ਮੰਦਬੁੱਧੀ ਲਈ ਫਰਿਸ਼ਤੇ ਬਣ ਬਹੁੜੇ ਡੇਰਾ ਸ਼ਰਧਾਲੂ

ਮੰਦ ਬੁੱਧੀ ਨੂੰ ਕੂੜੇ ਦੇ ਢੇਰ ‘ਚੋਂ ਚੁੱਕ ਕੇ ਮੁੜ ਉਸ ਦੀ ਪਰਿਵਾਰਕ ਰੰਗੀਨ ਦੁਨੀਆਂ ‘ਚ ਭੇਜਿਆ

ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਉਹ ਦੁਨੀਆ ਤੋਂ ਬੇਖ਼ਬਰ ਤੇ ਬੇਸੁਧ ਹੋਇਆ ਕੂੜੇ ਦੇ ਢੇਰ ਨੂੰ ਆਪਣੀ ਜਾਗੀਰ ਸਮਝ ਰਿਹਾ ਸੀ ਤੇ ਉਸ ਨੂੰ ਖਾਣ ਦੀ ਵੀ ਕੋਈ ਸੁਧ ਨਹੀਂ, ਨਾ ਕੱਪੜੇ ਪਾਉਣ ਦੀ, ਫਟੇ ਹਾਲੀਂ ਭੁੱਖਣ ਭਾਣਾ, ਕੂੜੇ ਦੇ ਢੇਰ ਤੇ ਹੀ ਸੌਂ ਜਾਣਾ ਲੋਕ ਉਸ ਨੂੰ ਵੇਖ-ਵੇਖ ਕੇ ਲੰਘ ਰਹੇ ਨੇ, ਏਨੇ ਨੂੰ ਇੱਕ ਫਰਿਸ਼ਤੇ ਦਾ ਹੱਥ ਆਉਂਦਾ ਹੈ ਤੇ ਉਹ ਉਸ ਨੂੰ ਕੂੜੇ ਨੁਮਾ ਜ਼ਿੰਦਗੀ ਵਿੱਚੋਂ ਕੱਢ ਕੇ ਨਿਰੋਗ ਤੇ ਸਾਫ-ਸੁਥਰੀ ਜ਼ਿੰਦਗੀ ਵਿੱਚ ਤਬਦੀਲ ਕਰ ਜਾਂਦਾ ਹੈ ਅਜਿਹਾ ਹੀ ਕੁਝ ਵਾਪਰ ਰਿਹਾ ਸੀ ਸੰਗਰੂਰ ਦੇ ਪਟਿਆਲਾ ਰੋਡ ਸਥਿਤ ਗਰੇਵਾਲ ਕਲੋਨੀ ਨੇੜੇ ਕੂੜੇ ਦੇ ਢੇਰ ਕੋਲ ਬੈਠਾ ਮੰਦਬੁੱਧੀ ਵਿਅਕਤੀ ਨਾਲ ਜਿਸ ਨੂੰ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਇੱਕ ਹਫ਼ਤਾ ਸੰਭਾਲ ਕਰਕੇ ਉਸ ਦੇ ਵਿੱਛੜੇ ਪਰਿਵਾਰ ਨਾਲ ਵੀ ਮਿਲਾ ਕੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ

ਇਸ ਸਬੰਧੀ ਗੱਲਬਾਤ ਕਰਦਿਆਂ ਬਲਾਕ ਸੰਗਰੂਰ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਭਗਵਾਨ ਦਾਸ ਇੰਸਾਂ ਤੇ ਰਿਪਨ ਇੰਸਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਰਾ ਪ੍ਰੇਮੀਆਂ ਵੱਲੋਂ ਉਸ ਦੀ ਹਾਲਤ ਬਾਰੇ ਪਤਾ ਲੱਗਣ ਤੇ ਉਹ ਉਸ ਨੂੰ ਨਾਮ ਚਰਚਾ ਘਰ ਸੰਗਰੂਰ ਲੈ ਗਏ ਤੇ ਉਸ ਦੀ ਕਈ ਦਿਨ ਸਾਂਭ-ਸੰਭਾਲ ਕੀਤੀ  ਉਕਤ ਮੰਦਬੁੱਧੀ ਨਾਲ ਗੱਲਬਾਤ ਰਾਹੀਂ ਉਸ ਦਾ ਨਾਂਅ ਅਤੇ ਪਤਾ ਪੁੱਛਿਆ ਤਾਂ ਉਸ ਮੰਦਬੁੱਧੀ ਨੇ ਆਪਣਾ ਨਾਂਅ ਪੱਪੂ ਕੁਮਾਰ ਸਿੰਘ ਤੇ ਆਪਣੇ ਘਰ ਦਾ ਪਤਾ ਲਿਖ ਕੇ ਦੱਸਿਆ ਕਿ ਜਿਲ੍ਹਾ ਧਨਵਾਦ ਝਾਰਖੰਡ ਦਾ ਰਹਿਣ ਵਾਲਾ ਹੈ ਫਿਰ ਉਕਤ ਦੱਸੇ ਪਤੇ ‘ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਦੇ ਸੇਵਾਦਾਰਾਂ ਨੇ ਬਹੁਤ ਹੀ ਮਿਹਨਤ ਤੇ ਮੁਸ਼ੱਕਤ ਕਰਕੇ ਪਰਿਵਾਰ ਨਾਲ ਸੰਪਰਕ ਕੀਤਾ

ਉਕਤ ਮੰਦਬੁੱਧੀ ਵੱਲੋਂ ਦੱਸੇ ਨਾਂਅ, ਮੁਹੱਲੇ ਦਾ ਨਾਂਅ, ਸ਼ਹਿਰ ਦਾ ਨਾਂਅ ਦੱਸਣ ਤੋਂ ਬਾਅਦ ਉਕਤ ਵਿਅਕਤੀ ਦਾ ਵੋਟਰ ਕਾਰਡ ਇੰਟਰਨੈਟ ‘ਤੇ ਲੱਭ ਲਿਆ ਗਿਆ, ਇਸ ਪਿੱਛੋਂ ਉਥੋਂ ਦੇ ਬੀਐਲਓ ਨਾਲ ਸੰਪਰਕ ਕੀਤਾ ਅਤੇ ਬੀਐਓ ਨੇ ਮੁਹੱਲੇ ਦੇ ਐਮ.ਸੀ. ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਤੱਕ ਸੰਪਰਕ ਬਣਾਇਆ ਗਿਆ ਪੱਪੂ ਕੁਮਾਰ ਸਿੰਘ ਦੇ ਮਿਲਣ ਬਾਰੇ ਜਾਣਕਾਰੀ ਦਿੱਤੀ ਪਰਿਵਾਰ ਦੇ ਮੈਂਬਰਾਂ ‘ਚ ਡਬਲੂ ਕੁਮਾਰ ਸਿੰਘ ਜੋ ਕਿ ਮੰਦਬੁੱਧੀ ਵਿਅਕਤੀ ਦਾ ਛੋਟਾ ਭਰਾ ਹੈ ਨੇ ਸੇਵਾਦਾਰ ਨਾਲ ਸੰਪਰਕ ਕੀਤਾ ਵੀਡੀਓ ਕਾਲ ਰਾਹੀਂ ਆਪਣੇ ਭਰਾ ਨੂੰ ਦੇਖਕੇ ਪਰਿਵਾਰਿਕ ਮੈਂਬਰਾਂ ਬਹੁਤ ਹੀ ਖੁਸ਼ ਹੋਏ ਅਤੇ ਸੰਗਰੂਰ ਆ ਕੇ ਆਪਣੇ ਭਰਾ ਨੂੰ ਘਰ ਵਾਪਿਸ ਲੈਣ ਲਈ ਝਾਰਖੰਡ ਤੋਂ ਚੱਲ ਪਏ

ਸੰਗਰੂਰ ਦੇ ਸੇਵਾਦਾਰ ਗੁਲਸਨ ਇੰਸਾਂ, ਭਗਵਾਨ ਦਾਸ ਇੰਸਾਂ, ਰਿਪਨ ਇੰਸਾਂ, ਜਗਰਾਜ ਇੰਸਾਂ, ਜਰਨੈਲ ਇੰਸਾਂ ਮੰਗਵਾਲ, ਰਣਜੀਤ ਇੰਸਾਂ, ਸੁਰਜੀਤ ਇੰਸਾਂ, ਸੰਦੀਪ ਇੰਸਾਂ, ਗੋਲਡੀ ਇੰਸਾਂ, ਮਨਦੀਪ ਇੰਸਾਂ, ਕਾਲਾ ਹਰੀਪੁਰਾ, ਗੁਰਚਰਨ ਸਿੰਘ ਨੇ ਪੂਰੀ ਜ਼ਿੰਮੇਵਾਰੀ ਨਾਲ ਸੰਭਾਲ ਕਰਦੇ ਹੋਏ ਇਨਸਾਨੀਅਤ ਦਾ ਫਰਜ ਨਿਭਾਇਆ ਸੰਗਰੂਰ ਪਹੁੰਚੇ ਉਕਤ ਮੰਦਬੁੱਧੀ ਵਿਅਕਤੀ ਪੱਪੂ ਕੁਮਾਰ ਸਿੰਘ ਦੇ ਛੋਟੇ ਭਰਾ ਡਬਲੂ ਕੁਮਾਰ ਸਿੰਘ ਨੇ ਦੱਸਿਆ ਕਿ ਮੇਰਾ ਭਰਾ ਪਿਛਲੀ 5 ਅਗਸਤ 2019 ਤੋਂ ਆਪਣੇ ਘਰ ਤੋਂ ਲਾਪਤਾ ਸੀ

ਅਸੀਂ ਇਸਨੂੰ ਬਹੁਤ ਲੱਭਿਆ ਪੁਲਿਸ ਨੂੰ ਵੀ ਸੂਚਿਤ ਕੀਤਾ ਪਰ ਮੇਰਾ ਭਰਾ ਕਿਤੇ ਵੀ ਨਹੀਂ ਮਿਲਿਆ ਅਸੀਂ ਇਸ ਦੇ ਮਿਲਣ ਦੀ ਉਮੀਦ ਵੀ ਖੋ ਬੈਠੇ ਸੀ ਪਰ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਮੇਰੇ ਪਰਿਵਾਰ ਨੂੰ ਮੇਰੇ ਭਰਾ ਨਾਲ ਮਿਲਾ ਕੇ ਬਹੁਤ ਮਾਨਵਤਾ ਭਲਾਈ ਕਾਰਜ ਕੀਤਾ ਹੈ ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਥੋੜ੍ਹਾ ਬਹੁਤ ਇਸ ਸੰਸਥਾ ਬਾਰੇ ਸੁਣਿਆ ਸੀ ਪਰ ਅੱਜ ਖੁਦ ਆ ਕੇ ਪਤਾ ਲੱਗਿਆ ਕਿ ਡੇਰਾ ਸੱਚਾ ਸੌਦਾ ਮਾਨਵਤਾ ਦੀ ਮਿਸਾਲ ਹੈ ਮੈਂ ਆਪਣੇ ਪਰਿਵਾਰ ਵੱਲੋਂ ਤਹਿ ਦਿਲੋਂ ਇਸ ਸੰਸਥਾ ਦੇ ਸੇਵਾਦਾਰਾਂ ਅਤੇ ਗੁਰੂ ਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਬਦੌਲਤ ਮੈਨੂੰ ਮੇਰਾ ਭਰਾ ਵਾਪਿਸ ਮਿਲਿਆ ਹੈ

ਮਾਨਵਤਾ ਭਲਾਈ ਦੇ ਕੰਮਾਂ ਕਾਰਨ ਹੀ ਸਨਮਾਨਿਤ ਹੋਏ ਨੇ ਡੇਰਾ ਪ੍ਰੇਮੀ : ਬੁੱਧਜੀਵੀ

ਇਸ ਸਬੰਧੀ ਗੱਲਬਾਤ ਕਰਦਿਆਂ ਸੰਗਰੂਰ ਦੇ ਬੁੱਧਜੀਵੀ ਵਰਗ ਵਿੱਚ ਖ਼ਾਸ ਕਰ ਸੂਬਾਈ ਮੁਲਾਜ਼ਮ ਆਗੂ ਰਾਜ ਕੁਮਾਰ ਅਰੋੜਾ, ਵਾਤਾਵਰਣ ਪ੍ਰੇਮੀ ਡਾ: ਏ.ਐਸ. ਮਾਨ ਤੇ ਨਸ਼ਾ ਛੁਡਾਊ ਕੇਂਦਰ ਦੇ ਡਾਇਰੈਕਟਰ ਮੋਹਨ ਸ਼ਰਮਾ ਨੇ ਕਿਹਾ ਕਿ ਇਸ ਮੰਦਬੁੱਧੀ ਵਿਅਕਤੀ ਨੂੰ ਡੇਰਾ ਪ੍ਰੇਮੀਆਂ ਵੱਲੋਂ ਉਸ ਦੇ ਪਰਿਵਾਰ ਨਾਲ ਮਿਲਾਉਣ ਕਰਕੇ ਵੱਡੇ ਪੁੰਨ ਦਾ ਕੰਮ ਕੀਤਾ ਹੈ

ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਵੇਖਦੇ ਆ ਰਹੇ ਹਾਂ ਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਹਰ ਸਮੇਂ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਲੱਗੇ ਰਹਿੰਦੇ ਹਨ ਚਾਹੇ ਉਹ ਲਾਕਡਾਊਨ ਦੌਰਾਨ ਖੂਨ ਦੀ ਕਮੀ ਨੂੰ ਵੇਖਦਿਆਂ ਖੂਨਦਾਨ ਕਰਨਾ ਹੋਵੇ, ਛੋਟੇ ਬੱਚੇ ਫਤਹਿਵੀਰ ਸਿੰਘ ਜਿਹੜਾ ਡੇਢ ਸੌ ਫੁੱਟ ਡੂੰਘੇ ਟੋਏ ਵਿੱਚ ਫਸ ਗਿਆ ਸੀ, ਉਸ ਨੂੰ ਕੱਢਣ ਲਈ ਚੱਲੇ ਰਾਹਤ ਕਾਰਜ ਹੋਣ ਜਾਂ ਘੱਗਰ ‘ਚ ਪਏ 150 ਫੁੱਟ ਚੌੜੇ ਪਾੜ ਨੁੰ ਪੂਰਨ ਦਾ ਕੰਮ ਹੋਵੇ, ਡੇਰਾ ਪ੍ਰੇਮੀਆਂ ਵੱਲੋਂ ਅੱਗੇ ਵਧ ਕੇ ਇਨ੍ਹਾਂ ਕੰਮਾਂ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਈ ਆਜ਼ਾਦੀ ਦਿਹਾੜੇ ਮੌਕੇ ਡੇਰਾ ਪ੍ਰੇਮੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ ਸਨਮਾਨ ਬਿਲਕੁਲ ਸਹੀ ਹੈ ਅਤੇ ਡੇਰਾ ਪ੍ਰੇਮੀ ਇਸ ਐਵਾਰਡ ਦੇ ਅਸਲ ਹੱਕਦਾਰ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.