ਰਾਹੁਲ ਦੀ ਫੇਰੀ ਕਰਵਾਏਗੀ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਦੇ ‘ਦਰਸ਼ਨ’

Congress, Rahul Gandhi, Win, Gujarat Elections

ਵਿਰੋਧੀਆਂ ਵੱਲੋਂ ਕੱਸੇ ਜਾਂਦੇ ਰਹੇ ਨੇ ਤੰਜ਼

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਕਿਸਾਨੀ ਬਿਲਾਂ ਵਿਰੁੱਧ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨੂੰ ਲੈ ਕੇ ਕਾਂਗਰਸੀ ਅਤੇ ਪੰਜਾਬ ਸਰਕਾਰ ਪੱਬਾਂ ਭਾਰ ਹੈ। ਇਹ ਰਾਹੁਲ ਗਾਂਧੀ ਦੇ ਹੀ ਦੌਰੇ ਦਾ ਹੀ ਅਸਰ ਹੈ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਕਾਫੀ ਸਮੇਂ ਬਾਅਦ ਚੰਡੀਗੜ੍ਹ ਤੋਂ ਬਾਹਰ ਆ ਕੇ ਪੰਜਾਬ ਦੇ ਲੋਕਾਂ ਵਿੱਚ ਵਿਚਰਨਗੇ। ਉਂਜ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਅਮਰਿੰਦਰ ਸਿੰਘ ਵੱਲੋਂ ਆਨਲਾਈਨ ਹੀ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਹੋਇਆ ਸੀ। ਇੱਧਰ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸੁਆਲ ਕਰਨਗੇ ਕਿ ਉਨ੍ਹਾਂ ਵੱਲੋਂ ਕੀਤੇ ਹੋਏ ਵਾਅਦੇ ਕਿੱਥੇ ਗਏ।

ਜਾਣਕਾਰੀ ਅਨੁਸਾਰ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਪੰਜਾਬ, ਹਰਿਆਣਾ ਸਮੇਤ ਹੋਰ ਰਾਜਾਂ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ, ਪਰ ਸਭ ਤੋਂ ਤਕੜਾ ਵਿਰੋਧ ਪੰਜਾਬ ਅੰਦਰ ਹੋ ਰਿਹਾ ਹੈ। ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਸਮੇਤ ਹੋਰਨਾ ਵਰਗ ਸੜਕਾਂ ਤੇ ਉੱਤਰੇ ਹੋਏ ਹਨ। ਇਨ੍ਹਾਂ ਬਿਲਾਂ ਵਿਰੁੱਧ ਰਾਹੁਲ ਗਾਂਧੀ ਵੱਲੋਂ ਪੰਜਾਬ ਅੰਦਰ ਟਰੈਕਟਰ ਮਾਰਚ ਦਾ ਪ੍ਰੋਗਰਾਮ ਉਲੀਕਿਆ ਹੈ ਤਾਂ ਜੋ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਦੇ ਕਾਲੇ ਕਾਨੂੰਨਾਂ ਵਿਰੁੱਧ ਪੰਜਾਬ ਦੇ ਲੋਕਾਂ ‘ਚ ਆ ਕੇ ਵਿਰੋਧ ਦੀ ਅਵਾਜ਼ ਬਲੁੰਦ ਕੀਤੀ ਜਾ ਸਕੇ। ਰਾਹੁਲ ਗਾਂਧੀ ਦੇ ਦੌਰੇ ਦਾ ਹੀ ਅਸਰ ਹੈ ਕਿ ਕਾਫੀ ਸਮੇਂ ਤੋਂ ਚੰਗੀਗੜ੍ਹ ਤੱਕ ਸੀਮਤ ਮੁੱਖ ਮੰਤਰੀ ਅਮਰਿੰਦਰ ਸਿੰੰਘ ਜਿੱਥੇ ਹੋਰਨਾ ਜ਼ਿਲਿਆਂ ਵਿੱਚ ਪੁੱਜਣਗੇ, ਉੱਥੇ ਹੀ ਆਪਣੇ ਜੱਦੀ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਨਜ਼ਰ ਆਉਣਗੇ।

 

ਪਿਛਲੇ ਕੁਝ ਮਹੀਨਿਆਂ ਤੋਂ ਤਾ ਭਾਵੇਂ ਕੋਰੋਨਾ ਮਹਾਂਮਾਰੀ ਕਾਰਨ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਤੋਂ ਦੂਰ ਰਹੇ, ਪਰ ਇਸ ਤੋਂ ਪਹਿਲਾ ਹੀ ਅਮਰਿੰਦਰ ਸਿੰਘ ਦੀ ਪੰਜਾਬ ਦੇ ਲੋਕਾਂ ਤੋਂ ਬਣਾਈ ਦੂਰੀ ਵਿਰੋਧੀਆਂ ਦੀ ਜੁਬਾਨ ਤੇ ਰਹੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਸਮੇਤ ਅਨੇਕਾ ਆਗੂਆਂ ਵੱਲੋਂ ਲੋਕਾਂ ਦੇ ਦੁੱਖ ਸੁੱਖ ਨਾ ਸੁਣਨ ਕਾਰਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ਤੇ ਰੱਖਿਆ ਹੋਇਆ ਹੈ।

ਰਾਹੁਲ ਦੀ ਆੜ ‘ਚ ਬਾਹਰ ਨਿੱਕਲਣਗੇ ਅਮਰਿੰਦਰ : ਹਰਪਾਲ ਚੀਮਾ

Captain, Reason, Worsening, Situation, State, Cheema

ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਅਮਰਿੰਦਰ ਸਿੰਘ ਦੀ ਰਾਹੁਲ ਦੀ ਆੜ ਲੈ ਕੇ ਸਾਢੇ ਤਿੰਨ ਸਾਲਾ ਬਾਅਦ ਆਪਣੇ ਮਹਿਲਾ ਚੋਂ ਬਾਹਰ ਨਿਕਲਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਨੂੰ ਸੁਆਲ ਕਰਨਗੇ ਕਿ ਜਦੋਂ ਖੇਤੀਬਾੜੀ ਬਿਲਾਂ ਸਬੰਧੀ ਕਾਰਵਾਈ ਚੱਲ ਰਹੀ ਸੀ ਅਤੇ ਇਹ ਮੀਟਿੰਗਾਂ ਵਿੱਚ ਸ਼ਾਮਲ ਹੁੰਦੇ ਰਹੇ ਹਨ, ਉਸ ਸਮੇਂ ਕਿਉਂ ਨਹੀਂ ਵਿਰੋਧ ਜਤਾਇਆ। ਉਨ੍ਹਾਂ ਕਿਹਾ ਕਿ ਲੋਕ ਕਰਜ਼ਾ ਮੁਆਫ਼ੀ ਬਾਰੇ ਪੁੱਛਣਗੇ, ਦਲਿਤਾਂ ਨਾਲ ਕੀਤੇ ਵਾਅਦਿਆ ਬਾਰੇ ਪੁੱਛਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਜਾਗ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.