1006 ਮਰੀਜ਼ ਹੋਏ ਠੀਕ, 8 ਹਜ਼ਾਰ ਦੇ ਨੇੜੇ ਪੁੱਜੇ ਐਕਟਿਵ ਕੇਸ
ਚੰਡੀਗੜ,(ਅਸ਼ਵਨੀ ਚਾਵਲਾ)। ਪੰਜਾਬ ਵਿੱਚ ਪਿਛਲੇ 24 ਘੰਟਿਆ ਦੌਰਾਨ ਨਵੇਂ 692 ਮਾਮਲੇ ਆਏ ਹਨ ਤੇ 1006 ਠੀਕ ਹੋ ਕੇ ਵਾਪਸ ਆਪਣੇ ਘਰਾਂ ਨੂੰ ਪਰਤ ਗਏ ਹਨ, ਠੀਕ ਹੋਣ ਵਾਲੇ ਮਰੀਜ਼ਾ ਵਿੱਚ ਕਾਫ਼ੀ ਆਪਣੇ ਘਰਾਂ ਵਿੱਚ ਹੀ ਇਕਾਂਤਵਾਸ ‘ਚ ਸਨ। ਇਸੇ ਤਰ੍ਹਾਂ ਮੰਗਲਵਾਰ ਨੂੰ 34 ਕੋਰੋਨਾ ਮਰੀਜ਼ਾ ਦੀ ਮੌਤ ਹੋ ਗਈ ਹੈ। ਬੀਤੇ 24 ਘੰਟਿਆ ਦੌਰਾਨ ਆਏ ਨਵੇਂ 692 ਮਾਮਲੇ ਵਿੱਚ ਲੁਧਿਆਣਾ ਤੋਂ 103, ਜਲੰਧਰ ਤੋਂ 95, ਪਟਿਆਲਾ ਤੋਂ 44, ਮੁਹਾਲੀ ਤੋਂ 57, ਅੰਮ੍ਰਿਤਸਰ ਤੋਂ 57, ਗੁਰਦਾਸਪੁਰ ਤੋਂ 40, ਬਠਿੰਡਾ ਤੋਂ 55, ਹੁਸ਼ਿਆਰਪੁਰ ਤੋਂ 41, ਫਿਰੋਜ਼ਪੁਰ ਤੋਂ 15, ਪਠਾਨਕੋਟ ਤੋਂ 7, ਸੰਗਰੂਰ ਤੋਂ 12, ਕਪੂਰਥਲਾ ਤੋਂ 20, ਫਰੀਦਕੋਟ ਤੋਂ 15, ਮੁਕਤਸਰ ਤੋਂ 29, ਫਾਜਿਲਕਾ ਤੋਂ 18, ਮੋਗਾ ਤੋਂ 4, ਰੋਪੜ ਤੋਂ 28, ਫਤਹਿਗੜ੍ਹ ਸਾਹਿਬ ਤੋਂ 12, ਬਰਨਾਲਾ ਤੋਂ 3, ਤਰਨਤਾਰਨ ਤੋਂ 18, ਸੰਗਰੂਰ ਤੋਂ 14 ਅਤੇ ਮਾਨਸਾ ਤੋਂ 5 ਸ਼ਾਮਲ ਹਨ।
ਠੀਕ ਹੋਣ ਵਾਲੇ 1006 ਮਰੀਜ਼ਾ ਵਿੱਚ ਲੁਧਿਆਣਾ ਤੋਂ 70, ਜਲੰਧਰ ਤੋਂ 87, ਪਟਿਆਲਾ ਤੋਂ 86, ਅੰਮ੍ਰਿਤਸਰ ਤੋਂ 129, ਗੁਰਦਾਸਪੁਰ ਤੋਂ 41, ਬਠਿੰਡਾ ਤੋਂ 143, ਹੁਸ਼ਿਆਰਪੁਰ ਤੋਂ 58, ਪਠਾਨਕੋਟ ਤੋਂ 47, ਸੰਗਰੂਰ ਤੋਂ 12, ਕਪੂਰਥਲਾ ਤੋਂ 57, ਫਰੀਦਕੋਟ ਤੋਂ 48, ਮੁਕਤਸਰ ਤੋਂ 26, ਮੁਹਾਲੀ ਤੋਂ 60, ਫਾਜਿਲਕਾ ਤੋਂ 14, ਮੋਗਾ ਤੋਂ 9, ਰੋਪੜ ਤੋਂ 25, ਫਤਿਹਗੜ ਸਾਹਿਬ ਤੋਂ 18, ਬਰਨਾਲਾ ਤੋਂ 12, ਤਰਨਤਾਰਨ ਤੋਂ 20, ਐਸਬੀਐਸ ਨਗਰ ਤੋਂ 18 ਅਤੇ ਮਾਨਸਾ ਤੋਂ 26 ਸ਼ਾਮਲ ਹਨ।
ਬੀਤੇ 24 ਘੰਟਿਆ ਵਿੱਚ 34 ਮੌਤਾਂ ਵਿੱਚ ਅੰਮ੍ਰਿਤਸਰ ਤੋਂ 6, ਲੁਧਿਆਣਾ ਤੋਂ 4, ਗੁਰਦਾਸਪੁਰ ਤੋਂ 3, ਸੰਗਰੂਰ ਤੋਂ 3, ਹੁਸ਼ਿਆਰਪੁਰ ਤੋਂ 2, ਜਲੰਧਰ ਤੋਂ 2, ਕਪੂਰਥਲਾ ਤੋਂ 2, ਮੁਹਾਲੀ ਤੋਂ 2, ਮੁਕਤਸਰ ਤੋਂ 2, ਪਟਿਆਲਾ ਤੋਂ 2, ਰੋਪੜ ਤੋਂ 2, ਬਰਨਾਲਾ ਤੋਂ 1, ਫਾਜਿਲਕਾ ਤੋਂ 1, ਮੋਗਾ ਤੋਂ 1 ਅਤੇ ਐਸਬੀਐਸ ਨਗਰ ਤੋਂ 1 ਸ਼ਾਮਲ ਹਨ। ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ 125211 ਹੋ ਗਈ ਹੈ, ਜਿਸ ਵਿੱਚੋਂ 113105 ਠੀਕ ਹੋ ਗਏ ਹਨ ਅਤੇ 3894 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 8212 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਅਤੇ ਖ਼ੁਦ ਦੇ ਘਰਾਂ ਵਿੱਚ ਚਲ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.