ਮੰਦਰ ਹੀ ਨਹੀਂ, ਰਾਮ ਰਾਜ ਵੀ ਆਵੇ
ਸ੍ਰੀ ਰਾਮ ਮੰਦਰ ਦੀ ਅਯੁੱਧਿਆ ‘ਚ ਉਸਾਰੀ ਦਾ ਆਰੰਭ ਇੱਕ ਇਤਿਹਾਸਕ ਘਟਨਾ ਚੱਕਰ ਹੈ ਸ੍ਰੀ ਰਾਮ ਜੀ ਦਾ ਜਨਮ ਭਾਵੇਂ ਅਯੁੱਧਿਆ ‘ਚ ਹੋਇਆ ਪਰ ਉਹ ਪੂਰੇ ਭਾਰਤ ਵਾਸੀਆਂ ਦੀ ਆਤਮਾ ‘ਚ ਵੱਸੇ ਹੋਏ ਹਨ ਭਾਰਤੀ ਸੰਸਕ੍ਰਿਤੀ ਦੀ ਉਨ੍ਹਾਂ ਤੋਂ ਬਿਨਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸ੍ਰੀ ਰਾਮ ਜੀ ਦੇ ਚਰਿੱਤਰ, ਜੀਵਨ ਸਿਧਾਂਤ, ਬਚਨ ਅਤੇ ਕਰਮ ਦੀ ਮਹੱਤਤਾ ਦਾ ਪ੍ਰਭਾਵ 1988 ਵੇਲੇ ਦੂਰਦਰਸ਼ਨ ‘ਤੇ ਚੱਲੇ ਰਾਮਾਇਣ ਸੀਰੀਅਲ ਤੋਂ ਹੀ ਸਪੱਸ਼ਟ ਸੀ ਜਦੋਂ ਹਰ ਧਰਮ ਦੇ ਲੋਕ ਸੀਰੀਅਲ ਆਉਣ ‘ਤੇ ਟੈਲੀਵਿਜ਼ਨ ਨਾਲ ਜੁੜ ਕੇ ਬੈਠ ਜਾਂਦੇ ਤੇ ਸਾਰੇ ਮੁਲਕ ਦੀਆਂ ਗਲੀਆਂ, ਬਜ਼ਾਰਾਂ ‘ਚ ਇੱਕ ਵੀ ਬੰਦਾ ਨਜ਼ਰ ਨਹੀਂ ਸੀ ਆਉਂਦਾ ਹੁੰਦਾ
ਕਰੀਬ ਪੰਜ ਸੌ ਸਾਲ ਬਾਅਦ ਅਯੁੱਧਿਆ ‘ਚ ਵੱਖਰੀ ਰੌਣਕ ਤੇ ਉਤਸ਼ਾਹ ਹੈ ਇਸ ਨੂੰ ਕਿਸੇ ਫ਼ਿਰਕੇ ਦੀ ਜਿੱਤ ਨਹੀਂ ਸਗੋਂ ਸ੍ਰੀ ਰਾਮ ਜੀ ਦੇ ਸਿਧਾਂਤਾਂ ਦੀ ਜਿੱਤ ਦੇ ਤੌਰ ‘ਤੇ ਵੇਖਿਆ ਜਾਣਾ ਚਾਹੀਦਾ ਹੈ ਕਿÀੁਂਕਿ ਸ੍ਰੀਰਾਮ ਜੀ ਦੇ ਚਰਿੱਤਰ ਦੀ ਮਹਾਨਤਾ ਸਿਰਫ਼ ਧਾਰਮਿਕ ਅਕੀਦਿਆਂ ਤੱਕ ਸੀਮਿਤ ਨਹੀਂ ਸੀ ਸਗੋਂ ਹਰ ਧਰਮ ਦੇ ਲੋਕ ਉਹਨਾਂ ਦੇ ਪਰਿਵਾਰ, ਸਮਾਜ, ਰਾਜਨੀਤੀ, ਯੁੱਧ ਸਬੰਧੀ ਵਿਚਾਰਾਂ ਲਈ ਉਹਨਾਂ ਨੂੰ ਆਪਣਾ ਆਦਰਸ਼ ਮੰਨਦੇ ਹਨ ਰਾਮਲੱਲਾ ਦੀ ਜਿੱਤ ਸਿਰਫ਼ ਸ਼ਰਧਾ ਕਾਰਨ ਨਹੀਂ ਹੋਈ ਸਗੋਂ ਆਧੁਨਿਕ ਤੇ ਲੋਕਤੰਤਰ ਦੇ ਜ਼ਮਾਨੇ ‘ਚ ਪੂਰੀ ਨਿਆਂਇਕ ਪ੍ਰਕਿਰਿਆ ਦੇ ਤਹਿਤ ਉਹਨਾਂ ਦੇ ਜਨਮ ਸਥਾਨ ਸਬੰਧੀ ਮਾਲਕੀ ਦਾ ਫੈਸਲਾ ਹੋਇਆ ਹੈ
ਸਦੀਆਂ ਬਾਦ ਵੀ ਸੱਚ, ਸੱਚ ਹੀ ਰਹਿੰਦਾ ਹੈ ਜਾਬਰ ਹਕੂਮਤ ਸੱਚ ਨੂੰ ਬਦਲ ਨਹੀਂ ਸਕਦੀ ਇਹ ਵੀ ਤੱਥ ਹਨ ਕਿ ਮੰਦਰ ਦਾ ਨਿਰਮਾਣ ਕਿਸੇ ਕੱਟੜ ਵਿਚਾਰਧਾਰਾ ਕਰਕੇ ਨਹੀਂ ਹੋ ਰਿਹਾ ਜੇਕਰ ਅਜਿਹਾ ਹੁੰਦਾ ਤਾਂ ਅਜ਼ਾਦੀ ਤੋਂ ਬਾਅਦ 73 ਸਾਲ ਤੱਕ ਨਿਆਂਇਕ ਪ੍ਰਕਿਰਿਆ ਦੀ ਲੋੜ ਨਾ ਪੈਂਦੀ ਅਲਾਹਾਬਾਦ ਹਾਈਕੋਰਟ ਦੇ 2010 ਦੇ ਫੈਸਲੇ ਤੇ ਸੁਪਰੀਮ ਕੋਰਟ ਦੇ ਨਵੰਬਰ, 2019 ਦੇ ਫੈਸਲੇ ਮੌਕੇ ਦੇਸ਼ ਵਾਸੀਆਂ ਨੇ ਜਿਸ ਤਰ੍ਹਾਂ ਦੇ ਸਦਭਾਵ, ਏਕਤਾ ਤੇ ਨਿਆਂਇਕ ਵਿਵਸਥਾ ਪ੍ਰਤੀ ਸਤਿਕਾਰ ਵਿਖਾਇਆ ਹੈ ਉਸ ਤੋਂ ਸ੍ਰੀ ਰਾਮ ਜੀ ਦੀ ਫ਼ਿਲਾਸਫ਼ੀ ਤੇ ਹਰਮਨਪਿਆਰਤਾ ਦਾ ਸਪੱਸ਼ਟ ਪਤਾ ਲੱਗਦਾ ਹੈ ਮੰਦਰ ਦੀ ਜ਼ਮੀਨ ਸਬੰਧੀ ਵਿਵਾਦ ‘ਚ ਦੂਜੀਆਂ ਧਿਰਾਂ ਨੂੰ ਆਪਣਾ ਪੱਖ ਰੱਖਣ ਦਾ ਪੂਰਾ ਮੌਕਾ ਮਿਲਿਆ ਹੈ ਖੈਰ, ਹੁਣ ਗੱਲ ਸਿਰਫ਼ ਮੰਦਰ ਨਿਰਮਾਣ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ ਸਗੋਂ ‘ਰਾਮਰਾਜ’ ਦੇ ਸੁਫ਼ਨੇ ਦੀ ਵੀ ਪੂਰਤੀ ਹੋਣੀ ਚਾਹੀਦੀ ਹੈ
ਸ੍ਰੀ ਰਾਮ ਜੀ ਦੇ ਚਰਿੱਤਰ ‘ਚ ਆਦਰਸ਼ ਸਮਾਜ ਦੀ ਸਥਾਪਨਾ ਜਿੰਦਗੀ ਦਾ ਪਹਿਲਾ ਮਕਸਦ ਹੈ ਰਾਮ ਰਾਜ ‘ਚ ਨਫ਼ਰਤ, ਧੱਕੇ, ਕਬਜ਼ੇ, ਜਾਤਪਾਤ, ਧਾਰਮਿਕ ਭੇਦਭਾਵ ਲਈ ਕੋਈ ਜਗ੍ਹਾ ਨਹੀਂ ਦੇਸ਼ ਦਾ ਨਿਰਮਾਣ ਸਿਰਫ਼ ਇਮਾਰਤਾਂ ਤੱਕ ਸੀਮਤ ਨਹੀਂ ਉਸ ਸੁਨਹਿਰੇ ਸਮਾਜ ਦੀ ਸਥਾਪਨਾ ਨਾਲ ਜੁੜਿਆ ਹੈ ਜਿੱਥੇ ਅਹਿੰਸਾ, ਪਿਆਰ, ਸੱਚਾਈ ਸਹਿਣਸ਼ੀਲਤਾ ਤੇ ਭਾਈਚਾਰੇ ਦੀ ਗੰਗਾ ਵਹੇ ਹਰ ਕਿਸੇ ਨੂੰ ਆਪਣਾ ਸਮਝਿਆ ਜਾਵੇ ਵਿਰੋਧੀਆਂ ਨੂੰ ਟਿਕਾਣੇ ਲਾਉਣ, ਪਰਾਇਆ ਹੱਕ ਮਾਰਨ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਲਈ ਰਾਮ ਰਾਜ ‘ਚ ਕੋਈ ਥਾਂ ਨਹੀਂ ਸ੍ਰੀ ਰਾਮ ਜੀ ਪ੍ਰਤੀ ਸਾਡੀ ਆਸਥਾ ਇਸੇ ਗੱਲ ‘ਚ ਹੈ ਕਿ ਝੂਠ, ਕਪਟ ਖ਼ਤਮ ਕਰਕੇ ਸਮੁੱਚੀ ਮਨੁੱਖਤਾ ਦੇ ਭਲੇ ਲਈ ਯਤਨ ਕੀਤੇ ਜਾਣ ਸ੍ਰੀ ਰਾਮ ਜੀ ਦੇ ਮਾਰਗ ‘ਤੇ ਚੱਲਣ ਦੀ ਹਿੰਮਤ ਵੀ ਵਿਖਾਉਣੀ ਚਾਹੀਦੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ