ਮੁੱਦੇ ਪਿੱਛੇ, ਗੱਠਜੋੜ ਭਾਰੀ
ਬਿਹਾਰ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਸੂਬੇ ‘ਚ ਸਿਆਸੀ ਸਰਗਰਮੀਆਂ ਨਵੇਂ ਗਠਜੋੜ ਬਣਾਉਣ ਜਾਂ ਪੁਰਾਣੇ ਗਠਜੋੜ ਕਾਇਮ ਰੱਖਣ ‘ਤੇ ਕੇਂਦਰਿਤ ਹੋ ਗਈਆਂ ਹਨ ਮੁੱਖ ਮੁਕਾਬਲਾ ਰਾਸ਼ਟਰੀ ਜਨਤਾ ਦਲ ਦੀ ਅਗਵਾਈ ਵਾਲੇ ਮਹਾਂਗੱਠਜੋੜ ਤੇ ਸੱਤਾਧਾਰੀ ਜਨਤਾ ਦਲ (ਯੂ) ਭਾਜਪਾ ਵਿਚਕਾਰ ਹੈ ਪਰ ਬਿਹਾਰ ਦੀਆਂ ਚੋਣਾਂ ਨੂੰ ਵੇਖ ਕੇ ਲੱਗਦਾ ਹੀ ਨਹੀਂ ਕਿ ਇੱਥੇ ਜਨਤਾ ਦਾ ਕੋਈ ਮੁੱਦਾ ਵੀ ਹੈ ਮਹਾਂਗੱਠਜੋੜ ਦੀ ਜੋਰਅਜ਼ਮਾਈ ਅਪਣੀਆਂ ਸਹਾਇਕ ਪਾਰਟੀਆਂ ਨੂੰ ਨਾਲ ਰੱਖਣ ‘ਚ ਹੋ ਰਹੀ ਹੈ
ਰਾਸ਼ਟਰੀ ਲੋਕ ਜਨਤਾ ਪਾਰਟੀ (ਆਰਐਲਐਸਪੀ) ਨੇ ਸੀਟਾਂ ਦੀ ਵੰਡ ‘ਤੇ ਸਹਿਮਤ ਨਾ ਹੋਣ ਕਰਕੇ ਮਹਾਂਗਠਜੋੜ ਤੋਂ ਕਿਨਾਰਾ ਕਰਕੇ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਗਠਜੋੜ ਕਰ ਲਿਆ ਹੈ ਓਧਰ ਐਨਡੀਏ ਗਠਜੋੜ ਦਾ ਭਾਜਪਾ ਵੱਲੋਂ ਲੋਕ ਜਨ ਸ਼ਕਤੀ ਪਾਰਟੀ ਨੂੰ ਨਾਲ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕ ਜਨ ਸ਼ਕਤੀ ਨੇ 27 ਸੀਟਾਂ ਦੀ ਮੰਗ ਕੀਤੀ ਹੈ ਸੀਟਾਂ ਦੀ ਵੰਡ ਦਾ ਮਾਮਲਾ ਇਸ ਹੱਦ ਤੱਕ ਪੁੱਜ ਗਿਆ ਹੈ ਕਿ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਰਾਜ ਸਭਾ ਦੀਆਂ ਸੀਟਾਂ ਦੀ ਵੰਡ ਕੀਤੀ ਜਾ ਰਹੀ ਹੈ ਭਾਵੇਂ ਸਿਆਸੀ ਪਾਰਟੀਆਂ ਗਠਜੋੜ ਦਾ ਆਧਾਰ ਸਿਧਾਂਤਾਂ ਨੂੰ ਦੱਸ ਰਹੀਆਂ ਹਨ ਪਰ ਅਸਲ ‘ਚ ਰਾਜਨੀਤੀ ਸੀਟਾਂ ਦਾ ਸਮਝੌਤਾ ਬਣ ਕੇ ਰਹਿ ਗਈ ਹੈ
ਸ਼ਾਇਦ ਇਸ ਸੂਬੇ ‘ਚ ਸੀਟਾਂ ਦੀ ਵੰਡ ਹੀ ਵੱਡੀ ਸਮੱਸਿਆ ਹੈ ਚਿੰਤਾ ਵਾਲੀ ਗੱਲ ਪਿਛਲੇ ਸਾਲ ਚਮਕੀ ਬੁਖ਼ਾਰ ਵਰਗੀ ਸਮੱਸਿਆ ਪੂਰੇ ਦੇਸ਼ ‘ਚ ਚਰਚਾ ਦਾ ਇਸ ਬਣੀ ਸੀ 100 ਤੋਂ ਵੱਧ ਬੱਚਿਆਂ ਦੀ ਮੌਤ ਇਸ ਬੁਖ਼ਾਰ ਨਾਲ ਹੋਈ ਸੀ ਹੁਣ ਫ਼ਿਰ ਨਵੇਂ ਕੇਸ ਆਉਣ ਦੀ ਚਰਚਾ ਹੈ ਵੱਡੇ ਪੱਧਰ ‘ਤੇ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਹੜ੍ਹਾਂ ਦੀ ਮਾਰ ਨੇ ਸੂਬੇ ਨੂੰ ਬੇਹਾਲ ਕਰ ਦਿੱਤਾ ਹੈ ਸੂਬੇ ਦਾ ਸਭ ਤੋਂ ਵੱਡਾ ਸਰਕਾਰੀ ਹਸਪਤਾਲ ਤੇ ਮੈਡੀਕਲ ਕਾਲਜ ਪਟਨਾ ਦੇ ਵਾਰਡ ਤਲਾਬ ਬਣੇ ਰਹੇ ਸਨ
ਅਜਿਹੇ ਹਾਲਾਤਾਂ ‘ਚ ਸਿਆਸੀ ਪਾਰਟੀਆਂ ਦਾ ਮੁੱਦਿਆਂ ਤੋਂ ਚੁੱਪ ਰਹਿਣਾ ਸਿਆਸੀ ਪਾਰਟੀਆਂ ਦੀ ਵਚਨਬੱਧਤਾ ‘ਤੇ ਸਵਾਲ ਉਠਾਉਂਦਾ ਹੈ ਚੋਣ ਮਨੋਰਥ ਪੱਤਰ ਸਿਰਫ਼ ਇੱਕ ਰਸਮ ਬਣ ਕੇ ਇੱਕ ਵੀ ਪਾਰਟੀ ਨੇ ਅਜੇ ਤੱਕ ਇਸ ਗੱਲ ਦਾ ਐਲਾਨ ਨਹੀਂ ਕੀਤਾ ਕਿ ਚੋਣ ਮਨੋਰਥ ਪੱਤਰ ਕਦੋਂ ਪੇਸ਼ ਕੀਤਾ ਜਾਵੇਗਾ ਆਖ਼ਰ ਵੋਟਾਂ ਨੇੜੇ ਆਉਣ ‘ਤੇ ਧੜਾਧੜ ਵਾਅਦਿਆਂ ਨਾਲ ਲੱਦੇ ਘੋਸ਼ਣਾ ਪੱਤਰ ਜਾਰੀ ਕਰਕੇ ਕੰਮ ਨਿਪਟਾਇਆ ਜਾਵੇਗਾ ਚੋਣਾਂ ਦਾ ਮਤਲਬ ਸਿਰਫ ਜਿੱਤ ਕੇ ਸਿਰਫ਼ ਕੁਰਸੀਆਂ ਸੰਭਾਲਣੀਆਂ ਹੀ ਨਹੀਂ ਹੁੰਦਾ ਸਗੋਂ ਲੋਕ ਮੁੱਦਿਆਂ ਪ੍ਰਤੀ ਆਪਣੀ ਵਿਚਾਰਧਾਰਾ, ਦ੍ਰਿਸ਼ਟੀਕੋਣ ਪਰਗਟ ਕਰਕੇ ਵਚਨਬੱਧਤਾ ਨੂੰ ਨਿਭਾਉਣਾ ਹੁੰਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.