀ ਚਾਹੀਦੀ ਹੈ ਅਜਿਹਾ ਲੱਗਦਾ ਹੈ ਜਿਵੇਂ ਟੀ.ਵੀ. ਮੀਡੀਆ ਟੀਆਰਪੀ ਦੇ ਚੱਕਰ ‘ਚ ਆਪਣੀ ਭੂਮਿਕਾ ਦਾ ਪਾਲਣ ਠੀਕ ਤਰ੍ਹਾਂ ਨਹੀਂ ਕਰ ਪਾ ਰਿਹਾ ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਟੀ.ਵੀ. ਨੂੰ ਟੀਆਰਪੀ ਦੇ ਇਸ ਕੁਚੱਕਰ ‘ਚੋਂ ਆਪਣੇ-ਆਪ ਨੂੰ ਕੱਢਣਾ ਹੋਵੇਗਾ ਅਤੇ ਇਹ ਕੰਮ ਖੁਦ ਟੀ.ਵੀ. ਨਾਲ ਜੁੜੇ ਪੱਤਰਕਾਰ ਤੇ ਵੱਡੀਆਂ ਸੰਸਥਾਵਾਂ ਹੀ ਕਰ ਸਕਦੀਆਂ ਹਨ

ਕਿਤੇ ਅਜਿਹਾ ਨਾ ਹੋਵੇ ਕਿ ਭਸਮਾਸੁਰ ਵਾਂਗ ਇੰਡਸਟਰੀ ਖੁਦ ਹੀ ਟੀਆਰਪੀ ਦੀ ਇਸ ਦੌੜ ‘ਚ ਆਪਣੀ ਥੋੜ੍ਹੀ-ਬਹੁਤ ਬਚੀ ਹੋਈ ਭਰੋਸੇਯੋਗਤਾ ‘ਤੇ ਸਵਾਲੀਆ ਨਿਸ਼ਾਨ ਲਾ ਦੇਵੇ ਆਪਣੇ-ਆਪ ਨੂੰ ਲੋਕਤੰਤਰ ਦਾ ਰੱਖਿਅਕ ਅਤੇ ਪਹਿਰੇਦਾਰ ਦੱਸਣ ਵਾਲੇ ਟੀ.ਵੀ. ਮੀਡੀਆ ਨੂੰ ਹੁਣ ਆਪਣੇ ਇਸ ਕਥਨ ਨੂੰ ਸਿੱਧ ਕਰਨਾ ਹੋਵੇਗਾ  ਉਸ ਨੂੰ ਆਪਣੀ ਭੂਮਿਕਾ, ਭਰੋਸੇਯੋਗਤਾ ਅਤੇ ਚੌਕਸੀ ਨੂੰ ਦਰਸ਼ਕਾਂ ਦੇ ਦਿਲਾਂ ‘ਚ ਯਤਨ ਕਰਦੇ ਹੋਏ ਮੁੜ ਸਥਾਪਿਤ ਕਰਨਾ ਹੋਵੇਗਾ ਇਸ ਲਈ ਜ਼ਰੂਰੀ ਹੈ ਕਿ ਮੀਡੀਆ ਸੰਸਥਾਵਾਂ ਅਤੇ ਸਰਕਾਰ ਜਨਤਾ ਦੇ ਸਰੋਕਾਰਾਂ ਨੂੰ ਧਿਆਨ ‘ਚ ਰੱਖਦੇ ਹੋਏ ਇਸ ਟੀਆਰਪੀ ਨੂੰ ਲੈ ਕੇ ਕੁਝ ਪੈਮਾਨੇ ਤੈਅ ਕਰਨ ਜਿਸ ਨਾਲ ਮੀਡੀਆ ਅਸਲ ‘ਚ ਆਪਣੇ ਕਰਤੱਵਾਂ ਅਤੇ ਫ਼ਰਜ਼ਾਂ ਦਾ ਪਾਲਣ ਵੀ ਠੀਕ ਤਰ੍ਹਾਂ ਕਰਦਾ ਹੋਇਆ ਦਿਸੇ ਅਤੇ ਦਰਸ਼ਕਾਂ ‘ਚ ਵੀ ਉਸ ਦਾ ਵਿਸ਼ਵਾਸ ਬਣਿਆ ਰਹੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.