ਭਾਰਤ ਦਾ ਮਿਜ਼ਾਈਲਮੈਨ, ਡਾ. ਏ.ਪੀ.ਜੇ. ਅਬਦੁਲ ਕਲਾਮ
ਡਾ. ਅਵੁਲ ਪਾਕਿਰ ਜੈਨੂਲਬਦੀਨ ਅਬਦੁਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਦੱਖਣ ਦੇ ਇੱਕ ਤੀਰਥ ਸਥਾਨ, ਰਾਮੇਸ਼ਵਰ, ਦੇ ਤਾਮਿਲ ਮੁਸਲਿਮ ਪਰਿਵਾਰ ਵਿੱਚ ਹੋਇਆ। ਇਨ੍ਹਾਂ ਦੇ ਪਿਤਾ ਦਾ ਨਾਂਅ ਜੈਨੂਲਬਦੀਨ ਸੀ। ਉਹ ਬਹੁਤ ਧਾਰਮਿਕ ਬਿਰਤੀ ਵਾਲੇ ਇਨਸਾਨ ਸਨ ਤੇ ਇੱਕ ਸਥਾਨਕ ਮਸਜਿਦ ਵਿੱਚ ਇਮਾਮ ਸਨ। ਡਾ. ਕਲਾਮ ਦੇ ਪਿਤਾ ਕੋਲ ਇੱਕ ਕਿਸ਼ਤੀ ਸੀ ਜੋ ਹਿੰਦੂ ਸ਼ਰਧਾਲੂਆਂ ਨੂੰ ਰਾਮੇਸ਼ਵਰ ਤੱਕ ਲੈ ਕੇ ਆਉਣ-ਜਾਣ ਦਾ ਕੰਮ ਕਰਦੇ ਸਨ। ਡਾ. ਕਲਾਮ ਦੀ ਮਾਤਾ ਜੀ ਆਸ਼ੀਅੰਮਾ ਇੱਕ ਘਰੇਲੂ ਔਰਤ ਸਨ। ਡਾ. ਕਲਾਮ ਆਪਣੇ ਪਰਿਵਾਰ ਵਿੱਚ ਚਾਰ ਭਰਾਵਾਂ ਅਤੇ ਇੱਕ ਭੈਣ ਵਿੱਚੋ ਸਭ ਤੋਂ ਛੋਟੇ ਸਨ। ਡਾ. ਕਲਾਮ ਦਾ ਪਰਿਵਾਰ ਬਹੁਤ ਗਰੀਬ ਸੀ।
ਡਾ. ਕਲਾਮ ਨੇ ਮੁੱਢਲੀ ਪੜ੍ਹਾਈ ਆਪਣੇ ਪਿੰਡ ਵਿੱਚ ਕੀਤੀ। ਸ਼ੁਰੂਆਤੀ ਦੌਰ ਵਿੱਚ ਪੜ੍ਹਾਈ ਵਿੱਚ ਠੀਕ-ਠੀਕ ਸਨ। ਸਕੂਲ ਜਾਣ ਤੋਂ ਪਹਿਲਾਂ ਉਹ ਆਪਣੇ ਚਾਚੇ ਦੇ ਮੁੰਡੇ, ਸ਼ਮਸਦੀਨ ਨਾਲ ਸ਼ਹਿਰ ਵਿੱਚ ਅਖਬਾਰ ਵੰਡਣ ਦਾ ਕੰਮ ਕਰਦੇ ਸਨ। ਪਿੰਡ ਦੇ ਸਕੂਲ ਤੋਂ ਬਾਅਦ, ਡਾ. ਕਲਾਮ ਨੇ ਰਾਮਾਨਾਥਪੁਰਮ ਦੇ ਸਵਾਰਟਜ਼ ਹਾਇਰ ਸੈਕੰਡਰੀ ਸਕੂਲ ਤੋਂ ਆਪਣੀ ਪੜ੍ਹਾਈ ਕੀਤੀ। ਇਸ ਸਮੇਂ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ ਅਤੇ ਬਹੁਤ ਸਮਾਂ ਪੜ੍ਹਾਈ ਨੂੰ ਦਿੱਤਾ। ਸੇਂਟ ਜੋਜ਼ੇਫ ਕਾਲਜ ਤਿਰੂਚਨਪੱਲੀ ਤੋਂ ਭੌਤਿਕ ਵਿਗਿਆਨ ਵਿੱਚ ਗ੍ਰੈਜੂਏਸ਼ਨ ਪਾਸ ਕੀਤੀ।
ਬੀ.ਐਸ.ਸੀ. ਪੂਰੀ ਕਰਨ ਤੋਂ ਬਾਅਦ ਅੱਗੇ ਪੜ੍ਹਾਈ ਜਾਰੀ ਰੱਖਣਾ ਚਾਹੁੰਦੇ ਸਨ ਪਰ ਇੱਕ ਵਾਰ ਫਿਰ ਗਰੀਬੀ ਨੇ ਰਾਹ ਵਿੱਚ ਰੋੜੇ ਅਟਕਾਉਣ ਦੀ ਕੋਸ਼ਿਸ਼ ਕੀਤੀ। ਇਸ ਵਾਰ ਉਨ੍ਹਾਂ ਦੀ ਭੈਣ ਜ਼ੋਹਰਾ ਨੇ ਆਪਣੇ ਗਹਿਣੇ ਵੇਚ ਕੇ ਪੜ੍ਹਾਈ ਲਈ ਪੈਸੇ ਦਿੱਤੇ। 1955 ਵਿੱਚ ਡਾ. ਕਲਾਮ ਮਦਰਾਸ ਇੰਸਟੀਚਿਊਟ ਆਫ ਟੈਕਨਾਲੋਜੀ ਵਿੱਚ ਏਅਰੋਸਪੇਸ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਮਦਰਾਸ ਚਲੇ ਗਏ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਡਾ. ਕਲਾਮ, ਆਈ.ਏ.ਐਫ. (ਭਾਰਤੀ ਹਵਾਈ ਸੈਨਾ) ਵਿੱਚ ਲੜਾਕੂ ਪਾਇਲਟ ਬਣਨਾ ਚਾਹੁੰਦੇ ਸਨ ਪਰ ਟੈਸਟ ਕੁਆਲੀਫਾਈ ਨਾ ਕਰ ਸਕੇ। ਸੋ 1957 ਵਿੱਚ ਡਾ. ਕਲਾਮ ਨੇ ਹਿੰਦੁਸਤਾਨ ਏਅਰੋਨਾਟਿਕਸ ਬੰਗਲੌਰ ਵਿੱਚ ਨੌਕਰੀ ਸ਼ੁਰੂ ਕੀਤੀ।
ਥੋੜ੍ਹੇ ਹੀ ਸਮੇਂ ਵਿੱਚ ਡਾ. ਕਲਾਮ ਨੇ ਹੋਵਰ ਕਰਾਫਟ ਦਾ ਪਰੋਟੋ ਤਿਆਰ ਕੀਤਾ, ਜਿਸ ਦਾ ਨਾਂਅ ਨੰਦੀ ਰੱਖਿਆ। ਡਾ. ਕਲਾਮ ਦੀ ਮਿਹਨਤ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਇੰਡੀਅਨ ਕਮੇਟੀ ਫਾਰ ਸਪੇਸ ਰਿਸਰਚ ਵਿੱਚ ਸ਼ਾਮਿਲ ਕਰ ਲਿਆ। ਇਸ ਕਮੇਟੀ ਦੇ ਮੁਖੀ ਡਾ. ਵਿਕਰਮ ਸਾਰਾਭਾਈ ਸਨ। ਡਾ. ਵਿਕਰਮ ਸਾਰਾਭਾਈ, ਡਾ. ਕਲਾਮ ਤੋਂ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਨੇ ਡਾ. ਕਲਾਮ ਨੂੰ ਵਿਸ਼ਵ ਪ੍ਰਸਿੱਧ ਪੁਲਾੜ ਸੰਸਥਾ ਨਾਸਾ ਵਿਖੇ ਟ੍ਰੇਨਿੰਗ ਲਈ ਭੇਜਿਆ। ਅਮਰੀਕਾ ਤੋਂ ਵਾਪਿਸ ਪਰਤਣ ‘ਤੇ ਡਾ. ਕਲਾਮ ਸੈਟੇਲਾਈਟ ਲਾਂਚ ਵ੍ਹੀਕਲ ਪ੍ਰਾਜੈਕਟ ਡਾਇਰੈਕਟਰ ਬਣ ਗਏ। ਡਾ. ਕਲਾਮ ਤੇ ਇਨ੍ਹਾਂ ਦੇ ਸਾਥੀਆਂ ਦੀ ਮਿਹਨਤ ਰੰਗ ਲਿਆਈ ਤੇ ਭਾਰਤ ਨੂੰ ਸਭ ਤੋਂ ਪਹਿਲਾਂ ਸਵਦੇਸੀ ਸੈਟੇਲਾਈਟ ਲਾਂਚ ਵ੍ਹੀਕਲ ਮਿਲਿਆ। ਡਾ. ਕਲਾਮ ਨੇ ਇਸ ਤੋਂ ਬਾਅਦ ਕਈ ਮਿਜ਼ਾਈਲਾਂ ਬਣਾਈਆਂ ਤੇ ਭਾਰਤ ਨੂੰ ਰੱਖਿਆ ਪੱਖ ਤੋਂ ਮਜ਼ਬੂਤ ਕੀਤਾ। ਬਹੁਤ ਸਾਰੀਆਂ ਮਿਜ਼ਾਈਲਾਂ ਦਾ ਨਿਰਮਾਣ ਕਰਨ ਕਰਕੇ ਡਾ. ਕਲਾਮ ਨੂੰ ਭਾਰਤ ਦਾ ਮਿਜ਼ਾਈਲਮੈਨ ਕਿਹਾ ਜਾਂਦਾ ਹੈ।
ਡਾ. ਕਲਾਮ ਦੀ ਮਿਹਨਤ ਅਤੇ ਲਗਨ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਰੱਖਿਆ ਮੰਤਰੀ ਦਾ ਵਿਗਿਆਨਕ ਸਲਾਹਕਾਰ ਨਿਯੁਕਤ ਕੀਤਾ। 1998 ਵਿੱਚ ਡਾ. ਕਲਾਮ ਨੇ ਟੈਕਨਾਲੋਜੀ ਵਿਜ਼ਨ 2020 ਪ੍ਰੋਗਰਾਮ ਪੇਸ਼ ਕੀਤਾ ਜਿਸ ਵਿੱਚ ਟੈਕਨਾਲੋਜੀ ਦੀ ਵਰਤੋਂ ਸਿੱਖਿਆ ਵਿਭਾਗਾਂ, ਸਿਹਤ ਦੇਖਭਾਲ, ਆਰਿਥਕ ਵਿਕਾਸ ਅਤੇ ਖੇਤੀਬਾੜੀ ਉਤਪਾਦਕਤਾ ਨੂੰ ਵਧਾਉਣ ਲਈ ਯੋਜਨਾਵਾਂ ਲਿਆਉਣ ਦੀ ਮੰਗ ਰੱਖੀ। ਇਸ ਸਾਲ ਪਰਮਾਣੂ ਹਥਿਆਰਾਂ ਦੇ ਟੈਸਟਾਂ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ। 2002 ਵਿੱਚ ਸੀ੍ਰ ਕੇ. ਆਰ. ਨਰਾਇਣਨ ਤੋਂ ਬਾਅਦ, ਭਾਰਤ ਦੇ 11ਵੇਂ ਰਾਸ਼ਟਰਪਤੀ ਚੁਣੇ ਗਏ। ਡਾ. ਕਲਾਮ ਦੀ ਲੋਕਪ੍ਰਿਯਤਾ ਕਰਕੇ ਹੀ, ਰਾਸ਼ਟਰਪਤੀ ਦੀ ਚੋਣ ਵਿੱਚ ਸ੍ਰੀਮਤੀ ਲਕਸ਼ਮੀ ਸਹਿਗਲ ਨੂੰ 107366 ਵੋਟਾਂ ਅਤੇ ਡਾ. ਕਲਾਮ ਨੂੰ 922884 ਵੋਟਾਂ ਹਾਸਲ ਹੋਈਆਂ।
ਇਨ੍ਹਾਂ ਦਾ ਕਾਰਜਕਾਲ 25 ਜੁਲਾਈ 2002 ਤੋਂ 25 ਜੁਲਾਈ 2007 ਤੱਕ ਰਿਹਾ। ਡਾ. ਕਲਾਮ ਭਾਰਤ ਦੇ ਤੀਜੇ ਰਾਸ਼ਟਰਪਤੀ ਸਨ ਜਿਨ੍ਹਾਂ ਨੂੰ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਭਾਰਤ ਦਾ ਸਭ ਤੋਂ ਉੱਚ ਨਾਗਿਰਕ ਸਨਮਾਨ, ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ। ਡਾ. ਕਲਾਮ ਨੂੰ ਕਈ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਨੇ ਆਨਰੇਰੀ ਡਾਕਟਰੇਟ ਨਾਲ ਸਨਮਾਨਿਤ ਕੀਤਾ। ਡਾ. ਕਲਾਮ ਪਦਮ ਭੂਸ਼ਣ (1981), ਪਦਮ ਵਿਭੂਸ਼ਣ (1990), ਭਾਰਤ ਰਤਨ (1997), ਵੀਰ ਸਾਵਰਕਰ ਪੁਰਸਕਾਰ (1998), ਰਾਮਾਨੁਜ ਐਵਾਰਡ (2000), ਕਿੰਗ ਚਾਰਲਸ ਮੈਡਲ ਆਫ ਰਾਇਲ ਸੁਸਾਇਟੀ ਯੂ. ਕੇ. (2007) ਅਤੇ ਘਹਹਹ ਆਨਰੇਰੀ ਮੈਂਬਰਸਿਪ (2011) ਆਦਿ ਨਾਲ ਸਨਮਾਨਿਤ ਹੋਣ ਵਾਲੇ ਭਾਰਤ ਦੇ ਇਕਲੌਤੇ ਵਿਗਿਆਨੀ ਹਨ।
ਡਾ. ਕਲਾਮ ਵੱਲੋਂ 25 ਤੋਂ ਵੱਧ ਕਿਤਾਬਾਂ ਲਿਖੀਆਂ ਗਈਆਂ ਜਿਨ੍ਹਾਂ ਵਿੱਚੋਂ ਦੜਗ਼ਲੀਂ ਲ਼ਰ ਰੜਯਿ ਅਤੇ ਘਲਗ਼ੜੁਯਮ ਜੜਗ਼ਮੀਂ, ਮੁੱਖ ਸਨ। ਰਾਸ਼ਟਰਪਤੀ ਕਾਲ ਖ਼ਤਮ ਹੋਣ ਤੋਂ ਬਾਅਦ ਡਾ. ਕਲਾਮ ਇੰਡੀਅਨ ਇੰਸਟੀਚਿਊਟ ਆਫ ਮੈਨੇਜ਼ਮੈਂਟ ਸ਼ਿਲਾਂਗ, ਇੰਡੀਅਨ ਇੰਸਟੀਚਿਊਟ ਆਫ ਮੈਨੇਜ਼ਮੈਟ ਇੰਦੌਰ, ਇੰਡੀਅਨ ਇੰਸਟੀਚਿਊਟ ਆਫ ਮੈਨੇਜ਼ਮੈਂਟ ਅਹਿਮਦਾਬਾਦ, ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੰਗਲੌਰ ਅਤੇ ਕਈ ਹੋਰ ਯੂਨੀਵਰਸਿਟੀਆਂ ਵਿੱਚ ਗੈਸਟ ਪ੍ਰੋਫੈਸਰ ਬਣ ਕੇ ਪੜ੍ਹਾਉਂਦੇ ਰਹੇ। 2012 ਵਿੱਚ ਡਾ. ਕਲਾਮ ਨੇ ਦਵਫੁ Àਫਗ਼ ਘ ਖੜੁਯ ਜਲ਼ੁਯਖ਼ਯਗ਼ੁ ਸ਼ੁਰੂ ਕੀਤੀ ਜਿਸ ਦਾ ਮੁੱਖ ਉਦੇਸ਼ ਭਾਰਤ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨਾ ਸੀ।
27 ਜੁਲਾਈ 2015 ਨੂੰ ਇੰਡੀਅਨ ਇੰਸਟੀਚਿਊਟ ਆਫ ਮੈਨੇਜ਼ਮੈਂਟ ਸ਼ਿਲਾਂਗ ਵੱਲੋਂ ”ਧਰਤੀ ਨੂੰ ਇੱਕ ਜੀਵਤ ਗ੍ਰਹਿ ਬਣਾਉਣਾ” (Àਯਿਫੁੜਗ਼ਲ ਫ ਛੜੁਫਬਫ਼ਯ ਟਫ਼ਫਗ਼ਯੁ ਹਫਿਵ) ਵਿਸ਼ੇ ‘ਤੇ ਸੈਮੀਨਾਰ ਰੱਖਿਆ ਗਿਆ ਸੀ। ਡਾ. ਕਲਾਮ ਇਸ ਦੇ ਮੁੱਖ ਬੁਲਾਰੇ ਸਨ। ਡਾ. ਕਲਾਮ ਨੇ ਅਜੇ ਪੰਜ ਕੁ ਮਿੰਟ ਹੋਏ ਸਨ ਜਦੋਂ ਉਹ ਸਟੇਜ ‘ਤੇ ਡਿੱਗ ਗਏ। ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਦਿਲ ਰੁਕਣ ਕਾਰਨ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ। ਪੂਰੇ ਸੰਸਾਰ ਵਿੱਚ ਸੋਗ ਦੀ ਲਹਿਰ ਫੈਲ ਗਈ। ਲੋਕਾਂ ਦੇ ਹਰਮਨਪਿਆਰੇ ਸਾਬਕਾ ਰਾਸ਼ਟਰਪਤੀ ਨੂੰ 30 ਜੁਲਾਈ 2015 ਨੂੰ ਪੂਰੇ ਸਨਮਾਨ ਨਾਲ ਰਾਮੇਸ਼ਵਰ ਦੇ ਪੇਈ ਕਰੁੰਬ ਗਰਾਊਂਡ ਵਿੱਚ ਦਫਨਾਇਆ ਗਿਆ
ਹੈਡ ਮਾਸਟਰ ਸਰਕਾਰੀ ਹਾਈ ਸਕੂਲ,
ਕਮਾਲਪੁਰ (ਸੰਗਰੂਰ)
ਮੋ. 98722-49074
ਡਾ. ਪਰਮਿੰਦਰ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.