ਨੌਜਵਾਨ ਲੜਕੇ ਦੀ ਮੌਤ ਬਾਅਦ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਲਾਇਆ ਰਾਜਪੁਰਾ-ਪਟਿਆਲਾ ਰੋਡ ‘ਤੇ ਜਾਮ

ਉੱਕਤ ਨੌਜਵਾਨ ਵਿਧਵਾ ਔਰਤ ਦਾ ਸੀ ਇੱਕੋ-ਇੱਕ ਸਹਾਰਾ

ਰਾਜਿੰਦਰਾ ਹਸਪਤਾਲ ‘ਚ ਕਰਵਾਇਆ ਗਿਆ ਭਰਤੀ, ਇਲਾਜ ਦੌਰਾਨ ਹੋਈ ਮੌਤ

ਮੌਤ ਤੋਂ ਬਾਅਦ ਕੋਰੋਨਾ ਰਿਪੋਰਟ ਆਈ ਨੈਗੇਟਿਵ

ਰਾਜਪੁਰਾ, (ਅਜਯ ਕਮਲ) ਅੱਜ ਸਵੇਰੇ ਪਿੰਡ ਕੌਲੀ ਵਿੱਚ ਇੱਕ ਨੌਜਵਾਨ ਲੜਕੇ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਪਿੰਡ ਵਾਸੀਆਂ ਸਮੇਤ ਰਾਜਪੁਰਾ ਪਟਿਆਲਾ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਜੋ ਵੀ ਦੋਸ਼ੀ ਹਨ ਉਨ੍ਹਾਂ ਨੂੰ ਸਜਾ ਦਿੱਤੀ ਜਾਵੇ ਇਸ ਲਗਾਏ ਗਏ ਧਰਨੇ ਕਾਰਨ ਕਈ-ਕਈ ਕਿਲੋਮੀਟਰ ਤੱਕ ਵਾਹਨਾਂ ਦੀਆਂ ਲੰਮੀਆਂ ਲਾਇਨਾਂ ਲੱਗ ਗਈਆਂ ਰਾਹੀਗਰਾਂ ਨੂੰ ਬਦਲਵੇ ਰਸਤਿਆਂ ਰਾਹੀਂ ਆਪਣੀਆਂ ਮੰਜਿਲਾਂ ‘ਤੇ ਪੁੱਜਣਾ ਪਿਆ ਨੇੜਲੇ ਪਿੰਡਾਂ ਦੀਆਂ ਸੜਕਾਂ ‘ਤੇ ਹਰ ਪਾਸੇ ਵਾਹਨ ਹੀ ਵਾਹਨ ਨਜ਼ਰ ਆ ਰਹੇ ਸਨ ਇੱਥੇ ਜ਼ਿਕਰਯੋਗ ਹੈ ਕਿ ਕੁਝ ਦਿਨਾਂ ਬਾਅਦ ਉੱਕਤ ਮ੍ਰਿਤਕ ਲੜਕੇ ਦਾ ਵਿਆਹ ਰੱਖਿਆ ਹੋਇਆ ਸੀ

ਜੋ ਕਿ ਪਰਿਵਾਰ ਵਿੱਚ ਇੱਕ ਵਿਧਵਾ ਮਾਂ ਦਾ ਇੱਕੋ ਇੱਕ ਸਹਾਰਾ ਸੀ ਮੌਕੇ ‘ਤੇ ਮੌਜ਼ੂਦ ਪਿੰਡ ਵਾਸੀਆਂ ਤੇ ਪਰਿਵਾਰਕ ਮੈਬਰਾਂ ਨਾਲ ਗੱਲ ਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਗੁਰਵਿੰਦਰ ਸਿੰਘ 26 ਸਾਲ ਨੂੰ ਬੁਖਾਰ ਹੋਈਆ ਸੀ ਜਿਸ ‘ਤੇ ਉਹ ਆਪਣੇ ਲੜਕੇ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਲੈ ਗਏ ਪਰ ਉਨ੍ਹਾਂ ਨੇ ਇਹ ਕਹਿ ਕੇ ਉਨ੍ਹਾਂ ਦੇ ਲੜਕੇ ਨੂੰ ਦਾਖਲ ਨਹੀਂ ਕੀਤਾ ਕਿ ਬੁਖਾਰ ਵਾਲੇ ਮਰੀਜ ਨੂੰ ਉਹ ਦਾਖਲ ਨਹੀਂ ਕਰ ਸਕਦੇ ਜਿਸ ‘ਤੇ ਉਨ੍ਹਾਂ ਆਪਣੇ ਲੜਕੇ ਨੂੰ ਰਾਜਿੰਦਰਾ ਹਸਪਤਾਲ ਵਿੱਚ ਲੈ ਗਏ

ਜਿੱਥੇ ਉਨ੍ਹਾਂ ਦੇ ਲੜਕੇ ਦੀ ਮੌਤ ਹੋ ਗਈ ਪਰ ਮੌਤ ਤੋਂ ਬਾਅਦ ਉਸ ਦੀ ਕੋਰੋਨਾ ਰਿਪੋਟ ਨੈਗੇਟਿਵ ਆਈ ਹੈ ਜਿਸ ‘ਤੇ ਭੜਕੇ ਪਿੰਡ ਦੇ ਲੋਕਾਂ ਨੇ ਰਾਜਪੁਰਾ ਪਟਿਆਲਾ ਰੋਡ ‘ਤੇ ਜਾਮ ਲਾ ਕੇ ਸਿਹਤ ਵਿਭਾਗ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਇਸ ਮੌਕੇ ਕਾਫੀ ਦੇਰ ਤੱਕ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ ਤੇ ਨਾ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਲੱਗੇ ਜਾਮ ਦੀ ਕੋਈ ਸਾਰ ਲਈ ਗਈ ਜਿੱਥੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ

ਇਸ ਮੌਕੇ ਗੁਰਵਿੰਦਰ ਸਿੰਘ ਦੀ ਮਾਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਪੁੱਤ ਉਨ੍ਹਾਂ ਦਾ ਇੱਕੋ ਇੱਕ ਸਹਾਰਾ ਸੀ ਜੋ ਕਿ ਬਿਨ੍ਹਾਂ ਇਲਾਜ ਤੋਂ ਮਰ ਗਿਆ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਾਈਵੇਟ ਹਸਪਤਾਲ ਵਾਲਿਆਂ ਨੂੰ ਵੀ ਛੂਟ ਦਿੱਤੀ ਜਾਵੇ ਕਿ ਉਹ ਬੁਖਾਰ ਵਾਲੇ ਮਰੀਜ ਦਾ ਇਲਾਜ ਕਰ ਸਕਣ ਉਨ੍ਹਾਂ ਕਿਹਾ ਕਿ ਜੇਕਰ ਉਸ ਦੇ ਲੜਕੇ ਨੂੰ ਕੋਰੋਨਾ ਹੁੰਦਾ ਤਾਂ ਉਸ ਨੂੰ ਵੀ ਕੋਰੋਨਾ ਹੋ ਜਾਣਾ ਸੀ ਪਰ ਉਹ ਬਿਲਕੁੱਲ ਠੀਕ ਹੈ ਉਨ੍ਹਾਂ ਕਿਹਾ ਕਿ ਕੋਰੋਨਾ ਦੀ ਹਨੇਰੀ ਵਿੱਚ ਉਸ ਦਾ ਇੱਕੋ ਇੱਕ ਸਹਾਰਾ ਮੌਤ ਦੀ ਨੀਦ ਸੋ ਗਿਆ

ਉਨ੍ਹਾਂ ਕਿਹਾ ਕਿ ਅੱਜ ਅਸੀ ਇਸ ਜਗਾ ‘ਤੇ ਇਸ ਲਈ ਜਾਮ ਲਗਾਇਆ ਹੈ ਕਿ ਕਿਸੇ ਹੋਰ ਦਾ ਬੱਚਾ ਬਿਨ੍ਹਾ ਇਲਾਜ ਤੋਂ ਨਾ ਮਰੇ ਅਤੇ ਸਭ ਹਸਪਤਾਲ ਵਾਲਿਆਂ ਨੂੰ ਬੁਖਾਰ ਵਾਲੇ ਮਰੀਜ ਦਾਖਲ ਕਰਨ ਦਾ ਹੁਕਮ ਹੋਣਾ ਚਾਹੀਦਾ ਹੈ ਅਤੇ ਜੋ ਵੀ ਮੇਰੇ ਲੜਕੇ ਦੀ ਮੌਤ ਦੇ ਦੋਸ਼ੀ ਹਨ ਉਨ੍ਹਾਂ ਨੂੰ ਸਜਾ ਮਿਲਣੀ ਚਾਹੀਦੀ ਹੈ ਮੌਕੇ ‘ਤੇ ਸਰਕਾਰ ਦੀ ਅਗਵਾਈ ਵਿੱਚ ਪਹੁੰਚੇ ਪਟਿਆਲਾ ਤੋਂ ਤਹਿਸੀਲਦਾਰ ਨੇ ਧਰਨਾ ਦੇ ਰਹੇ ਪਿੰਡ ਅਤੇ ਪਰਿਵਾਰ ਵਾਲੀਆਂ ਨੂੰ ਵਿਸਵਾਸ ਦਿਵਾਇਆ ਕਿ ਦੋਸੀਆ ਖਿਲਾਫ ਕਾਰਵਾਈ ਕੀਤੀ ਜਾਵੇਗੀ ਜਿਸ ‘ਤੇ ਪਿੰਡ ਵਾਸੀਆਂ ਤੇ ਪਰਿਵਾਰਕ ਮੈਬਰਾਂ ਨੇ ਜਾਮ ਖੋਲ ਦਿੱਤਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ