Cheese Manchurian | ਪਨੀਰ ਮੰਚੂਰੀਅਨ

Cheese Manchurian

Cheese Manchurian | 4 ਜਣਿਆਂ ਲਈਫ

ਸਮੱਗਰੀ:
ਅਦਰਕ ਲਸਣ ਪੇਸਟ, 3 ਛੋਟੇ ਚਮਚ ਸੋਇਆ ਸੌਸ, ਥੋੜ੍ਹਾ ਜਿਹਾ ਹਰਾ ਧਨੀਆ, 2 ਸਪਰਿੰਗ ਆੱਨੀਅਨ (ਬਰੀਕ ਕੱਟੇ), ਤੇਲ ਲੋੜ ਅਨੁਸਾਰ, ਨਮਕ ਸਵਾਦ ਅਨੁਸਾਰ।

Cheese Manchurianਤਰੀਕਾ:
ਪਨੀਰ ਨੂੰ ਤਿਕੋਣੇ ਟੁਕੜਿਆਂ ਵਿਚ ਕੱਟ ਲਓ ਪਨੀਰ ਦੇ ਟੁਕੜਿਆਂ ‘ਤੇ ਨਮਕ, 2 ਛੋਟੇ ਚਮਚ ਅਦਰਕ-ਲਸਣ ਦਾ ਪੇਸਟ ਲਾ ਕੇ 10 ਮਿੰਟਾਂ ਲਈ ਰੱਖ ਦਿਓ ਇੱਕ ਕੌਲੀ ਵਿਚ ਮੱਕੀ ਦਾ ਆਟਾ, ਮੈਦਾ, ਅਦਰਕ-ਲਸਣ ਦਾ ਪੇਸਟ, ਨਮਕ ਅਤੇ ਪਾਣੀ ਪਾ ਕੇ ਗਾੜ੍ਹਾ ਘੋਲ ਤਿਆਰ ਕਰ ਲਓ। ਪਨੀਰ ਦੇ ਟੁਕੜਿਆਂ ਨੂੰ ਇਸ ਘੋਲ ਵਿਚ ਡੁਬੋ ਕੇ ਗਰਮ ਤੇਲ ਵਿਚ ਤਲ਼ੋ ਇੱਕ ਦੂਜੇ ਪੈਨ ਵਿਚ ਥੋੜ੍ਹਾ ਤੇਲ ਗਰਮ ਕਰਕੇ ਉਸ ਵਿਚ ਬਰੀਕ ਕੱਟਿਆ ਹੋਇਆ ਲਸਣ ਫ੍ਰਾਈ ਕਰੋ, ਇਸਦੇ ਨਾਲ ਹੀ ਹਰਾ ਧਨੀਆ, ਹਰੀ ਮਿਰਚ ਵੀ ਪਾ ਦਿਓ ਹੁਣ ਸੋਇਆ ਸੌਸ, ਸਪਰਿੰਗ ਆੱਨੀਅਨ, ਫ੍ਰਾਈਡ ਪਨੀਰ ਅਤੇ 2 ਕੱਪ ਪਾਣੀ ਪਾ ਕੇ ਹਲਕੀ ਅੱਗ ‘ਤੇ ਪੱਕਣ ਦਿਓ।

Cheese Manchurian

ਹੁਣ ਅੱਧਾ ਕੱਪ ਪਾਣੀ ਵਿਚ 3 ਛੋਟੇ ਚਮਚ ਮੈਦਾ ਪਾ ਕੇ ਘੋਲ ਲਓ, ਇਸ ਮਿਸ਼ਰਣ ਨੂੰ ਵੀ ਪੱਕਦੇ ਹੋਏ ਪਨੀਰ ਵਿਚ ਪਾ ਦਿਓ ਜਦੋਂ ਘੋਲ ਗਾੜ੍ਹਾ ਹੋਣ ਲੱਗੇ ਤਾਂ ਇਸ ਵਿਚ ਨਮਕ, ਅਜੀਨੋਮੋਟੋ, ਹਰਾ ਧਨੀਆ ਪਾ ਕੇ ਚੰਗੀ ਤਰ੍ਹਾਂ ਮਿਲਾਓ, ਗਰਮਾ-ਗਰਮ ਪਨੀਰ ਮੰਚੂਰੀਅਨ ਸਾਦੇ ਚੌਲਾਂ ਨਾਲ ਸਰਵ ਕਰੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.