ਡੇਰੇਕ ਓਬ੍ਰਾਇਨ ਸਮੇਤ ਅੱਠ ਵਿਰੋਧੀ ਸਾਂਸਦ ਬਰਖਾਸਤ

ਕਿਸਾਨ ਬਿੱਲਾਂ ਸਬੰਧੀ ਰਾਜ ਸਭਾ ’ਚ ਹੋਇਆ ਸੀ ਜੰਮ ਕੇ ਹੰਗਾਮਾ

ਨਵੀਂ ਦਿੱਲੀ। ਕਿਸਾਨ ਬਿੱਲ ਸਬੰਧੀ ਰਾਜ ਸਭਾ ’ਚ ਐਤਵਾਰ ਨੂੰ ਹੋਏ ਹੰਗਾਮੇ ਦੇ ਚੱਲਦੇ ਤ੍ਰਿਣਮੂਲ ਕਾਂਗਰਸ ਦੇ ਡੇਰੇਕ ਓਬ੍ਰਾਇਨ ਸਮੇਤ ਅੱਠ ਵਿਰੋਧੀ ਸਾਂਸਦ ਬਰਖਾਸਤ ਕਰ ਦਿੱਤੇ ਗਏ। ਸਰਕਾਰ ਵੱਲੋਂ ਵਿਰੋਧੀ ਸਾਂਸਦਾਂ ਨੂੰ ਬਰਖਾਸਤ ਕਰਨ ਦੇ ਮਤੇ ਪੇਸ਼ ਕੀਤੇ ਗਏ ਸਨ।

Derek O'Brien

ਜਿਨ੍ਹਾਂ ਸਾਂਸਦਾਂ ਨੂੰ ਸਸਪੈਂਡ ਕੀਤਾ ਗਿਆ ਹੈ, ਉਨ੍ਹਾਂ ’ਚ ਟੀਐਮਸੀ ਸਾਂਸਦ ਡੇਰੇਕ ਓ ੍ਬ੍ਰਾਇਨ, ਸੰਜੈ ਸਿੰਘ, ਡੋਲਾ ਸੇਨ, ਰਾਜੀਵ ਸਾਟਵ ਸ਼ਾਮਲ ਹਨ। ਰਾਜ ਸਭਾ ਦੇ ਸਭਾਪਤੀ ਵੈਂਕੱਇਆ ਨਾਇਡੂ ਨੇ ਟੀਐਮਸੀ ਸਾਂਸਦ ਡੇਰੇਕ ਓ ਬ੍ਰਾਇਨ ਦਾ ਨਾਂਅ ਲਿਆ ਤੇ ਉਨ੍ਹਾਂ ਨੂੰ ਸਦਨ ’ਚੋਂ ਬਾਹਰ ਜਾਣ ਲਈ ਕਿਹਾ ਗਿਆ। ਵਿਰੋਧੀਆਂ ਵੱਲੋਂ ਉਪ ਸਭਾਪਤੀ ਦੇ ਖਿਲਾਫ਼ ਪੇਸ਼ ਮਤੇ ਨੂੰ ਰੱਦ ਕਰ ਦਿੱਤਾ ਗਿਆ। ਰਾਜ ਸਭਾ ਦੇ ਸਭਾਪਤੀ ਨੇ ਕਿਹਾ ਕਿ ਮੈਨੂੰ ਬਹੁਤ ਦੁੱਖ ਹੋਇਆ, ਜੋ ਕੱਲ੍ਹ ਹੋਇਆ। ਇਹ ਰਾਜ ਸਭਾ ਲਈ ਬੁਰਾ ਦਿਨ ਸੀ। ਕੁਝ ਮੈਂਬਰਾਂ ਨੇ ਉਪ ਸਭਾਪਤੀ ’ਤੇ ਕਾਗਜ਼ ਸੁੱਟੇੇ, ਉਨ੍ਹਾਂ ਪ੍ਰਤੀ ਗਲਤ ਸ਼ਬਦ ਵੀ ਵਰਤੇ ਗਏ।

ਇਨ੍ਹਾਂ ਸਾਂਸਦਾਂ ਨੂੰ ਕੀਤਾ ਗਿਆ ਬਰਖਾਸਤ

ਡੇਰੇਕ ਓਬ੍ਰਾਇਨ (ਤ੍ਰਿਣਮੂਲ ਕਾਂਗਰਸ), ਸੰਜੈ ਸਿੰਘ (ਆਪ), ਰਾਜੀਵ ਸਾਟਵ (ਕਾਂਗਰਸ), ਕੇ. ਕੇ. ਰਾਗੇਸ਼ (ਸੀਪੀਐਮ), ਸਇਅਦ ਨਾਸਿਰ ਹੁਸੈਨ (ਕਾਂਗਰਸ), ਰਿਪੁਨ ਬੋਰਾ (ਕਾਂਗਰਸ), ਡੋਲਾ ਸੇਨ (ਤ੍ਰਿਣਮੂਲ ਕਾਂਗਰਸ), ਏਲਾਮਰਮ ਕਰੀਮ (ਸੀਪੀਐਮ)।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.