ਬੱਚਿਆਂ ‘ਚ ਖੇਤਾਂ ਨੂੰ ਲੈ ਕੇ ਵਿਗਿਆਨਿਕ ਸੋਚ ਵਧੇਗੀ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਡਲ ਸਕੂਲ ਪੱਧਰ ‘ਤੇ ਖੇਤੀ ਸਿੱਖਿਆ ਦੀ ਸ਼ੁਰੂਆਤ ਕਰਨ ‘ਤੇ ਜ਼ੋਰ ਦਿੰਦਿਆਂ ਸ਼ਨਿੱਚਰਵਾਰ ਨੂੰ ਕਿਹਾ ਕਿ ਇਸ ਨਾਲ ਬੱਚਿਆਂ ‘ਚ ਖੇਤੀ ਦੀ ਵਿਗਿਆਨਿਕ ਸਮਝ ਦਾ ਵਿਸਥਾਰ ਹੋਵੇਗਾ ਤੇ ਖੇਤੀ ਨਾਲ ਜੁੜੇ ਕਾਰੋਬਾਰ ਦਾ ਵਿਕਾਸ ਹੋਵੇਗਾ।
ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸ ਰਾਹੀਂ ਬੁੰਦੇਲਖੰਡ ਸਥਿਤ ਰਾਣੀ ਲਕਸ਼ਮੀ ਬਾਈ ਕੇਂਦਰੀ ਖੇਤੀ ਯੂਨੀਵਰਸਿਟੀ ਝਾਂਸੀ ਦੇ ਸਿੱਖਿਆ ਤੇ ਪ੍ਰਸ਼ਾਸਨਿਕ ਭਵਨ ਦਾ ਉਦਘਾਟਨ ਕਰਨ ਤੋਂ ਬਾਅਦ ਹੋਏ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਿਡਲ ਸਕੂਲ ਪੱਧਰ ‘ਤੇ ਖੇਤੀ ਸਿੱਖਿਆ ਦੀ ਸ਼ੁਰੂਆਤ ਹੋਣ ਨਾਲ ਬੱਚਿਆਂ ‘ਚ ਖੇਤਾਂ ਨੂੰ ਲੈ ਕੇ ਵਿਗਿਆਨਿਕ ਸੋਚ ਵਧੇਗੀ ਤੇ ਖੇਤੀ ਨਾਲ ਜੁੜੇ ਕਾਰੋਬਾਰ ਦੀ ਜਾਣਵਾਰੀ ਵੀ ਪਰਿਵਾਰਾਂ ਨੂੰ ਮਿਲ ਸਕੇਗੀ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ‘ਚ ਅਨੇਕ ਬਦਲਾਅ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਖੋਜ ‘ਚ ਖੇਤੀ ਦਾ ਸਿੱਧਾ ਸਬੰਧ ਹੈ ਤੇ ਖੇਤੀ ਨੂੰ ਤਕਨੀਕ ਨਾਲ ਜੋੜਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਇਸ ‘ਚ ਖੇਤੀ ਯੂਨੀਵਰਸਿਟੀਆਂ ਦੀ ਮਹੱਤਵਪੂਰਨ ਭੂਮਿਕਾ ਹੈ ਨੌਜਵਾਨ ਵਿਗਿਆਨੀਆਂ ਨੂੰ ਖੇਤੀ ਦੇ ਵਿਕਾਸ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਨਾ ਚਾਹੀਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.