ਕੀ ਕਾਕੇਸ਼ਸ ‘ਚ ਜੰਗ ਸੰਸਾਰ ਜੰਗ ਦੀ ਸ਼ੁਰੂਆਤ ਹੈ?
ਕੋਰੋਨਾ ਮਹਾਂਮਾਰੀ ਅਤੇ ਆਰਥਿਕ ਹਨ੍ਹੇਰਿਆਂ ਨਾਲ ਪੈਦਾ ਹੋਈਆਂ ਚੁਣੌਤੀਆਂ ਦਰਮਿਆਨ ਸਾਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਹੋ ਸਕਿਆ ਹੈ ਕਿ ਕਾਕੇਸਸ ਖੇਤਰ ‘ਚ ਦੋ ਗੁਆਂਢੀ ਮੁਲਕਾਂ ਅਜ਼ਰਬੈਜਾਨ ਅਤੇ ਆਰਮੀਨੀਆ ਦਰਮਿਆਨ ਪਿਛਲੇ ਇੱਕ ਹਫਤੇ ਤੋਂ ਕਿੰਨਾ ਭਿਆਨਕ ਯੁੱਧ ਛਿੜਿਆ ਹੋਇਆ ਹੈ ਇਹ ਯੁੱਧ ਈਸਾਈਅਤ ਅਤੇ ਇਸਲਾਮ ਦਰਮਿਆਨ ਹੈ, ਇਸਾਈਅਤ ਭਾਵ ਆਰਮੀਨੀਆ ‘ਤੇ ਇਸਲਾਮ ਭਾਵ ਅਜ਼ਰਬੈਜਾਨ ਦਾ ਹਮਲਾ ਹੋ ਚੁੱਕਾ ਹੈ
ਆਰਮੀਨੀਆ ਦੇ ਨਾਲ ਇਜ਼ਰਾਇਲ, ਅਮਰੀਕਾ, ਫਰਾਂਸ, ਬ੍ਰਿਟੇਨ ਅਤੇ ਭਾਰਤ ਆਦਿ ਨਾਟੋ ਦੇਸ਼ ਹਨ ਤਾਂ ਅਜਰਬੈਜਾਨ ਦੇ ਨਾਲ ਇਸਲਾਮਿਕ ਜਗਤ ਦਾ ਆਪੂੰ ਬਣਿਆ ਖਲੀਫਾ ਤੁਰਕੀ, ਪਾਕਿਸਤਾਨ, ਇਰਾਨ, ਉੱਤਰੀ ਕੋਰੀਆ ਤੇ ਚੀਨ ਵਰਗੀਆਂ ਤਾਕਤਾਂ ਹਨ ਦੋਵੇਂ ਦੇਸ਼ ਪੂਰਬ ਸੋਵੀਅਤ ਸੰਘ ‘ਚੋਂ ਨਿੱਕਲੇ ਹਨ ਅਤੇ ਇਨ੍ਹਾਂ ਦਰਮਿਆਨ ਕੁਝ ਇਲਾਕਿਆਂ ਸਬੰਧੀ ਪੁਰਾਣੀ ਰੰਜਿਸ਼ ਹੈ ਇਸੇ ਕਾਰਨ ਝੜਪਾਂ ਵੀ ਹੁੰਦੀ ਰਹਿੰਦੀਆਂ ਹਨ ਪਰ ਇਸ ਵਾਰ ਦੀ ਜੰਗ ਪਿਛਲੇ ਕਈ ਦਹਾਕਿਆਂ ‘ਚ ਹੋਈਆਂ ਲੜਾਈਆਂ ਤੋਂ ਜ਼ਿਆਦਾ ਗੰਭੀਰ, ਤਬਾਹਕਾਰੀ ਅਤੇ ਚੁਣੌਤੀਪੂਰਨ ਦੱਸੀ ਜਾ ਰਹੀ ਹੈ ਇਨ੍ਹਾਂ ਜੰਗ ਦੀਆਂ ਸਥਿਤੀਆਂ ਨਾਲ ਤਮਾਮ ਦੁਨੀਆ ਦੇ ਲੋਕ ਡਰੇ ਤੇ ਸਹਿਮੇ ਹਨ ਅਤੇ ਉਨ੍ਹਾਂ ‘ਤੇ ਨਿਰਾਸ਼ਾ ਅਤੇ ਹਤਾਸ਼ਾ ਦੇ ਬੱਦਲ ਮੰਡਰਾ ਰਹੇ ਹਨ ਸੰਸਾਰ ਲੋਕ-ਮਤ ਯੁੱਧ ਦਾ ਹਨ੍ਹੇਰਾ ਨਹੀਂ, ਸ਼ਾਂਤੀ ਦਾ ਉਜਾਲਾ ਚਾਹੁੰਦਾ ਹੈ
ਕਾਕੇਸ਼ਸ ਜੰਗ ‘ਚ 100 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ ਤੇ ਸੈਂਕੜੇ ਹੋਰ ਜਖ਼ਮੀ ਹਨ ਇੰਨੀ ਵੱਡੀ ਗਿਣਤੀ ਉਦੋਂ, ਜਦੋਂ ਅੰਕੜੇ ਅੱਧੇ-ਅਧੂਰੇ ਅਤੇ ਇੱਕ ਹੀ ਪੱਖ ਦੇ ਮਿਲ ਰਹੇ ਹਨ ਅਜ਼ਰਬੈਜਾਨ ਨੇ ਆਪਣੇ ਵੱਲੋਂ ਮਾਰੇ ਜਾਣ ਵਾਲਿਆਂ ਦੀ ਕੋਈ ਗਿਣਤੀ ਨਹੀਂ ਦੱਸੀ ਹੈ ਮਾਮਲਾ ਮੂਲ ਰੂਪ ਨਾਲ ਲਗਭਗ ਸਾਢੇ ਚਾਰ ਹਜ਼ਾਰ ਵਰਗ ਕਿਲੋਮੀਟਰ ਦੇ ਖੇਤਰ ਨਾਰਗੋਨੋ-ਕਾਰਬਾਖ ਨਾਲ ਜੁੜਿਆ ਹੈ, ਜੋ ਪੈਂਦਾ ਹੈ ਅਜਰਬੈਜਾਨ ਵਿਚ ਪਰ ਉੱਥੋਂ ਦੀ ਜ਼ਿਆਦਾਤਰ ਅਬਾਦੀ ਆਰਮੀਨੀਆਈ ਹੈ
1994 ‘ਚ ਹੋਏ ਸਮਝੌਤੇ ਅਨੁਸਾਰ ਇਹ ਖੇਤਰ ਅਜਰਬੈਜਾਨ ਦਾ ਹਿੱਸਾ ਮੰਨ ਲਿਆ ਗਿਆ, ਪਰ ਇਸ ‘ਤੇ ਮੁਖਤਿਆਰ ਸ਼ਾਸਨ ਆਰਮੀਨਆਈ ਵੱਖਵਾਦੀਆਂ ਦਾ ਹੀ ਬਣਿਆ ਰਿਹਾ ਹੈ ਅਤੇ ਇਸ ਸੰਬਧੀ ਖਟਪਟ ਵੀ ਚੱਲਦੀ ਰਹੀ ਪਹਿਲੀ ਸੰਸਾਰ ਜੰਗ (1914-18) ਤੋਂ ਬਾਅਦ 40 ਦੇਸ਼ਾਂ ‘ਚ ਵੰਡੇ ਖਲੀਫਾ-ਏ- ਇਸਲਾਮ ਤੁਰਕੀ (ਆਟਮਨ ਗਣਰਾਜ) ਨੂੰ ਮਿੱਤਰ ਦੇਸ਼ਾਂ ਨੇ ਜੰਗ ਉਪਰੰਤ ਸੰਧੀ ਤਹਿਤ 100 ਸਾਲ ਤੱਕ ਅਪਮਾਨਜਕ ਸੰਧੀ ਨਾਲ ਬੰਨ੍ਹ ਕੇ ਰੱਖਿਆ ਹੋਇਆ ਹੈ, ਜੋ ਹੁਣ ਪੂਰੀ ਹੋਣ ਜਾ ਰਹੀ ਹੈ ਇਸ ਲਈ ਮੱਧ ਏਸ਼ੀਆ ‘ਚ ਉਬਾਲ ਪੂਰੇ ਸਿਖ਼ਰ ‘ਤੇ ਹੈ ਕੋਈ ਵੱਡੀ ਗੱਲ ਨਹੀਂ ਕਿ ਇਹ ਚਿੰਗਾਰੀ ਯੂਰਪ ਦੇ ਨਾਲ ਸਮੁੱਚੀ ਦੁਨੀਆ ਨੂੰ ਵੀ ਲਪੇਟ ਲਵੇ ਸੰਸਾਰ ਦੇ ਸਭ ਤੋਂ ਵੱਡੇ ਜੰਗੀ ਖੇਤਰ ‘ਚ ਹੋ ਰਹੀ
ਇਹ ਲੜਾਈ ਕੁਝ ਦਿਨਾਂ ਦੇ ਅੰਦਰ ਸੰਸਾਰ ਜੰਗ ‘ਚ ਤਬਦੀਲ ਹੋ ਜਾਵੇ ਤਾਂ ਕੋਈ ਵੱਡੀ ਗੱਲ ਨਹੀਂ ਹੈ ਇਸ ਖੇਤਰ ‘ਚ ਇਜ਼ਰਾਇਲ ਬਹੁਤ ਹਮਲਾਵਰ ਹੋ ਹੀ ਚੁੱਕਾ ਹੈ ਅਤੇ ਆਪਣੇ ਦੁਸ਼ਮਣ ਚੀਨ ਸਮੱਰਥਕ ਇਸਲਾਮਿਕ ਦੇਸ਼ਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਅਮਰੀਕੀ ਪਹਿਲ ‘ਤੇ ਯੂਏਈ ਨਾਲ ਸੰਧੀ ਕਰਕੇ ਇਜ਼ਰਾਇਲ ਨੇ ਇਸਲਾਮੀ ਜਗਤ ਨੂੰ ਦੋ ਫਾੜ ਕਰਵਾ ਦਿੱਤਾ ਹੈ ਜੰਗ ਦਾ ਤਾਜ਼ਾ ਮਾਹੌਲ 27 ਸਤੰਬਰ 2020 ਨੂੰ ਸ਼ੁਰੂ ਹੋਇਆ, ਜਦੋਂ ਅਜ਼ਰਬੈਜਾਨ ਨੇ ਕਥਿਤ ਤੌਰ ‘ਤੇ ਆਰਮੀਨੀਆਈ ਵੱਖਵਾਦੀਆਂ ਵੱਲੋਂ ਕਬਜ਼ਾ ਕੀਤੇ ਗਏ ਕੁਝ ਖੇਤਰਾਂ ਨੂੰ ਛੁਡਾਉਣ ਦੀ ਕਾਰਵਾਈ ਸ਼ੁਰੂ ਕੀਤੀ ਜੋ ਗੱਲ ਫਿਲਹਾਲ ਇੱਕ ਖਾਸ ਖੇਤਰ ਤੱਕ ਸੀਮਤ ਇਸ ਜੰਗ ਨੂੰ ਗੰਭੀਰ ਅਤੇ ਸੰਵੇਦਨਸ਼ੀਲ ਬਣਾਉਂਦੀ ਹੈ
ਉਹ ਇਹ ਕਿ ਆਰਮੀਨੀਆ ਦੀ ਜ਼ਿਆਦਾਤਰ ਅਬਾਦੀ ਈਸਾਈ ਹੈ ਜਦੋਂਕਿ ਅਜਰਬੈਜਾਨ ਇੱਕ ਮੁਸਲਿਮ ਬਹੁਤਾਤ ਵਾਲਾ ਦੇਸ਼ ਹੈ ਇੱਥੋਂ ਦੀ ਮੁਸਲਿਮ ਅਬਾਦੀ ਸ਼ੀਆ ਹੈ ਅਤੇ ਉਸਦੀ ਭਾਸ਼ਾ ਤੁਰਕੀ ਹੈ ਅਜਿਹੇ ‘ਚ ਤੁਰਕੀ ਅਜਰਬੈਜਾਨ ਦੇ ਆਪਣੇ ਮੁਸਲਿਮ ਭਰਾਵਾਂ ਦੇ ਸਮੱਰਥਨ ‘ਚ ਹੈ, ਦੂਜੇ ਪਾਸੇ ਈਸਾਈ ਆਰਮੀਨੀਆ ਨੂੰ ਫਰਾਂਸ ਦੀ ਸਪੋਰਟ ਹਾਸਲ ਹੈ ਖਤਰਾ ਇਹ ਹੈ ਕਿ ਕਿਤੇ ਇਹ ਲੜਾਈ ਮੁਸਲਿਮ ਬਨਾਮ ਈਸਾਈ ਦਾ ਰੂਪ ਨਾ ਲੈ ਲਵੇ ਇਸ ਜੰਗ ਨੂੰ ਸੰਵੇਦਨਸ਼ੀਲ ਬਣਾਉਣ ਵਾਲੀ ਇੱਕ ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਇੱਥੋਂ ਹੋ ਕੇ ਕਈ ਸਾਰੀਆਂ ਤੇਲ ਅਤੇ ਗੈਸ ਪਾਈਪਲਾਈਨਾਂ ਗੁਜ਼ਰਦੀਆਂ ਹਨ ਜੋ ਕਾਕੇਸ਼ਸ ਤੋਂ ਯੂਰਪੀ ਦੇਸ਼ਾਂ ਨੂੰ ਤੇਲ ਅਤੇ ਗੈਸ ਪਹੁੰਚਾਉਂਦੀਆਂ ਹਨ ਇਨ੍ਹਾਂ ਪਾਈਪਲਾਈਨਾਂ ਦੀ ਸੁਰੱਖਿਆ ਦਾ ਸਵਾਲ ਸਭ ਦੀ ਚਿੰਤਾ ਦਾ ਵਿਸ਼ਾ ਹੈ
ਕਾਕੇਸ਼ਸ ‘ਚ ਜੰਗ ਕਾਰਨ ਸੰਸਾਰ ਜੰਗ ਦਾ ਮਾਹੌਲ ਅਤੇ ਸਥਿਤੀਆਂ ਭਿਆਨਕ ਹੁੰਦੀਆਂ ਜਾ ਰਹੀਆਂ ਹਨ, ਇਸ ਦਾ ਇੱਕ ਜੰਗੀ ਖੇਤਰ ਦੱਖਣ ਅਤੇ ਪੂਰਬੀ ਚੀਨ ਸਾਗਰ ਬਣਨਗੇ ਕਿਉਂਕਿ ਸਮੁੰਦਰੀ ਖਣਿੱਜ ਅਤੇ ਸਮੁੰਦਰੀ ਵਪਾਰਕ ਮਾਰਗਾਂ ‘ਤੇ ਕਬਜ਼ੇ ਦੀ ਲੜਾਈ ਇੱਥੇ ਫੈਸਲਾਕੁੰਨ ਰੂਪ ਲੈਂਦੀ ਜਾ ਰਹੀ ਹੈ ਅਤੇ ਇੱਕ ਜੰਗ ਦਾ ਖੇਤਰ ਦੱਖਣੀ ਏਸ਼ੀਆ ਹੈ ਜੋ ਚੀਨ ਨੂੰ ਘੇਰਨ ਦੀ ਪੈਂਟਾਗਨ ਦੀ ਰਣਨੀਤੀ ‘ਚ ਇਹ ਬਹੁਤ ਮਹੱਤਵਪੂਰਨ ਖੇਤਰ ਹੈ ਜਿਸ ਪੱਧਰ ‘ਤੇ ਅਸਟਰੇਲੀਆ, ਜਪਾਨ, ਦੱਖਣੀ ਕੋਰੀਆ ਤੇ ਭਾਰਤ ਜੰਗ ਦੀ ਤਿਆਰੀ ਕਰ ਰਹੇ ਹਨ ਉਸ ਤੋਂ ਸਪੱਸ਼ਟ ਹੈ ਕਿ ਚੀਨ ਅਤੇ ਉਸ ਦੇ ਸਮੱਰਥਕ ਦੇਸ਼ਾਂ ਨੂੰ ਘੇਰ ਕੇ ਬੁਰੀ ਤਰ੍ਹਾਂ ਨਿਪਟਾਇਆ ਜਾਵੇਗਾ
ਜੰਗ ਦੀ ਇਸ ਬਣ ਰਹੀ ਭਿਆਨਕਤਾ ‘ਚ ਵੱਡੀ ਤਬਾਹੀ ਦੇ ਨਾਲ ਹੀ ਕਈ ਦੇਸ਼ਾਂ ਦੀ ਹੋਂਦ ਹੀ ਬਦਲ ਜਾਵੇਗੀ ਅੱਗੇ ਕੀ ਹੋਵੇਗਾ ਇਹ ਇਸ ‘ਤੇ ਨਿਰਭਰ ਕਰਦਾ ਹੈ ਕਿ ਹਾਲਾਤ ਕੀ ਮੋੜ ਲੈਂਦੇ ਹਨ ਜਿੱਥੋਂ ਤੱਕ ਭਾਰਤ ਦਾ ਸਵਾਲ ਹੈ ਉਹ ਭਾਵੇਂ ਕਿੰਨਾ ਹੀ ਚੀਨ ਖਿਲਾਫ ਅੱਗ ਉਗਲ ਲਵੇ ਪਰ ਜੰਗ ਦੀ ਪਹਿਲ ਨਹੀਂ ਕਰੇਗਾ ਅਤੇ ਚੀਨ ਵੀ ਭਾਰਤ ‘ਤੇ ਹਮਲਾ ਕਰਨ ਤੋਂ ਪਰਹੇਜ਼ ਕਰੇਗਾ ਕਿਉਂਕਿ ਸੰਸਾਰ ਜੰਗ ਦੀ ਸਥਿਤੀ ‘ਚ ਉਹ ਕਈ ਮੋਰਚਿਆਂ ‘ਤੇ ਉਲਝਣ ਤੋਂ ਬਚੇਗਾ ਦੋਵਾਂ ਦਰਮਿਆਨ ਨੂਰਾ ਕੁਸ਼ਤੀ ਭਾਵ ਸਰਹੱਦਾਂ ‘ਤੇ ਝੜਪਾਂ ਜ਼ਰੂਰ ਚੱਲਦੀਆਂ ਰਹਿਣਗੀਆਂ ਜੇਕਰ ਮਜ਼ਬੂਰੀ ਹੋਈ ਤਾਂ ਭਾਰਤ ਪਾਕਿਸਤਾਨ ‘ਤੇ ਹਮਲਾ ਕਰੇਗਾ ਅਤੇ ਜੇਕਰ ਅਜਿਹਾ ਹੋਇਆ ਤਾਂ ਪਾਕਿਸਤਾਨ ਦੀ ਤਬਾਹੀ ਤੈਅ ਹੈ ਭਾਵੇਂ ਚੀਨ ਉਸ ਦੀ ਕਿੰਨੀ ਵੀ ਮੱਦਦ ਕਰ ਲਵੇ
ਅਫਰੀਕਾ ਅਤੇ ਦੱਖਣੀ ਅਮਰੀਕਾ ਦਾ ਵੀ ਜੰਗ ਦਾ ਮੈਦਾਨ ਬਣਨਾ ਤੈਅ ਹੈ ਕਿਉਂਕਿ ਇੱਥੇ ਵੀ ਚੀਨ ਦੀ ਚੰਗੀ ਘੁਸਪੈਠ ਹੈ ਅਤੇ ਉੱਤਰੀ ਅਮਰੀਕਾ ਦਾ ਮੁੱਖ ਦੇਸ਼ ਭਾਵ ਅਮਰੀਕਾ ਹੀ ਇਸ ਜੰਗ ਨੂੰ ਨਿਰਦੇਸ਼ਿਤ ਕਰੇਗਾ ਕਿਉਂਕਿ ਚੀਨ ਦੇ ਜੈਵਿਕ ਜੰਗ (ਕੋਰੋਨਾ ਵਾਇਰਸ) ਦਾ ਸਭ ਤੋਂ ਵੱਡਾ ਸ਼ਿਕਾਰ ਵੀ ਤਾਂ ਉਹ ਹੀ ਹੈ ਸਵਾਲ ਹੈ ਕਿ ਇਨ੍ਹਾਂ ਸਥਿਤੀਆਂ ਵਿਚ ਫਿਰ ਰੂਸ ਕਿੱਥੇ ਹੈ? ਅਜ਼ਰਬੈਜਾਨ ਅਤੇ ਆਰਮੀਨੀਆ- ਇਹ ਦੋਵੇਂ ਦੇਸ਼ ਜੰਗ ਕਰ ਰਹੇ ਹਨ ਉਹ ਪੂਰਬ ਸੋਵੀਅਤ ਸੰਘ ਨਾਲ ਹੀ ਤਾਂ ਜੁੜੇ ਸਨ ਸੱਚਾਈ ਤਾਂ ਇਹੀ ਹੈ ਕਿ ਦੁਨੀਆਂ ਦੇ ਮਿਡਲ ਮੈਨ ਦੇ ਰੂਪ ਵਿਚ ਉੱਭਰੇ ਰੂਸ ਨੇ ਹੀ ਲੜਾਈ ਦਾ ਮੁੱਦਾ ਦਿੱਤਾ ਹੈ
ਹੁਣ ਉਹ ਪੂਰੀ ਦੁਨੀਆਂ ਨੂੰ ਉਸੇ ਦੇ ਹਥਿਆਰ ਵੇਚੇਗਾ ਜਿਵੇਂ ਕਿ ਦੂਸਰੀ ਸੰਸਾਰ ਜੰਗ ਵਿਚ ਅਮਰੀਕਾ ਨੇ ਵੇਚੇ ਸਨ ਜੰਗ ਤੋਂ ਬਾਅਦ ਯਕੀਨੀ ਤੌਰ ‘ਤੇ ਅਮਰੀਕਾ ਅਤੇ ਚੀਨ ਕਮਜ਼ੋਰ ਹੋ ਚੁੱਕੇ ਹੋਣਗੇ, ਅਜਿਹੇ ਵਿਚ ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਕੌਣ ਹੋਏਗਾ? ਸੰਯੁਕਤ ਰਾਸ਼ਟਰ ਦੀ ਹਾਲਤ ਅਜਿਹੀ ਨਹੀਂ ਰਹਿ ਗਈ ਹੈ ਕਿ ਉਸ ਤੋਂ ਜਿਆਦਾ ਉਮੀਦ ਕੀਤੀ ਜਾ ਸਕੇ ਜੰਗ ਲਈ ਤੱਤਪਰ ਰਾਸ਼ਟਰ ਵੀ ਜੰਗ ਨਹੀਂ ਚਾਹੁੰਦੇ, ਪਰ ਉਨ੍ਹਾਂ ਹੰਕਾਰ ਉਨ੍ਹਾਂ ਨੂੰ ਨਾ ਸਿਰਫ਼ ਖੁਦ ਨੂੰ ਸਗੋਂ ਦੁਨੀਆਂ ਨੂੰ ਤਬਾਹ ਕਰਨ ‘ਤੇ ਤੁਲਿਆ ਹੈ ਇਨ੍ਹਾਂ ਗੁੰਝਲਦਾਰ ਅਤੇ ਸੰਕਟਕਾਲੀ ਸਥਿਤੀਆਂ ਨੂੰ ਦੇਖਦੇ ਹੋਏ ਸ਼ਾਂਤੀਪਸੰਦ ਤਾਕਤਾਂ ਨੂੰ ਇਸ ਪੱਧਰ ‘ਤੇ ਬੋਲਣਾ ਚਾਹੀਦਾ ਹੈ ਕਿ ਵੱਡੀਆਂ ਤਾਕਤਾਂ ਅਤੇ ਜੰਗ ਲਈ ਉਤਾਰੂ ਰਾਸ਼ਟਰਾਂ ਨੂੰ ਇਨ੍ਹਾਂ ਦੀ ਦੁਰਵਰਤੋਂ ਤੋਂ ਰੋਕਿਆ ਜਾ ਸਕੇ, ਨਹੀਂ ਤਾਂ ਇੱਕ ਮਰਿਆਦਾ ਲੰਘਣ ਤੋਂ ਬਾਅਦ ਤਬਾਹੀ ਦੀ ਸ਼ੁਰੂਆਤ ਹੋ ਜਾਵੇਗੀ
ਵਿਗਿਆਨੀ ਇਸ ਗੱਲ ਦਾ ਐਲਾਨ ਕਰ ਚੁੱਕੇ ਹਨ ਕਿ ਜੰਗ ਵਿਚ ਪ੍ਰਤੱਖ ਤੌਰ ‘ਤੇ ਹਿੱਸਾ ਲੈਣ ਵਾਲੇ ਘੱਟ ਅਤੇ ਮਾੜੇ ਨਤੀਜਿਆਂ ਦਾ ਸ਼ਿਕਾਰ ਬਣਨੇ ਵਾਲੇ ਸੰਸਾਰ ਦੇ ਸਾਰੇ ਪ੍ਰਾਣੀ ਹੁੰਦੇ ਹਨ ਜੰਗ ਉਹ ਅੱਗ ਹੈ, ਜਿਸ ਵਿਚ ਮਨੁੱਖ ਲਈ ਜੀਵਨ-ਨਿਬਾਹ ਦੇ ਸਾਧਨ, ਵਾਤਾਵਰਨ, ਸਾਹਿਤਕਾਰਾਂ ਦਾ ਸਾਹਿਤ, ਕਲਾਕਾਰਾਂ ਦੀ ਕਲਾ, ਵਿਗਿਆਨੀ ਦਾ ਵਿਗਿਆਨ, ਸਿਆਸਤਦਾਨਾਂ ਦੀ ਸਿਆਸਤ ਅਤੇ ਜ਼ਮੀਨ ਦੀ ਪੈਦਾਵਾਰ ਸ਼ਕਤੀ ਤਬਾਹ ਹੋ ਜਾਂਦੀ ਹੈ
ਸ਼ਾਂਤੀ ਲਈ ਸਭ ਕੁਝ ਹੋ ਰਿਹਾ ਹੈ- ਅਜਿਹਾ ਸੁਣਿਆ ਜਾਂਦਾ ਹੈ ਜੰਗੀ ਵੀ ਸ਼ਾਂਤੀ ਲਈ, ਮੁਕਾਬਲੇ ਵੀ ਸ਼ਾਂਤੀ ਲਈ, ਅਸ਼ਾਂਤੀ ਦੇ ਜਿੰਨੇ ਬੀਜ ਹਨ, ਉਹ ਸਭ ਸ਼ਾਂਤੀ ਲਈ-ਇਹ ਵਰਤਮਾਨ ਸੰਸਾਰ ਅਗਵਾਈ ਦੇ ਮਾਨਸਿਕ ਝੁਕਾਅ ਦੀ ਭਿਆਨਕ ਗਲਤੀ ਅਤੇ ਤਰਾਸਦੀ ਹੈ ਗੱਲ ਚੱਲੇ ਵਿਸ਼ਵ ਸ਼ਾਂਤੀ ਦੀ ਅਤੇ ਕੰਮ ਹੋਣ ਅਸ਼ਾਂਤੀ ਦੇ ਤਾਂ ਸ਼ਾਂਤੀ ਕਿਵੇਂ ਸੰਭਵ ਹੋਵੇ? ਵਿਸ਼ਵ ਸ਼ਾਂਤੀ ਲਈ ਅਣੂ ਬੰਬ ਲਾਜ਼ਮੀ ਹੈ, ਇਹ ਐਲਾਨ ਕਰਨ ਵਾਲਿਆਂ ਨੇ ਇਹ ਨਹੀਂ ਸੋਚਿਆ ਕਿ ਜੇਕਰ ਇਹ ਉਨ੍ਹਾਂ ਦੇ ਦੁਸ਼ਮਣ ਕੋਲ ਹੁੰਦਾ ਤਾਂ!
ਇਸ ਲਈ ਜੰਗ ਦਾ ਹੱਲ ਅਣਸ਼ੱਕੀ ਰੂਪ ਵਿਚ ਸ਼ਾਂਤੀ, ਅਹਿੰਸਾ ਅਤੇ ਮਿੱਤਰਤਾ ਹੈ ਕੋਈ ਵੀ ਰਾਸ਼ਟਰ ਕਿੰਨਾ ਵੀ ਜੰਗ ਕਰੇ, ਆਖ਼ਰ ਵਿਚ ਉਸ ਨੂੰ ਸਮਝੌਤੇ ਦੇ ਮੇਜ਼ ‘ਤੇ ਹੀ ਆਉਣਾ ਹੁੰਦਾ ਹੈ ਇਹ ਆਖ਼ਰੀ ਗੇੜ ਸ਼ੁਰੂਆਤੀ ਗੇੜ ਬਣ, ਤਾਂ ਹੀ ਦੁਨੀਆਂ ਸੁਖ ਦਾ ਸਾਹ ਲਵੇਗੀ ਰੱਬ ਅੱਗੇ ਅਰਦਾਸ ਹੈ ਕਿ ਹੁਣ ਮਨੁੱਖ ਯੰਤਰ ਦੇ ਬਲ ‘ਤੇ ਨਹੀਂ, ਭਾਵਨਾ, ਵਿਕਾਸ ਅਤੇ ਪ੍ਰੇਮ ਦੇ ਬਲ ‘ਤੇ ਜੀਵੇ ਅਤੇ ਜਿੱਤੇ ਹਨ੍ਹੇਰਾ ਚਾਨਣ ਵੱਲ ਤੁਰਦਾ ਹੈ, ਪਰ ਅੰਨ੍ਹਾਪਣ ਮੌਤ ਵੱਲ
ਲਲਿਤ ਗਰਗ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.