ਮੇਕ ਇਨ ਇੰਡੀਆ ਪ੍ਰੋਗਰਾਮ ਫਰਾਂਸ ਦੀਆਂ ਰੱਖਿਆ ਕੰਪਨੀਆਂ ਲਈ ਅਹਿਮ : ਪਾਰਲੋ
ਨਵੀਂ ਦਿੱਲੀ। ਫਰਾਂਸ ਦੇ ਰੱਖਿਆ ਮੰਤਰੀ ਫਲੋਰੇਂਸ ਪਾਰਲੋ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਸਥਾਈ ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦੀ ਹਮਾਇਤ ਕਰਦਾ ਹੈ।
ਪਾਰਲੋ ਨੇ ਫਰਾਂਸ ਤੋਂ ਖਰੀਦੇ ਗਏ 36 ਰਾਫੇਲ ਜੰਗੀ ਜਹਾਜ਼ਾਂ ‘ਚੋਂ ਪਹਿਲੀ ਖੇਪ ਦੇ ਪੰਜ ਜਹਾਜ਼ਾਂ ਨੂੰ ਹਵਾਈ ਫੌਜ ‘ਚ ਰਸਮੀ ਤੌਰ ‘ਤੇ ਸ਼ਾਮਲ ਕੀਤੇ ਜਾਣ ਲਈ ਵੀਰਵਾਰ ਨੂੰ ਹੋਏ ਸਮਾਰੋਹ ‘ਚ ਹਿੱਸਾ ਲੈਣ ਦੌਰਾਨ ਕਿਹਾ, ਫਰਾਂਸ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਸਥਾਈ ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦੀ ਹਮਾਇਤੀ ਕਰਦਾ ਹੈ। ਪਾਰਲੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੇਕ ਇਨ ਇੰਡੀਆ ਪ੍ਰੋਗਰਾਮ ਪ੍ਰਤੀ ਫਰਾਂਸ ਦੇ ਸਮਰੱਥਨ ਤੇ ਉਸ ‘ਚ ਸ਼ਾਮਲ ਹੋਣ ਦੀ ਵਚਨਬੱਧਤਾ ਨੂੰ ਦੂਹਰਾਉਂਦਿਆਂ ਕਿਹਾ ਕਿ ਪਣਡੁੱਬੀਆਂ ਸਮੇਤ ਹੋਰ ਰੱਖਿਆ ਉਪਕਰਨਾਂ ਦੇ ਨਿਰਮਾਣ ਦੇ ਦ੍ਰਿਸ਼ਟੀਕੋਣ ‘ਚ ਮੇਕ ਇਨ ਇੰਡੀਆ ਪ੍ਰੋਗਰਾਮ ਫਰਾਂਸ ਦੀ ਰੱਖਿਆ ਕੰਪਨੀਆਂ ਲਈ ਕਾਫ਼ੀ ਮਹੱਤਵਪੂਰਨ ਹੈ। ਫਰਾਂਸ ਦੀਆਂ ਕਈ ਕੰਪਨੀਆਂ ਹੁਣ ਭਾਰਤ ‘ਚ ਆਪਣੇ ਦਫ਼ਤਰ ਬਣਾ ਕੇ ਰੱਖਿਆ ਉਪਕਰਨਾਂ ਦੇ ਡਿਜ਼ਾਇਨ ਇੱਥੇ ਤਿਆਰ ਕਰ ਰਹੀਆਂ ਹਨ। ਮੈਨੂੰ ਉਮੀਦ ਹੈ ਕਿ ਕੰਪਨੀਆਂ ਨੂੰ ਇੱਥੇ ਪੂਰਾ ਸਹਿਯੋਗ ਤੇ ਹਮਾਇਤ ਮਿਲੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.