ਪਰਾਲੀ ਦੇ ਹੱਲ ਲਈ ਉਪਰਾਲਾ : ਸਬਸਿਡੀ ਮਸ਼ੀਨਰੀ ਲਈ ਖੇਤੀਬਾੜੀ ਵਿਭਾਗ ਕੋਲ ਪੁੱਜੀਆਂ 12681 ਅਰਜ਼ੀਆਂ

Mehtab Gill appointed chairman

ਪਠਾਨਕੋਟ ਜ਼ਿਲ੍ਹੇ ‘ਚੋਂ ਕੋਈ ਅਰਜ਼ੀ ਨਾ ਮਿਲੀ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਖਹਿੜਾ ਛੁਡਾਉਣ ਲਈ ਸਰਕਾਰ ਵੱਲੋਂ ਕਾਫ਼ੀ ਓਹੜ-ਪੋਹੜ ਵਰਤੇ ਜਾਂ ਰਹੇ ਹਨ। ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਦੇ ਹੱਲ ਲਈ ਸਬਸਿਡੀ ਦੇ ਮਸ਼ੀਨਾਂ ਮੁਹੱਈਆਂ ਕਰਵਾਉਣ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਖੇਤੀਬਾੜੀ ਵਿਭਾਗ ਕੋਲ ਅੰਤਿਮ ਤਾਰੀਖ ਤੱਕ ਸਿਰਫ਼ ਪੰਜਾਬ ਭਰ ਚੋਂ 12,681 ਕਿਸਾਨਾਂ ਦੀਆਂਂ ਹੀ ਅਰਜ਼ੀਆਂ ਹ ਪੁੱਜੀਆਂ ਹਨ। ਪਤਾ ਲੱਗਾ ਹੈ ਕਿ ਵਿਭਾਗ ਅਰਜ਼ੀਆਂ ਲਈ ਤਾਰੀਖ ਅੱਗੇ ਵਧਾਉਣ ਦੀ ਸੋਚ ਰਿਹਾ ਹੈ।

ਜਾਣਕਾਰੀ ਅਨੁਸਾਰ ਪਿਛਲੇ ਸਾਲਾਂ ਤੋਂ ਦੇਸ਼ ਭਰ ਅੰਦਰ ਝੋਨੇ ਪਰਾਲੀ ਦੀ ਪਰਾਲੀ ਨੂੰ ਅੱਗ ਲਾਉਣ ਦਾ ਮਾਮਲਾ ਸਰਕਾਰਾਂ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਵੱਲੋਂ ਪਰਾਲੀ ਦੇ ਮਸਲੇ ਦੇ ਹੱਲ ਲਈ ਵੱਖ ਵੱਖ ਰਾਜਾਂ ਤੇ ਸਖ਼ਤੀ ਅਪਣਾਈ ਹੋਈ ਹੈ ਅਤੇ ਮਾਮਲੇ ਦੀ ਸੁਣਵਾਈ ਜਾਰੀ ਹੈ। ਪੰਜਾਬ ਸਰਕਾਰ ਵੱਲੋਂ ਪਰਾਲੀ ਦੇ ਹੱਲ ਲਈ ਕਿਸਾਨਾਂ ਨੂੰ ਸਬਸਿਡੀ ਤੇ ਮਸ਼ੀਨਾਂ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਇਨ੍ਹਾਂ ਅਰਜ਼ੀਆਂ ਨੂੰ ਭੇਜਣ ਦੀ ਅੰਤਿਮ ਤਾਰੀਖ 17 ਅਗਸਤ ਤੱਕ ਸੀ। ਪੰਜਾਬ ਦੇ ਖੇਤੀਬਾੜੀ ਵਿਭਾਗ ਤੋਂ ਹਾਸਲ ਕੀਤੀ ਜਾਣਕਾਰੀ ਮੁਤਾਬਿਕ ਪੂਰੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਚੋਂ 17 ਅਗਸਤ ਦੀ ਸ਼ਾਮ ਤੱਕ 12681 ਅਰਜ਼ੀਆਂ ਹੀ ਪੁੱਜੀਆਂ ਹਨ। ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਅੰਦਰ ਸਭ ਤੋਂ ਵੱਧ ਕਿਸਾਨਾਂ ਦੀਆਂ 3318 ਅਰਜ਼ੀਆਂ ਖੇਤੀਬਾੜੀ ਵਿਭਾਗ ਕੋਲ ਪੁੱਜੀਆਂ ਹਨ।

ਜਦਕਿ ਮੋਗਾ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ 1724 ਅਰਜ਼ੀਆਂ ਸਬਸਿਡੀ ਮਸ਼ੀਨਾਂ ਲਈ ਦਿੱਤੀਆਂ ਗਈਆਂ ਹਨ। ਕਪੂਰਥਲਾ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ 1184 ਅਰਜ਼ੀਆਂ, ਜਦਕਿ ਲੁਧਿਆਣਾ ਜ਼ਿਲ੍ਹੇ ਵਿੱਚੋਂ 1044 ਅਰਜ਼ੀਆਂ ਕਿਸਾਨਾਂ ਵੱਲੋਂ ਭੇਜੀਆਂ ਗਈਆਂ ਗਈਆਂ ਹਨ।  ਇਸ ਤੋਂ ਇਲਾਵਾ ਮੁਕਤਸਰ ਜ਼ਿਲ੍ਹੇ ਅੰਦਰੋਂ 814 ਅਤੇ ਬਰਨਾਲਾ ਜ਼ਿਲ੍ਹੇ ਤੋਂ 680 ਕਿਸਾਨਾਂ ਦੀਆਂ ਅਰਜ਼ੀਆਂ ਪੁੱਜੀਆਂ ਹਨ। ਫਰੀਦਕੋਟ ਜ਼ਿਲ੍ਹੇ ਅੰਦਰੋਂ 665, ਸੰਗਰੂਰ ਜ਼ਿਲ੍ਹੇ ਵਿੱਚੋਂ 492 ਅਰਜ਼ੀਆਂ ਪੁੱਜੀਆਂ ਹਨ। ਬਠਿੰਡਾ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ 416, ਅੰਮ੍ਰਿਤਸਰ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ 243 ਅਰਜ਼ੀਆਂ, ਫਤਿਹਗੜ੍ਹ ਸਾਹਿਬ ਜ਼ਿਲ੍ਹੇ ਅੰਦਰੋਂ 204 ਅਰਜ਼ੀਆਂ, ਫਾਜ਼ਲਿਕਾ ਜ਼ਿਲ੍ਹੇ ‘ਚੋਂ ਸਿਰਫ਼ 29, ਫਿਰੋਜ਼ਪੁਰ ਜ਼ਿਲ੍ਹੇ ਚੋਂ 259 ਅਰਜ਼ੀਆਂ ਪੁੱਜੀਆਂ ਹਨ। ਗੁਰਦਾਸਪੁਰ ਜ਼ਿਲ੍ਹੇ ਚੋਂ 89, ਹੁਸ਼ਿਆਰਪੁਰ ਜ਼ਿਲ੍ਹੇ ਚੋਂ 85, ਜਲੰਧਰ ਜ਼ਿਲ੍ਹੇ ਚੋਂ 295, ਮਾਨਸਾ ਜ਼ਿਲ੍ਹੇ ਚੋਂ 324 ਅਰਜ਼ੀਆਂ ਕਿਸਾਲਾਂ ਵੱਲੋਂ ਭੇਜੀਆਂ ਗਈਆਂ ਹਨ।

Farmers, Straw, Panchayati, Land rights

ਪਟਿਆਲਾ ਜ਼ਿਲ੍ਹੇ ਚੋਂ 148, ਰੋਪੜ ਜ਼ਿਲ੍ਹੇ ਚੋਂ 233, ਐਸਐਸ ਨਗਰ ਚੋਂ 176, ਐਸਬੀਐਸ ਨਗਰ ਚੋਂ 259 ਅਰਜ਼ੀਆਂ ਪੁੱਜੀਆਂ ਹਨ। ਪਠਾਨਕੋਟ ਇੱਕ ਅਜਿਹਾ ਜ਼ਿਲ੍ਹਾ ਹੈ ਜਿੱਥੋਂ ਕਿ ਕਿਸੇ ਵੀ ਕਿਸਾਨ ਦੀ ਅਰਜ਼ੀ ਸਬਸਿਡੀ ਮਸ਼ੀਨ ਲਈ ਨਹੀਂ ਪੁੱਜੀ। ਕਈ ਕਿਸਾਨਾਂ ਵੱਲੋਂ ਗਰੁੱਪ ਬਣਾ ਕੇ ਆਪਣੀਆਂ ਅਰਜ਼ੀਆਂ ਭੇਜੀਆਂ ਗਈਆਂ ਹਨ, ਕਈਆਂ ਵੱਲੋਂ ਇਕੱਲੇ ਤੌਰ ਤੇ ਅਰਜ਼ੀਆਂ ਭੇਜੀਆਂ ਗਈਆਂ ਹਨ। ਪੰਚਾਇਤਾਂ ਦੀਆਂ ਸਿਰਫ਼ 6 ਅਰਜ਼ੀਆਂ ਹੀ ਪੁੱਜੀਆਂ ਹਨ, ਜੋਂ ਕਿ ਬਰਨਾਲਾ ਅਤੇ ਬਠਿੰਡਾ ਜ਼ਿਲ੍ਹੇ ਦੀਆਂ ਹਨ। ਸਬਸਿਡੀ ਮਸ਼ੀਨਾਂ ਲਈ ਅਜੇ ਕਿਸਾਨਾਂ ਵਿੱਚ ਜਾਗਰੂਕਤਾ ਦੀ ਘਾਟ ਦਿਖਾਈ ਦੇ ਰਹੀ ਹੈ, ਕਿਉਂਕਿ ਪੰਜਾਬ ਦੇ 13 ਹਜ਼ਾਰ ਪਿੰਡਾਂ ਚੋਂ ਅਜੇ ਸਿਰਫ਼ 12681 ਅਰਜ਼ੀਆਂ ਹੀ ਪੁੱਜੀਆਂ ਹਨ।

ਤਾਰੀਖ ਵਧਾਉਣ ਲਈ ਸੋਚਿਆ ਜਾ ਰਿਹੈ : ਡਾਇਰੈਕਟਰ ਖੇਤੀਬਾੜੀ

ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਸੁਤੰਤਰ ਕੁਮਾਰ ਏਰੀ ਵੱਲੋਂ 12681 ਅਰਜ਼ੀਆਂ ਪੁੱਜਣ ਦੀ ਪੁਸਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਰਜ਼ੀਆਂ ਦੀ ਹੋਰ ਮੰਗ ਲਈ ਅੱਗੇ ਤਾਰੀਖ ਵਧਾਉਣ ਬਾਰੇ ਸੋਚਿਆ ਜਾ ਰਿਹਾ ਹੈ। ਇਸ ਸਬੰਧੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਜਾਰੀ ਹੈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੀ ਚਾਹੁੰਦਾ ਹੈ ਕਿ ਵੱਧ ਤੋਂ ਵੱਧ ਕਿਸਾਨ ਸਬਸਿਡੀ ਮਸ਼ੀਨਾਂ ਲਈ ਅੱਗੇ ਆਉਣ ਤੋਂ ਪਰਾਲੀ ਨੂੰ ਅੱਗ ਲਗਾਉਣ ਦੀ ਪਰਾਲੀ ਵਿੱਚ ਹੀ ਕਣਕ ਦੀ ਬਿਜਾਈ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਕਾਫ਼ੀ ਕਿਸਾਨਾਂ ਵੱਲੋਂ ਸੁਪਰਸੀਡਰ ਰਾਹੀਂ ਬਿਜਾਈ ਕੀਤੀ ਗਈ ਸੀ।

ਪਿਛਲੇ ਸਾਲ ਹੋਏ ਸਨ ਧੜਾਧੜ੍ਹ ਪਰਚੇ

ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਹਾਈਕੋਰਟ ਦੀ ਘੁਰਕੀ ਤੋਂ ਬਾਅਦ ਅੱਗ ਲਾਉਣ ਵਾਲੇ ਪੰਜਾਬ ਦੇ ਕਿਸਾਨਾਂ ਤੇ ਧੜਾਧੜ੍ਹ ਪਰਚੇ ਅਤੇ ਜ਼ੁਰਮਾਨੇ ਕੀਤੇ ਗਏ ਸਨ। ਇਨ੍ਹਾਂ ਪਰਚਿਆਂ ਕਾਰਨ ਕਿਸਾਨ ਜਥੇਬੰਦੀਆਂ ਦਾ ਸਰਕਾਰ ਅਤੇ ਪੁਲਿਸ ਨਾਲ ਕਾਫ਼ੀ ਕਲੇਸ਼ ਹੋਇਆ ਸੀ। ਕਿਸਾਨ ਆਗੂ ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਦਾ ਕਿਸਾਨ ਮਹਿੰਗੇ ਭਾਅ ਦੀ ਮਸ਼ੀਨਰੀ ਖਰੀਦਣ ਤੋਂ ਅਸਮਰਥ ਹੈ। ਇਸ ਲਈ ਸਰਕਾਰਾਂ ਨੂੰ ਪਰਾਲੀ ਦੇ ਹੱਲ ਲਈ ਪ੍ਰਤੀ ਕੁਆਇੰਟਲ 200 ਰੁਪਏ ਬੋਨਸ ਦੇਣਾ ਚਾਹੀਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.