ਹਵਾਈ ਫੌਜ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ : ਹਵਾਈ ਫੌਜ ਮੁਖੀ

Air Force

ਰਾਸ਼ਟਰਪਤੀ ਤੇ ਪ੍ਰਧਾਨ ਨੇ ਹਵਾਈ ਫੌਜ ਦਿਵਸ ਦੀਆਂ ਦਿੱਤੀਆਂ ਵਧਾਈਆਂ

  • ਹਵਾਈ ਫੌਜ ਜਵਾਨਾਂ ਨੂੰ ਬਹਾਦਰੀ ਲਈ ਤਮਗਿਆਂ ਨਾਲ ਕੀਤਾ ਸਨਮਾਨਿਤ
  • ਵੱਖ-ਵੱਖ ਜਹਾਜ਼ਾਂ ਨੇ ਕਰਤੱਬਬਾਜ਼ੀ ਤੇ ਆਪਣੀ ਤਾਕਤ ਦਾ ਕੀਤਾ ਪ੍ਰਦਰਸ਼ਨ
  • ਹਵਾਈ ਫੌਜ ਹਰ ਤਰ੍ਹਾਂ ਨਾਲ ਮਜ਼ਬੂਤ ਬਣੇ ਤੇ ਚੁਣੌਤੀਆਂ ਦੀ ਕਸੌਟੀਆਂ ‘ਤੇ ਖਰੀ ਉਤਰੇ ਨਾਲ ਹੀ ਇਹ ਆਤਮ ਨਿਰਭਰ ਭਾਰਤ ਲਈ ਵੀ ਜ਼ਰੂਰੀ ਹੈ।

ਗਾਜਿਆਬਾਦ। ਹਵਾਈ ਫੌਜ ਮੁਖੀ ਏਅਰ ਚੀਫ਼ ਮਾਰਸ਼ਲ ਆਰ. ਕੇ. ਐਸ. ਭਦੌਰੀਆ ਨੇ ਅੱਜ ਦੇਸ਼ ਨੂੰ ਭਰਸਾ ਦਿੱਤਾ ਕਿ ਹਵਾਈ ਫੌਜ ਦੇਸ਼ ਦੀ ਹਵਾਈ ਸਰਹੱਦਾਂ ਦੀ ਦਿਨ-ਰਾਤ ਰੱਖਿਆ ਕਰਨ ਲਈ ਤੱਤਪਰ ਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।

Air Force ready to face every challenge: Air Chief

Air Force

Air Force ready to face every challenge: Air Chief

ਏਅਰ ਚੀਫ਼ ਮਾਰਸ਼ਲ ਭਦੌਰੀਆ ਨੇ ਹਵਾਈ ਫੌਜ ਦੇ 88ਵੇਂ ਸਥਾਪਨਾ ਦਿਵਸ ‘ਤੇ ਹਵਾਈ ਫੌਜੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਮੌਜ਼ੂਦਾ ਤੇ ਭਵਿੱਖ ਦੀਆਂ ਚੁਣੌਤੀਆਂ ਨੂੰ ਧਿਆਨ ‘ਚ ਰੱਖਦਿਆਂ ਆਪਣੇ-ਆਪ ਨੂੰ ਇੱਕ ਅਜਿਹੇ ਬਲ ਵਜੋਂ ਬਦਲਣਾ ਹੈ ਜੋ ਹਰ ਤਰ੍ਹਾਂ ਦੀ ਚੁਣੌਤੀ ਤੋਂ ਪਾਰ ਪਾ ਸਕੇ। ਉਨ੍ਹਾਂ ਕਿਹਾ ਕਿ ਖੇਤਰ ‘ਚ ਗੁਆਂਢੀਆਂ ਦੀ ਵਧਦੀਆਂ ਗਤੀਵਿਧੀਆਂ ਤੋਂ ਪੈਦਾ ਹੋਣ ਵਾਲੇ ਖਤਰੇ ਤੇ ਚੁਣੌਤੀਆਂ ਨਾਲ ਨਜਿੱਠਣ ਲਈ ਹਵਾਈ ਫੌਜ ਪੂਰੀ ਤਰ੍ਹਾਂ ਤਿਆਰ ਹੈ ਤੇ ਪਿਛਲੇ ਦਿਨੀਂ ਲੋੜ ਪੈਣ ‘ਤੇ ਬਲ ਨੇ ਤੁਰੰਤ ਜ਼ਰੂਰੀ ਕਾਰਵਾਈ ਕਰਕੇ ਆਪਣੀ ਸਮਰੱਥਾ ਤੇ ਸੰਚਾਲਨ ਕੁਸ਼ਲਤਾ ਦਾ ਸਬੂਤ ਦਿੱਤਾ ਹੈ।

Air Force

ਉਨ੍ਹਾਂ ਕਿਹਾ ਕਿ ਉਹ ਦੇਸ਼ ਨੂੰ ਭਰੋਸਾ ਦੇਣਾ ਚਾਹੁੰਦੇ ਹਨ ਕਿ ਹਵਾਈ ਫੌਜ ਕਿਸੇ ਵੀ ਸਥਿਤੀ ਤੇ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਹਵਾਈ ਫੌਜ ਮੁਖੀ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਹਵਾਈ ਫੌਜ ਹਰ ਤਰ੍ਹਾਂ ਨਾਲ ਮਜ਼ਬੂਤ ਬਣੇ ਤੇ ਚੁਣੌਤੀਆਂ ਦੀ ਕਸੌਟੀਆਂ ‘ਤੇ ਖਰੀ ਉਤਰੇ ਨਾਲ ਹੀ ਇਹ ਆਤਮ ਨਿਰਭਰ ਭਾਰਤ ਲਈ ਵੀ ਜ਼ਰੂਰੀ ਹੈ।

ਇਸ ਮੌਕੇ ਉਨ੍ਹਾਂ ਹਵਾਈ ਫੌਜ ਦੇ ਯੋਧਿਆਂ ਨੂੰ ਉਨ੍ਹਾਂ ਦੀ ਬਹਾਦਰੀ ਤੇ ਸੇਵਾ ਭਾਵਨਾਂ ਤੇ ਫਰਜ਼ ਦੀ ਪਾਲਣ ਲਈ ਤਮਗਿਆਂ ਨਾਲ ਸਨਮਾਨਿਤ ਵੀ ਕੀਤਾ। ਉਨ੍ਹਾਂ ਦੇ ਸੰਬੋਧਨ ਤੋਂ ਬਾਅਦ ਹਵਾਈ ਫੌਜ ਦੇ ਵੱਖ-ਵੱਖ ਜਹਾਜ਼ਾਂ ਨੇ ਕਰਤੱਬਬਾਜ਼ੀ ਤੇ ਆਪਣੀ ਤਾਕਤ ਤੇ ਜੌਹਰ ਵਿਖਾਇਆ। ਇਸ ਮੌਕੇ ਚੀਫ਼ ਆਫ ਡਿਫੈਂਸ ਸਟਾਫ਼ ਜਨਰਲ ਬਿਪਨ ਰਾਵਤ ਤੇ ਥਲ ਫੌਜ ਮੁਖੀ ਤੇ ਸਮੁੰਦਰੀ ਫੌਜ ਮੁਖੀ ਵੀ ਮੌਜ਼ੂਦ ਸਨ।  ਇਸ ਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਨਰਿੰਦਰ ਮੋਦੀ ਨੇ ਹਵਾਈ ਫੌਜ ਦਿਵਸ ‘ਤੇ ਹਵਾਈ ਫੌਜ ਦੇ ਜਵਾਨਾਂ ਤੇ ਉਨ੍ਹਾਂ ਦੇ ਪਵਿਰਾਰ ਨੂੰ ਵਧਾਈ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.