ਖੇਤੀ ਕਨੂੰਨਾਂ ਅਤੇ ਵਪਾਰਕ ਮੁਸ਼ਕਲਾਂ ਸਬੰਧੀ ਤਿੰਨ ਰਾਜਾਂ ਦੇ ਆੜਤੀਆਂ ਦੀ ਮੀਟਿੰਗ ਹੋਈ

ਮੰਗਾਂ ਸਬੰਧੀ ਸਮੁੱਚੇ ਆੜਤੀ ਹਰ ਰੋਜ 11 ਤੋਂ 12 ਵਜੇ ਤੱਕ ਕਾਲੇ ਬਿੱਲੇ ਲਾ ਕੇ ਕੇਂਦਰ ਸਰਕਾਰ ਵਿਰੁੱਧ ਕਰਨਗੇ ਨਾਅਰੇਬਾਜੀ

ਮਲੋਟ, (ਮਨੋਜ)। ਖੇਤੀ ਕਨੂੰਨਾਂ ਦਾ ਵਿਰੋਧ ਕਰਨ ਅਤੇ ਵਪਾਰਕ ਮੁਸ਼ਕਲਾਂ ਸਬੰਧੀ ਤਿੰਨ ਰਾਜਾਂ ਦੇ  ਆੜਤੀਆਂ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਅਤੇ ਅਹੁਦੇਦਾਰਾਂ ਦੀ ਇੱਕ ਮੀਟਿੰਗ ਐਤਵਾਰ ਨੂੰ ਮਲੋਟ ਦੇ ਰਾਇਲ ਹੋਟਲ ਵਿੱਚ ਹੋਈ। ਇਸ ਮੀਟਿੰਗ ਵਿੱਚ ਆੜਤੀਆਂ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਅਤੇ ਪੰਜਾਬ ਮੰਡੀ ਬੋਰਡ ਦੇ ਵਾਈਸ ਚੈਅਰਮੈਨ ਵਿਜੈ ਕਾਲੜਾ, ਮੀਤ ਪ੍ਰਧਾਨ ਅਮਰਜੀਤ ਬਰਾੜ, ਰਾਜਸਥਾਨ ਦੇ ਪ੍ਰਦੇਸ਼ ਮੀਤ ਪ੍ਰਧਾਨ ਰਤਨ ਲਾਲ ਅਗਰਵਾਲ, ਹਰਿਆਨਾ ਦੇ ਪ੍ਰਧਾਨ ਅਸ਼ੋਕ ਗੁਪਤਾ ਤੋਂ ਇਲਾਵਾ ਤਿੰਨਾਂ ਰਾਜਾਂ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਪਾਸ ਕੀਤੇ ਮਤੇ ਵਿੱਚ ਕਿਹਾ ਗਿਆ ਕਿ ਕੇਂਦਰੀ ਕਾਨੂੰਨਾਂ ਅਤੇ ਸੀ ਸੀ ਆਈ ਵੱਲੋਂ ਨਰਮੇ ਦੀ ਖਰੀਦ ਵਿੱਚ ਆੜਤ ਨਾ ਦੇਣ ਸਬੰਧੀ ਮੰਗਾਂ ਨੂੰ ਲੈਕੇ ਸਮੁੱਚੇ ਆੜਤੀ ਹਰ ਰੋਜ 11 ਤੋਂ 12 ਵਜੇ ਤੱਕ ਕਾਲੇ ਬਿੱਲੇ ਲਾ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜੀ ਕਰਨਗੇ।

ਇਸ ਮੌਕੇ ਇਹ ਵੀ ਫੈਸਲਾ ਕੀਤਾ ਗਿਆ ਕਿ ਕੇਂਦਰੀ ਕਨੂੰਨਾਂ ਦਾ ਵਿਰੋਧ ਨਾ ਕਰਨ ਵਾਲੇ ਹਰ ਸਿਆਸੀ ਆਗੂ ਦਾ ਬਾਈਕਾਟ ਕੀਤਾ ਜਾਵੇ। ਇਸ ਤੋਂ ਇਲਾਵਾ ਹਰਿਆਣਾ ਵਿੱਚ ਵਿਸ਼ੇਸ਼ ਕਰਕੇ ਬੇ ਜੇ ਪੀ ਦੇ ਐਮ ਐਲ ਏ, ਐਮ ਪੀਆਂ ਦਾ ਮੰਡੀਆਂ ਵਿੱਚ ਆਉਣ ‘ਤੇ ਕਿਸੇ ਕਿਸਮ ਦਾ ਸਵਾਗਤ ਨਾ ਕੀਤਾ ਜਾਵੇ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੈ ਕਾਲੜਾ ਅਤੇ ਆਗੂਆਂ ਨੇ ਕਿਹਾ ਕਿ 15 ਅਕਤੂਬਰ ਨੂੰ ਕੇਂਦਰ ਦੀ ਨਰਮੇ ਦੀ ਖਰੀਦ ਕਰਨ ਵਾਲੀ ਏਜੰਸੀ ਸੀ ਸੀ ਆਈ ਦੇ ਬਠਿੰਡਾ ਸਥਿਤ ਉਤਰ ਭਾਰਤ ਦੇ ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ।

ਉਹਨਾਂ ਸਮੂਹ ਆੜਤੀਆਂ ਨੂੰ ਅਪੀਲ ਕੀਤੀ ਕਿ ਕੇਂਦਰੀ ਕਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਹਰ ਪੱਖੋਂ ਸਮਰਥਨ ਕੀਤਾ ਜਾਵੇ।  ਇਸ ਮੌਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਨੱਥਾ ਸਿੰਘ ਅਤੇ ਮੇਜਬਾਨ ਅਤੇ ਮਲੋਟ ਦੇ ਪ੍ਰਧਾਨ ਰਮੇਸ਼ ਕੁਮਾਰ ਜੁਨੇਜਾ ਨੇ ਬਾਹਰੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।

 ਇਸ ਮੌਕੇ ਜਸਬੀਰ ਸਿੰਘ ਕੁੱਕੀ ਸਕੱਤਰ ਪੰਜਾਬ, ਅਨਿਲ ਨਗੋਰੀ ਜਿਲਾ ਪ੍ਰਧਾਨ ਫਾਜਿਲਕਾ ਵਰਿੰਦਰ ਮੱਕੜ, ਰਕੇਸ਼ ਜੈਨ ਮੀਤ ਪ੍ਰਧਾਨ ਪੰਜਾਬ, ਜਤਿੰਦਰ ਗਰਗ ਬਰੇਟਾ, ਸੁਨੀਲ ਗਰਗ ਪ੍ਰਧਾਨ ਭੁੱਚੋਂ, ਰਾਜ ਕੁਮਾਰ ਪ੍ਰਧਾਨ ਬੁਢਲਾਢਾ ਅਤੇ ਵਾਈਸ ਚੈਅਰਮੈਨ ਮਾਰਕੀਟ ਕਮੇਟੀ, ਸਤੀਸ਼ ਬੱਬੂ ਪ੍ਰਧਾਨ ਬਠਿੰਡਾ, ਤਜਿੰਦਰ ਬੱਬੂ ਮੁਕਤਸਰ, ਗਿਆਨ ਪ੍ਰਕਾਸ਼ ਸ਼ਿੰਪਾ ਗਰਗ, ਭੂਰੇ ਲਾਲ ਗਰਗ, ਰਾਜ ਕੁਮਾਰ ਸੰਗਤ, ਕੇਵਲ ਕ੍ਰਿਸ਼ਨ ਕੋਟਕਪੂਰਾ, ਗੁਰਦੀਪ ਸਿੰਘ ਗੋਨਿਆਨਾ, ਲਖਮੀਰ ਸਿੰਘ ਜੈਤੋਂ, ਗੁਰਦੀਪ ਕਮਰਾ ਡੱਬਵਾਲੀ, ਧਰਮਵੀਰ ਪ੍ਰਧਾਨ ਪਾਨੀਪਤ, ਕੀਰਤੀ ਗਰਗ , ਹਰਦੀਪ ਸਿੰਘ ਸਰਕਾਰੀਆ ਸਿਰਸਾ, ਸ਼ਿਵ ਕੁਮਾਰ ਸਾਂਧਲਾ, ਰਾਮ ਅਵਤਾਰ ਤਾਇਲ ਹਿਸਾਰ , ਰਣਜੀਤ ਸਿੰਘ ਮਾਨ, ਗੁਰਪ੍ਰੀਤ ਗੁਪੀ, ਰਾਜਪਾਲ ਢਿੱਲੋਂ, ਵਿਨੋਦ ਜੱਗਾ, ਗੁਰਦੀਪ ਜਟਾਨਾ, ਲਖਮੀਰ ਸਿੰਘ ਝੰਡ, ਹਰੀਸ਼ ਬਾਂਸਲ, ਕੁਲਵੰਤ ਸਿੰਘ ਪੰਜਾਵਾ, ਸ਼ਾਲੂ ਕਮਰਾ  ਅਤੇ ਪਵਨ ਲੀਲਾ ਸਮੇਤ ਆਗੂ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.