ਜੇਕਰ ਖਰਚਿਆਂ ਤੋਂ ਪ੍ਰੇਸ਼ਾਨ ਹੋ ਤਾਂ ਏਦਾਂ ਕਰੋ ਬੱਚਤ
ਅਕਸਰ ਲੋਕ ਆਪਣੇ ਮਹੀਨੇ ਦੇ ਵਧਦੇ ਹੋਏ ਖਰਚਿਆਂ ਨਾਲ ਕਈ ਵਾਰ ਪ੍ਰੇਸ਼ਾਨ ਹੋ ਜਾਂਦੇ ਹਨ, ਨਾਲ ਹੀ ਜੇਕਰ ਉਨ੍ਹਾਂ ਦਾ ਬਜਟ ਵਿਗੜ ਜਾਵੇ ਤਾਂ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਉਨ੍ਹਾਂ ਦੀ ਕੁਝ ਵੀ ਸੇਵਿੰਗਸ ਨਹੀਂ ਹੋ ਰਹੀ ਹੈ ਤਾਂ ਉਸ ਨਾਲ ਤਾਂ ਹੋਰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਅਚਾਨਕ ਕੋਈ ਮੁਸ਼ਕਲ ਆ ਜਾਵੇ ਜਾਂ ਪੈਸੇ ਦੀ ਲੋੜ ਹੈ, ਪਰ ਮਹੀਨਾ ਖਤਮ ਹੋਣ ਵਾਲਾ ਹੈ ਤੇ ਕੋਲ ਪੈਸੇ ਹੀ ਨਹੀਂ ਹਨ ਤਾਂ ਭਾਰੀ ਮੁਸੀਬਤ ਆ ਜਾਂਦੀ ਹੈ ਤਾਂ ਪੈਸੇ ਬਚਾਉਣਾ ਬਹੁਤ ਹੀ ਜ਼ਰੂਰੀ ਹੈ ਹਾਲਾਂਕਿ ਲੋਕ ਕਿਸੇ ਤੋਂ ਆਪਣੇ ਦੋਸਤਾਂ ਤੋਂ ਜਾਂ ਰਿਸ਼ਤੇਦਾਰਾਂ ਤੋਂ ਮੱਦਦ ਮੰਗ ਸਕਦੇ ਹਨ ਪਰ ਜੇਕਰ ਤੁਸੀਂ ਖੁਦ ਦੀ ਬੱਚਤ ਕਰੋਗੇ ਤਾਂ ਅਜਿਹੀ ਨੌਬਤ ਕਦੇ ਵੀ ਨਹੀਂ ਆਵੇਗੀ ਪਰ ਤੁਹਾਨੂੰ ਬੱਚਤ ਕਰਨੀ ਨਹੀਂ ਆਉਂਦੀ ਤਾਂ ਕੁਝ ਅਜਿਹੇ ਤਰੀਕੇ ਅਪਣਾਓ ਜਿਸ ਨਾਲ ਤੁਹਾਡੀ ਬੱਚਤ ਬਹੁਤ ਸੌਖੀ ਹੋ ਜਾਵੇਗੀ
1. ਆਪਣੀ ਤਨਖਾਹ ‘ਚੋਂ ਕੁਝ ਪੈਸੇ ਹਰ ਮਹੀਨੇ ਵੱਖ ਰੱਖੋ:
ਤੁਸੀਂ ਆਪਣੀ ਤਨਖਾਹ ਤੋਂ ਹਰ ਮਹੀਨੇ ਕੁਝ ਪੈਸੇ ਅਜਿਹੀ ਥਾਂ ਰੱਖ ਦਿਓ ਤੇ ਇਹ ਸੋਚੋ ਜਿਵੇਂ ਕਿ ਉਹ ਪੈਸੇ ਤੁਹਾਡੇ ਕੋਲ ਹੈ ਹੀ ਨਹੀਂ ਤੁਹਾਡੇ ਕੋਲ ਜਿੰਨਾ ਬਚਿਆ ਹੈ ਤੁਸੀਂ ਓਨੇ ‘ਚ ਹੀ ਕੰਮ ਚਲਾਉਣਾ ਹੈ ਤਾਂ ਤੁਸੀਂ ਯਕੀਨ ਮੰਨੋ ਬੱਚਤ ਜ਼ਰੂਰ ਹੋਵੇਗੀ ਤੇ ਲੋੜ ਪੈਣ ‘ਤੇ ਤੁਸੀਂ ਉਹ ਪੈਸਾ ਵਰਤ ਸਕਦੇ ਹੋ ਤੁਸੀਂ ਚਾਹੋ ਤਾਂ ਦੋ ਬੈਂਕ ਅਕਾਊਂਟ ਵੀ ਬਣਾ ਸਕਦੇ ਹੋ ਤੇ ਜੋ ਪੈਸੇ ਤੁਸੀਂ ਬਚਾਉਣਾ ਚਾਹੁੰਦੇ ਹੋ, ਉਨ੍ਹਾਂ ਨੂੰ ਦੂਜੇ ਬੈਂਕ ਅਕਾਊਂਟ ‘ਚ ਹਰ ਮਹੀਨੇ ਪਾ ਸਕਦੇ ਹੋ ਤੇ ਕੱਢੋ ਨਾ ਸਗੋਂ ਪਹਿਲਾਂ ਵਾਲੇ ‘ਚੋਂ ਖਰਚ ਕਰੋ ਇਹ ਵੀ ਇੱਕ ਬਹੁਤ ਹੀ ਚੰਗਾ ਤਰੀਕਾ ਹੈ ਬੱਚਤ ਦਾ ਬਾਕੀ ਜੇਕਰ ਤੁਸੀਂ ਆਪਣੇ ਘਰ ‘ਚ ਰੱਖਣਾ ਚਾਹੁੰਦੇ ਹੋ ਤਾਂ ਕੁਝ ਪੈਸੇ ਸੰਭਾਲ ਕੇ ਰੱਖ ਸਕਦੇ ਹੋ
2. ਲੋੜ ਅਨੁਸਾਰ ਖਰਚ ਕਰੋ:
ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਹੀ ਖਰਚ ਕਰੋ, ਕਿਉਂਕਿ ਤੁਹਾਡੀ ਜੋ ਵੀ ਜ਼ਰੂਰਤ ਹੋਵੇਗੀ, ਜੇਕਰ ਤੁਸੀਂ ਓਨਾ ਹੀ ਖਰਚ ਕਰੋਗੇ ਤਾਂ ਬਾਕੀ ਦੇ ਪੈਸੇ ਬਚਣਗੇ ਕਿਉਂਕਿ ਅਕਸਰ ਲੋਕ ਅਕਸਾਈਟਮੈਂਟ ‘ਚ ਬਿਨਾ ਸੋਚੇ-ਸਮਝੇ ਕੁਝ ਅਜਿਹੀਆਂ ਚੀਜ਼ਾਂ ਵੀ ਖਰੀਦ ਲੈਂਦੇ ਹਨ, ਜਿਨ੍ਹਾਂ ਦੀ ਉਨ੍ਹਾਂ ਨੂੰ ਕੋਈ ਲੋੜ ਨਹੀਂ ਹੁੰਦੀ ਹੈ, ਬਾਅਦ ‘ਚ ਉਹ ਰੱਖੀਆਂ ਹੀ ਰਹਿੰਦੀਆਂ ਹਨ ਤਾਂ ਅਜਿਹੀਆਂ ਚੀਜ਼ਾਂ ਤੋਂ ਬਚੋ ਹਾਂ ਜੇਕਰ ਤੁਹਾਡਾ ਬਜ਼ਟ ਬਹੁਤ ਖੁੱਲ੍ਹਾ ਹੈ ਤਾਂ ਬੇਸ਼ੱਕ ਤੁਸੀਂ ਆਪਣੇ ਸ਼ੌਂਕ ਪੂਰੇ ਕਰ ਸਕਦੇ ਹੋ
3. ਹਮੇਸ਼ਾ ਸੂਚੀ ਬਣਾ ਕੇ ਤੇ ਬਜਟ ਬਣਾ ਕੇ ਮਹੀਨੇ ਦਾ ਖਰਚ ਕਰੋ:
ਜਦੋਂ ਵੀ ਬਾਹਰ ਮਹੀਨੇ ਦਾ ਸਨਮਾਨ ਲੈਣ ਜਾ ਰਹੇ ਹੋ ਤਾਂ ਪਹਿਲਾਂ ਇੱਕ ਸੂਚੀ ਬਣਾਓ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਤੁਹਾਨੂੰ ਜ਼ਰੂਰਤ ਹੈ ਤੇ ਤੁਹਾਡਾ ਬਜਟ ਕਿੰਨਾ ਹੈ, ਉਸ ਬਜਟ ‘ਚ ਤੁਸੀਂ ਪਹਿਲਾਂ ਉਹ ਚੀਜ਼ਾਂ ਲਓ, ਜਿਨ੍ਹਾਂ ਦੀ ਲੋੜ ਜ਼ਿਆਦਾ ਹੈ, ਉਸ ਤੋਂ ਬਾਅਦ ਜੇਕਰ ਪੈਸੇ ਬਚਣ ਤਾਂ ਹੋਰ ਵੀ ਸਾਮਾਨ ਲੈ ਸਕਦੇ ਹੋ ਹਰ ਮਹੀਨੇ ਆਪਣਾ ਹਿਸਾਬ ਰੱਖੋ ਤਾਂ ਕਿ ਤੁਹਾਨੂੰ ਪਤਾ ਰਹੇ ਕੀ ਤੁਸੀਂ ਕਿਹੜੇ ਮਹੀਨੇ ਕਿੰਨਾ ਖਰਚ ਕੀਤਾ ਹੈ
4. ਐਫਡੀ ਜਾਂ ਬੀਮਾ ਕਰਾਉਣਾ ਵੀ ਬੱਚਤ ਦਾ ਇੱਕ ਤਰੀਕਾ ਹੈ:
ਇਹ ਇੱਕ ਬਹੁਤ ਹੀ ਚੰਗਾ ਤਰੀਕਾ ਹੈ ਪੈਸੇ ਬਚਾਉਣ ਦਾ ਤੁਸੀਂ ਕੁਝ ਪੈਸੇ ਜਮ੍ਹਾ ਕਰਕੇ ਬੈਂਕ ‘ਚ ਜਾ ਕੇ ਉਸਦੀ ਐਫਡੀ ਵੀ ਕਰਵਾ ਸਕਦੇ ਹੋ, ਜਿਸ ਨਾਲ ਤੁਸੀਂ ਉਸ ਨੂੰ ਖਰਚ ਨਹੀਂ ਕਰੋਗੇ, ਤੁਹਾਡਾ ਵਿਆਜ਼ ਵੀ ਵਧਦਾ ਰਹੇਗਾ
ਨਾਲ ਹੀ ਜਦੋਂ ਤੁਹਾਨੂੰ ਉਸ ਪੈਸੇ ਦੀ ਬਹੁਤ ਜ਼ਰੂਰਤ ਹੈ ਤਾਂ ਤੁਸੀਂ ਐਫਡੀ ਤੋੜ ਕੇ ਉਸ ਪੈਸੇ ਦੀ ਵਰਤੋਂ ਕਰ ਸਕਦੇ ਹੋ ਨਾਲ ਹੀ ਬੀਮਾ ਕਰਵਾਉਣਾ ਵੀ ਤੁਹਾਡੀ ਫੈਮਲੀ ਲਈ ਬਹੁਤ ਹੀ ਚੰਗਾ ਰਹਿੰਦਾ ਹੈ ਤੇ ਤੁਹਾਡਾ ਫਿਊਚਰ ਸੇਫ ਰਹਿੰਦਾ ਹੈ ਇਸ ਲਈ ਇਨ੍ਹਾਂ ਸਾਰੇ ਤਰੀਕਿਆਂ ਨੂੰ ਅਪਣਾ ਕੇ ਤੁਸੀਂ ਬੱਚਤ ਕਰ ਸਕਦੇ ਹੋ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.