ਪਿਛਲੇ 3 ਹਫ਼ਤੇ ਤੋ ਬਾਅਦ ਪੰਜਾਬ ਵਿੱਚ ਆ ਰਹੀ ਐ ਸਥਿਤੀ ਕੁਝ ਕਾਬੂ ਹੇਠ
ਚੰਡੀਗੜ, (ਅਸ਼ਵਨੀ ਚਾਵਲਾ)। ਲੰਬੇ ਸਮੇਂ ਤੋਂ ਬਾਅਦ ਪੰਜਾਬ ਨੂੰ ਰਾਹਤ ਮਿਲਦੀ ਨਜ਼ਰ ਆ ਰਹੀਂ ਹੈ। ਲਗਾਤਾਰ ਤਿੰਨ ਹਫ਼ਤੇ ਤੋਂ ਬਾਅਦ ਐਤਵਾਰ ਨੂੰ ਪੰਜਾਬ ਵਿੱਚ ਮੌਤਾਂ ਦਾ ਅੰਕੜਾ 50 ਤੋਂ ਹੇਠਾਂ ਆਇਆ ਹੈ ਤਾਂ ਨਵੇਂ ਮਰੀਜ਼ਾ ਦੀ ਗਿਣਤੀ ਵਿੱਚ ਵੀ ਗਿਰਵਟ ਨਾਲ 1 ਹਜ਼ਾਰ ਤੋਂ ਹੇਠਾਂ ਆ ਗਈ ਹੈ। ਪਿਛਲੇ 3 ਹਫ਼ਤੇ ਤੋਂ ਬਾਅਦ ਮੌਤਾਂ ਅਤੇ ਨਵੇਂ ਮਰੀਜ਼ਾ ਦੀ ਗਿਣਤੀ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ, ਜਿਹੜੀ ਕਿ ਪੰਜਾਬ ਲਈ ਰਾਹਤ ਵਾਲੀ ਖ਼ਬਰ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾ ਦੀ ਗਿਣਤੀ ਵੀ ਨਵੇਂ ਮਰੀਜ਼ਾ ਤੋਂ ਦੁਗਣੀ ਤੱਕ ਆਈ ਹੈ।
ਐਤਵਾਰ ਨੂੰ ਹੋਈਆ 42 ਮੌਤਾਂ ਵਿੱਚ ਬਠਿੰਡਾ ਵਿਖੇ 3, ਫਰੀਦਕੋਟ ਵਿਖੇ , ਫਤਹਿਗੜ੍ਹ ਸਾਹਿਬ ਵਿਖੇ 1, ਗੁਰਦਾਸਪੁਰ ਵਿਖੇ 3, ਹੁਸ਼ਿਆਰਪੁਰ ਵਿਖੇ 3, ਜਲੰਧਰ ਵਿਖੇ 5, ਲੁਧਿਆਣਾ ਵਿਖੇ 10, ਮੁਕਤਸਰ ਵਿਖੇ 1, ਐਸਬੀਐਸ ਨਗਰ ਵਿਖੇ 2, ਪਠਾਨਕੋਟ ਵਿਖੇ 1, ਪਟਿਆਲਾ ਵਿਖੇ 9, ਰੋਪੜ ਵਿਖੇ 1, ਸੰਗਰੂਰ ਵਿਖੇ 1 ਅਤੇ ਤਰਨਤਾਰਨ ਵਿਖੇ 9 ਹੋਈਆ ਹਨ।
ਨਵੇਂ ਆਏ 857 ਮਰੀਜ਼ਾ ਵਿੱਚ ਲੁਧਿਆਣਾ ਤੋਂ 169, ਜਲੰਧਰ ਤੋਂ 147, ਪਟਿਆਲਾ ਤੋਂ 77, ਮੁਹਾਲੀ ਤੋਂ 39, ਅੰਮ੍ਰਿਤਸਰ ਤੋਂ 138, ਬਠਿੰਡਾ ਤੋਂ 21, ਗੁਰਦਾਸਪੁਰ ਤੋਂ 26, ਹੁਸ਼ਿਆਰਪੁਰ ਤੋਂ 30, ਫਿਰੋਜ਼ਪੁਰ ਤੋਂ 1, ਪਠਾਨਕੋਟ ਤੋਂ 20, ਸੰਗਰੂਰ ਤੋਂ 15, ਕਪੂਰਥਲਾ ਤੋਂ 35, ਮੁਕਤਸਰ ਤੋਂ 10, ਫਾਜਿਲਕਾ ਤੋਂ 18, ਮੋਗਾ ਤੋਂ 24, ਰੋਪੜ ਤੋਂ 7, ਫਤਿਹਗੜ ਸਾਹਿਬ 4, ਬਰਨਾਲਾ ਤੋਂ 8, ਤਰਨਤਾਰਨ ਤੋਂ 15, ਐਸਬੀਐਸ ਨਗਰ ਤੋਂ 23 ਅਤੇ ਮਾਨਸਾ ਤੋਂ 18 ਸ਼ਾਮਲ ਹਨ।
ਠੀਕ ਹੋਣ ਵਾਲੇ 1509 ਮਰੀਜ਼ਾਂ ਵਿੱਚ ਲੁਧਿਆਣਾ ਤੋਂ 170, ਜਲੰਧਰ ਤੋਂ 191, ਪਟਿਆਲਾ ਤੋਂ 123, ਮੁਹਾਲੀ ਤੋਂ 136, ਅੰਮ੍ਰਿਤਸਰ ਤੋਂ 141, ਬਠਿੰਡਾ ਤੋਂ 166, ਸੰਗਰੂਰ ਤੋਂ 35, ਕਪੂਰਥਲਾ ਤੋ 51, ਫਰੀਦਕੋਟ ਤੋਂ 48, ਮੁਕਤਸਰ ਤੋਂ 42, ਫਾਜਿਲਕਾ ਤੋਂ 49, ਮੋਗਾ ਤੋਂ 9, ਰੋਪੜ ਤੋਂ 25, ਫਤਿਹਗੜ ਸਾਹਿਬ ਤੋਂ 26, ਬਰਨਾਲਾ ਤੋਂ 29, ਤਰਨਤਾਰਨ ਤੋਂ 20, ਐਸਬੀਐਸ ਨਗਰ ਤੋਂ 20, ਐਸਬੀਐਸ ਨਗਰ ਤੋਂ 13 ਅਤੇ ਮਾਨਸਾ ਤੋਂ 27 ਸ਼ਾਮਲ ਹਨ। ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ 118157 ਹੋ ਗਈ ਹੈ, ਜਿਸ ਵਿੱਚੋਂ 100977 ਠੀਕ ਹੋ ਗਏ ਹਨ ਅਤੇ 3603 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 13577 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਅਤੇ ਖ਼ੁਦ ਦੇ ਘਰਾਂ ਵਿੱਚ ਚਲ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.