ਦੇਸ਼ ‘ਚ ਕੋਰੋਨਾ ਦੇ ਰਿਕਾਰਡ 86 ਹਜ਼ਾਰ ਤੋਂ ਵੱਧ ਨਵੇਂ ਮਾਮਲੇ

Corona India

1089 ਮਰੀਜ਼ਾਂ ਦੀ ਮੌਤ, 70 ਹਜ਼ਾਰ ਮਰੀਜ਼ ਹੋਏ ਠੀਕ

ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਇਸ ਦੌਰਾਨ ਪਿਛਲੇ 24 ਘੰਟਿਆਂ ‘ਚ ਪਹਿਲੀ ਵਾਰ ਕੋਰੋਨਾ ਦੇ ਰਿਕਾਰਡ 86 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਸ ਦੌਰਾਨ 70 ਹਜ਼ਾਰ ਤੋਂ ਵੱਧ ਮਰੀਜ਼ ਠੀਕ ਹੋਣ ਨਾਲ ਸਰਗਰਮ ਮਾਮਲੇ 21.04 ਫੀਸਦੀ ‘ਤੇ ਆ ਗਏ ਹਨ।

Corona

ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਸ਼ਨਿੱਚਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ ਰਿਕਾਰਡ 86,432 ਨਵੇਂ ਮਾਮਲਿਆਂ ਦੇ ਨਾਲ ਕੋਰੋਨਾ ਮਰੀਜ਼ਾਂ ਦਾ ਅੰਕੜਾ 40,23,179 ਹੋ ਗਿਆ। ਦੇਸ਼ ‘ਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਕੋਰੋਨਾ ਦੇ 83 ਹਜ਼ਾਰ ਤੋਂ ਵੱਧ ਮਾਮਲੇ ਆ ਰਹੇ ਹਨ। ਬੁੱਧਵਾਰ ਨੂੰ ਕੋਰੋਨਾ ਦੇ 83,883 ਤੇ ਵੀਰਵਾਰ ਨੂੰ 83,341 ਮਾਮਲੇ ਸਾਹਮਣੇ ਆਏ।

Corona records more than 86,000 new cases in the country

ਪਿਛਲੇ 24 ਘੰਟਿਆਂ ਦੌਰਾਨ 70,072 ਮਰੀਜ਼ ਠੀਕ ਹੋਏ ਹਨ ਜਿਸ ਨਾਲ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 31,07,223 ਹੋ ਗਈ ਹੈ। ਠੀਕ ਹੋਣ ਵਾਲਿਆਂ ਦੇ ਮੁਕਾਬਲੇ ‘ਚ ਕੋਰੋਨਾ ਦੇ ਨਵੇਂ ਮਾਮਲੇ ਜ਼ਿਆਦਾ ਹੋਣ ਨਾਲ ਸਰਗਰਮ ਮਾਮਲੇ 15,271 ਵਧ ਕੇ 8,46,395 ਹੋ ਗਏ ਹਨ। ਦੇਸ਼ ਦੇ ਸਿਰਫ਼ 12 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਇਸ ਦੌਰਾਨ ਮਰੀਜ਼ਾਂ ਦੀ ਗਿਣਤੀ ਘੱਟ ਹੋਈ ਹੈ। ਇਸ ਮਿਆਦ ‘ਚ 1089 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 69,561 ਹੋ ਗਿਆ ਹੈ। ਦੇਸ਼ ‘ਚ ਸਰਗਰਮ ਮਾਮਲੇ 21.04 ਫੀਸਦੀ ਤੇ ਠੀਕ ਹੋਣ ਵਾਲਿਆਂ ਦੀ ਦਰ 77.24 ਫੀਸਦੀ ਹੈ ਜਦੋਂਕਿ ਮ੍ਰਿਤਕ ਦਰ 1.73 ਫੀਸਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.