ਸੁਨਾਮ ਦੇ ਮਸਹੂਰ ਡਾ. ਸਤਪਾਲ ਸਿੰਗਲਾ ਦੀ ਕੋਰੋਨਾ ਕਾਰਨ ਹੋਈ ਮੌਤ
ਸੁਨਾਮ/ ਊਧਮ ਸਿੰਘ ਵਾਲਾ, (ਕਰਮ ਥਿੰਦ) ਜਿੱਥੇ ਪੂਰੀ ਦੁਨੀਆ ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਚ ਵਾਧਾ ਲਗਾਤਾਰ ਜਾਰੀ ਹੈ ਉੱਥੇ ਸੁਨਾਮ ਸ਼ਹਿਰ ‘ਚ ਵੀ ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਅੱਜ ਸੁਨਾਮ ਸ਼ਹਿਰ ਦੇ ਲੋਕਾਂ ਲਈ ਇੱਕ ਬਹੁਤ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਸੁਨਾਮ ਸਹਿਰ ਦੇ ਪ੍ਰਸਿੱਧ ਦਿਲ ਦੇ ਰੋਗਾਂ ਦੇ ਮਾਹਰ ਡਾ.ਸਤਪਾਲ ਸਿੰਗਲਾ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਸੁਨਾਮ ਦੇ ਐਸ.ਐਮ.ਓ ਡਾ. ਸੰਜੇ ਕਾਮਰਾ ਨੇ ਦੱਸਿਆ ਕਿ ਡਾ.ਸਤਪਾਲ ਸਿੰਗਲਾ ਕੋਰੋਨਾ ਤੋਂ ਪੀੜਤ ਸਨ ਉਨ੍ਹਾਂ ਦਾ ਇਲਾਜ ਫੋਰਟਿਸ ਹਸਪਤਾਲ ਮੁਹਾਲੀ ਵਿਖੇ ਚੱਲ ਰਿਹਾ ਸੀ

ਇਲਾਜ ਦੌਰਾਨ ਉਨ੍ਹਾਂ ਦੀ ਅੱਜ ਸਵੇਰੇ ਮੌਤ ਹੋ ਗਈ ਅਤੇ ਕੱਲ੍ਹ ਸੁਨਾਮ ਸ਼ਹਿਰ ਦੀ ਉਰਮਿਲਾ ਦੇਵੀ ਉਮਰ 71 ਸਾਲ ਜਿਨ੍ਹਾਂ ਦੀ ਵੀ ਕੋਰੋਨਾ ਵਾਇਰਸ ਕਾਰਨ ਮੌਤ ਹੋਈ ਹੈ ਅਤੇ ਇਹ ਕੋਰੋਨਾ ਵਾਇਰਸ ਨਾਲ ਸਥਾਨਕ ਸ਼ਹਿਰ ਦੀ 7ਵੀਂ ਮੌਤ ਹੋਈ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.














