ਹੱਕ ਦਾ ਇਨਾਮ
ਫ੍ਰਾਂਸੀਸੀ ਗਾਇਕਾ ਮੈਲੀਥਾਨ ਕੋਲ ਇੱਕ ਵਾਰ ਕੋਈ ਪਾਟੇ-ਪੁਰਾਣੇ ਕੱਪੜਿਆਂ ‘ਚ ਗਰੀਬ ਲੜਕਾ ਆਇਆ ਉਸ ਨੂੰ ਵੇਖ ਕੇ ਉਸ ਦਾ ਮਨ ਪਿਘਲ ਗਿਆ ਤੇ ਬੋਲੀ, ‘ਬੇਟਾ, ਤੇਰਾ ਕੀ ਨਾਂਅ ਹੈ ਤੇ ਮੇਰੇ ਕੋਲ ਕਿਸ ਕੰਮ ਆਇਆ ਹੈਂ?’ ‘ਜੀ, ਮੇਰਾ ਨਾਂਅ ਪਿਅਰੇ ਹੈ ਤੇ ਮੈਂ ਇੱਕ ਅਰਜ਼ ਕਰਨ ਆਇਆ ਹਾਂ ਕਿ ਮੇਰੀ ਮਾਂ ਬਿਮਾਰ ਹੈ, ਨਾ ਤਾਂ ਉਸ ਦਾ ਇਲਾਜ ਕਰਾਉਣ ਲਈ ਮੇਰੇ ਕੋਲ ਪੈਸੇ ਹਨ ਅਤੇ ਨਾ ਹੀ ਮੈਂ ਦਵਾਈ ਖਰੀਦ ਸਕਦਾ ਹਾਂ…’
‘ਚੰਗਾ, ਤੈਨੂੰ ਆਰਥਿਕ ਸਹਾਇਤਾ ਚਾਹੀਦੀ ਹੈ, ਦੱਸ, ਕਿੰਨੇ ਪੈਸੇ ਦਿਆਂ?’ ਮੈਲੀਥਾਨ ਨੇ ਪਿਅਰੇ ਦੀ ਗੱਲ ਨੂੰ ਵਿਚਕਾਰੋਂ ਹੀ ਟੋਕ ਕੇ ਕਿਹਾ
‘ਜੀ ਨਹੀਂ!’ ਪਿਅਰੇ ਬੋਲਿਆ, ‘ਮੈਂ ਮੁਫ਼ਤ ‘ਚ ਕਿਸੇ ਤੋਂ ਪੈਸੇ ਨਹੀਂ ਲੈਂਦਾ, ਮੈਂ ਤਾਂ ਇਹ ਅਰਜ਼ ਕਰਨ ਆਇਆ ਹਾਂ ਕਿ ਮੈਂ ਇੱਕ ਕਵਿਤਾ ਲਿਖੀ ਹੈ ਤੁਸੀਂ ਉਸ ਨੂੰ ਸੰਗੀਤ ਸਭਾ ‘ਚ ਗਾਉਣ ਦੀ ਕਿਰਪਾ ਕਰ ਦਿਓ ਇਸ ਤੋਂ ਬਾਅਦ ਜੋ ਠੀਕ ਸਮਝੋ ਦੇ ਦੇਣਾ’
ਮੈਲੀਥਾਨ ਲੜਕੇ ਦੀ ਗੱਲ ਤੋਂ ਬਹੁਤ ਪ੍ਰਭਾਵਿਤ ਹੋਈ ਉਸ ਨੇ ਅਗਲੇ ਦਿਨ ਜਲਸੇ ‘ਚ ਕਵਿਤਾ ਗਾਈ ਭਾਵੁਕ ਹੋ ਕੇ ਗਾਈ ਉਹ ਕਵਿਤਾ ਸੁਣ ਕੇ ਸਰੋਤਿਆਂ ਦੀਆਂ ਅੱਖਾਂ ਨਮ ਹੋ ਗਈਆਂ ਉਸ ਕਵਿਤਾ ‘ਤੇ ਕਈ ਲੋਕਾਂ ਨੇ ਚੰਗਾ ਪੁਰਸਕਾਰ ਦਿੱਤਾ ਮੈਲੀਥਾਨ ਇਹ ਸਾਰੀ ਰਕਮ ਲੈ ਕੇ ਪਿਅਰੇ ਦੀ ਬਿਮਾਰ ਮਾਂ ਕੋਲ ਪਹੁੰਚੀ ਅਤੇ ਉਸ ਨੇ ਸਾਰੀ ਰਕਮ ਪਿਅਰੇ ਨੂੰ ਹੀ ਦੇ ਦਿੱਤੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.