ਸੇਵਾ ਅਤੇ ਸਬੰਧ
ਇੱਕ ਦਿਨ ਗੁਰੂਦੇਵ ਰਵਿੰਦਰਨਾਥ ਸ਼ਾਂਤੀ ਨਿਕੇਤਨ ‘ਚ ਆਪਣੇ ਵਿਦਿਆਰਥੀਆਂ ਦੀ ਜਿਗਿਆਸਾ ਸ਼ਾਂਤ ਕਰ ਰਹੇ ਸੀ ਇੱਕ ਵਿਦਿਆਰਥੀ ਨੇ ਪੁੱਛਿਆ, ”ਗੁਰੂਦੇਵ, ਕਿਰਪਾ ਕਰਕੇ ਇਹ ਦੱਸੋ ਕਿ ਸਬੰਧ ਅਤੇ ਸੇਵਾ ‘ਚ ਕੀ ਫ਼ਰਕ ਹੈ? ਇਹਨਾਂ ਦੋਵਾਂ ‘ਚੋਂ ਕਿਹੜਾ ਵਧੇਰੇ ਜ਼ਰੂਰੀ ਹੈ ਅਤੇ ਕਿਸਦੀ ਚੋਣ ਕਰਨੀ ਚਾਹੀਦੀ ਹੈ?”
ਗੁਰੂਦੇਵ ਨੇ ਕਿਹਾ, ”ਸਬੰਧ ਅਤੇ ਸੇਵਾ ਆਪਸ ‘ਚ ਜੁੜੇ ਹਨ ਭਾਵਨਾਵਾਂ ਕਾਰਨ ਹੀ ਸਬੰਧ ਬਣਦੇ ਹਨ ਅਤੇ ਉਹਨਾਂ ਦੇ ਉਫ਼ਾਨ ਨਾਲ ਵਿਅਕਤੀ ਸੇਵਾ ਕਾਰਜ ਕਰਨ ਲੱਗਦਾ ਹੈ ਸਬੰਧ ਦੀ ਅੰਤਿਮ ਪਰਿਣੀਤੀ ਕਈ ਵਾਰ ਵਧੇਰੇ ਸੁਖਦਾਈ ਨਹੀਂ ਹੁੰਦੀ ਸਬੰਧ ‘ਤੇ ਜੇਕਰ ਉਮੀਦਾਂ ਦਾ ਭਾਰ ਪਾ ਦਿੱਤਾ ਜਾਵੇ ਤਾਂ ਇਹ ਬਹੁਤ ਭਾਰਾ ਅਤੇ ਅਸਹਿਣਯੋਗ ਹੋ ਜਾਂਦਾ ਹੈ ਸੇਵਾ ਦੇ ਨਾਲ ਵੀ ਉਮੀਦ ਤੇ ਨਤੀਜਾ ਪਾਉਣ ਦੀ ਇੱਛਾ ਬਲਵਾਨ ਹੋ ਜਾਵੇ, ਤਾਂ ਇਹ ਆਪਣਾ ਉਦੇਸ਼ ਗਵਾ ਬੈਠਦੀ ਹੈ ਉਮੀਦ ਦੇ ਲਾਲਚ ‘ਚ ਸਬੰਧ ਖ਼ਤਮ ਹੋ ਜਾਂਦੇ ਹਨ, ਇਸੇ ਤਰ੍ਹਾਂ ਹੀ ਉਮੀਦਾਂ ਦੇ ਘੱਟ ਹੋਣ ਨਾਲ ਸਬੰਧ ਬਣ ਜਾਂਦੇ ਹਨ”
ਇੱਕ ਵਿਦਿਆਰਥੀ ਨੇ ਪੁੱਛਿਆ, ”ਗੁਰੂਦੇਵ, ਅਸੀਂ ਕੀ ਕਿਸੇ ਨੂੰ ਸੇਵਾ ਕਰਦੇ-ਕਰਦੇ ਉਸਦੇ ਨਾਲ ਇੱਕ ਉਦੇਸ਼ਪੂਰਨ ਸਬੰਧ ਬਣਾ ਬੈਠਦੇ ਹਾਂ?” ਗੁਰੂਦੇਵ ਨੇ ਕਿਹਾ, ”ਸੇਵਾ ਦਾ ਉਦੇਸ਼ ਜੇਕਰ ਨਿਹਸਵਾਰਥ ਨਾ ਹੋਵੇ ਤਾਂ ਅਸੀਂ ਜਿਸ ਦੀ ਸੇਵਾ ਕਰਦੇ ਹਾਂ, ਉਸ ਦੇ ਬਦਲੇ ‘ਚ ਕੁਝ ਨਾ ਕੁਝ ਪਾਉਣਾ ਚਾਹੁੰਦੇ ਹਾਂ ਅਸੀਂ ਉਸ ਤੋਂ ਨੇਕ ਭਾਵਨਾ ਦੀ ਉਮੀਦ ਰੱਖਣ ਲੱਗਦੇ ਹਾਂ ਤੇ ਜਦ ਉਹ ਸੇਵਾ ਤੋਂ ਖੁਸ਼ ਹੋ ਕੇ ਸਾਡੀ ਪ੍ਰਸੰਸਾ ਕਰਦਾ ਹੈ ਤਾਂ ਅਸੀਂ ਉਸ ਵੱਲ ਆਕਰਸ਼ਿਤ ਹੋਣ ਲੱਗਦੇ ਹਾਂ ਉਸਦੀ ਨੀਤੀ ਇੱਕ ਨਵੇਂ ਸਬੰਧ ਵਜੋਂ ਸਾਹਮਣੇ ਆਉਂਦੀ ਹੈ ਸਬੰਧ ਤਦੇ ਠੀਕ ਹੈ
ਜਦ ਉਮੀਦਾਂ ਦਾ ਭਾਰ ਘੱਟ ਹੋਵੇ ਅਤੇ ਸੇਵਾ ਵਧੇਰੇ ਹੋਵੇ ਜੇਕਰ ਇਸ ਨੂੰ ਨਿਹਸਵਾਰਥ ਭਾਵਨਾ ਨਾਲ ਕਰਕੇ ਅੱਗੇ ਵਧ ਜਾਣਾ ਹੋਵੇ ਤਾਂ ਦੋਵੇਂ ਹੀ ਉੱਤਮ ਹਨ ਨਿਹਸਵਾਰਥ ਸੇਵਾ ਹੀ ਚੰਗੀ ਹੈ ਕਿਉਂਕਿ ਇਸ ਨਾਲ ਵਿਅਕਤੀ ਅੱਗੇ ਨਿੱਕਲ ਜਾਂਦਾ ਹੈ ਪਰ ਸਬੰਧ ਸਾਨੂੰ ਅੱਗੇ ਵਧਣ ਤੋਂ ਰੋਕਦੇ ਹਨ” ਸ਼ਿਸ਼ ਗੁਰੂਦੇਵ ਦੀ ਗੱਲ ਦਾ ਮਤਲਬ ਸਮਝ ਗਿਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.