ਸਾਧ-ਸੰਗਤ ਦਾ ਤਹਿ ਦਿੱਲੋਂ ਧੰਨਵਾਦ ਕਰਦਾ ਹਾਂ-ਸਤਪਾਲ ਸਿੰਘ ਲੁਹਾਰਾ
ਲੁਧਿਆਣਾ, (ਵਨਰਿੰਦਰ ਸਿੰਘ ਮਣਕੂ/ਰਘਬੀਰ ਸਿੰਘ)। ਲੁਧਿਆਣਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਅੱਜ 3000 ਤੋਂ ਜਿਆਦਾ ਪੌਦੇ ਲਗਾ ਕੇ ਆਪਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਪਵਿੱਤਰ ਅਵਤਾਰ ਦਿਹਾੜਾ ਮਨਾਇਆ। ਜਿੰਮੇਵਾਰਾਂ ਦੀ ਦਿੱਤੀ ਗਈ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸਵੇਰੇ 9 ਵਜੇ ਤੋਂ ਹੀ ਪੌਦਾ ਰੌਪਣ ਸ਼ੁਰੂ ਕਰ ਦਿੱਤਾ ਗਿਆ ਸੀ। ਜਿੰਮੇਵਾਰਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਰਕੇ ਜ਼ਿਆਦਾ ਇੱਕਠ ਨਾ ਕਰਦੇ ਹੋਏ ਬਹੁਤ ਸਾਰੀ ਸਾਧ-ਸੰਗਤ ਨੇ ਆਪਣੇ ਆਪਣੇ ਘਰਾਂ, ਖੇਤਾਂ ‘ਤੇ ਆਲੇ-ਦੁਆਲੇ ਦੇ ਘਰਾਂ ਵਿੱਚ ‘ਚ ਵੀ ਪੌਦਾ ਰੌਪਣ ਕੀਤਾ। ਇਸ ਤੋਂ ਇਲਾਵਾ ਹੋਰ ਵੀ ਸਾਝੀਆਂ ਥਾਵਾਂ ਤੇ ਸਾਧ-ਸੰਗਤ ਵੱਲੋਂ ਪੌਦਾ ਰੌਪਣ ਕੀਤਾ ਗਿਆ।
ਜਿੰਮੇਵਾਰਾਂ ਨੇ ਦੱਸਿਆ ਕਿ ਪਿੰਡ ਲੁਹਾਰਾ ਵਿੱਚ ਸਥਿੱਤ ਇੱਕ ਪਾਰਕ ਵਿੱਚ 100 ਦੇ ਕਰੀਬ ਪੌਦੇ ਕੌਂਸਲਰ ਸਤਪਾਲ ਸਿੰਘ ਲੁਹਾਰਾ ਦੀ ਅਗਵਾਈ ‘ਚ ਪਿੰਡ ਲੁਹਾਰਾ ਦੀ ਸਾਧ-ਸੰਗਤ ਵੱਲੋਂ ਪੌਦੇ ਲਗਾ ਕੇ ਤੇ ਲੱਡੂ ਵੰਡ ਕੇ ਪੂਜਨੀਕ ਗੁਰੂ ਜੀ ਦਾ ਪਵਿੱਤਰ ਅਵਤਾਰ ਦਿਹਾੜਾ ਮਨਾਇਆ ਗਿਆ। ਇਸ ਪਾਰਕ ਦੇ ਵਿੱਚ ਸਤਪਾਲ ਸਿੰਘ ਲੁਹਾਰਾ ਦੇ ਨਾਲ ਡੇਰਾ ਸੱਚਾ ਸੌਦਾ ਸਰਸਾ ਦੇ ਸਟੇਟ ਕਮੇਟੀ ਦੇ ਮੈਂਬਰ ਜਸਵੀਰ ਇੰਸਾਂ, 25ਮੈਂਬਰ ਪੂਰਨਚੰਦ ਇੰਸਾਂ, 15ਮੈਂਬਰ ਗੁਰਦੀਪ ਇੰਸਾਂ ‘ਤੇ ਸੰਤੋਸ਼ ਇੰਸਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ ਸੋਨੂੰ ਇੰਸਾਂ ਦੇ ਨਾਲ ਸੁਖਪਾਲ ਇੰਸਾਂ, ਜਸਪ੍ਰੀਤ ਇੰਸਾਂ, ਗੁਰੀ ਇੰਸਾਂ, ਨਰੇਸ਼ ਇੰਸਾਂ ਆਦਿ ਹੋਰ ਹਾਜ਼ਰ ਸਨ।
ਸਾਧ-ਸੰਗਤ ਦਾ ਤਹਿ ਦਿੱਲੋਂ ਤੋਂ ਧੰਨਵਾਦ ਕਰਦਾ ਹਾਂ : ਸਤਪਾਲ ਸਿੰਘ ਲੁਹਾਰਾ
ਪਿੰਡ ਲੁਹਾਰਾ ਦੇ ਕੌਂਸਲਰ ਸਤਪਾਲ ਸਿੰਘ ਲੁਹਾਰਾ ਨੇ ਪਿੰਡ ਵਾਸੀਆਂ ਨੂੰ 15 ਅਗਸਤ ਤੇ ਗਣਤੰਤਰ ਦਿਵਸ ਦੀਆਂ ਵਧਾਈ ਦਿੰਦੇ ਹੋਏ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੂੰ ਗੁਰੂ ਜੀ ਦੇ ਅਵਤਾਰ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਮੈਂ ਤੁਹਾਡਾ ਤਹਿ ਦਿੱਲ ਤੋਂ ਧੰਨਵਾਦ ਕਰਦਾ ਹਾਂ ਕਿ ਤੁਸੀ ਮੇਰੇ ਏਰੀਏ ਦੇ ਵਿੱਚ ਪੌਦਾ ਰੌਪਣ ਕੀਤਾ। ਉਨ੍ਹਾਂ ਕਿਹਾ ਕਿ ਲਾਕਡਾਊਣ ਦੇ ਵਿੱਚ ਵੀ ਸੇਵਾਦਾਰਾਂ ਨੇ ਲੰਗਰ ਲਗਾ ਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇ ਕੇ ਤੇ ਇਸ ਇਲਾਕੇ ਨੂੰ ਸੈਨੀਟਾਇਜ ਕਰਕੇ ਪਹਿਲਾਂ ਵੀ ਸਹਿਯੋਗ ਦਿੱਤਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ