ਮਾਲਕ ਦੀ ਔਲਾਦ ਦਾ ਹਮੇਸ਼ਾ ਭਲਾ ਕਰੋ : ਪੂਜਨੀਕ ਗੁਰੂ ਜੀ

Saint Dr. MSG
Saint Dr. MSG

ਮਾਲਕ ਦੀ ਔਲਾਦ ਦਾ ਹਮੇਸ਼ਾ ਭਲਾ ਕਰੋ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਇਨਸਾਨ ਜਦੋਂ ਤੱਕ ਮਾਲਕ ਦਾ ਨਾਮ ਨਹੀਂ ਜਪਦਾ, ਉਸ ਦੀਆਂ ਮਨ-ਇੰਦਰੀਆਂ ਉਸ ਦੇ ਕਾਬੂ ‘ਚ ਨਹੀਂ ਆਉਂਦੀਆਂ ਜੇਕਰ ਮਨ ਇੰਦਰੀਆਂ ਫੈਲਾਅ ‘ਚ ਹਨ ਤਾਂ ਸਤਿਗੁਰੂ, ਮੌਲ਼ਾ ‘ਤੇ ਯਕੀਨ ਨਹੀਂ ਆਉਂਦਾ ਅਤੇ ਜਦੋਂ ਗੁਰੂ, ਸਤਿਗੁਰੂ ‘ਤੇ ਯਕੀਨ ਨਹੀਂ ਹੈ, ਤਾਂ ਅੱਲ੍ਹਾ, ਵਾਹਿਗੁਰੂ, ਰਾਮ ਦੇ ਦਰਸ਼-ਦੀਦਾਰ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਦੁਨੀਆਵੀ ਤੌਰ ‘ਤੇ ਜਦੋਂ ਕੋਈ ਕੰਮ ਸਿੱਖਦਾ ਹੈ ਤਾਂ ਸਿੱਖਣ ਵਾਲੇ ‘ਚ ਲਗਨ ਹੋਣੀ ਚਾਹੀਦੀ ਹੈ ਤੇ ਉਸ ਤੋਂ ਵੀ ਜ਼ਰੂਰੀ ਹੈ ਕਿ ਉਸ ਨੂੰ ਆਪਣੇ ਉਸਤਾਦ ‘ਤੇ ਪੂਰਾ ਯਕੀਨ ਹੋਵੇ ਉਸੇ ਤਰ੍ਹਾਂ ਰੂਹਾਨੀਅਤ ‘ਚ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਗੁਰੂ ਇਹ ਨਹੀਂ ਕਹਿੰਦਾ ਕਿ ਮੇਰੇ ਪੈਰ ਦਬਾਓ, ਮੇਰੇ ਲਈ ਕੁਝ ਲੈ ਕੇ ਆਓ ਗੁਰੂ, ਸੰਤ, ਪੀਰ-ਫ਼ਕੀਰ ਇੱਕ ਹੀ ਗੱਲ ਕਹਿੰਦੇ ਹਨ ਕਿ ਸੁਬ੍ਹਾ-ਸਵੇਰੇ ਨਾਮ ਦਾ ਜਾਪ ਕਰੋ, ਸਿਮਰਨ ਕਰਿਆ ਕਰੋ ਤੇ ਤਨ-ਮਨ-ਧਨ ਨਾਲ ਦੀਨ-ਦੁਖੀਆਂ ਦੀ ਮੱਦਦ ਕਰੋ

ਤੁਸੀਂ ਕਿਸੇ ਵੀ ਲੋੜਵੰਦ ਦੀ ਮੱਦਦ ਕਰਦੇ ਹੋ, ਭਾਵ ਕੋਈ ਬਿਮਾਰ ਹੈ, ਭੁੱਖਾ-ਪਿਆਸਾ ਹੈ, ਆਰਥਿਕ ਤੌਰ ‘ਤੇ ਕਮਜ਼ੋਰ ਹੈ, ਤਾਂ ਗੁਰੂ ਇਹ ਕਹਿੰਦੇ ਹਨ ਕਿ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਪਰਮਾਤਮਾ ਤੁਹਾਡੀ, ਤੁਹਾਡੇ ਪਰਿਵਾਰਾਂ ਦੀ ਹੀ ਨਹੀਂ ਸਗੋਂ ਤੁਹਾਡੀਆਂ ਕੁਲਾਂ ਤੱਕ ਦੀ ਮੱਦਦ ਕਰੇਗਾ ਇਨਸਾਨ ਦੀ ਔਲਾਦ ਦਾ ਜੇਕਰ ਕੋਈ ਭਲਾ ਕਰ ਦੇਵੇ, ਤਾਂ ਉਹ ਮਾਂ-ਬਾਪ ਉਸ ਦਾ ਭਲਾ ਕਰਨ ਵਾਲੇ ਇਨਸਾਨ ਨੂੰ ਦੁਆਵਾਂ ਦੇਣ ਲੱਗਦੇ ਹਨ ਤਾਂ ਇੱਕ ਦੁਨਿਆਵੀ ਇਨਸਾਨ ਆਪਣੀ ਔਲਾਦ ਦਾ ਭਲਾ ਕਰਨ ਵਾਲੇ ਲਈ ਇੰਨੀਆਂ ਦੁਆਵਾਂ ਕਰੇਗਾ, ਤਾਂ ਪਰਮਾਤਮਾ ਕੀ ਆਦਮੀ ਤੋਂ ਘੱਟ ਹੈ ਜੋ ਮਾਲਕ ਦੀ ਔਲਾਦ ਦਾ ਭਲਾ ਕਰੇਗਾ, ਤਾਂ ਪਰਮਾਤਮਾ ਵੀ ਕਮੀ ਨਹੀਂ ਛੱਡਦਾ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਵੇਦ-ਸ਼ਾਸਤਰਾਂ ‘ਚ ਲਿਖਿਆ ਹੈ ਕਿ ਮਾਨਸ ਮਜ਼ਦੂਰੀ ਦਿੰਦਾ ਹੈ ਦੁਕਾਨ ‘ਤੇ ਕੰਮ ਕਰਵਾਏ, ਖੇਤਾਂ ‘ਚ ਕੰਮ ਕਰਵਾਏ, ਕੰਪਨੀ ‘ਚ ਕੰਮ ਕਰਵਾਏ ਤਾਂ ਮਾਲਕ ਉਨ੍ਹਾਂ ਨੂੰ ਉਨ੍ਹਾਂ ਦੀ ਮਜ਼ਦੂਰੀ ਦਿੰਦਾ ਹੈ ਜੇਕਰ ਕੋਈ ਪਰਮਾਤਮਾ ਨੂੰ ਸਮਾਂ ਦੇਵੇ, ਤਾਂ ਕੀ ਪਰਮਾਤਮਾ ਕੁਝ ਲੁਕਾ ਕੇ ਰੱਖੇਗਾ ? ਕੀ ਪਰਮਾਤਮਾ ਆਦਮੀ ਤੋਂ ਕਮਜ਼ੋਰ ਹੈ? ਪਰਮਾਤਮਾ ਨੇ ਤਾਂ ਸਾਰੀ ਤ੍ਰਿਲੋਕੀ ਬਣਾਈ ਹੈ ਇਸ ਲਈ ਉਹ ਕੁਝ ਲੁਕੋ ਕੇ ਨਹੀਂ ਰੱਖੇਗਾ, ਸਗੋਂ ਉਹ ਦਇਆ-ਮਿਹਰ, ਰਹਿਮਤ ਨਾਲ ਲਬਰੇਜ਼ ਕਰ ਦੇਵੇਗਾ, ਮਾਲਾਮਾਲ ਕਰ ਦੇਵੇਗਾ ਆਪ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਮਨ ਦੇ ਜਾਂ ਕਿਸੇ ਹੋਰ ਆਦਮੀ ਦੇ ਕਹਿਣ ਨਾਲ ਸਿਮਰਨ ਕਰਨਾ ਨਹੀਂ ਛੱਡਣਾ ਚਾਹੀਦਾ ਠੀਕ ਹੈ, ਤੁਹਾਡਾ ਮਨ ਕਿਸੇ ਗੱਲ ਨੂੰ ਨਹੀਂ ਮੰਨਦਾ, ਤਾਂ ਸਿਮਰਨ ਕਰੋ, ਕੋਈ ਕੁਝ ਕਹਿੰਦਾ ਰਹੇ, ਕੌਣ ਕਿਹੋ ਜਿਹਾ ਹੈ, ਇਸ ਤੋਂ ਤੁਸੀਂ ਕੀ ਲੈਣਾ ਹੈ

ਤੁਸੀਂ ਸਿਮਰਨ ਕਰਦੇ ਰਹੋ, ਬਸ ਇਸ ਨਾਲ ਤੁਹਾਡੇ ਬੁਰੇ ਕਰਮ ਕਟਦੇ ਜਾਣਗੇ ਇਸ ਲਈ ਸਿਮਰਨ ਕਰਨਾ, ਸਤਿਸੰਗ ਸੁਣਨਾ ਜ਼ਰੂਰੀ ਹੈ ਸਤਿਸੰਗ ਸੁਣਨਾ ਜ਼ਰੂਰੀ ਹੈ ਇਨਸਾਨ ਕਹਿੰਦਾ ਹੈ ਸਿਮਰਨ ਕਰਨਾ ਹੈ, ਤਾਂ ਫਿਰ ਸਤਿਸੰਗ ਕਰਨਾ ਕਿਉਂ ਜ਼ਰੂਰੀ ਹੈ ? ਦੁਨੀਆ ‘ਚ ਰਹਿੰਦਾ ਹੋਇਆ ਇਨਸਾਨ ਦੁਨੀਆਦਾਰੀ ‘ਚ ਇੰਨਾ ਗੁਆਚ ਜਾਂਦਾ ਹੈ, ਉਸੇ ਦਾ ਹੋ ਜਾਂਦਾ ਹੈ ਤੇ ਮਾਲਕ ਤੋਂ ਦੂਰ ਹੋ ਜਾਂਦਾ ਹੈ ਉਸ ਨੂੰ ਮਾਲਕ ਦੀ ਭੁੱਲੀ-ਵਿੱਸਰੀ ਜਿਹੀ ਯਾਦ ਆਉਂਦੀ ਰਹਿੰਦੀ ਹੈ,

ਪਰ ਗੱਲ ਨਹੀਂ ਬਣਦੀ ਜਦੋਂ ਤੁਸੀਂ ਸਤਿਸੰਗ ਸੁਣੋਗੇ, ਰੋਜ਼ਾਨਾ ਮਜਲਸ ‘ਚ ਆਵੋਗੇ, ਜਾਂ ਜਦੋਂ ਵੀ ਤੁਹਾਨੂੰ ਸਮਾਂ ਮਿਲੇ, ਤਾਂ ਉਸ ਨਾਲ ਤੁਹਾਡੀ ਲਿਵ ਫਿਰ ਤੋਂ ਉÎੱਥੇ ਲੱਗੇਗੀ ਇਸ ਤਰ੍ਹਾਂ ਮਾਲਕ ਨਾਲ ਰੂਹਾਨੀ ਰਿਸ਼ਤਾ ਯਾਦ ਆਉਂਦਾ ਹੈ, ਖੁਸ਼ੀਆਂ ਬੇਇੰਤਹਾਂ ਵਧ ਜਾਂਦੀਆਂ ਹਨ ਇਸ ਤੋਂ ਇਲਾਵਾ ਜਿਵੇਂ ਤੁਸੀਂ ਸਿਮਰਨ ਘੱਟ ਕਰ ਪਾਉਂਦੇ ਹੋ, ਤਾਂ ਜੇਕਰ ਤੁਸੀਂ ਸਤਿਸੰਗ ‘ਚ ਆਉਂਦੇ ਹੋ, ਤਾਂ ਸਤਿਸੰਗ ‘ਚੋਂ ਬਣਿਆ-ਬਣਾਇਆ ਸਿਮਰਨ ਲੈ ਜਾਂਦੇ ਹੋ ਤੇ ਫਿਰ ਸਿਮਰਨ ‘ਚ ਮਨ ਜਲਦੀ ਲੱਗਦਾ ਹੈ,  ਪਰ ਗੱਲ ਬਚਨਾਂ ‘ਤੇ ਅਮਲ ਕਰਨ ਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ