ਦੇਖੋ, ਕਸ਼ਮੀਰ ਮੁਸਕਰਾ ਰਿਹਾ ਹੈ…
ਏਸ਼ੀਆ ਦੇ ਸਵਿਟਜ਼ਰਲੈਂਡ ਸਮਝੇ ਜਾਣ ਵਾਲੇ ਕਸ਼ਮੀਰ ਬਾਰੇ ਮਸ਼ਹੂਰ ਸੂਫ਼ੀ ਸੰਤ ਅਤੇ ਕਵੀ ਅਮੀਰ ਖੁਸਰੋ ਨੇ ਕਿਹਾ ਸੀ ‘ਗਰ ਫਿਰਦੌਸ ਬਰ ਰੁਏ ਜ਼ਮੀਂ ਅਸਤ ਹਮੀ ਅਸਤੋਏ ਹਮੀ ਅਸਤੋ, ਹਮੀ ਅਸਤ’ ਜੇਕਰ ਧਰਤੀ ‘ਤੇ ਜੰਨਤ ਹੈ, ਤਾਂ ਉਹ ਇੱਥੇ ਹੈ, ਇੱਥੇ ਹੈ, ਇੱਥੇ ਹੈ ਅਮੀਰ ਖੁਸਰੋ ਨੇ ਕਸ਼ਮੀਰ ਦੀਆਂ ਦਿਲਕਸ਼ ਵਾਦੀਆਂ ਨੂੰ ਲੈ ਕੇ ਉਨ੍ਹਾਂ ਦੀ ਸ਼ਾਨ ‘ਚ ਕਸੀਦੇ ਪੜ੍ਹੇ ਹੋਣਗੇ ਜਦੋਂਕਿ ਮੁਗਲ ਸ਼ਾਸਕ ਜਹਾਂਗੀਰ ਨੇ ਕਸ਼ਮੀਰ ਦੀ ਸੁੰਦਰਤਾ ਤੋਂ ਪ੍ਰਭਾਵਿਤ ਹੋ ਕੇ ਇਸ ਨੂੰ ਧਰਤੀ ਦਾ ਸਵਰਗ ਕਿਹਾ ਸੀ, ਪਰ ਆਰਟੀਕਲ 370 ਖ਼ਤਮ ਹੋਣ ਤੋਂ ਬਾਅਦ ਇਸ ਦੀ ਸੀਰਤ ‘ਚ ਵੀ ਮਾੜਾ-ਮੋਟਾ ਬਦਲਾਅ ਆਇਆ ਹੈ
ਸੇਬਾਂ ਦੀ ਲਾਲੀ ਅਤੇ ਕੇਸਰ ਦੀ ਖੁਸ਼ਬੂ ਆਪਣੀ ਚਮਕ, ਦਮਕ ਅਤੇ ਖਣਕ ਨਾਲ ਅਪਣੇਪਣ ਦਾ ਸ਼ਿੱਦਤ ਨਾਲ ਅਹਿਸਾਸ ਕਰਵਾ ਰਹੀ ਹੈ ਕਸ਼ਮੀਰ ਹੁਣ ਮੁੱਠੀ ਭਰ ਲੋਕਾਂ ਦੀ ਜਾਗੀਰ ਨਹੀਂ ਹੈ ਸਗੋਂ 137 ਕਰੋੜ ਲੋਕਾਂ ਦਾ ਇਸ ‘ਤੇ ਅਧਿਕਾਰ ਹੈ ‘ਇੱਕ ਦੇਸ਼, ਇੱਕ ਸੰਵਿਧਾਨ, ਇੱਕ ਝੰਡਾ’ ਸਿਰਫ਼ ਇੱਕ ਸੁਫ਼ਨਾ ਨਹੀਂ, ਬਲਕਿ ਹਕੀਕਤ ਹੈ ਸਾਲਾਂ ਤੋਂ ਜਖ਼ਮੀ ਇਸ ਘਾਟੀ ਦੇ ਜਖ਼ਮ ਰਾਤੋ-ਰਾਤ ਤਾਂ ਨਹੀਂ ਭਰੇ ਜਾ ਸਕਦੇ ਹਨ ਪਰ ਕੇਂਦਰ ਦੇ ਸਾਰੇ 890 ਕਾਨੂੰਨ ਅਤੇ ਯੋਜਨਾਵਾਂ ਉਮਦਾ ਮੱਲ੍ਹਮ ਦਾ ਕੰਮ ਕਰ ਰਹੀਆਂ ਹਨ 50 ਨਵੇਂ ਕਾਲਜ ਖੋਲ੍ਹੇ ਗਏ ਹਨ 35 ਹਜ਼ਾਰ ਅਧਿਆਪਕਾਂ ਨੂੰ ਰੈਗੂਲਰ ਕੀਤਾ ਗਿਆ ਹੈ
ਹੈਲਥ ਸੈਕਟਰ ‘ਚ ਸਾਢੇ ਸੱਤ ਹਜ਼ਾਰ ਕਰੋੜ ਦਾ ਨਿਵੇਸ਼ ਹੋਇਆ ਹੈ ਸੂਬੇ ‘ਚ ਦੋ ਏਮਸ ਖੋਲ੍ਹਣ ਦੀ ਤਿਆਰੀ ਹੈ ਜੰਮੂ ਅਤੇ ਸ੍ਰੀਨਗਰ ਨੂੰ ਸਮਾਰਟ ਸਿਟੀ ਬਣਾਇਆ ਜਾ ਰਿਹਾ ਹੈ ਇੱਥੇ ਲਾਈਟ ਮੈਟਰੋ, ਰੇਲ ਟ੍ਰਾਂਜਿਟ ਸਿਸਟਮ ਲਈ 10,599 ਕਰੋੜ ਰੁਪਏ ਦਾ ਪ੍ਰੋਜੈਕਟ ਮਨਜ਼ੂਰ ਕਰ ਦਿੱਤਾ ਗਿਆ ਹੈ ਸੈਰ-ਸਪਾਟੇ ਦੇ ਵਿਕਾਸ ‘ਤੇ ਵੀ 552 ਕਰੋੜ ਰੁਪਏ ਖਰਚ ਹੋਣਗੇ ਮੁਸਕਰਾਉਣ ਲਈ ਕਸ਼ਮੀਰ ਦੀ ਝੋਲੀ ਭਰੀ ਹੈ ਇੰਟਰਨੈਟ ਅਤੇ 4ਜੀ ਦਾ ਅੜਿੱਕਾ ਤੇ ਹੁਣ ਲੰਮੇ ਲਾਕਡਾਊਨ ਦੇ ਚੱਲਦਿਆਂ ਵਿਕਾਸ ਦੀ ਬਿਆਰ ਅਨਸੀਨ ਹੋਵੇ ਪਰ ਕੇਂਦਰ ਸ਼ਾਸਿਤ ਸੂਬੇ ਤੋਂ ਬਾਅਦ ਸੈਂਟਰ ਗੌਰਮਿੰਟ ਦੀ ਨੀਅਰ ‘ਚ ਕੋਈ ਖੋਟ ਨਹੀਂ ਹੈ ਅੰਕੜੇ ਵਿਕਾਸ ਦਾ ਇਸ਼ਾਰਾ ਕਰਦੇ ਹਨ, ਪਰ ਵੱਖਵਾਦੀਆਂ ਅਤੇ ਸਿਆਸਤਦਾਨਾਂ ਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਤਾਂ ਨੂੰ ਸਕਾਰਾਤਮਕ ਅਤੇ ਨਕਾਰਾਤਮਕ ਨੂੰ ਦੇਖਣ ਦੇ ਫਰਕ ਦਾ ਨਜ਼ਰੀਆ ਬਦਲਣਾ ਹੋਵੇਗਾ
ਸਰਕਾਰੀ ਨੌਕਰੀ, ਜ਼ਮੀਨ ਖਰੀਦਦਾਰੀ ਦਾ ਰਸਤਾ ਸਾਫ਼: ਧਾਰਾ 370 ਦੇ ਚੱਲਦਿਆਂ ਪਹਿਲਾਂ ਦੂਜੇ ਸੂਬਿਆਂ ਦੇ ਲੋਕਾਂ ਨੂੰ ਇੱਥੇ ਵੱਸਣ, ਸਰਕਾਰੀ ਨੌਕਰੀ ਅਤੇ ਜ਼ਮੀਨ ਖਰੀਦਣ ਦੀ ਮਨਾਹੀ ਸੀ ਵਿਸ਼ੇਸ਼ ਅਧਿਕਾਰਾਂ ਤਹਿਤ ਦੇਸ਼ ਹੀ ਨਹੀਂ, ਦੁਨੀਆ ਭਰ ‘ਚ ਜੰਮੂ ਕਸ਼ਮੀਰ ਦੀ ਵੱਖ ਪਛਾਣ ਸੀ ਹੁਣ ਬਾਹਰੀ ਲੋਕਾਂ ਨੂੰ ਵਸਾਉਣ ਲਈ ਨਵਾਂ ਡੋਮੇਸਾਈਲ ਕਾਨੂੰਨ ਲਾਗੂ ਹੋਇਆ ਹੈ ਇਸ ਕਾਨੂੰਨ ਤਹਿਤ ਉਨ੍ਹਾਂ ਲੋਕਾਂ ਨੂੰ ਡੋਮੇਸਾਈਲ ਸਟੇਟਸ ਦਿੰਦਾ ਹੈ,
ਜੋ ਸੂਬੇ ‘ਚ 15 ਸਾਲ ਤੋਂ ਰਹਿ ਰਹੇ ਹਨ ਇਸ ਤੋਂ ਇਲਾਵਾ ਇਸ ਕਾਨੂੰਨ ਦਾ ਉਨ੍ਹਾਂ ਵਿਦਿਆਰਥੀ ਵਿਦਿਆਰਥਣਾਂ ਨੂੰ ਵੀ ਵੱਡਾ ਲਾਭ ਹੋਇਆ ਹੈ, ਜੋ ਸੱਤ ਸਾਲ ਤੋਂ ਜੰਮੂ ਕਸ਼ਮੀਰ ‘ਚ ਰਹਿ ਕੇ ਪੜ੍ਹਾਈ ਕਰ ਰਹੇ ਹਨ ਇਹ ਗੱਲ ਵੱਖ ਹੈ ਕਿ ਉੱਥੋਂ ਦੇ ਬਾਸ਼ਿੰਦਿਆਂ ਨੂੰ ਡੈਮੋਗ੍ਰਾਫ਼ੀ ਬਦਲਣ ਦਾ ਡਰ ਹੈ ਜੰਮੂ ਕਸ਼ਮੀਰ ਦੀ 68 ਫੀਸਦੀ ਅਬਾਦੀ ਮੁਸ਼ਲਿਮ ਹੈ, ਜਦੋਂ ਕਿ ਬਾਕੀ ਆਬਾਦੀ ‘ਚ 30 ਫੀਸਦੀ ਹਿੰਦੂ, 2 ਫੀਸਦੀ ਸਿੱਖ ਅਤੇ 1 ਫੀਸਦੀ ਬੌਧ ਰਹਿੰਦੇ ਹਨ ਜ਼ਿਕਰਯੋਗ ਹੈ, ਸਭ ਤੋਂ ਜਿਆਦਾ ਹਿੰਦੂ ਜੰਮੂ ‘ਚ ਰਹਿੰਦੇ ਹਨ ਧਾਰਾ 370 ਖ਼ਤਮ ਹੋਣ ਤੋਂ ਬਾਅਦ ਉਨ੍ਹਾਂ 3 ਲੱਖ ਲੋਕਾਂ ਦੇ ਵੱਸਣ ਦਾ ਰਸਤਾ ਸਾਫ਼ ਹੋ ਗਿਆ ਹੈ ਜੋ ਵੰਡ ਤੋਂ ਬਾਅਦ ਪਾਕਿਸਤਾਨ ਛੱਡ ਕੇ ਜੰਮੂ ਆ ਗਏ ਸਨ ਅਤੇ 72 ਸਾਲਾਂ ਤੋਂ ਬਤੌਰ ਸ਼ਰਨਾਰਥੀ ਰਹਿ ਰਹੇ ਹਨ
ਲਾਕ ਡਾਊਨ ‘ਚ ਸੈਂਕੜੇ ਸ਼ਿਕਾਰੇ ਵਾਲਿਆਂ ਦੀ ਕੇਂਦਰ ਨੇ ਕੀਤੀ ਮੱਦਦ: ਕੇਂਦਰ ਸਰਕਾਰ ਨੇ ਡੱਲ ਝੀਲ ‘ਤੇ ਸ਼ਿਕਾਰਾ ਚਲਾਉਣ ਵਾਲੇ ਸੈਂਕੜੇ ਲੋਕਾਂ ਦੀ ਆਰਥਿਕ ਮੱਦਦ ਕੀਤੀ ਹੈ ਸਰਕਾਰ ਵੱਲੋਂ ਹਰ ਸ਼ਿਕਾਰੇ ਵਾਲੇ ਨੂੰ ਤਿੰਨ ਮਹੀਨੇ ਤੱਕ ਇੱਕ ਹਜ਼ਾਰ ਰੁਪਏ ਦੀ ਮੱਦਦ ਦਿੱਤੀ ਗਈ ਹੈ ਇਸ ‘ਚ ਕੋਈ ਸ਼ੱਕ ਨਹੀਂ, ਡੱਲ ਝੀਲ ‘ਤੇ ਸ਼ਿਕਾਰਾ ਚਲਾਉਣ ਵਾਲਿਆਂ ਦੀ ਕਮਾਈ ਪੂਰੀ ਤਰ੍ਹਾਂ ਟੂਰਿਜ਼ਮ ‘ਤੇ ਨਿਰਭਰ ਹੈ ਇੱਕ ਅਨੁਮਾਨ ਮੁਤਾਬਿਕ 5.20 ਲੱਖ ਟੂਰਿਸਟ ਜਾਂ ਬਾਹਰੀ ਲੋਕ ਫ਼ਿਲਹਾਲ ਘਾਟੀ ਛੱਡ ਕੇ ਚਲੇ ਗਏ ਹਨ ਹਾਊਸ ਬੋਰਡ ਵੈਲਫੇਅਰ ਇੱਕ ਚੈਰਿਟੀ ਸੰਸਥਾ ਹੈ ਇਹ ਚੈਰਿਟੀ ਹਰ ਮਹੀਨੇ ਉਨ੍ਹਾਂ 600 ਸ਼ਿਕਾਰੇ ਵਾਲਿਆਂ ਦੀ ਮੱਦਦ ਕਰਦੀ ਹੈ ਜਿਨ੍ਹਾਂ ਦੀ ਕਮਾਈ ਦਾ ਜਰੀਆ ਸਿਰਫ਼ ਟੂਰਿਜ਼ਮ ਹੀ ਹੈ ਕਸ਼ਮੀਰ ‘ਚ ਹੈਂਡੀਕ੍ਰਾਫ਼ਟ ਸੈਕਟਰ ਖਾਸ ਕਰਕੇ ਕਾਲੀਨ ਦਾ ਕਾਰੋਬਾਰ ਫ਼ਿਲਹਾਲ ਕੋਰੋਨਾ ਦੀ ਚਪੇਟ ‘ਚ ਹੈ ਦੇਸ਼ ਦੇ ਦੂਜੇ ਸੂਬਿਆਂ ‘ਚ ਵੀ ਹੈਂਡੀਕ੍ਰਾਫ਼ਟ ਲਾਕ ਡਾਊਨ ਦਾ ਸ਼ਿਕਾਰ ਰਿਹਾ ਹੈ, ਅਜਿਹੇ ‘ਚ ਕਸ਼ਮੀਰੀ ਕਾਲੀਨ ਦੇ ਹਾਲਾਤ ਜੁਦਾ ਨਹੀਂ ਹਨ
ਸਖ਼ਤ ਕਦਮਾਂ ਦਾ ਸਕਾਰਾਤਮਕ ਨਤੀਜਾ:
ਇੱਕ ਸਾਲ ਪਹਿਲਾਂ ਸੰਵਿਧਾਨਕ ਬਦਲਾਅ ਕੀਤੇ ਜਾਣ ਦੇ ਬਾਅਦ ਤੋਂ ਅੰਕੜਿਆਂ ਦੇ ਤੁਲਨਾਤਮਕ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਹਿੰਸਾ ‘ਚ ਜ਼ਿਕਰਯੋਗ ਕਮੀ ਆਈ ਹੈ ਅੰਕੜੇ ਦੱਸਦੇ ਹਨ 2018 ‘ਚ ਪਥਰਾਅ ਦੀਆਂ 532 ਘਟਨਾਵਾਂ ਹੋਈਆਂ, ਉੱਥੇ 2019 ‘ਚ 389 ਦੇ ਮੁਕਾਬਲੇ 2019 ‘ਚ 27 ਫੀਸਦੀ ਕਮੀ ਆਈ, ਉੱਥੇ 2020 ‘ਚ 73 ਫੀਸਦੀ ਦੀ ਕਮੀ ਆਈ ਹੈ 2018 ‘ਚ 2, 268 ਪਥਰਾਅ ਕਰਨ ਵਾਲੇ ਗ੍ਰਿਫ਼ਤਾਰ ਕੀਤੇ ਗਏ ਤਾਂ 2019 ‘ਚ 1,127 ਤੇ 2020 ‘ਚ 1,152 ਪੱਥਰਬਾਜ਼ ਗ੍ਰਿਫ਼ਤਾਰ ਕੀਤੇ ਗਏ ਤਿੰਨ ਸਾਲ ਦੇ ਤੁਲਨਾਤਮਕ ਅੰਕੜਿਆਂ ਮੁਤਾਬਿਕ 2018 ‘ਚ 583 ਅੱਤਵਾਦੀ ਗੈਰ-ਕਾਨੂੰਨੀ ਰੋਕਥਾਮ ਐਕਟ ਤਹਿਤ ਗ੍ਰਿਫ਼ਤਾਰ ਕੀਤੇ ਤਾਂ 2019 ‘ਚ 849 ਅਤੇ 2020 ‘ਚ 444 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ
ਜੋ ਵੱਖਵਾਦੀ ਆਗੂ ਕਸ਼ਮੀਰ ‘ਚ ਹੜਤਾਲ ਦਾ ਸੱਦਾ ਦਿੰਦੇ ਸਨ, ਉਹ ਸ਼ਾਸਨ ਦੇ ਸਖ਼ਤ ਕਦਮਾਂ ‘ਚ ਹਤਾਸ਼ ਹਨ ਕਿਉਂਕਿ ਸਰਕਾਰ ਨੇ ਵੱਖਵਾਦੀਆਂ ਦੇ ਬੈਂਕ ਖਾਤਿਆਂ ਨੂੰ ਸੀਲ ਕਰਨ ਤੇ ਅੱਤਵਾਦ ਤੋਂ ਮਿਲਣ ਵਾਲੇ ਪੈਸੇ ਨਾਲ ਜੋੜੀਆਂ ਉਨ੍ਹਾਂ ਦੀਆਂ ਸੰਪੱਤੀਆਂ ਨੂੰ ਕੁਰਕ ਕਰਨ ਵਰਗੇ ਕਦਮ ਚੁੱਕੇ ਹਨ ਇੱਕ ਸਾਲ ‘ਚ ਇਨ੍ਹਾਂ ਵੱਖਵਾਦੀ ਸਮੂਹਾਂ ਨੇ ਨਾ- ਮਾਤਰ ਹੀ ਕਿਸੇ ਬੰਦ ਦਾ ਸੱਦਾ ਦਿੱਤਾ ਹੈ ਨਿਯਮਾਂ ‘ਚ ਬਦਲਾਅ ਤੋਂ ਬਾਅਦ ਅੱਤਵਾਦੀਆਂ ਦੇ ਜਨਾਜੇ ‘ਚ ਜੁੜਨ ਵਾਲੀ ਹਜ਼ਾਰਾਂ ਦੀ ਭੀੜ ‘ਤੇ ਵੀ ਰੋਕ ਲਾਈ ਗਈ
ਸਭ ਦਾ ਸਾਥ, ਸਭ ਦਾ ਵਿਕਾਸ, ਸਭ ਦਾ ਵਿਸ਼ਵਾਸ ਨੇ ਘੜੇ ਨਵੇਂ ਮੁਕਾਮ:
ਸੀਨੀਅਰ ਪੱਤਰਕਾਰ ਹਰਸ਼ਵਰਧਨ ਤ੍ਰਿਪਾਠੀ ਮੰਨਦੇ ਹਨ, 5 ਅਗਸਤ, 2019 ਨੂੰ ਧਾਰਾ 370 ਹਟਣ ਤੋਂ ਬਾਅਦ ਸਭ ਤੋਂ ਜ਼ਰੂਰੀ ਸੀ, ਆਮ ਕਸ਼ਮੀਰੀਆਂ ਦੇ ਜੀਵਨ ‘ਚ ਬਦਲਾਅ ਆਵੇ ਬਦਲਾਅ ਲਈ ਜ਼ਰੂਰੀ ਸੀ, ਬਿਜਲੀ, ਸੜਕ ਵਰਗੀਆਂ ਲੋੜਾਂ ਪੂਰੀਆਂ ਕਰਕੇ ਉਨ੍ਹਾਂ ਨੂੰ ਰੁਜ਼ਗਾਰ ਦਿੱਤਾ ਜਾਵੇ
ਹੁਣ ਕਸ਼ਮੀਰ ਦੀ ਆਵਾਮ ਦੇ ਸੁਫ਼ਨਿਆਂ ‘ਚ ਰੰਗ ਭਰਿਆ ਜਾਣ ਲੱਗਾ ਹੈ ਦੱਖਣੀ ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਸ਼ੋਪੀਆਂ ਜਿਲ੍ਹੇ ਦੇ ਦੁਨਨਾਡੀ ਪਿੰਡ ‘ਚ 73 ਸਾਲਾਂ ਤੋਂ ਬਾਅਦ ਬਿਜਲੀ ਪਹੁੰਚੀ ਹੈ ਜੰਮੂ ਦੇ ਕਟੜਾ ਤੋਂ ਉੱਪਰ ਜਾਂਦੇ ਹੋਏ ਤੁਹਾਨੂੰ ਜੰਮੂ-ਕਸ਼ਮੀਰ ਦੇ ਹਰ ਰਸਤੇ ‘ਤੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਤੇ ਦੀਨਦਿਆਲ ਉਪਾਧਿਆਏ ਗ੍ਰਾਮ ਜਯੋਤੀ ਯੋਜਨਾ ਦੀ ਹੋਲਡਿੰਗ ਦਿਸ ਜਾਵੇਗੀ, ਪਰ ਸ਼ੋਪੀਆਂ ਦੇ ਦੁਨਨਾਡੀ ਪਿੰਡ ‘ਚ ਬਿਜਲੀ ਆਉਣ ਦੀ ਕਹਾਣੀ ਸਭ ਨੂੰ ਜਾਣਨੀ ਜ਼ਰੂਰੀ ਹੈ ਇਸ ਪਿੰਡ ਬਿਜਲੀ ਪਹੁੰਚੀ ਜਾਂ ਨਹੀਂ, ਇਸ ਦੀ ਨਿਗਰਾਨੀ ਖੁਦ ਪ੍ਰਧਾਨ ਮੰਤਰੀ ਦਫ਼ਤਰ ਤੋਂ ਕੀਤੀ ਜਾ ਰਹੀ ਸੀ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਇੱਕ ਹਫ਼ਤੇ ‘ਚ ਇਸ ਪਿੰਡ ‘ਚ ਬਿਜਲੀ ਪਹੁੰਚਾ ਦਿੱਤੀ
ਉਮੀਦਾਂ ਨੂੰ ਲੱਗੇ ਖੰਭ, ਕਸ਼ਮੀਰ ‘ਚ ਖੁੱਲ੍ਹੇਗਾ ਪਹਿਲਾ ਮਲਟੀਪਲੈਕਸ਼:
ਸ੍ਰੀਨਗਰ ਦੇ ਸੀਨੀਅਰ ਜਰਨਲਿਸਟ ਨਵੀਨ ਨਵਾਜ ਕਹਿੰਦੇ ਹਨ, ਕਸ਼ਮੀਰ ਅਤੇ ਬਾਲੀਵੁੱਡ ਦਾ ਨਾਤਾ ਸਾਲਾਂ ਪੁਰਾਣਾ ਹੈ ਧਾਰਾ-370 ਦਾ ਖਾਤਮਾ ਅਤੇ ਜੇ ਐਂਡ ਕੇ ਦੇ ਮੁੜ-ਗਠਨ ਨਿਯਮ ਲਾਗੂ ਕੀਤੇ ਜਾਣ ਤੋਂ ਬਾਅਦ ਕਸ਼ਮੀਰ ਅਤੇ ਬਾਲੀਵੁੱਡ ਦੇ ਟੁੱਟੇ ਰਿਸ਼ਤਿਆਂ ‘ਚ ਨਿੱਘ ਆਉਣ ਲੱਗਾ ਹੈ ਫ਼ਿਲਮ ਇਡਸਟ੍ਰੀ ਨਾਲ ਜੁੜੀਆਂ ਪ੍ਰਸਿੱਧ ਹਸਤੀਆਂ ਕਸ਼ਮੀਰ ‘ਚ ਨਿਵੇਸ਼ ਕਰਨਾ ਚਾਹੁੰਦੀਆਂ ਹਨ ਕਸ਼ਮੀਰ ‘ਚ ਪਹਿਲਾ ਮਲਟੀਪਲੈਕਸ ਜਲਦ ਹੀ ਖੁੱਲ੍ਹਣ ਵਾਲਾ ਹੈ ਅੱਤਵਾਦ ਦੇ ਦੌਰ ‘ਚ ਗੀਤ-ਸੰਗੀਤ ਅਤੇ ਫ਼ਿਲਮਾਂ ਨੂੰ ਇਸਲਾਮ ਵਿਰੋਧੀ ਕਰਾਰ ਦਿੰਦੇ ਹੋਏ ਵਾਦੀ ਦੇ ਦੋ ਦਰਜਨ ਸਿਨੇਮਾ ਘਰਾਂ ਨੂੰ ਜ਼ਬਰੀ ਬੰਦ ਕਰਵਾ ਦਿੱਤਾ ਗਿਆ ਸੀ ਹੁਣ ਸਿਨੇਮਾ ਘਰਾਂ ‘ਚ ਰੰਗ-ਰੋਗਨ ਹੋ ਰਿਹਾ ਹੈ
ਫ਼ਿਲਮਾਂ ਦੀ ਸ਼ੂਟਿੰਗ ਲਈ ਨਵੀਂ ਲੋਕੇਸ਼ਨ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਇੱਕ ਸਾਲ ‘ਚ ਇੱਕ ਦਰਜਨ ਫ਼ਿਲਮਾਂ ਅਤੇ ਸੀਰੀਅਲਾਂ ਦੀ ਕਸ਼ਮੀਰ ‘ਚ ਸ਼ੂਟਿੰਗ ਹੋ ਚੁੱਕੀ ਹੈ ਫ਼ਿਲਮ ਸਿਟੀ ਬਣਾਉਣ ਦੀ ਗੱਲ ਚੱਲ ਰਹੀ ਹੈ ਮੁੰਬਈ ਹੀ ਨਹੀਂ, ਦੱਖਣੀ ਭਾਰਤ, ਪੰਜਾਬ ਅਤੇ ਬੰਗਾਲ ਦੀ ਫ਼ਿਲਮ ਇਡਸਟ੍ਰੀ ਨੂੰ ਕਸ਼ਮੀਰ ‘ਚ ਸ਼ੂਟਿੰਗ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਸੀਨੀਅਰ ਸਾਹਿਤਕਾਰ ਹਸਰਤ ਗੱਡਾ ਕਹਿੰਦੇ ਹਨ, ਇੱਕ ਸਾਲ ‘ਚ ਬਹੁਤ ਕੁਝ ਬਦਲ ਗਿਆ ਹੈ ਕਸ਼ਮੀਰੀਆਂ ਦੀਆਂ ਉਮੀਦਾਂ ਨੂੰ ਖੰਭ ਲੱਗ ਚੁੱਕੇ ਹਨ ਗੱਲ ਸਿਨੇਮਾ ਘਰਾਂ ਅਤੇ ਫ਼ਿਲਮਾਂ ਦੀ ਸ਼ੂਟਿੰਗ ਦੀ ਨਹੀਂ ਹੈ, ਇਹ ਆਮ ਆਦਮੀ ਦੀਆਂ ਖਵਾਹਿਸ਼ਾਂ ਦੀ ਗੱਲ ਹੈ ਨਵਾਜ ਮੰਨਦੇ ਹਨ, ਕਸ਼ਮੀਰ ਦੀ ਆਵਾਮ ਦੀ ਨਜ਼ਰ ਕੇਂਦਰ ਦੇ ਵਾਅਦਿਆਂ ਦੇ ਲਾਗੂ ਹੋਣ ‘ਤੇ ਹੈ
ਧਾਰਾ 370 ਖਤਮ ਹੋਣ ਤੋਂ ਬਾਅਦ ਜਨਤਾ ਦਾ ਵਿਰੋਧ ਸਵਰੂਪ ਸੜਕਾਂ ‘ਤੇ ਨਾ ਉੱਤਰਨਾ ਇਹ ਦੱਸਦਾ ਹੈ ਕਿ ਕਸ਼ਮੀਰ ਦੇ ਬਾਸ਼ਿੰਦੇ ਅਮਨ ਪਸੰਦ ਹਨ ਵੱਖਵਾਦੀ ਹੁਰੀਅਤ ਆਗੂ ਸਈਅਦ ਅਲੀ ਗਿਲਾਨੀ ਨੇ ਵੱਖਵਾਦੀ ਸੰਗਠਨ ਹੁਰੀਅਤ ਕਾਨਫਰੰਸ ਤੋਂ 27 ਸਾਲ ਬਾਅਦ ਇਸ ਲਈ ਨਾਤਾ ਤੋੜ ਲਿਆ ਹੈ, ਕਿਉਂਕਿ ਪਾਕਿਸਤਾਨ ਨੇ ਉਨ੍ਹਾਂ ਨੂੰ ਬਿਲਕੁਲ ਦਰਕਿਨਾਰ ਕਰ ਦਿੱਤਾ ਸੀ 90 ਸਾਲਾ ਇਸ ਆਗੂ ਨੇ ਕਸ਼ਮੀਰ ਘਾਟੀ ਦੇ ਸਭ ਤੋਂ ਵੱਡੇ ਵੱਖਵਾਦੀ ਸੰਗਠਨ ਤੋਂ ਅਸਤੀਫ਼ਾ ਦੇ ਦਿੱਤਾ ਹੈ
ਸਿਆਸਤਦਾਨ ਚਾਹੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫ਼ਾਰੁਖ ਅਬਦੁੱਲਾ ਹੋਣ ਜਾਂ ਉਮਰ ਅਬਦੁੱਲਾ, ਨਹੀਂ ਸਮਝ ਰਹੇ ਹਨ, ਮੌਜ਼ੂਦਾ ਹਾਲਾਤ ਤੋਂ ਬਾਹਰ ਆਉਣ ਦਾ ਕੀ ਰਸਤਾ ਹੋਵੇਗਾ ਪੀਡੀਪੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਦੀ ਪੀਐਸ, ਤਿੰਨ ਮਹੀਨੇ ਹੋਰ ਵਧਾ ਦਿੱਤੀ ਗਈ ਹੈ ਇਹ ਸੱਚ ਹੈ ‘ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਹੋਣ ‘ਤੇ ਸੂਬੇ ‘ਚ ਦੇਸ਼ ਦੇ ਝੰਡੇ ਨੂੰ ਕੋਈ ਫੜਨ ਵਾਲਾ ਨਹੀਂ ਹੈ ਮਿਲੇਗਾ’ ਦੀ ਧਮਕੀ ਦੇਣ ਵਾਲੀ ਮਹਿਬੂਬਾ ਮੁਫ਼ਤੀ ਨੂੰ ਕੋਈ ਯਾਦ ਨਹੀਂ ਕਰਦਾ ਹੈ
ਸ਼ਿਆਮ ਸੁੰਦਰ ਭਾਟੀਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ