ਚੇੱਨਈ ਨੇ ਪੰਜਾਬ ਨੂੰ 10 ਵਿਕਟਾਂ ਨਾਲ ਹਰਾਇਆ

Chennai

ਪੰਜਾਬ ਨੇ 178 ਦੌੜਾਂ ਦਾ ਦਿੱਤਾ ਸੀ ਟੀਚਾ

  • ਸੇਨ ਵਾਟਸਨ ਨੇ ਨਾਬਾਦ 83 ਦੌੜਾਂ ਤੇ ਡੂ ਪਲੇਸਿਸ ਨੇ ਨਾਬਾਦ 87 ਦੌੜਾਂ ਬਣਾਈਆਂ

ਦੁਬਈ। ਫਾਰਮ ‘ਚ ਪਰਤੇ ਸ਼ੇਨ ਵਾਟਸਨ (ਨਾਬਾਦ 83) ਤੇ ਫਾਰਮ ‘ਚ ਚੱਲ ਰਹੇ ਫਾਫ ਡੂ ਪਲੇਸਿਸ (ਨਾਬਾਦ 87) ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਬਦੌਲਤ ਚੇੱਨਈ ਸੁਪਰਕਿੰਗਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਐਤਵਾਰ 10 ਵਿਕਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਪੰਜਾਬ ਦੇ ਕਪਤਾਨ ਲੋਕੇਸ਼ ਰਾਹੁਲ ਦੀਆਂ 63 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ 20 ਓਵਰਾਂ ‘ਚ 4 ਵਿਕਟਾਂ ‘ਤੇ 178 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਵਾਟਸਨ ਤੇ ਡੂ ਪਲੇਸਿਸ ਦੀ ਓਪਨਿੰਗ ਸਾਂਝੇਦਾਰੀ ਨੇ ਇਸ ਸਕੋਰ ਨੂੰ ਬੌਣਾ ਸਾਬਤ ਕਰ ਦਿੱਤਾ। ਚੇੱਨਈ ਨੇ 17.4 ਓਵਰਾਂ ‘ਚ ਬਿਨਾ ਕੋਈ ਵਿਕਟ ਗੁਆਏ 181 ਦੌੜਾਂ ਬਣਾ ਕੇ ਆਸਾਨ ਜਿੱਤ ਹਾਸਲ ਕਰ ਲਈ।

Chennai

Chennai beat Punjab by 10 wickets

ਇਸ ਸੈਸ਼ਨ ‘ਚ ਕਿਸੇ ਵੀ ਟੀਮ ਦੀ 10 ਵਿਕਟਾਂ ਨਾਲ ਇਹ ਪਹਿਲੀ ਜਿੱਤ ਹੈ ਜਦੋਂਕਿ ਚੇੱਨਈ ਦੀ ਆਈਪੀਐਲ ਇਤਿਹਾਸ ‘ਚ 10 ਵਿਕਟਾਂ ਨਾਲ ਇਹ ਪਹਿਲੀ ਜਿੱਤ ਹੈ।  ਚੇੱਨਈ ਦੀ ਪੰਜ ਮੈਚਾਂ ‘ਚ ਇਹ ਦੂਜੀ ਜਿੱਤ ਹੈ ਤੇ ਉਸਦੇ ਚਾਰ ਅੰਕ ਹੋ ਗਏ ਹਨ। ਚੇੱਨਈ ਨੇ ਲਗਾਤਾਰ ਤਿੰਨ ਮੈਚ ਚਾਰਨ ਤੋਂ ਬਾਅਦ ਜਿੱਤ ਹਾਸਲ ਕੀਤੀ ਤੇ ਉਹ ਅੱਠਵੇਂ ਸਥਾਨ ਤੋਂ ਛੇਵੇਂ ਨੰਬਰ ‘ਤੇ ਪਹੁੰਚ ਗਈ। ਪੰਜਾਬ ਨੂੰ ਪੰਜ ਮੈਚਾਂ ‘ਚ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹ ਅੱਠਵੇਂ ਸਥਾਨ ‘ਤੇ ਖਿਸਕ ਗਈ ਹੈ।

ਸ਼ੇਨ ਵਾਟਸਨ ਨੇ ਫਾਰਮ ‘ਚ ਪਰਤਿਆਂ 53 ਗੇਂਦਾਂ ‘ਤੇ ਨਾਬਾਦ 83 ਦੌੜਾਂ ‘ਚ 11 ਚੌਕੇ ਤੇ ਤਿੰਨੇ ਛੱਕੇ ਲਾਏ ਜਦੋਂਕਿ ਡੂ ਪਲੇਸਿਸ ਨੇ 53 ਗੇਂਦਾਂ ‘ਤੇ ਨਾਬਾਦ 83 ਦੌੜਾਂ ‘ਚ 11 ਚੌਕੇ ਤੇ ਇੱਕ ਛੱਕਾ ਲਾਇਆ। ਦੋਵਾਂ ਦਰਮਿਆਨ 181 ਦੌੜਾਂ ਦੀ ਨਾਬਾਦ ਸਾਂਝੇਦਾਰੀ ਚੇੱਨਈ ਦੇ ਲਈ ਆਈਪੀਐਲ ਇਤਿਹਾਸ ‘ਚ ਹੁਣ ਤੱਕ ਦੀ ਸਭ ਤੋਂ ਵੱਡੀ ਸਾਂਝੇਦਾਰੀ ਹੈ। ਇਸ ਤੋਂ ਪਹਿਲਾਂ ਰਾਹੁਲ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਤੇ 52 ਗੇਂਦਾਂ ‘ਚ ਸੱਤ ਚੌਕਿਆਂ ਤੇ ਇੱਕ ਛੱਕੇ ਦੀ ਮੱਦਦ ਨਾਲ 63 ਦੌੜਾਂ ਬਣਾਈਆਂ। ਮਿਅੰਗ ਅਗਰਵਾਲ ਨੇ 26, ਮਨਦੀਪ ਸਿੰਘ ਨੇ 27, ਨਿਕੋਲਸ ਪੂਰਨ ਨੇ 33, ਗਲੇਨ ਮੈਕਸਵੇਲ ਨੇ ਨਾਬਾਦ 11 ਤੇ ਸਰਫਰਾਜ ਖਾਨ ਨੇ ਨਾਬਾਦ 14 ਦੌੜਾਂ ਦਾ ਯੋਗਦਾਨ ਦਿੱਤਾ। ਚੇੱਨਈ ਵੱਲੋਂ ਸ਼ਾਰਦੁਲ ਠਾਕੁਰ ਨੇ 39 ਦੌੜਾਂ ‘ਤੇ ਦੋ ਵਿਕਟਾਂ ਲਈਆਂ ਜਦੋਂਕਿ ਰਵਿੰਦਰ ਜਡੇਜਾ ਤੇ ਪਿਊਸ਼ ਚਾਲਾ ਨੂੰ ਇੱਕ-ਇੱਕ ਵਿਕਟ ਲਈ।

  • ਆਈਪੀਐਲ ਇਤਿਹਾਸ ‘ਚ ਹੁਣ ਤੱਕ ਦੀ ਸਭ ਤੋਂ ਵੱਡੀ 181 ਦੌੜਾਂ ਦੀ ਨਾਬਾਦ ਸਾਂਝੇਦਾਰੀ
  • ਪੰਜਾਬ ਦੇ ਕਪਤਾਨ ਲੋਕੇਸ਼ ਰਾਹੁਲ ਨੇ ਲਾਇਆ ਅਰਧ ਸੈਂਕੜਾ
  • ਚੇੱਨਈ ਵੱਲੋਂ ਸ਼ਾਰਦੁਲ ਠਾਕੁਰ ਨੇ 39 ਦੌੜਾਂ ‘ਤੇ ਦੋ ਵਿਕਟਾਂ ਲਈਆਂ
  •  ਚੇੱਨਈ ਦੀ ਪੰਜ ਮੈਚਾਂ ‘ਚ ਇਹ ਦੂਜੀ ਜਿੱਤ
  • ਆਈਪੀਐਲ ਦੇ ਇਤਿਹਾਸ ‘ਚ ਚੇੱਨਈ ਦੀ 10 ਵਿਕਟਾਂ ਨਾਲ ਪਹਿਲੀ ਜਿੱਤ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.