ਸਾਡੇ ਨਾਲ ਸ਼ਾਮਲ

Follow us

26.9 C
Chandigarh
Friday, February 27, 2026
More
    Home Breaking News ਤਿੰਨ ਬੱਚਿਆਂ ਸ...

    ਤਿੰਨ ਬੱਚਿਆਂ ਸਮੇਤ ਪਿਉ ਨੇ ਲਿਆ ਫਾਹਾ

    ਦੋ ਮਹੀਨੇ ਪਹਿਲਾਂ ਪਤਨੀ ਦੀ ਕੈਂਸਰ ਕਾਰਨ ਹੋਈ ਮੌਤ ਕਰਕੇ ਪ੍ਰੇਸ਼ਾਨ ਸੀ ਵਿਅਕਤੀ

    ਬਠਿੰਡਾ/ਭਗਤਾ ਭਾਈਕਾ (ਸੁਖਜੀਤ ਮਾਨ/ਸੁਰਿੰਦਰਪਾਲ)। ਜ਼ਿਲੇ ਦੇ ਪਿੰਡ ਹਮੀਰਗੜ ‘ਚ ਅੱਜ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦੋਂ ਇੱਕ 35 ਕੁ ਸਾਲ ਦੇ ਵਿਅਕਤੀ ਨੇ ਆਪਣੇ ਤਿੰਨ ਬੱਚਿਆਂ ਸਮੇਤ ਖੁਦ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਤਨੀ ਕਰੀਬ 2ਕੁ ਮਹੀਨੇ ਪਹਿਲਾਂ ਕੈਂਸਰ ਕਾਰਨ ਚੱਲ ਵਸੀ। ਭਗਤਾ ਥਾਣੇ ਦੀ ਪੁਲਿਸ ਟੀਮ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵੇਰਵਿਆਂ ਮੁਤਾਬਿਕ ਬੇਅੰਤ ਸਿੰਘ (35) ਪੁੱਤਰ ਗੁਰਦੇਵ ਸਿੰਘ ਜੋ ਕਿਸਾਨ ਪਰਿਵਾਰ ਨਾਲ ਸਬੰਧਿਤ ਸੀ ਨੇ ਅੱਜ ਆਪਣੇ ਤਿੰਨ ਬੱਚਿਆਂ ਪੁੱਤਰ ਪ੍ਰਭਜੋਤ ਸਿੰਘ (7), ਧੀ ਅਰਸ਼ਦੀਪ ਕੌਰ (3) ਅਤੇ ਖੁਸ਼ੀ (1) ਸਮੇਤ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

    ਮ੍ਰਿਤਕ ਵੱਲੋਂ ਜੋ ਕਰੀਬ 8 ਪੰਨਿਆਂ ਦਾ ਖੁਦਕੁਸ਼ੀ ਨੋਟ ਲਿਖਿਆ ਹੈ ਉਸ ‘ਚ ਆਪਣੀ ਪਤਨੀ ਲਵਪ੍ਰੀਤ ਕੌਰ ਦੇ ਵਿਛੋੜੇ ਸਮੇਤ ਕੁੱਝ ਹੋਰ ਕਾਰਨ ਲਿਖੇ ਹਨ। ਪਤਨੀ ਦੀ ਮੌਤ ਮਗਰੋਂ ਬੇਅੰਤ ਸਿੰਘ ਆਪਣੇ ਤਿੰਨਾਂ ਬੱਚਿਆਂ ਦੀ ਸਾਂਭ-ਸੰਭਾਲ ਖੁਦ ਹੀ ਕਰਦਾ ਸੀ। ਇਸ ਦਰਦਨਾਕ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਫੂਲ ਸਮੇਤ ਹੋਰ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ ਜਿੰਨਾਂ ਨੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.