ਫਰਜ਼ ਦਾ ਪਾਲਣ

Simran Competition

ਫਰਜ਼ ਦਾ ਪਾਲਣ

ਪੂਨਾ ਦੇ ‘ਨਿਊ ਇੰਗਲਿਸ਼ ਹਾਈ ਸਕੂਲ’ ‘ਚ ਇੱਕ ਪ੍ਰੋਗਰਾਮ ਹੋ ਰਿਹਾ ਸੀ ਸਮਾਰੋਹ ਦੇ ਮੁੱਖ ਦਰਵਾਜ਼ੇ  ‘ਤੇ ਇੱਕ ਵਿਅਕਤੀ ਨੂੰ ਖੜ੍ਹਾ ਕੀਤਾ ਗਿਆ ਸੀ ਤਾਂ ਕਿ ਸਮਾਰੋਹ ‘ਚ ਹਿੱਸਾ ਲੈਣ ਵਾਲੇ ਹਰੇਕ ਵਿਅਕਤੀ ਦਾ ਸੱਦਾ ਪੱਤਰ ਦੇਖ ਕੇ ਉਸ ਨੂੰ ਯੋਗ ਥਾਂ ਬਿਠਾਇਆ ਜਾ ਸਕੇ ਉਸ ਸਮੇਂ ਉਸ ਸਮਾਰੋਹ ਦੇ ਮੁੱਖ ਮਹਿਮਾਨ ਪਹੁੰਚੇ ਤਾਂ ਵਿਅਕਤੀ ਨੇ ਉਸ ਨੂੰ ਸੱਦਾ ਪੱਤਰ ਦਿਖਾਉਣ ਲਈ ਕਿਹਾ ਇਸ ‘ਤੇ ਮੁੱਖ ਮਹਿਮਾਨ ਨੇ ਜਵਾਬ ਦਿੱਤਾ, ਉਹ ਤਾਂ ਮੈਂ ਲਿਆਇਆ ਨਹੀਂ ਮੁੱਖ ਮਹਿਮਾਨ ਨੂੰ ਦਰਵਾਜ਼ੇ ‘ਤੇ ਰੁਕਿਆ ਦੇਖ ਕੇ ਸਵਾਗਤ ਸੰਮਤੀ ਦੇ ਕਈ ਮੈਂਬਰ ਉੱਥੇ ਆ ਗਏ ਅਤੇ ਉਸ ਨੂੰ ਨਾਲ ਲਿਜਾਣ ਲੱਗੇ ਦਰਵਾਜ਼ੇ ‘ਤੇ ਖੜ੍ਹੇ ਕੀਤੇ ਗਏ ਵਿਅਕਤੀ ਨੇ ਕਿਹਾ,  ਸ੍ਰੀਮਾਨ ਜੀ , ਜੇਕਰ ਮੇਰੇ ਕੰਮ ‘ਚ ਸਵਾਗਤ ਸੰਮਤੀ ਦੇ ਮੈਂਬਰ ਅੜਿੱਕਾ ਪਾਉਣਗੇ ਤਾਂ ਫਿਰ ਭਲਾ ਮੈਂ ਆਪਣਾ ਫਰਜ਼ ਕਿਵੇਂ ਨਿਭਾਵਾਂਗਾ? ਭਾਵੇਂ ਕੋਈ ਵੀ ਹੋਵੇ ਮੈਂ ਉਸ ਨੂੰ ਬਿਨਾ ਸੱਦਾ ਪੱਤਰ ਦੇ ਅੰਦਰ ਨਹੀਂ ਜਾਣ ਦੇਵਾਂਗਾ

Simran, Competition, Round, Sirsa, Block, Winer

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ