ਦੜਾ-ਸੱਟਾ ਲਵਾਉਣ ਵਾਲੇ ਦੋ ਵਿਆਕਤੀ ਗ੍ਰਿਫਤਾਰ, ਇਲੈਕਟ੍ਰੋਨਿਕ ਤੇ 570 ਗ੍ਰਾਮ ਹੈਰੋਇਨ ਵੀ ਬਰਾਮਦ

ਇਲੈਕਟ੍ਰੋਨਿਕ ਤੇ 570 ਗ੍ਰਾਮ ਹੈਰੋਇਨ ਵੀ ਬਰਾਮਦ

ਮੋਹਾਲੀ, (ਕੁਲਵੰਤ ਕੋਟਲੀ) ਮੋਹਾਲੀ ਪੁਲਿਸ ਨੇ ਦੜਾ-ਸਟਾ ਲਵਾਉਣ ਵਾਲੇ ਦੋ ਵਿਆਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਇਸ ਸਬੰਧੀ ਐਸ.ਪੀ. (ਸਿਟੀ) ਹਰਵਿੰਦਰ ਸਿੰਘ ਵਿਰਕ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਉਨ੍ਹਾਂ ਦੇ ਨਾਲ ਇਸ ਮੌਕੇ ਡੀ.ਐਸ.ਪੀ (ਸਿਟੀ-1) ਗੁਰਸ਼ੇਰ ਸਿੰਘ, ਐਸ.ਐਚ.ਓ ਥਾਣਾ ਮਟੌਰ ਸ਼੍ਰੀ ਰਜੀਵ ਕੁਮਾਰ ਅਤੇ ਹੋਰ ਪੁਲਿਸ ਅਫਸਰ ਮੌਜ਼ੂਦ ਸਨ

ਐਸ ਪੀ (ਸਿਟੀ) ਵਿਰਕ ਨੇ ਦੱਸਿਆ ਕਿ ਐਸ.ਐਚ.ਓ ਥਾਣਾ ਮਟੌਰ ਨੂੰ ਖੁਫੀਆ ਇਤਲਾਹ ਮਿਲਣ ‘ਤੇ ਹੋਮਲੈਂਡ ਸੈਕਟਰ -70 ਦੇ ਟਾਵਰ ਨੰਬਰ 04 ਫਲੌਰ 10 ਦੇ ਫਲੈਟ ਨੰਬਰ 102 ਵਿੱਚ ਰੇਡ ਕੀਤੀ ਜਿੱਥੇ ਕੁਝ ਵਿਅਕਤੀ ਆਨਲਾਇਨ ਮੋਬਾਇਲ ਫੋਨਾਂ ਤੇ ਲੈਪਟੌਪਸ ਰਾਹੀਂ ਦੜੇ ਸੱਟੇ ਦਾ ਕੰਮ ਕਰ ਰਹੇ ਸਨ ਰੇਡ ਦੌਰਾਨ ਵਿਪਨ ਕਮਾਰ ਅਤੇ ਰਕੇਸ਼ ਮਨਚੰਦਾ ਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਤੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਦੜੇ ਸਟੇ ਲਈ ਵਰਤਿਆ ਜਾਣ ਵਾਲਾ ਇਲੈਕਟ੍ਰੋਨਿਕ ਸਮਾਨ 4 ਲਾਪਟੋਪ, 14 ਮੋਬਾਇਨ ਫੋਨ, 01 ਫੋਨ ਲੈਡਿੰਗ ਮਸ਼ੀਨ ਜੋ ਦੜੇ ਸੱਟੇ ਦੇ ਕੰਮ ਲਈ ਵਰਤੀ ਜਾਂਦੀ ਸੀ ਬਰਾਮਦ ਹੋਈ ਇਸ ਤੋਂ ਇਲਾਵਾ ਫਲੈਟ ਦੀ ਤਲਾਸ਼ੀ ਦੌਰਾਨ 570 ਗ੍ਰਾਮ ਹੈਰੋਇਨ ਜਿਸ ਦੀ ਅੰਤਰ ਰਾਸ਼ਟਰੀ ਬਜ਼ਾਰ ਵਿੱਚ ਕੀਮਤ 2 ਕਰੋੜ 85 ਲੱਖ ਰੁਪਏ ਦੇ ਕਰੀਬ ਬਣਦੀ ਹੈ ਵੀ ਬਰਾਮਦ ਹੋਈ

ਉਨ੍ਹਾਂ ਦੱਸਿਆ ਕਿ  ਮੁੱਢਲੀ ਪੁੱਛ ਗਿੱਛ ਦੌਰਾਨ ਪਾਇਆ ਗਿਆ ਕਿ ਇਹ ਵਿਅਕਤੀ ਕਰੀਬ 2 ਮਹੀਨੇ ਤੋਂ ਹੋਮਲੈਂਡ ਮੋਹਾਲੀ ਵਿਖੇ ਰਹਿ ਰਹੇ ਹਨ ਅਤੇ ਇੱਥੇ ਇਨ੍ਹਾਂ ਵੱਲੋਂ ਹੁਣ ਤੱਕ 30 ਤੋਂ 35 ਵੱਖ-ਵੱਖ ਮੈਚਾਂ ‘ਤੇ ਦੜਾ ਸੱਟਾ ਲਗਵਾ ਚੁੱਕ ਹਨ ਅਤੇ ਇੱਕ ਮੈਚ ਦਾ ਕਰੀਬ 4 ਤੋਂ 5 ਲੱਖ ਰੁਪਏ ਤੱਕ ਦਾ ਦੜਾ ਸਟਾ ਲਵਾਉਂਦੇ ਸਨ ਇਨ੍ਹਾਂ ਦੱਸਿਆ ਕਿ ਇਹ ਆਨਲਾਇਨ ਤੇ ਪੇਟੀਐਮ ਰਾਹੀਂ ਕੰਮ ਕਰਦੇ ਸਨ ਸ. ਵਿਰਕ ਨੇ ਦੱਸਿਆ ਕਿ ਇਨ੍ਹਾਂ ਦੇ ਦੋ ਸਾਥੀ ਤਾਰੁਸ਼ ਧਵਨ ਤੇ ਮਲਕੀਤ ਸਿੰਘ ਫਰਾਰ ਹਨ ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਰੇਡ ਕੀਤੇ ਜਾ ਰਹੇ ਹਨ ਥਾਣਾ ਮਟੌਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਤੇ ਮੁਕੱਦਮੇ ਦੀ ਤਫਤੀਸ਼ ਜਾਰੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.