ਕਿਹਾ, ਕੋਈ ਸੂਬਾ ਪੁਲਿਸ ਮਾਮਲੇ ‘ਚ ਦਖਲ ਨਾ ਦੇਵੇ
ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਅੱਜ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਜਾਂਚ ਕਰਵਾਉਣ ਦਾ ਆਦੇਸ਼ ਦਿੱਤਾ।
ਜਸਟਿਸ ਰਿਸ਼ੀਕੇਸ਼ ਰਾਏ ਨੇ ਸੁਸ਼ਾਂਤ ਦੇ ਪਿਤਾ ਕੇ. ਕੇ. ਸਿੰਘ ਵੱਲੋਂ ਪਟਨਾ ‘ਚ ਦਰਜ ਐਫਆਈਆਰ ਨੂੰ ਮੁੰਬਈ ਟਰਾਂਸਫਰ ਕਰਨ ਦੀ ਰੀਆ ਚੱਕਰਵਰਤੀ ਦੀ ਪਟੀਸ਼ਨ ਠੁਕਰਾ ਦਿੱਤੀ ਤੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਹੀ ਕਰੇਗੀ। ਉਨ੍ਹਾਂ ਮੁੰਬਈ ਪੁਲਿਸ ਨੂੰ ਨਿਰਦੇਸ਼ ਦਿੱਤਾ ਕਿ ਉਹ ਇਸ ਮਾਮਲੇ ‘ਚ ਹੁਣ ਤੱਕ ਇਕੱਠੇ ਕੀਤੇ ਗਏ ਸਾਰੇ ਸਬੂਤ ਸੀਬੀਆਈ ਨੂੰ ਸੌਂਪ ਦੇਵੇ। ਅਦਾਲਤ ਨੇ ਕਿਹਾ ਕਿ ਇਸ ਗੱਲ ‘ਚ ਕੋਈ ਭਰਮ ਦੀ ਸਥਿਤੀ ਨਹੀਂ ਹੋਣੀ ਚਾਹੀਦੀ ਕਿ ਸੀਬੀਆਈ ਹੀ ਇਸ ਮਾਮਲੇ ਦੀ ਇਕਲੌਤੀ ਜਾਂਚ ਏਜੰਸੀ ਹੋਵੇਗੀ ਤੇ ਕੋਈ ਵੀ ਸੂਬਾ ਪੁਲਿਸ ਇਸ ‘ਚ ਦਖਲ ਨਹੀਂ ਦੇਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.