ਸ਼ੇਅਰ ਬਾਜਾਰ ‘ਚ ਤੇਜ਼ੀ ਜਾਰੀ

ਸ਼ੇਅਰ ਬਾਜਾਰ ‘ਚ ਤੇਜ਼ੀ ਜਾਰੀ

ਮੁੰਬਈ। ਵਿਦੇਸ਼ੀ ਸਕਾਰਾਤਮਕ ਸੰਕੇਤਾਂ ਅਤੇ ਘਰੇਲੂ ਆਰਥਿਕਤਾ ਦੀ ਉਮੀਦ ਦੇ ਵਿਚਕਾਰ ਘਰੇਲੂ ਸਟਾਕ ਬਾਜ਼ਾਰਾਂ ‘ਚ ਵੀਰਵਾਰ ਨੂੰ ਲਗਾਤਾਰ ਛੇਵੇਂ ਦਿਨ ਤੇਜ਼ੀ ਦੇਖਣ ਨੂੰ ਮਿਲੀ। ਬੀ ਐਸ ਸੀ ਸੈਂਸੈਕਸ 325.37 ਅੰਕਾਂ ਦੀ ਤੇਜ਼ੀ ਨਾਲ 40,204.32 ਅੰਕ ‘ਤੇ ਖੁੱਲ੍ਹਿਆ ਤੇ ਦੁਪਹਿਰ ਤੋਂ ਪਹਿਲਾਂ ਸਾਢੇ ਪੰਜ ਸੌ ਤੋਂ ਵੱਧ ਚੜ੍ਹ ਕੇ 40,439.03 ‘ਤੇ ਪਹੁੰਚ ਗਿਆ, ਆਈ ਟੀ ਅਤੇ ਤਕਨੀਕੀ ਕੰਪਨੀਆਂ ਦੇ ਸ਼ੇਅਰ ਤੇਜ਼ੀ ਨਾਲ ਵਧੇ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 96.55 ਅੰਕਾਂ ਦੀ ਮਜ਼ਬੂਤੀ ਨਾਲ 11,835.40 ਅੰਕਾਂ ‘ਤੇ ਖੁੱਲ੍ਹਿਆ ਅਤੇ 150 ਅੰਕ ਦੀ ਤੇਜ਼ੀ ਨਾਲ 11,890.30 ਅੰਕ ‘ਤੇ ਪਹੁੰਚ ਗਿਆ।

Stock Market

ਦਰਮਿਆਨੀ ਅਤੇ ਛੋਟੀਆਂ ਕੰਪਨੀਆਂ ਵਿਚ ਘੱਟ ਖਰੀਦ ਹੋਈ। ਆਈ ਟੀ ਅਤੇ ਤਕਨੀਕ ਕੰਪਨੀਆਂ ਵਿਚ ਚੰਗੀ ਖਰੀਦ ਹੋਈ। ਚੰਗੇ ਤਿਮਾਹੀ ਨਤੀਜਿਆਂ ਦੇ ਅਧਾਰ ਤੇ ਟੀਸੀਐਸ ਦੇ ਸ਼ੇਅਰਾਂ ਵਿੱਚ ਪੰਜ ਫੀਸਦੀ ਵਾਧਾ ਹੋਇਆ। ਇੰਫੋਸਿਸ ਅਤੇ ਐਚਸੀਐਲ ਟੈਕਨੋਲੋਜੀ ਨੇ ਸਾਢੇ ਚਾਰ ਫੀਸਦੀ ਅਤੇ ਟੈਕ ਮਹਿੰਦਰਾ ਨੇ ਚਾਰ ਫੀਸਦੀ ਦੀ ਤੇਜ਼ੀ ਹਾਸਲ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.