ਪੌਦੇ ਲਗਾਕੇ ਮਨਾਇਆ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਦਾ ਜਨਮਦਿਨ

ਪੌਦੇ ਲਗਾਕੇ ਮਨਾਇਆ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਦਾ ਜਨਮਦਿਨ

ਅਬੋਹਰ, (ਸੁਧੀਰ ਅਰੋੜਾ) ਮਮਤਾ ਤੇ ਤਿਆਗ ਦੀ ਮੂਰਤ, ਪਰਮਾਤਮਾ ਦੀ ਸੱਚੀ ਭਗਤ, ਨਿਮਰਤਾ ਦੀ ਪੂੰਜ ਅਤੇ ਨੇਕੀਆਂ ਦਾ ਖਜ਼ਾਨਾ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਦੇ 86ਵੇਂ ਜਨਮ ਦਿਵਸ ਦੇ ਸ਼ੁਭ ਮੌਕੇ ‘ਤੇ 9 ਅਗਸਤ ਐਤਵਾਰ ਨੂੰ ਵੱਖ-ਵੱਖ ਬਲਾਕਾਂ ਵਿੱਚ ਆਪਣੇ ਪੱਧਰ ‘ਤੇ ਡੇਰਾ ਸੱਚਾ ਸੌਦਾ ਦੁਆਰਾ ਚਲਾਈ ਗਈ ਮੁਹਿੰਮ ਤਹਿਤ ਬਲਾਕ ਕਿੱਕਰ ਖੇੜਾ ਤੇ ਆਜਮਵਾਲਾ ਦੇ ਸੇਵਾਦਾਰਾਂ ਵੱਲੋਂ ਵੀ ਮਾਨਵਤਾ ਭਲਾਈ ਕਾਰਜ ਕੀਤੇ ਗਏ ਸਾਧ-ਸੰਗਤ ਦੁਆਰਾ ਅਗਸਤ ਮਹੀਨੇ ਦੀ ਹਰਿਆਲੀ ਰੁੱਤ ਦੇ ਚਲਦੇ ਵਾਤਾਵਰਣ ਸੁਰੱਖਿਆ ਤਹਿਤ ਪੌਦੇ ਲਾਏ ਗਏ

ਬਲਾਕ ਕਮੇਟੀ ਸੇਵਾਦਾਰਾਂ ਨੇ ਮਾਤਾ ਜੀ ਦੇ ਜੀਵਨ ‘ਤੇ ਪ੍ਰਕਾਸ਼ ਪਾਉਂਦੇ ਹੋਏ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸਤਿਕਾਰਯੋਗ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਦਾ ਜਨਮ 9 ਅਗਸਤ 1934 ਨੂੰ ਸਤਿਕਾਰ ਯੋਗ ਮਾਤਾ ਜਸਮੇਲ ਕੌਰ ਇੰਸਾਂ ਦੀ ਪਵਿੱਤਰ ਕੁੱਖੋਂ ਪੂਜਨੀਕ ਪਿਤਾ ਜੀ ਸ. ਗੁਰਦਿੱਤ ਸਿੰਘ ਦੇ ਘਰ ਕਿੱਕਰ ਖੇੜਾ ਵਿਖੇ ਹੋਇਆ ਸੀ ਇਸ ਮੌਕੇ ਸਾਧ-ਸੰਗਤ ਨੇ ਉਨ੍ਹਾਂ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਅਰਦਾਸ ਕੀਤੀ ਇਸ ਮੌਕੇ ਮੰਦਰ ਸਿੰਘ, ਭੋਲਾ ਸਿੰਘ, ਗੁਰਪਵਿੱਤਰ ਸਿੰਘ, ਲਵਦੀਪ ਕੌਰ, ਅੰਗ੍ਰੇਜ ਕੌਰ, ਰਮਨਦੀਪ ਕੌਰ, ਸਿਮਰਦੀਪ ਕੌਰ ਇੰਸਾਂ , ਸਾਧੂ ਸਿੰਘ, ਸੁਖਚੈਨ ਸਿੰਘ, ਸੁਖਦੀਪ ਸਿੰਘ, ਅਨਮੋਲ ਇੰਸਾਂ ਆਦਿ ਸੇਵਾਦਾਰਾਂ ਨੇ ਪੌਦਾ ਵਿੱਚ ਹਿੱਸਾ ਲਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ