ਕੇਰਲ ਜਹਾਜ਼ ਹਾਦਸਾ : 18 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ

ਰਨਵੇ ਤੋਂ ਥਿੜਕਿਆ ਜਹਾਜ਼, ਦੋ ਟੁੱਕੜੇ ਹੋਏ

ਮਲਪਪੁਰਮ। ਕੇਰਲਾ ‘ਚ ਮਲਪਪੁਰਮ ਦੇ ਜ਼ਿਲ੍ਹਾ ਅਧਿਕਾਰੀ ਕੇ. ਗੋਪਾਲ ਕ੍ਰਿਸ਼ਨ ਨੇ ਕੋਝੀਕੋਡ ਕੌਮਾਂਤਰੀ ਹਵਾਈ ਅੱਡੇ ਦੇ ਰਨਵੇ ‘ਤੇ ਵਾਪਰੇ ਜਹਾਜ਼ ਹਾਦਸੇ ‘ਚ ਸ਼ਨਿੱਚਰਵਾਰ ਨੂੰ 18 ਵਿਅਕਤੀਆਂ ਦੀ ਮੌਤ ਤੇ ਕਈਆਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ। ਗੋਪਾਲਕ੍ਰਿਸ਼ਨ ਨੇ ਕਿਹਾ ਕਿ ਸਾਰੇ ਜ਼ਖਮੀਆਂ ਨੂੰ ਮਲਪਪੁਰਮ ਤੇ ਕੋਝੀਕੋਡ ਦੇ ਵੱਖ-ਵੱਖ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ ਤੇ ਉਨ੍ਹਾਂ ਦੇ ਬਿਹਤਰ ਇਲਾਜ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੇਰਲ ਦੇ ਕੋਝੀਕੋਡ ‘ਚ ਸ਼ੁੱਕਰਵਾਰ ਰਾਤ ਦੁਬਈ ਤੋਂ ਆ ਰਿਹਾ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਦੁਬਈ ਤੋਂ ਆਇਆ ਏਅਰ ਇੰਡੀਆ ਐਕਸਪ੍ਰੈਸ ਦਾ ਜਹਾਜ਼ ਕੋਝੀਕੋਡ ਹਵਾਈ ਅੱਡੇ ਦੇ ਰਨਵੇ ਤੋਂ ਥਿੜਕ ਕੇ ਹਾਦਸਾਗ੍ਰਸਤ ਹੋ ਕੇ ਦੋ ਟੁੱਕੜਿਆਂ ‘ਚ ਟੁੱਟ ਗਿਆ। ਜਹਾਜ਼ ‘ਚ 174 ਮੁਸਾਫਰ, 10 ਬੱਚੇ, ਦੋ ਪਾਇਲਟ ਤੇ ਪਾਇਲਟ ਟੀਮ ਦੇ ਪੰਜ ਮੈਂਬਰ ਸਵਾਰ ਸਨ। ਕੌਮੀ ਆਫ਼ਤਾ ਬਲ (ਐਨਡੀਆਰਐਫ) ਦੀ ਟੀਮ ਸਥਾਨਕ ਲੋਕਾਂ ਤੇ ਪੁਲਿਸ ਨਾਲ ਮਿਲ ਕੇ ਰਾਹਤ ਤੇ ਬਚਾਅ ਕਾਰਜ ‘ਚ ਜੁਟੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here