ਆਸ਼ਾ ਵਰਕਰਾਂ ਦੀ ਨਹੀਂ ਸੁਣਦੀ ਅੰਨ੍ਹੀ-ਬਹਿਰੀ ਸਰਕਾਰ : ਰਾਹੁਲ

Rahul

ਕਿਹਾ, ਆਸ਼ਾ ਵਰਕਰ ਕੋਰੋਨਾ ਯੋਧਾ

ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਸ਼ਾ ਵਰਕਰਾਂ ਦੀ ਹਾਲਾਤ ਸਬੰਧੀ ਮੋਦੀ ਸਰਕਾਰ ‘ਤੇ ਹਮਲਾ ਕਰਦਿਆਂ ਕਿਹਾ ਕਿ ਉਹ ਅੰਨ੍ਹੀ-ਬਹਿਰੀ ਹੈ ਇਸ ਲਈ ਆਸ਼ਾ ਭੈਣਾਂ ਦੀ ਗੱਲ ਨਹੀਂ ਸੁਣਦੀ।

Punjabis, Rahul, Observers, Punjab, Report

ਗਾਂਧੀ ਨੇ ਟਵੀਟ ਕੀਤਾ ”ਆਸ਼ਾ ਵਰਕਰ ਦੇਸ਼ ਭਰ ‘ਚ ਘਰ-ਘਰ ਤੱਕ ਸਿਹਤ ਸੁਰੱਖਿਆ ਪਹੁੰਚਾਉਂਦੀਆਂ ਹਨ। ਉਹ ਸਹੀ ਮਾਇਨੇ ‘ਚ ਸਿਹਤ ਵਾਰੀਅਰ ਹਨ ਪਰ ਅੱਜ ਖੁਦ ਆਪਣੇ ਹੱਕਾਂ ਲਈ ਹੜਤਾਲ ਕਰਨ ‘ਤੇ ਮਜ਼ਬੂਰ ਹਨ। ਸਰਕਾਰ ਗੂੰਗੀ ਤਾਂ ਹੈ ਹੀ ਸੀ, ਹੁਣ ਸ਼ਾਇਦ ਅੰਨ੍ਹੀ-ਬਹਿਰੀ ਵੀ ਹੋ ਗਈ ਹੈ।” ਉਨ੍ਹਾਂ ਆਸ਼ਾ ਵਰਕਰਾਂ ਨੂੰ ਕੋਰੋਨਾ ਯੋਧਾ ਦੱਸਦਿਆਂ ਕਿਹਾ ਕਿ ਛੇ ਲੱਖ ਆਸ਼ਾ ਵਰਕਰ ਸਰਕਾਰ ਦੀ ਅਣਦੇਖੀ ਕਾਰਨ ਹੜਤਾਲ ‘ਤੇ ਜਾਣ ਲਈ ਮਜ਼ਬੂਰ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ