ਓਲੀ ਦੀ ਜ਼ਹਿਰੀਲੀ ਬੋਲੀ ਨਾਲ ਤਿੜਕਦੇ ਰਿਸ਼ਤੇ
ਭਾਰਤ ਅਤੇ ਨੇਪਾਲ ਕੋਈ ਨਵੇਂ ਦੋਸਤ ਨਹੀਂ ਹਨ ਸਦੀਆਂ ਤੋਂ ਦੋਵਾਂ ਦੇਸ਼ਾਂ ਵਿਚਕਾਰ ਨਹੁੰ-ਮਾਸ ਦਾ ਰਿਸ਼ਤਾ ਹੈ ਨੇਪਾਲ ਹਮੇਸਾ ਭਾਰਤ ਨੂੰ ਭਰਾ ਮੰਨਦਾ ਰਿਹਾ ਹੈ, ਪਰ ਨੇਪਾਲ ਦੇ ਪ੍ਰਧਾਨ ਮੰਤਰੀ ਸ੍ਰੀ ਓਪੀ ਸ਼ਰਮਾ ਓਲੀ ਦੀ ਕੋਵਿਡ ਦੌਰਾਨ ਬੋਲੀ ਜ਼ਹਿਰੀਲੀ ਹੋ ਗਈ ਹੈ ਤਾਂ ਰੀਤੀ ਅਤੇ ਨੀਤੀ ਵੀ ਇੱਕਦਮ ਜੁਦਾ ਹੈ ਓਲੀ ਆਪਣੇ ਆਕਾ ਡ੍ਰੈਗਨ ਦੇ ਇਸ਼ਾਰੇ ‘ਤੇ ਸਾਮ, ਦਾਮ, ਦੰਡ ਅਤੇ ਭੇਦ ਦੀ ਨੀਤੀ ਦਾ ਅੰਨ੍ਹੇ ਭਗਤ ਵਾਂਗ ਪਾਲਣ ਕਰ ਰਿਹਾ ਹੈ ਅਜਿਹਾ ਕਰਕੇ ਓਲੀ ਨੇਪਾਲ ਦੀ ਅਵਾਮ ਤੇ ਵਿਰੋਧੀ ਆਗੂਆਂ ਦੇ ਵਾਰ-ਵਾਰ ਨਿਸ਼ਾਨੇ ‘ਤੇ ਹਨ ਓਲੀ ਦੀ ਸਰਕਾਰ ਭਾਰਤ ਦੇ ਤਿੰਨ ਹਿੱਸਿਆਂ ਕਾਲਾਪਾਣੀ, ਲਿਪੁਲੇਖ ਅਤੇ ਲਿੰਪਿਆਧੁਰਾ ਨੂੰ ਨੇਪਾਲ ਦਾ ਹਿੱਸਾ ਦੱਸ ਰਹੀ ਹੈ
ਇਹੀ ਨਹੀਂ, ਭਾਰਤ ਦੇ ਤਿੱਖੇ ਵਿਰੋਧ ਦੇ ਬਾਵਜੂਦ ਨੇਪਾਲ ਦੀ ਸੰਸਦ ‘ਚ ਇਸ ਵਿਵਾਦਿਤ ਨਕਸ਼ੇ ‘ਚ ਸੋਧ ਦਾ ਮਤਾ ਵੀ ਪਾਸ ਹੋ ਗਿਆ ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ ਨੇਪਾਲ ਦੇ ਇਸ ਬਗਾਵਤੀ ਰੁਖ਼ ਦੇ ਪਿੱਛੇ ਚੀਨ ਦੀ ਹਿਮਾਕਤ ਨੂੰ ਦੇਖਦੀ ਹੈ ਓਲੀ ਕਦੇ ਦਾਅਵਾ ਕਰਦੇ ਹਨ, ਭਗਵਾਨ ਰਾਮ ਨੇਪਾਲ ‘ਚ ਜੰਮੇ ਸਨ, ਇਸ ਲਈ ਭਗਵਾਨ ਰਾਮ ਭਾਰਤੀ ਨਹੀਂ ਸਗੋਂ ਨੇਪਾਲੀ ਹਨ ਉਹ ਇਹ ਕਹਿਣ ਤੋਂ ਵੀ ਨਹੀਂ ਝਿਜਕਦੇ, ਅਸਲੀ ਅਯੁੱਧਿਆ ਭਾਰਤ ‘ਚ ਨਹੀਂ ਨੇਪਾਲ ‘ਚ ਹੈ ਓਲੀ ਨੇ ਸਾਰੀਆਂ ਹੱਦਾਂ ਲੰਘਦੇ ਹੋਏ ਕਿਹਾ, ਇੰਡੀਅਨ ਵਾਇਰਸ ਚਾਇਨੀਜ਼ ਅਤੇ ਇਟਲੀ ਤੋਂ ਜ਼ਿਆਦਾ ਜਾਨਲੇਵਾ ਹੈ ਭਾਰਤ ਨੂੰ ਉਕਸਾਉਣ, ਸੱਭਿਆਚਾਰਕ ਹਮਲੇ ਅਤੇ ਮਰਿਆਦਾ ਨਾਲ ਛੇੜਛਾੜ ‘ਚ ਨੇਪਾਲ ਕੋਈ ਕਸਰ ਨਹੀਂ ਛੱਡ ਰਿਹਾ ਹੈ
ਇਨ੍ਹਾਂ ਸਭ ਦੀ ਆੜ ‘ਚ ਨੇਪਾਲ ਦੇ ਮਨਸੂਬੇ ਬੇਹੱਦ ਖ਼ਤਰਨਾਕ ਹਨ ਨੇਪਾਲ ਆਪਣੇ ਆਕਾ ਦੇ ਇਸ਼ਾਰੇ ‘ਤੇ ਬਹਾਦਰ ਗੋਰਖਿਆਂ ਨੂੰ ਭਾਰਤ ਤੋਂ ਬਹੁਤ ਦੂਰ ਕਰਨ ਦੀ ਤਾਕ ‘ਚ ਹੈ ਇਸ ਦੇ ਬਾਵਜੂਦ ਭਾਰਤ ਆਪਣੇ ਫ਼ਰਜ ਤੋਂ ਨਹੀਂ ਡੋਲਿਆ ਹੈ ਪਰਿਪੱਕਤਾ ਦਾ ਸਬੂਤ ਦਿੰਦੇ ਹੋਏ ਵੱਡੇ ਭਰਾ ਦੀ ਭੂਮਿਕਾ ਨਿਭਾ ਰਿਹਾ ਹੈ ਨੇਪਾਲ ਨੂੰ ਪਹਿਲਾਂ ਵਾਂਗ ਮੱਦਦ ਜਾਰੀ ਹੈ ਕੋਵਿਡ-19 ‘ਚ ਨੇਪਾਲ ਨੂੰ ਵੈਂਟੀਲੇਟਰ ਦੇ ਕੇ ਭਾਰਤ ਵੱਡੇ ਦਿਲ ਦਾ ਸ਼ਿੱਦਤ ਨਾਲ ਅਹਿਸਾਸ ਕਰਵਾ ਚੁੱਕਾ ਹੈ
ਭਾਰਤ ਅਤੇ ਨੇਪਾਲ ‘ਚ ਗੂੜ੍ਹੀ ਦੋਸਤੀ ‘ਚ ਦਰਾਰ ਆਉਣ ਲੱਗੀ ਹੈ ਦਰਅਸਲ ਨੇਪਾਲੀ ਸੰਸਦ ‘ਚ ਵਿਵਾਦਿਤ ਨਕਸ਼ਾ ਪਾਸ ਹੋ ਜਾਣ ਤੋਂ ਬਾਅਦ ਦੋਵਾਂ ‘ਚ ਰਿਸ਼ਤੇ ਸਹਿਜ਼ ਨਹੀਂ ਹਨ ਭਾਰਤ ਦੇ ਤਿੰਨਾਂ ਹਿੱਸਿਆਂ ਕਾਲਾਪਾਣੀ, ਲਿਪੁਲੇਖ ਅਤੇ ਲਿੰਪਿਆਧੁਰਾ ‘ਤੇ ਜਬਰਦਸਤੀ ਨੇਪਾਲ ਆਪਣਾ ਹੱਕ ਜਤਾ ਰਿਹਾ ਹੈ ਨੇਪਾਲ ਦੀ ਸੰਸਦ ‘ਚ ਆਖ਼ਰ ਵਿਵਾਦਿਤ ਨਕਸ਼ੇ ‘ਚ ਸੋਧ ਦਾ ਮਤਾ ਪਾਸ ਵੀ ਹੋ ਗਿਆ ਹੈ 275 ਮੈਂਬਰਾਂ ਵਾਲੀ ਨੇਪਾਲੀ ਸੰਸਦ ‘ਚ ਇਸ ਵਿਵਾਦਿਤ ਬਿੱਲ ਦੇ ਪੱਖ ‘ਚ 258 ਵੋਟਾਂ ਪਈਆਂ ਨੇਪਾਲ ਦੇ ਇਸ ਫੈਸਲੇ ਤੋਂ ਬਾਅਦ ਭਾਰਤ ਦਾ ਰੁਖ਼ ਨਰਾਜ਼ਗੀ ਵਾਲਾ ਹੈ ਨੇਪਾਲ ਦੇ ਇਸ ਬਗਾਵਤੀ ਰੁਖ਼ ਦੇ ਪਿੱਛੇ ਚੀਨ ਦਾ ਹੱਥ ਮੰਨਿਆ ਜਾ ਰਿਹਾ ਹੈ
ਜ਼ਿਕਰਯੋਗ ਹੈ ਕਿ 8 ਮਈ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲਿਪੁਲੇਖ ਤੋਂ ਧਾਰਾਚੁਲਾ ਤੱਕ ਬਣਾਈ ਗਈ ਸੜਕ ਦਾ ਉਦਘਾਟਨ ਕੀਤਾ ਸੀ ਇਸ ਤੋਂ ਬਾਅਦ ਨੇਪਾਲ ਨੇ ਲਿਪੁਲੇਖ ਨੂੰ ਆਪਣਾ ਹਿੱਸਾ ਦੱਸਦੇ ਹੋਏ ਵਿਰੋਧ ਕੀਤਾ ਸੀ ਕੋਰੋਨ ਸੰਕਟ ਦੌਰਾਨ 18 ਮਈ ਨੂੰ ਨੇਪਾਲ ਨੇ ਆਪਣੇ ਦੇਸ਼ ਦਾ ਨਵਾਂ ਨਕਸ਼ਾ ਜਾਰੀ ਕੀਤਾ
ਜਿਸ ‘ਚ ਭਾਰਤ ਦੇ ਲਿਪੁਲੇਖ, ਲਿੰਪਿਆਧੁਰਾ ਅਤੇ ਕਾਲਾਪਾਣੀ ਸਮੇਤ ਤਿੰਨ ਇਲਾਕਿਆਂ ਨੂੰ ਆਪਣਾ ਹਿੱਸਾ ਦੱਸਿਆ ਇਸ ਕਦਮ ਨਾਲ ਭਾਰਤ ਅਤੇ ਨੇਪਾਲ ਦੀ ਦੋਸਤੀ ‘ਚ ਦਰਾਰ ਆਉਣੀ ਸ਼ੁਰੂ ਹੋ ਗਈ ਹੈ ਭਾਰਤ ਨੇ ਲਗਾਤਾਰ ਇਸ ਦਾ ਸਖ਼ਤ ਵਿਰੋਧ ਕੀਤਾ ਪਰ ਨੇਪਾਲ ਹੁਣ ਇਸ ਨਕਸ਼ੇ ‘ਤੇ ਅੜਿਆ ਹੋਇਆ ਹੈ ਚੀਨ ਦੇ ਇਸ਼ਾਰਿਆਂ ‘ਤੇ ਕੰਮ ਕਰਨ ਵਾਲੇ ਨੇਪਾਲ ਨੇ ਇੱਕ ਪਾਸੇ ਵਿਵਾਦਿਤ ਮੁਹਿੰਮ ਚਲਾ ਰੱਖੀ ਹੈ ਇਸ ਮੁਹਿੰਮ ਦੇ ਤਹਿਤ ਨੇਪਾਲ ਉੱਤਰਾਖੰਡ ਦੇ ਦੇਹਰਾਦੂਨ, ਨੈਨੀਤਾਲ ਸਮੇਤ ਹਿਮਾਚਲ, ਯੂਪੀ, ਬਿਹਾਰ ਅਤੇ ਸਿੱਕਿਮ ਦੇ ਕਈ ਸ਼ਹਿਰਾਂ ਨੂੰ ਅਪਣਾ ਦੱਸ ਰਿਹਾ ਹੈ ਨੇਪਾਲ ਨੇ ਭਾਰਤੀ ਸ਼ਹਿਰਾਂ ਨੂੰ ਆਪਣਾ ਦੱਸਣ ਲਈ 1816 ‘ਚ ਹੋਈ ਸੁਗੌਲੀ ਸੰਧੀ ਤੋਂ ਪਹਿਲਾਂ ਦੇ ਨੇਪਾਲ ਦੀ ਤਸਵੀਰ ਦਿਸ ਰਹੀ ਹੈ 8 ਅਪਰੈਲ 2019 ‘ਚ ਨੇਪਾਲ ਨੇ ਸੰਯੁਕਤ ਰਾਸ਼ਟਰ ਸੰਘ ‘ਚ ਇਸ ਮੁੱਦੇ ਨੂੰ ਉਠਾਇਆ ਵੀ ਸੀ, ਪਰ ਫ਼ਿਰ ਇਸ ਮੁੱਦੇ ‘ਤੇ ਸ਼ਾਂਤ ਹੋ ਗਿਆ ਸੀ
ਨੇਪਾਲ ਦੇ ਪ੍ਰਧਾਨ ਮੰਤਰੀ ਆਪਣੀ ਧੁਨ ‘ਚ ਮਸਤ ਹਨ ਲੱਗਦਾ ਹੈ, ਓਲੀ ਦਾ ਸਿਰਫ਼ ਤੇ ਸਿਰਫ਼ ਇੱਕੋਂ ਟਾਰਗੇਟ ਹੈ, ਭਾਰਤ ਵਿਰੋਧੀ ਮੁਹਿੰਮ ਚਲਾਉਣਾ ਡ੍ਰੈਗਨ ਚਾਹੁੰਦਾ ਹੈ, ਕਿਸੇ ਤਰ੍ਹਾਂ ਗੋਰਖਿਆਂ ਨੂੰ ਭਾਰਤੀ ਫੌਜ ‘ਚ ਸ਼ਾਮਲ ਹੋਣ ਤੋਂ ਰੋਕਿਆ ਜਾਵੇ ਭਾਰਤੀ ਫੌਜ ਦੇ ਗੋਰਖਾ ਫੌਜੀਆਂ ਦੀ ਬਹਾਦਰੀ ਤੋਂ ਚੀਨ ਵਾਕਿਫ਼ ਹੈ, ਇਸ ਲਈ ਉਹ ਨੇਪਾਲ ‘ਤੇ ਦਬਾਅ ਪਾ ਰਿਹਾ ਹੈ ਕਿ ਉਹ 200 ਸਾਲ ਪੁਰਾਣੀ ਪਰੰਪਰਾ ਨੂੰ ਖ਼ਤਮ ਕਰਕੇ ਭਾਰਤੀ ਫੌਜ ਤੇ ਗੋਰਖਿਆਂ ਵਿਚਾਲੇ ਇੱਕ ਚੌੜੀ ਖਾਈ ਪੁੱਟ ਦੇਵੇ ਸਿਆਚਿਨ ਗਲੇਸ਼ੀਅਰ ਦੀਆਂ ਖਤਰਨਾਕ ਚੋਟੀਆਂ ‘ਤੇ ਗੋਰਖਾ ਫੌਜੀ ਆਪਣੀ ਬਹਾਦਰੀ ਦਾ ਕਈ ਵਾਰ ਸਬੂਤ ਦੇ ਚੁੱਕੇ ਹਨ
ਇਹੀ ਗੱਲ ਚੀਨ ਨੂੰ ਰੜਕ ਰਹੀ ਹੈ ਇਸ ਵਿਚਕਾਰ, ਇਹ ਖ਼ਬਰ ਵੀ ਸਾਹਮਦੇ ਆਈ ਹੈ ਕਿ ਚੀਨੀ ਦੂਤਘਰ ਨੇ ਕਾਠਮੰਡੂ ਦੇ ਇੱਕ ਗੈਰ-ਸਰਕਾਰੀ ਸੰਗਠਨ ਨੂੰ ਖਾਸ ਕੰਮ ਲਈ ਨਿਯੁਕਤ ਕੀਤਾ ਹੈ ਇਹ ਪਤਾ ਲਾਉਣ ਲਈ ਕਿਹਾ ਗਿਆ ਹੈ, ਆਖ਼ਰ ਗੋਰਖਾ ਭਾਈਚਾਰੇ ਦੇ ਲੋਕ ਭਾਰਤੀ ਫੌਜ ‘ਚ ਕਿਉਂ ਸ਼ਾਮਲ ਹੋਣਾ ਚਾਹੁੰਦੇ ਹਨ ਇਰਾਦਾ ਸਾਫ਼ ਹੈ, ਗੋਰਖ਼ਾ ਭਾਈਚਾਰੇ ਦਾ ਬ੍ਰੇਨਵਾਸ਼ ਕਰਕੇ ਉਸ ਨੂੰ ਭਾਰਤੀ ਫੌਜ ਦਾ ਹਿੱਸ ਬਣਨ ਤੋਂ ਰੋਕਿਆ ਜਾਵੇ ਨੇਪਾਲ ਸਰਕਾਰ ਖੁਦ ਵੀ ਇਸ ਵਿਸ਼ੇ ‘ਤੇ ਕਈ ਵਾਰ ਬਿਆਨਬਾਜ਼ੀ ਕਰ ਚੁੱਕੀ ਹੈ ਕੁਝ ਸਮਾਂ ਪਹਿਲਾਂ ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਕੁਮਾਰ ਗਿਆਵਲੀ ਨੇ ਕਿਹਾ ਸੀ, 1947 ‘ਚ ਹੋਏ ਸਮਝੌਤੇ ਦੀਆਂ ਕਈ ਤਜਵੀਜ਼ਾਂ ਸ਼ੱਕੀ ਹਨ, ਇਸ ਲਈ ਹੁਣ ਭਾਰਤੀ ਫੌਜ ‘ਚ ਗੋਰਖ਼ਾ ਫੌਜੀਆਂ ਦੀ ਭਰਤੀ ਦੀ ਸਮੀਖਿਆ ਹੋਵੇਗੀ
ਮੰਨੋ, ਓਲੀ ਦਾ ਵਿਵਾਦਾਂ ਨਾਲ ਨੇੜਲਾ ਰਿਸ਼ਤਾ ਹੈ ਓਲੀ ਨੇ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀਰਾਮ ਬਾਰੇ ਬੇਤੁਕੇ ਕੁਮੈਂਟ ਕਰ ਦਿੱਤੇ, ਜਿਸ ਨਾਲ ਭਾਰਤ ਵਾਸੀਆਂ ਦੀਆਂ ਧਾਰਮਿਕ ਭਾਵਨਾਵਾਂ ਭੜਕ ਗਈਆਂ ਭਾਰਤ ਸਰਕਾਰ ਤਾਂ ਬਹੁਤ ਨਰਾਜ਼ ਹੈ ਹੀ ਓਲੀ ਨੇ ਨੇਪਾਲ ਦੇ ਆਦਿ ਕਵੀ ਭਾਨੂਭਗਤ ਦੇ ਜਨਮ ਦਿਵਸ ਸਮਾਰੋਹ ‘ਚ ਕਿਹਾ, ਭਗਵਾਨ ਸ੍ਰੀਰਾਮ ਦੀ ਨਗਰੀ ਅਯੁੱਧਿਆ ‘ਚ ਨਹੀਂ ਸਗੋਂ ਬਾਲਮੀਕੀ ਆਸ਼ਰਮ ਕੋਲ ਹੈ ਸ੍ਰੀਰਾਮ ਭਾਰਤੀ ਨਹੀਂ ਸਗੋਂ ਨੇਪਾਲੀ ਹਨ ਉਨ੍ਹਾਂ ਨੇ ਵੀਰਗੰਜ ਕੋਲ ਠੋਰੀ ਪਿੰਡ ‘ਚ ਜਨਮ ਲਿਆ ਹੈ ਇਨ੍ਹਾਂ ਬੇਤੁਕੇ ਕੁਮੈਂਟਸ ਕਾਰਨ ਓਲੀ ਨੂੰ ਵਿਰੋਧੀ ਧਿਰ ਦੇ ਤਿੱਖੇ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ
ਵਿਰੋਧੀ ਧਿਰ ਨੇਪਾਲੀ ਕਾਂਗਰਸ ਦੇ ਬੁਲਾਰੇ ਬਿਸ਼ਵ ਪ੍ਰਕਾਸ਼ ਸ਼ਰਮਾ ਨੇ ਕਿਹਾ, ਸਾਡੀ ਪਾਰਟੀ ਪ੍ਰਧਾਨ ਮੰਤਰੀ ਦੇ ਬਿਆਨ ਅਤੇ ਗੱਲਬਾਤ ਨਾਲ ਇਤਫਾਕ ਨਹੀਂ ਰੱਖਦੀ ਉਨ੍ਹਾਂ ਨੇ ਓਲੀ ‘ਤੇ ਤਿੱਖਾ ਵਾਰ ਕਰਦੇ ਹੋਏ ਕਿਹਾ, ਉਨ੍ਹਾਂ ਨੇ ਦੇਸ਼ ‘ਤੇ ਸ਼ਾਸਨ ਕਰਨ ਲਈ ਨੈਤਿਕ ਅਤੇ ਸਿਆਸੀ ਆਧਾਰ ਗੁਆ ਦਿੱਤਾ ਹੈ ਓਲੀ ਦਾ ਬਿਆਨ ਕੀ ਸਰਕਾਰ ਦਾ ਅਧਿਕਾਰਕ ਬਿਆਨ ਹੈ ਇਹ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ ਅਜਿਹੇ ਮੁਸ਼ਕਲ ਸਮੇਂ ‘ਚ ਇਹ ਮੰਦਭਾਗੀ ਗੱਲ ਹੈ, ਪ੍ਰਧਾਨ ਮੰਤਰੀ ਦੀ ਜਵਾਬਦੇਹੀ ਅਤੇ ਕੰਮਕਾਜ ‘ਚ ਭਾਰੀ ਫ਼ਰਕ ਹੈ ਇਹ ਰੂਲਿੰਗ ਪਾਰਟੀ ‘ਤੇ ਨਿਰਭਰ ਕਰਦਾ ਹੈ, ਉਹ ਪ੍ਰਧਾਨ ਮੰਤਰੀ ਦੀ ਸੋਚ, ਕੰਮ ਕਰਨ ਦੇ ਤਰੀਕੇ ਆਦਿ ‘ਚ ਕੋਈ ਬਦਲਾਅ ਲਿਆਉਂਦੀ ਹੈ ਜਾਂ ਪ੍ਰਧਾਨ ਮੰਤਰੀ ਨੂੰ ਬਦਲਿਆ ਜਾਂਦਾ ਹੈ ਪ੍ਰਧਾਨ ਮੰਤਰੀ ਇਹ ਵੀ ਭੁੱਲ ਗਏ, ਸੰਵਿਧਾਨ ਅਤੇ ਸੰਵੇਦਨਸ਼ੀਲਤਾ ਦੇ ਨਾਲ ਸਰਕਾਰ ਚਲਾਈ ਜਾਂਦੀ ਹੈ
ਓਲੀ ਸਰਕਾਰ ਭਾਰਤ ਨਾਲ ਆਪਣੇ ਸਬੰਧਾਂ ਨੂੰ ਲਗਾਤਾਰ ਵਿਗਾੜਨ ਲਈ ਕੋਈ ਕਸਰ ਨਹੀਂ ਛੱਡ ਰਹੀ ਹੈ ਜਿੱਥੇ ਓਲੀ ਸਰਕਾਰ ਨੇ ਭਾਰਤ ਦੇ ਚੈਨਲਾਂ ‘ਤੇ ਪਾਬੰਦੀ ਲਾ ਦਿੱਤੀ ਹੈ, ਉੱਥੇ ਹੁਣ ਆਪਣੇ ਐਫ਼ਐਮ ਸਟੇਸ਼ਨ ਜਰੀਏ ਹਿੰਦੂਸਤਾਨ ਖਿਲਾਫ਼ ਪ੍ਰੋਪੇਗੰਡਾ ਦੀਆਂ ਸਾਜਿਸਾਂ ‘ਚ ਜੁਟੀ ਹੈ ਨੇਪਾਲ ਦੇ ਐਫ਼ਐਮ ਸਟੇਸ਼ਨਾਂ ‘ਤੇ ਦਿਨ-ਰਾਤ ਕਾਲਾਪਾਣੀ ਅਤੇ ਲਿਪੁਲੇਖ ‘ਤੇ ਆਪਣਾ ਦਾਅਵਾ ਪ੍ਰਗਟ ਕਰਨ ਵਾਲੇ ਸੰਗੀਤ ਅਤੇ ਗੀਤ ਗਾਏ ਜਾ ਰਹੇ ਹਨ ਕੌੜਾ ਸੱਚ ਇਹ ਹੈ ,
ਭਾਰਤ ਵਿਰੋਧੀ ਬਿਆਨ ਦੇ ਕੇ ਸੁਰਖੀਆਂ ‘ਚ ਬਣੇ ਰਹਿਣ ਵਾਲੇ ਨੇਪਾਲ ਦੇ ਪ੍ਰਧਾਨ ਮੰਤਰੀ ਓਲੀ ‘ਤੇ ਚੀਨ ਤੋਂ ਰਿਸ਼ਵਤ ਲੈ ਕੇ ਆਪਣੇ ਸਵਿਸ ਬੈਂਕ ਅਕਾਊਂਟ ‘ਚ 41 ਕਰੋੜ ਰੁਪਏ ਜਮ੍ਹਾ ਕਰਨ ਦਾ ਦੋਸ਼ ਹੈ ਗਲੋਬਲ ਵਾਚ ਅਨਾਲਸਿਸ ਦੀ ਇੱਕ ਰਿਪੋਰਟ ‘ਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਡ੍ਰੈਗਨ ਦਾ ਏਜੰਡਾ ਹੁਣ ਦੁਨੀਆ ਤੋਂ ਲੁਕਿਆ ਨਹੀਂ ਹੈ, ਉਹ ਓਲੀ ਜਰੀਏ ਨੇਪਾਲ ‘ਚ ਆਪਣੇ ਹਿੱਤ ਪੂਰ ਰਿਹਾ ਹੈ, ਡ੍ਰੈਗਨ ਨੇਪਾਲ ਦੇ ਹੁਕਮਰਾਨਾਂ ਨੂੰ ਲਾਲਚ ਦੇ ਕੇ ਭਾਰਤ ਵਿਰੋਧੀ ਮਾਹੌਲ ਬਣਾਉਣ ਦੀਆਂ ਚਾਹੇ ਜਿੰਨੀਆਂ ਚਾਲਾਂ ਚੱਲ ਲਵੇ, ਪਰ ਨੇਪਾਲ ਦੇ ਬਾਸ਼ਿੰਦੇ ਆਪਣੀ ਸਰਕਾਰ ਦੇ ਇੰਡੀਆ ਵਿਰੋਧੀ ਸਟੈਂਡ ਤੋਂ ਬਿਲਕੁਲ ਖੁਸ਼ ਨਹੀਂ ਹਨ ਹਕੀਕਤ ਇਹ ਹੈ ਉਹ ਭਾਰਤ ਵਰਗੇ ਵੱਡੇ ਭਰਾ ਨਾਲ ਦੋਸਤੀ ਦੇ ਹਿਮਾਇਤੀ ਹਨ
ਸ਼ਿਆਮ ਸੁੰਦਰ ਭਾਟੀਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.