ਜਬਲਪੁਰ ‘ਚ ਦੋ ਵਾਹਨਾਂ ਦੀ ਟੱਕਰ ‘ਚ ਤਿੰਨ ਮੌਤਾਂ

ਹਾਦਸੇ ‘ਚ ਪੰਜ ਜ਼ਖਮੀ

ਜਬਲਪੁਰ। ਮੱਧ ਪ੍ਰਦੇਸ਼ ਦੇ ਜਬਲਪੁਰ ਸ਼ਹਿਰ ‘ਚ ਦੋ ਚਾਰ ਪਹੀਆ ਵਾਹਨਾਂ ਦੀ ਟੱਕਰ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਤੇ ਜਣੇ ਜ਼ਖਮੀ ਹੋ ਗਏ।

accident

ਪੁਲਿਸ ਸੂਤਰਾਂ ਅਨੁਸਾਰ ਸ਼ਹਿਰ ਦੇ ਗੋਰਖਪੁਰ ਥਾਣਾ ਤਹਿਤ ਬੀਤੀ ਦੇਰ ਰਾਤ ਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਇੱਕ ਚਾਰ ਪਹੀਆ ਵਾਹਨ ਨਾਲ ਜਾ ਟਕਰਾਈ। ਇਸ ਘਟਨਾ ‘ਚ ਕਾਰ ਸਵਾਰ ਬਿਹਾਰ ਨਿਵਾਸੀ ਕੁਮਾਰ ਤੇ ਰਾਜੂ ਸ਼ਰਮਾ ਤੇ ਦੂਜੇ ਵਾਹਨ ਦੇ ਡਰਾਈਵਰ ਮੁਰਲੀ ਮਨੋਹਰ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 5 ਵਿਅਕਤੀ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ