ਅਰਾਜਕਤਾ ਤੇ ਵਿਰੋਧ ਪ੍ਰਦਰਸ਼ਨਾਂ ਦਾ ਮੁੱਦਾ | Protest Issue
ਖੇਤੀ ਸਬੰਧੀ ਤਿੰਨ ਕੇਂਦਰੀ ਕਾਨੂੰਨ ਪਾਸ ਹੋਣ ਤੋਂ ਬਾਅਦ ਦੇਸ਼ ਭਰ ਦੇ ਕਿਸਾਨਾਂ ‘ਚ ਵਿਰੋਧ ਦੀ ਲਹਿਰ ਹੈ ਖਾਸ ਕਰਕੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੇ ਪ੍ਰਦਰਸ਼ਨਾਂ ਨੇ ਤਾਂ ਸਾਰੇ ਦੇਸ਼ ਦਾ ਧਿਆਨ ਖਿੱਚਿਆ ਹੋਇਆ ਹੈ ਕਾਂਗਰਸ ਹਾਈਕਮਾਨ ਨੇ ਇਸ ਰਾਸ਼ਟਰੀ ਲੜਾਈ ਦਾ ਧੁਰਾ ਪੰਜਾਬ ਤੇ ਹਰਿਆਣਾ ਨੂੰ ਹੀ ਬਣਾ ਲਿਆ ਹੈ ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਟਰੈਕਟਰ ਰੈਲੀ ਰਾਹੀਂ ਰੋਸ ਮਾਰਚ ਕੱਢਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ। (Protest Issue)
ਇਹ ਵੀ ਪੜ੍ਹੋ : ਸਾਈਨ ਬੋਰਡ ਪੰਜਾਬੀ ‘ਚ ਲਿਖਣੇ ਜ਼ਰੂਰੀ, ਜੇਕਰ ਅੱਖਰ ਜੋੜ ‘ਚ ਆਉਂਦੀ ਹੈ ਦਿੱਕਤ ਤਾਂ ਕਰੋ ਇਹ ਕੰਮ
ਬਿਨਾਂ ਸ਼ੱਕ ਖੇਤੀ ਦਾ ਮਸਲਾ ਗੰਭੀਰ ਹੈ ਤੇ ਇਸ ਬਾਰੇ ਸਾਰੀਆਂ ਧਿਰਾਂ ਨੂੰ ਗੰਭੀਰ ਹੋਣ ਦੀ ਜ਼ਰੂਰਤ ਹੈ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਤਾਂ ਇੱਥੋਂ ਤੱਕ ਐਲਾਨ ਕਰ ਦਿੱਤਾ ਹੈ ਕਿ ਕੇਂਦਰ ‘ਚ ਕਾਂਗਰਸ ਦੀ ਸਰਕਾਰ ਬਣਨ ‘ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਜਾਵੇਗਾ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਪਟੜੀਆਂ ਜਾਮ ਕਰਨ ਦੇ ਨਾਲ ਟੋਲ ਪਲਾਜੇ, ਪੈਟਰੋਲ ਪੰਪਾਂ ਤੇ ਸਟੋਰਾਂ ‘ਤੇ ਕੰਟਰੋਲ ਕਰਨ ਦੀਆਂ ਰਿਪੋਰਟਾਂ ਵੀ ਆ ਰਹੀਆਂ ਹਨ ਬਿਨਾਂ ਸ਼ੱਕ ਖੇਤੀ ਦਾ ਮਸਲਾ ਗੰਭੀਰ ਹੈ ਪਰ ਕਿਸਾਨ ਜਥੇਬੰਦੀਆਂ ਨੂੰ ਆਪਣਾ ਸੰਘਰਸ਼ ਕਿਸੇ ਤਰ੍ਹਾਂ ਅਰਾਜਕ ਬਣਨ ਤੋਂ ਬਚਣਾ ਚਾਹੀਦਾ ਹੈ ਕਿਸਾਨਾਂ ਦੇ 25 ਸਤੰਬਰ ਦੇ ਬੰਦ ਨੂੰ ਲਗਭਗ ਸਾਰੇ ਵਰਗਾਂ ਨੇ ਹੁੰਗਾਰਾ ਦਿੱਤਾ ਸੀ। (Protest Issue)
ਕਿਸਾਨਾਂ ਦਾ ਸੰਘਰਸ਼ ਪੂਰਾ ਸ਼ਾਂਤਮਈ ਚੱਲ ਰਿਹਾ ਹੈ ਤੇ ਇਸ ਸ਼ਾਂਤਮਈ ਰਸਤੇ ਨੂੰ ਆਮ ਜਨਤਾ ਵੀ ਹਮਾਇਤ ਦਿੰਦੀ ਹੈ ਟੋਲ ਪਲਾਜਿਆਂ ਬਾਰੇ ਕਿਸਾਨਾਂ ਦੀ ਆਪਣੀ ਵਿਚਾਰਧਾਰਾ ਹੋ ਸਕਦੀ ਹੈ ਪਰ ਇਹਨਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਬੰਦ ਕਰਵਾਉਣਾ ਆਪਣੇ-ਆਪ ‘ਚ ਸਹੀ ਅੰਦੋਲਨ ਨੂੰ ਲੀਹ ਤੋਂ ਲਾਹੁਣ ਬਰਾਬਰ ਹੈ ਕਿਸਾਨਾਂ ਨੇ ਮੁੱਖ ਮੰਤਰੀ ਦੇ ਵਿਵਾਦਿਤ ਬਿਆਨ ਸਬੰਧੀ ਸਪੱਸ਼ਟੀਕਰਨ ਦੇ ਕੇ ਅਫ਼ਵਾਹ ਦਾ ਖੰਡਨ ਕਰਕੇ ਵਧੀਆ ਕਦਮ ਚੁੱਕਿਆ ਸੀ ਮੀਡੀਆ ‘ਚ ਇਹ ਰਿਪੋਰਟਾਂ ਆਈਆਂ ਸਨ ਕਿ ਮੁੱਖ ਮੰਤਰੀ ਨੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਪੁੱਤਰਾਂ ਵੱਲੋਂ ਹਥਿਆਰ ਚੁੱਕਣ ਦੀ ਨੌਬਤ ਆਉਣ ਦਾ ਬਿਆਨ ਦਿੱਤਾ ਹੈ। (Protest Issue)
ਕਿਸਾਨਾਂ ਨੇ ਇਸ ਬਾਰੇ ਸਿੱਧੀ ਮੁੱਖ ਮੰਤਰੀ ਨਾਲ ਗੱਲ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਸੀ ਜਿਸ ਤੋਂ ਸਾਫ਼ ਸੀ ਕਿਸਾਨ ਅਮਨ ਸ਼ਾਂਤੀ ਤੇ ਕਾਨੂੰਨ ਪਸੰਦ ਨਾਗਰਿਕ ਹਨ ਟੋਲ ਪਲਾਜ਼ਿਆਂ, ਤੇਲ ਪੰਪਾਂ ਤੇ ਸਟੋਰਾਂ ਦੇ ਮਾਮਲੇ ‘ਚ ਵੀ ਕਿਸਾਨਾਂ ਨੂੰ ਵਿਵੇਕ ਤੇ ਜਿੰਮੇਵਾਰੀ ਦਾ ਸਬੂਤ ਦੇਂਦਿਆਂ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਕਾਰਵਾਈ ਤੇ ਸੰਵਿਧਾਨਕ ਤਰੀਕੇ ਦੇ ਸੰਘਰਸ਼ ‘ਚ ਫ਼ਾਸਲਾ ਰੱਖਣਾ ਚਾਹੀਦਾ ਹੈ।