ਪਿਛਲੇ 24 ਘੰਟੇ ਵਿੱਚ 1230 ਮਰੀਜ਼ ਹੋਏ ਠੀਕ
ਚੰਡੀਗੜ, (ਅਸ਼ਵਨੀ ਚਾਵਲਾ)। ਕੋਰੋਨਾ ਦੇ ਨਾਲ ਬੀਤੇ 24 ਘੰਟੇ ਦੌਰਾਨ 33 ਮੌਤਾਂ ਪੰਜਾਬ ਵਿੱਚ ਹੋਈਆ ਹਨ, ਜਿਸ ਨਾਲ ਸੂਬੇ ਵਿੱਚ ਮੌਤਾਂ ਦੀ ਗਿਣਤੀ 3700 ਨੂੰ ਪਾਰ ਕਰ ਗਈ ਹੈ। 852 ਨਵੇਂ ਮਾਮਲੇ ਵੀ ਆਏ ਹਨ ਅਤੇ 1230 ਮਰੀਜ਼ ਠੀਕ ਹੋ ਕੇ ਵੀ ਹੋਏ ਹਨ। ਬੁੱਧਵਾਰ ਨੂੰ ਹੋਈਆ 33 ਮੌਤਾਂ ਵਿੱਚ ਲੁਧਿਆਣਾ ਤੋਂ 6, ਬਠਿੰਡਾ ਤੋਂ 5, ਜਲੰਧਰ ਤੋਂ 5, ਅੰਮ੍ਰਿਤਸਰ ਤੋਂ 3, ਫਤਿਹਗੜ ਸਾਹਿਬ ਤੋਂ 2, ਗੁਰਦਾਸਪੁਰ ਤੋਂ 2, ਮੁਕਤਸਰ ਤੋਂ 2, ਪਠਾਨਕੋਟ ਤੋਂ 2, ਰੋਪੜ ਤੋਂ 2, ਫਾਜਿਲਕਾ ਤੋਂ 1, ਕਪੂਰਥਲਾ ਤੋਂ 1, ਐਸਬੀਐਸ ਨਗਰ ਤੋਂ 1 ਅਤੇ ਸੰਗਰੂਰ ਤੋਂ 1 ਸ਼ਾਮਲ ਹਨ।
ਨਵੇਂ 852 ਮਾਮਲਿਆ ਵਿੱਚ ਲੁਧਿਆਣਾ ਤੋਂ 114, ਜਲੰਧਰ ਤੋਂ 120, ਪਟਿਆਲਾ ਤੋਂ 27, ਮੁਹਾਲੀ ਤੋਂ 62, ਅੰਮ੍ਰਿਤਸਰ ਤੋਂ 92, ਗੁਰਦਾਸਪੁਰ ਤੋਂ 57, ਬਠਿੰਡਾ ਤੋਂ 27, ਹੁਸ਼ਿਆਰਪੁਰ ਤੋਂ 46, ਫਿਰੋਜ਼ਪੁਰ ਤੋਂ 21, ਪਠਾਨਕੋਟ ਤੋਂ 43, ਸੰਗਰੂਰ ਤੋਂ 11, ਕਪੂਰਥਲਾ ਤੋਂ 57, ਫਰੀਦਕੋਟ ਤੋਂ 26, ਮੁਕਤਸਰ ਤੋਂ 18, ਫਾਜਿਲਕਾ ਤੋਂ 42, ਮੋਗਾ ਤੋਂ 24, ਰੋਪੜ ਤੋਂ 6, ਫਤਿਹਗੜ ਸਾਹਿਬ ਤੋਂ 10, ਬਰਨਾਲਾ ਤੋਂ 12, ਤਰਨਤਾਰਨ ਤੋਂ 31 ਅਤੇ ਮਾਨਸਾ ਤੋਂ 6 ਸ਼ਾਮਲ ਹਨ।
ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 120860 ਹੋ ਗਈ ਹੈ, ਜਿਸ ਵਿੱਚੋਂ 105585 ਠੀਕ ਹੋ ਗਏ ਹਨ ਅਤੇ 3712 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 11563 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਅਤੇ ਖ਼ੁਦ ਦੇ ਘਰਾਂ ਵਿੱਚ ਚਲ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.