ਖਾਲੀ ਪਿਆਲੀ
”ਬੇਟਾ! ਤੇਰੇ ਹੱਥ ‘ਚ ਖਾਲੀ ਪਿਆਲੀ ਹੈ ਅਤੇ ਤੂੰ ਸਮੁੰਦਰ ਦੇ ਕਿਨਾਰੇ ਚਿੰਤਤ ਖੜ੍ਹਾ ਹੈਂ, ਕੀ ਗੱਲ ਹੈ?” ਯੂਨਾਨੀ ਸੰਤ ਆਗਸਟਨ ਸੱਚ ਦੀ ਖੋਜ ਕਰਦੇ-ਕਰਦੇ, ਥੱਕ-ਹਾਰ ਕੇ ਛੋਟੇ ਤੋਂ ਛੋਟੇ ਬੱਚੇ ਨੂੰ ਪੁੱਛ ਰਹੇ ਸਨ ”ਮੈਂ ਚਾਹੁੰਦਾ ਹਾਂ ਕਿ ਇਹ ਸਮੁੰਦਰ ਇਸ ਪਿਆਲੀ ‘ਚ ਭਰ ਕੇ ਘਰ ਲੈ ਜਾਵਾਂ ਪਰ ਅਜਿਹਾ ਹੋ ਨਹੀਂ ਰਿਹਾ, ਪਰ ਗੁਰੂਦੇਵ, ਤੁਹਾਡੀ ਚਿੰਤਾ ਕੀ ਹੈ? ਬਿਨਾਂ ਪਿਆਲੀ ਤੋਂ ਇੱਥੇ ਕਿਉਂ ਆਏ ਹੋ?”
ਬੱਚੇ ਦੇ ਮੂੰਹੋਂ ਇਹ ਗੱਲ ਅਤੇ ਸਵਾਲ ਸੁਣ ਕੇ ਸੰਤ ਆਗਸਟਨ ਨੂੰ ਲੱਗਾ ਕਿ ਉਨ੍ਹਾਂ ਦੀ ਬੁੱਧੀ ਦੀ ਪਿਆਲੀ ਵੀ ਖਾਲੀ ਹੈ ਅਤੇ ਉਸ ‘ਚ ਸੱਚ ਦਾ ਸਮੁੰਦਰ ਭਰ ਸਕਣਾ ਅਸੰਭਵ ਹੈ ਉਨ੍ਹਾਂ ਨੂੰ ਲੱਗਾ, ਉਹ ਵੀ ਲੜਕੇ ਵਾਂਗ ਬਾਲ ਹੈ
ਜਿਵੇਂ ਉਹ ਲੜਕਾ ਪਿਆਲੀ ਵਿੱਚ ਸਮੁੰਦਰ ਭਰਨਾ ਚਾਹੁੰਦਾ ਹੈ, ਜੋ ਕਦੇ ਹੋ ਨਹੀਂ ਸਕਦਾ, ਉਵੇਂ ਹੀ ਮੈਂ ਸੱਚ ਨੂੰ ਪ੍ਰਾਪਤ ਕਰਨਾ ਚਾਹੁੰਦਾ ਹਾਂ, ਜਿਸ ਲਈ ਮੇਰੀ ਬੁੱਧੀ ਦੀ ਪਿਆਲੀ ਕਾਫ਼ੀ ਛੋਟੀ ਹੈ ਇਸ ਸਮੇਂ ਉਹ ਲੜਕਾ ਸੰਤ ਆਗਸਟਨ ਦੇ ਸਾਹਮਣੇ ਗੁਰੂ ਤੇ ਮਾਰਗ-ਦਰਸ਼ਕ ਬਣ ਕੇ ਖੜ੍ਹਾ ਸੀ ਜੋ ਪਾਠ ਇਸ ਲੜਕੇ ਨੇ ਆਪਣੀ ਬਾਲ-ਬੁੱਧੀ ਨਾਲ ਯੂਨਾਨ ਦੇ ਸੰਤ ਆਗਸਟਨ ਨੂੰ ਪੜ੍ਹਾ ਦਿੱਤਾ, ਉਹ ਵੱਡੇ-ਵੱਡੇ ਰਿਸ਼ੀ-ਮੁਨੀ ਵੀ ਨਹੀਂ ਪੜ੍ਹਾ ਸਕਦੇ
ਹੁਣ ਉਸ ਦੀ ਸਮਝ ‘ਚ ਆਉਣ ਲੱਗਿਆ ਕਿ ਇਸ ਦੁਨੀਆਂ ਦਾ ਹਰ ਆਦਮੀ ਬੱਚਾ ਹੀ ਹੈ ਹਰ ਆਦਮੀ ਕਿਸੇ ਨਾ ਕਿਸੇ ਸਮੁੰਦਰ ਦੇ ਕੰਢੇ ਖੜ੍ਹਾ ਹੈ ਹਰ ਆਦਮੀ ਦੇ ਹੱਥ ‘ਚ ਖਾਲੀ ਪਿਆਲੀ ਹੈ, ਜਿਸ ‘ਚ ਉਹ ਸਮੁੰਦਰ ਭਰਨਾ ਚਾਹੁੰਦਾ ਹੈ ਜਿਸ ਦੀ ਪਿਆਲੀ ਜਿੰਨੀ ਵੱਡੀ ਹੈ, ਉਸ ‘ਚ ਓਨਾ ਹੀ ਵੱਧ ਹੰਕਾਰ ਹੈ ਇਹ ਹੰਕਾਰ ਉਸ ਨੂੰ ਆਪਣੇ ਤੋਂ ਵੱਖ ਨਹੀਂ ਹੋਣ ਦਿੰਦਾ ਸੰਤ ਆਗਸਟਨ ਹੁਣ ਇਸ ਫੈਸਲੇ ‘ਤੇ ਪਹੁੰਚੇ ਕਿ ਸਮੁੰਦਰ ਉਸ ਨੂੰ ਹੀ ਮਿਲੇਗਾ, ਜੋ ਪਿਆਲੀ ਨੂੰ ਛੱਡਣ ਦੀ ਹਿੰਮਤ ਕਰ ਸਕੇਗਾ, ਨਹੀਂ ਤਾਂ ਬਿਲਕੁਲ ਨਹੀਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.