ਕੋਰੋਨਾ ਮਰੀਜ਼ਾਂ ਦਾ ਅੰਕੜਾ 72 ਲੱਖ ਤੋਂ ਪਾਰ

Corona Patients

ਠੀਕ ਹੋਣ ਵਾਲਿਆਂ ਦੀ ਗਿਣਤੀ ‘ਚ ਲਗਾਤਾਰ ਵਾਧਾ

ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲੇ 72 ਲੱਖ ਤੋਂ ਵਧ ਹੋ ਚੁੱਕੇ ਹਨ। ਹਾਲਾਂਕਿ ਨਵੇਂ ਮਾਮਲਿਆਂ ਦੇ ਮੁਕਾਬਲੇ ਠੀਕ  ਹੋਣ ਵਾਲਿਆਂ ਦੀ ਦਰ ਗਿਣਤੀ ਰੋਜ਼ਾਨਾ ਵਧ ਰਹੀ ਹੈ ਤੇ ਹੁਣ ਤੱਕ 63 ਲੱਖ ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ।

Corona Patients

ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਬੁੱਧਵਾਰੀ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ 74,632 ਕੋਰੋਨਾ ਮਰੀਜ਼ ਠੀਕ ਹੋਏ ਹਨ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ‘ਚੋਂ ਛੁੱਟੀ ਦਿੱਤੀ ਗਈ ਹੈ। ਦੇਸ਼ ‘ਚ ਹੁਣ ਤੱਕ 63,01,927 ਮਰੀਜ਼ਾਂ ਨੇ ਕੋਰੋਨਾ ਨੂੰ ਹਰਾ ਦਿੱਤਾ ਹੈ। ਇਸ ਦੌਰਾਨ 63,509 ਕੋਰੋਨਾ ਮਰੀਜ਼ ਮਿਲੇ ਹਨ ਜਿਨ੍ਹਾਂ ਦਾ ਕੁੱਲ ਅੰਕੜਾ 72,39,389 ਹੋ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ 730 ਮਰੀਜ਼ਾਂ ਦੀ ਮੌਤ ਹੋ ਗਈ ਹੈ ਤੇ ਮੌਤਾਂ ਦਾ ਕੁੱਲ ਅੰਕੜਾ 1,10,586 ਹੋ ਗਿਆ ਹੈ। ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਕਮੀ ਆਉਣ ਕਾਰਨ ਸਰਗਰਮ ਮਾਮਲੇ 11,853 ਘੱਟ 8,26,876 ਹੋ ਗਏ ਹਨ।  ਦੇਸ਼ ‘ਚ ਹਾਲੇ ਸਰਗਰਮ ਮਾਮਲਿਆਂ ਦਾ ਫੀਸਦੀ 11.42 ਤੇ ਠੀਕ ਹੋਣ ਵਾਲਿਆਂ ਦੀ ਦਰ 87.05 ਫੀਸਦੀ ਹੈ ਜਦੋਂਕਿ ਮ੍ਰਿਤਕ ਦਰ 1.53 ਫੀਸਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.