ਪੂਜਨੀਕ ਗੁਰੂ ਜੀ ਵੱਲੋਂ ਭੇਜਿਆ ਦੂਜਾ ਰੂਹਾਨੀ ਸਦੇਸ਼ ਪ੍ਰਾਪਤ ਕਰਕੇ ਸਾਧ ਸੰਗਤ ਖੁਸ਼ੀ ‘ਚ ਫੁੱਲੀ ਨਹੀਂ ਸਮਾ ਰਹੀ

ਪੂਜਨੀਕ ਗੁਰੂ ਜੀ ਵੱਲੋਂ ਭੇਜਿਆ ਦੂਜਾ ਰੂਹਾਨੀ ਸਦੇਸ਼ ਪ੍ਰਾਪਤ ਕਰਕੇ ਸਾਧ ਸੰਗਤ ਖੁਸ਼ੀ ‘ਚ ਫੁੱਲੀ ਨਹੀਂ ਸਮਾ ਰਹੀ

ਬਠਿੰਡਾ, (ਸੁਖਨਾਮ) | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ 7 ਮਈ 2020 ਮਈ ਨੂੰ ਮਿਲੇ ਪਹਿਲੇ ਰੂਹਾਨੀ ਸੰਦੇਸ਼ ਨੂੰ ਪ੍ਰਾਪਤ ਕਰਕੇ ਸਾਧ ਸੰਗਤ ਵਿਚ ਇੱਕ ਵੱਖਰੀ ਖੁਸ਼ੀ ਪਾਈ ਜਾ ਰਹੀ ਸੀ 25 ਜੁਲਾਈ ਨੂੰ ਮਿਲੇ ਦੂਜੇ ਰੂਹਾਨੀ ਸੰਦੇਸ਼ ਨੂੰ ਪ੍ਰਾਪਤ ਕਰਕੇ ਸਾਧ ਸੰਗਤ ਖੁਸ਼ੀ ਵਿਚ ਫੁੱਲੀ ਨਹੀਂ ਸਮਾ ਰਹੀ ਇਸ ਸਬੰਧੀ ਬਲਾਕ ਬਠਿੰਡਾ ਦੇ ਸੇਵਾਦਾਰਾਂ ਆਪਣੀ ਖੁਸ਼ੀ ਜਾਹਿਰ ਕੀਤੀ ਹੈ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਭੇਜੀ ਹੋਈ ਚਿੱਠੀ ਜਦੋਂ ਵੀ ਸਾਨੂੰ ਮਿਲਦੀ ਹੈ ਤਾਂ ਸਾਨੂੰ ਚਾਅ ਚੜ੍ਹ ਜਾਂਦਾ ਹੈ ਗੂਰੂ ਜੀ ਚਿੱਠੀ ਵਿਚ ਸਾਨੂੰ ਜੋ ਪਿਆਰ ਭੇਜਦੇ ਹਨ ਉਸਦਾ ਲਿਖ ਬੋਲ ਕੇ ਵਰਨਣ ਨਹੀਂ ਕੀਤਾ ਜਾ ਸਕਦਾ

ਇਸ ਵਾਰ ਜੋ ਪਿਤਾ ਜੀ ਨੇ ਚਿੱਠੀ ਵਿਚ ਲਿਖਿਆ ਹੈ ਕਿ ‘ਅਸੀਂ ਸਿਖਾਇਆ ਹੈ ਸਭ ਦਾ ਭਲਾ ਕਰੋ, ਕਿਸੇ ਦੀ ਵੀ ਨਿੰਦਿਆ, ਬੁਰਾਈ ਨਾ ਗਾਓ, ਜੇਕਰ ਕੋਈ ਦਿਨ-ਰਾਤ, ਜ਼ਬਰਦਸਤ ਤਰੀਕੇ ਨਾਲ ਕਿਸੇ ਦੀ ਵੀ ਨਿੰਦਾ-ਬੁਰਾਈ ਗਾਉਂਦਾ ਹੈ ਅਤੇ ਆਪਣੇ-ਆਪ ਨੂੰ ਸਾਡਾ ਸ਼ਿਸ਼ ਕਹਿੰਦਾ ਹੈ ਤਾਂ ਇਹ ਗਲਤ ਹੈ ਅਜਿਹਾ (ਨਿੰਦਾ-ਬੁਰਾਈ) ਕਰਨ ਵਾਲਾ ਸਾਡਾ ਸ਼ਿਸ਼ ਨਹੀਂ ਹੋ ਸਕਦਾ’ ਉਨ੍ਹਾਂ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪਿਤਾ ਜੀ ਨਿੰਦਿਆ-ਬੁਰਾਈ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ ਇਸ ਕਰਕੇ ਸਾਨੂੰ ਸਭ ਨੂੰ ਇਸ ਬੁਰਾਈ ਤੋਂ ਬਚਣਾ ਚਾਹੀਦਾ ਹੈ ਅਤੇ ਅਜਿਹੇ ਲੋਕਾਂ ਤੋਂ ਵੀ ਬਚਣਾ ਚਾਹੀਦਾ ਹੈ

ਮਨਪ੍ਰੀਤ ਸਿੰਘ ਇੰਸਾਂ, ਬਠਿੰਡਾ

ਪੂਜਨੀਕ ਗੁਰੂ ਜੀ ਹਮੇਸ਼ਾਂ ਹੀ ਸਾਧ-ਸੰਗਤ ਰੂਪੀ ਆਪਣੇ ਬੱਚਿਆਂ ਦਾ ਪਲ-ਪਲ ਖਿਆਲ ਰੱਖਦੇ ਹਨ, ਉਨ੍ਹਾਂ ਦਾ ਪਲ-ਪਲ ਮਾਨਵਤਾ ਦੀ ਭਲਾਈ ਨੂੰ ਹੀ ਸਮਰਪਿਤ ਹੈ ਜਦੋਂ ਵੀ ਪਿਤਾ ਜੀ ਦੀ ਸ਼ਾਹੀ ਚਿੱਠੀ ਮਿਲਦੀ ਹੈ ਪਿਤਾ ਜੀ ਨੂੰ ਹਮੇਸ਼ਾ ਹੀ ਸਾਧ-ਸੰਗਤ ਦੀ ਸਿਹਤ ਦਾ ਧਿਆਨ ਰਹਿੰਦਾ ਹੈ ਇਸੇ ਲਈ ਉਨ੍ਹਾਂ ਨੇ ਪਿਛਲੀ ਚਿੱਠੀ ਵਿਚ ਕਰੋਨਾ ਮਹਾਮਾਰੀ ਤੋਂ ਬਚਾਅ ਲਈ ਕਾੜ੍ਹੇ ਦੀ ਰੈਸਿਪੀ ਬਾਰੇ ਚਿੱਠੀ ਵਿਚ ਵਿਸਥਾਰ ਨਾਲ ਲਿਖਿਆ ਸੀ ਜਿਸ ਦਾ ਸਾਧ ਸੰਗਤ ਬਹੁਤ ਹੀ ਲਾਭ ਉਠਾ ਰਹੀ ਹੈ ਮੇਰੀ ਬੇਟੀ ਜੋ ਵਿਦੇਸ਼ ਵਿਚ ਪੜ੍ਹਾਈ ਕਰ ਰਹੀ ਹੈ ਇਸ ਕਾੜ੍ਹੇ ਦੀ ਰੈÎਸਿਪੀ ਉਸ ਨੇ ਆਪਣੇ ਜਮਾਤੀਆਂ ਨੂੰ ਵੀ ਦਿੱਤੀ ਹੈ ਅਤੇ ਉਹ ਵੀ ਲਾਭ ਉਠਾ ਰਹੀਆਂ ਹਨ   ਮੈਂ ਅਤੇ ਮੇਰਾ ਪੂਰਾ ਪਰਿਵਾਰ ਪੂਜਨੀਕ ਗੁਰੂ ਜੀ ਦਾ ਧੰਨਵਾਦੀ ਹੈ ਜੋ ਹਮੇਸ਼ਾਂ ਹੀ ਆਪਣੇ ਬੱਚਿਆਂ ਦੀ ਭਲਾਈ ਲਈ ਸੋਚਦੇ ਹਨ ਅਤੇ ਭਲਾ ਕਰਦੇ ਹਨ ਸਾਧ ਸੰਗਤ ਦੀ ਦਿਲੀ ਇੱਛਾ ਹੈ ਕਿ ਗੁਰੂ ਜੀ ਤੁਸੀਂ ਜਲਦੀ ਤੋਂ ਜਲਦੀ ਸਰਸਾ ਆਓ ਜੀ

ਸੁਖਵੀਰ ਕੌਰ ਇੰਸਾਂ, ਬਠਿੰਡਾ

ਪੂਜਨੀਕ ਗੁਰੂ ਜੀ ਵੱਲੋਂ ਮਿਲੀ ਪਹਿਲੀ ਚਿੱਠੀ ਅਸੀਂ ਸ਼ੀਸ਼ੇ ਵਿਚ ਜੜਾ ਕੇ ਆਪਣੀ ਕੋਠੀ ਵਿਚ ਲਗਾ ਰੱਖੀ ਹੈ ਅਤੇ ਦੂਜੀ ਚਿੱਠੀ ਵੀ ਸਾਨੂੰ ਹੁਣੇ ਪ੍ਰਾਪਤ ਹੋਈ ਹੈ ਜਦੋਂ ਵੀ ਸਾਨੂੰ ਪਿਤਾ ਜੀ ਦਾ ਇਹ ਰੂਹਾਨੀ ਸੰਦੇਸ਼ ਪ੍ਰਾਪਤ ਹੁੰਦਾ ਹੈ ਤਾਂ ਪੂਰੇ ਪਰਿਵਾਰ ਵਿਚ ਇੱਕ ਖੁਸ਼ੀ ਦੀ ਲਹਿਰ ਛਾ ਜਾਂਦੀ ਹੈ ਪੂਜਨੀਕ ਗੁਰੂ ਜੀ ਨੇ ਚਿੱਠੀ ਵਿਚ ਕਰੋਨਾ ਮਹਮਾਰੀ ਦੌਰਾਨ ਜੋ ਹਦਾਇਤਾਂ ਬਾਰੇ ਦੱਸਿਆ ਅਸੀਂ ਉਨ੍ਹਾਂ ਦੀ ਇੰਨ ਬਿੰਨ ਪਾਲਣਾ ਕੀਤੀ ਅਤੇ ਹੁਣ ਵੀ ਜਦੋਂ ਦੂਜੀ ਚਿੱਠੀ ਮਿਲੀ ਹੈ ਉਸ ਵਿਚ ਅਨਲਾਕ ਬਾਰੇ ਜੋ ਹਦਾਇਤ ਪਿਤਾ ਜੀ ਨੇ ਕੀਤੀ ਹੈ ਉਸ ਤੇ ਅਮਲ ਕੀਤਾ ਜਾ ਰਿਹਾ ਹੈ  ਅਸੀਂ ਪਿਤਾ ਜੀ ਦੇ ਸ਼ੁਕਰਗੁਜਾਰ ਹਾਂ ਕਿ ਕੂੰਜ ਵਾਂਗ ਉਨ੍ਹਾਂ ਦਾ ਸਾਰਾ ਧਿਆਨ ਹਮੇਸ਼ਾਂ ਆਪਣੇ ਕਰੋੜਾਂ ਬੱਚਿਆਂ ਵਿਚ ਹੀ ਰਹਿੰਦਾ ਹੈ

ਵੀਨਾ ਤਗੇਜਾ ਇੰਸਾਂ, ਬਠਿੰਡਾ

ਪੂਜਨੀਕ ਗੁਰੂ ਜੀ ਵੱਲੋਂ ਮਿਲੇ ਸੰਦੇਸ਼ ਨੂੰ ਪੜ੍ਹੇ ਕੇ ਰੂਹ ਨੂੰ ਅਜੀਬ ਸ਼ਾਂਤੀ ਮਿਲਦੀ ਹੈ  ਪਿਤਾ ਜੀ ਵੱਲੋਂ ਮਿਲੇ ਪਹਿਲੇ ਸੰਦੇਸ਼ ਤੋਂ ਬਾਅਦ ਇਹ ਦੂਜਾ ਸੰਦੇਸ਼ ਹੋਰ ਵੀ ਰੂਹ ਨੂੰ ਸਕੂਨ ਦੇਣ ਵਾਲਾ ਹੈ ਪੂਜਨੀਕ ਗੁਰੂ ਜੀ ਨੇ ਸਾਧ ਸੰਗਤ ਨੂੰ ਹਮੇਸ਼ਾਂ ਹੀ ਏਕੇ ਵਿਚ ਰਹਿਣ ਦੀ ਸਿੱਖਿਆ ਦਿੱਤੀ ਹੈ ਅੱਜ ਵੀ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਇੱਕ ਹੈ, ਇੱਕ ਸੀ ਅਤੇ ਹਮੇਸ਼ਾਂ ਹੀ ਇੱਕ ਰਹੇਗੀ ਕੁਝ ਸ਼ਰਾਰਤੀ ਲੋਕ ਡੇਰਾ ਸੱਚਾ ਸੌਦਾ ਦੀ ਏਕਤਾ ਨੂੰ ਤੋੜਨ ਤੀ ਕੋਸ਼ਿਸ਼ ਕਰਦੇ ਹਨ ਪ੍ਰੰਤੂ ਉਹ ਆਪਣੇ ਮਕਸਦ ਵਿਚ ਕਰਦੇ ਹੀ ਕਾਮਯਾਬ ਨਹੀਂ ਹੋ ਸਕਣਗੇ

ਸੁਖਵਿੰਦਰ ਕੌਰ ਇੰਸਾਂ, ਬਠਿੰਡਾ

ਪੂਜਨੀਕ ਗੁਰੂ ਜੀ ਵੱਲੋਂ ਮਿਲੀ ਚਿੱਠੀ ਬੇਸ਼ਕੀਮਤੀ ਹੈ ਇਸ ਦਾ ਅਸੀਂ ਕੋਈ ਵੀ ਮੁੱਲ ਨਹੀਂ ਚੁਕਾ ਸਕਦੇ ਅਸੀਂ ਇਸ ਚਿੱਠੀ ਦਾ ਮੁੱਲ ਨਹੀਂ ਤਾਰ ਸਕਦੇ, ਅਸੀਂ ਤਾਂ ਕੀ ਸਾਡੀਆਂ ਪੀੜ੍ਹੀਆਂ ਵੀ ਇਸ ਦਾ ਮੁੱਲ ਨਹੀਂ ਚੁਕਾ ਸਕਦੀਆਂ ਜਦੋਂ ਵੀ ਪਿਤਾ ਜੀ ਦੀ ਚਿੱਠੀ ਆਉਂਦੀ ਹੈ ਤਾਂ ਇੰਜ ਲਗਦਾ ਹੈ ਕਿ ਪਿਤਾ ਜੀ ਵੀ ਬੱਸ ਹੁਣ ਆਉਣ ਵਾਲੇ ਹੀ ਹਨ ਪਿਤਾ ਜੀ ਚਿੱਠੀ ਵਿਚ ਜੋ ਪਿਆਰ ਭੇਜਦੇ ਹਨ ਉਸ ਦਾ ਵਰਨਣ ਨਹੀਂ ਕੀਤਾ ਜਾ ਸਕਦਾ

ਭੋਲਾ ਸਿੰਘ ਤੱਗੜ ਇੰਸਾਂ, ਬਠਿੰਡਾ

ਸਤਿਗੁਰੂ, ਮੁਰਸ਼ਿਦ-ਏ-ਕਾਮਿਲ ਵੱਲੋਂ ਪਿਆਰ ਭਰਿਆ ਸੰਦੇਸ਼ ਰੂਹਾਂ ਦੇ ਹਿਰਦੇ ਵਿਚ ਠੰਢ ਵਰਸਾਉਂਦਾ ਹੈ ਪਿਤਾ ਜੀ ਵੱਲੋਂ ਭੇਜੇ ਇਸ ਸੰਦੇਸ਼ ਨੇ ਰੂਹਾਂ ਦੇ ਤਪਦੇ ਹਿਰਦੇ ਠਾਰੇ ਹਨ ਇਨ੍ਹਾਂ ਚਿੱਠੀਆਂ ਰਾਹੀਂ ਪਿਤਾ ਜੀ ਨੇ ਸਾਧ-ਸੰਗਤ ਨੂੰ ਬਹੁਤ ਹੀ ਵਧੀਆ ਸੰਦੇਸ਼ ਦਿੱਤੇ ਹਨ ਉਨ੍ਹਾਂ ਸਾਧ-ਸੰਗਤ ਨੂੰ ਕਰੋਨਾ ਮਹਾਮਾਰੀ ਤੋਂ ਬਚਾਅ ਅਤੇ ਸੇਵਾਦਾਰ ਕਾਰਜ ਕਰਦੇ ਰਹਿਣ ਆਦਿ ਦੇ ਸੰਦੇਸ਼ ਦਿੱਤੇ ਸੇਵਾਦਰਾਂ ਅਤੇ ਸਾਧ-ਸੰਗਤ ਨੇ ਉਸ ਤੇ ਪੂਰਾ-ਪੂਰਾ ਅਮਲ ਕਮਾਇਆ ਹੈ ਪਿਤਾ ਜੀ ਵੱਲੋਂ ਭੇਜੇ ਇਸ ਸੰਦੇਸ਼ ਨਾਲ ਸਾਧ ਸੰਗਤ ਦੇ ਹੌਂਸਲੇ ਬੁਲੰਦ ਹੋਏ ਹਨ ਅਤੇ ਅਰਦਾਸ ਕਰਦੇ ਹਾਂ ਕਿ ਮੁਰਸ਼ਿਦ ਦੇਹ ਰੂਪ ਦੇ ਵਿਚ ਜਲਦ ਤੋਂ ਜਲਦ ਸਾਡੇ ਵਿਚਕਾਰ ਆਉਣ

ਅਲਬੇਲ ਬਰਾੜ ਇੰਸਾਂ, ਮਸ਼ਹੂਰ ਗੀਤਕਾਰ, ਬਠਿੰਡਾ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਲਿਖੇ ਗਏ ਪੱਤਰ ਨੂੰ ਪੜ੍ਹ ਕੇ ਜੋ ਅਸੀਮ ਸ਼ਾਂਤੀ ਪ੍ਰਾਪਤ ਹੋਈ ਹੈ ਉਸਦਾ ਵਰਨਣ ਨਹੀਂ ਕੀਤਾ ਜਾ ਸਕਦਾ ਇਸ ਚਿੱਠੀ ਵਿਚ ‘ਕਰੋਨਾ’ ਮਹਾਂਮਾਰੀ ਤੋਂ ਬਚਣ ਲਈ ਜੋ ਨੁਕਤੇ ਦੱਸੇ ਗਏ ਹਨ ਅਤੇ ਸਰਕਾਰ ਵੱਲੋਂ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਬਚਣ ਲਿਖੇ ਗਏ ਹਨ ਬਹੁਤ ਹੀ ਸਾਰਥਕ ਹਨ ਅਤੇ ਨਾਲ ਹੀ ਮਹਾਂਪੁਰਸ਼ਾਂ ਦੇ ਬਚਨਾਂ ਅਨੁਸਾਰ ‘ਪਰਨਿੰਦਾ ਸੌ ਗਊ ਘਾਤ ਸਮਾਨਾ’ ਦਾ ਵਰਣਨ ਕਰਕੇ ਪਰਨਿੰਦਾ ਤੋਂ ਵਰਜਿਆ ਗਿਆ ਹੈ

ਇੰਜੀ. ਨਗਿੰਦਰ ਸਿੰਘ, ਭਾਈ ਮਤੀ ਦਾਸ ਨਗਰ, ਬਠਿੰਡਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ