ਰਾਜਪਾਲ ਸੈਸ਼ਨ ਲਈ ਸਹਿਮਤ, ਕੋਰੋਨਾ ਨਿਯਮਾਂ ਦਾ ਫਸਿਆ ਪੇਚ

ਰਾਜਪਾਲ ਸੈਸ਼ਨ ਲਈ ਸਹਿਮਤ, ਕੋਰੋਨਾ ਨਿਯਮਾਂ ਦਾ ਫਸਿਆ ਪੇਚ

ਨਵੀਂ ਦਿੱਲੀ | ਰਾਜਸਥਾਨ ‘ਚ ਸਿਆਸੀ ਸੰਕਟ ਜਾਰੀ ਹੈ ਕਾਂਗਰਸ ਨੇ ਅੱਜ ਦੇਸ਼ ਦੇ ਸਾਰੇ ਸੂਬਿਆਂ ‘ਚ ਰਾਜ ਭਵਨ ‘ਤੇ ‘ਹੱਲਾ ਬੋਲ’ ਕੀਤਾ ਹੈ, ਹਾਲਾਂਕਿ ਕਾਂਗਰਸ ਨੇ ਰਾਜਸਥਾਨ ‘ਚ ਪ੍ਰਦਰਸ਼ਨ ਨਹੀਂ ਕੀਤਾl

ਸਪੀਕਰ ਸੀਪੀ ਜੋਸ਼ੀ ਨੇ ਸੁਪਰੀਮ ਕੋਰਟ ‘ਚ ਆਪਣੀ ਪਟੀਸ਼ਨ ਵਾਪਸ ਲਈ

ਇਸ ਦਰਮਿਆਨ ਰਾਜਸਥਾਨ ਵਿਧਾਨ ਸਭਾ ਸਪੀਕਰ ਸੀਪੀ ਜੋਸ਼ੀ ਨੇ ਸੁਪਰੀਮ ਕੋਰਟ ‘ਚ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ ਰਾਜਪਾਲ ਕਲਰਾਜ ਮਿਸ਼ਰ ਨੇ ਰਾਜ ਕੈਬਨਿਟ ਵੱਲੋਂ ਵਿਧਾਨ ਸਭਾ ਸੈਸ਼ਨ ਸੱਦਣ ‘ਤੇ ਰਾਜ਼ੀ ਹੋ ਗਏ ਪਰ ਉਨ੍ਹਾਂ ਸ਼ਰਤ ਵੀ ਰੱਖੀ, ਸ਼ਰਤ ਇਹ ਕਿ ਵਿਧਾਨ ਸਭਾ ਦਾ ਸੈਸ਼ਨ 21 ਦਿਨਾਂ ਦੇ ਕਲੀਅਰ ਨੋਟਿਸ ਵੇਖ ਕੇ ਸੱਦਿਆ ਜਾਵੇ ਰਾਜਪਾਲ ਨੇ ਸੈਸ਼ਨ ਸੱਦਣ ਲਈ ਅਸ਼ੋਕ ਗਹਿਲੋਤ ਸਰਕਾਰ ਸਾਹਮਣੇ ਤਿੰਨ ਬਿੰਦੂ ਰੱਖਦੇ ਹੋਏ ਫਿਰ ਤੋਂ ਜਵਾਬ ਮੰਗਿਆ ਹੈ ਓਧਰ ਰਾਜਸਥਾਨ ਹਾਈਕੋਰਟ ਨੇ ਭਾਜਪਾ ਵਿਧਾਇਕ ਮਦਨ ਦਿਲਾਵਰ ਦੀ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ, ਜਿਸ ‘ਚ ਉਨ੍ਹਾਂ ਨੇ ਬੀਐਸਪੀ ਦੇ ਛੇ ਵਿਧਾਇਕਾਂ ਦੇ ਕਾਂਗਰਸ ਦੇ ਨਾਲ ਹੋਏ ਰਲੇਵੇ ਨੂੰ ਰੱਦ ਕਰਨ ਦੀ ਅਪੀਲ ਕੀਤੀ ਸੀl

ਪਾਇਲਟ ਧੜੇ ਦੇ 3 ਵਿਧਾਇਕ ਸੰਪਰਕ ‘ਚ : ਸੂਰਜੇਵਾਲਾ

ਰਾਜਸਥਾਨ ‘ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਉਨ੍ਹਾਂ ਦੇ ਡਿਪਟੀ ਰਹੇ ਸਚਿਨ ਪਾਇਲਟ ਦਰਮਿਆਨ ਚੱਲ ਰਹੇ ਸਿਆਸੀ ਜੰਗ ‘ਚ ਹਰ ਰੋਜ਼ਾ ਨਵਾਂ ਮੋੜ ਆ ਰਿਹਾ ਹੈ ਹੁਣ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਸਚਿਨ ਪਾਇਲਟ ਦੇ ਧੜੇ ਦੇ ਤਿੰਨ ਵਿਧਾਇਕ ਉਸਦੇ ਸੰਪਰਕ ‘ਚ ਹਨ ਤੇ ਛੇਤੀ ਹੀ ਹੋਟਲ ਪਹੁੰਚ ਜਾਣਗੇ ਕਾਂਗਰਸ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਹੋਟਲ ਫੇਅਰ ਮਾਉਂਟ ‘ਚ ਰੁਕੇ ਪਾਰਟੀ ਦੇ ਵਿਧਾਇਕਾਂ ਨਾਲ ਗੱਲ ਕਰਦਿਆਂ ਸੋਮਵਾਰ ਨੂੰ ਇਹ ਦਾਅਵਾ ਕੀਤਾ ਸੂਰਜੇਵਾਲਾ ਨੇ ਕਿਹਾ ਕਿ ਤਿੰਨੇ ਹੀ ਵਿਧਾਇਕ 48 ਘੰਟਿਆਂ ਅੰਦਰ ਹੋਟਲ ਫੇਅਰ ਮਾਉਂਟ ਪਹੁੰਚ ਜਾਣਗੇl

ਗਹਿਲੋਤ ਸਰਕਾਰ ਸਾਹਮਣੇ ਤਿੰਨ ਸ਼ਰਤਾਂ

1. ਵਿਧਾਨ ਸਭਾ ਦਾ ਸੈਸ਼ਨ 21 ਦਿਨਾਂ ਦਾ ਕਲੀਅਰ ਨੋਟਿਸ ਦੇ ਕੇ ਸੱਦਿਆ ਜਾਵੇ, ਜਿਸ ਨਾਲ ਭਾਰਤੀ ਸੰਵਿਧਾਨ ਦੀ ਧਾਰਾ 14 ਤਹਿਤ ਪ੍ਰਾਪਤ ਮੌਲਿਕ ਅਧਿਕਾਰਾਂ ਅਨੁਸਾਰ ਸਭ ਨੂੰ ਆਪਣੀਆਂ ਗੱਲਾਂ ਰੱਖਣ ਦਾ ਪੂਰਾ ਮੌਕਾ ਮਿਲੇl
2. ਜੇਕਰ ਕਿਸੇ ਹਾਲਾਤਾਂ ‘ਚ ਭਰਸੋਗੀ ਵੋਟ ਹਾਸਲ ਕਰਨ ਦੀ ਵਿਧਾਨ ਸਭਾ ਸੈਸ਼ਨ ‘ਚ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸਾਰੀ ਪ੍ਰਕਿਰਿਆ ਸੰਸਦੀ ਕਾਰਜ ਵਿਭਾਗ ਦੇ ਮੁੱਖ ਸਕੱਤਰ ਦੀ ਮੌਜ਼ੂਦ ‘ਚ ਕੀਤੀ ਜਾਵੇ ਪੂਰੀ ਪ੍ਰਕਿਰਿਆ ਦੌਰਾਨ ਵੀਡੀਓ ਰਿਕਾਰਡਿੰਗ ਕੀਤੀ ਜਾਵੇl
3. ਵਿਧਾਨ ਸਭਾ ਸੈਸ਼ਨ ਦੌਰਾਨ ਕੀ ਅਜਿਹੀ ਵਿਵਸਥਾ ਹੈ, ਜਿਸ ‘ਚ 200 ਵਿਧਾਇਕ, 1000 ਤੋਂ ਵੱਧ ਅਧਿਕਾਰੀ-ਕਰਮਚਾਰੀ ਇਕੱਠੇ ਹੋ ਸਕਣ, ਜਿਸ ‘ਚ ਬਿਮਾਰੀ ਫੈਲਣ ਦਾ ਡਰ ਨਾ ਹੋਵੇ ਰਾਜ ਵਿਧਾਨ ਸਭਾ ‘ਚ ਸੋਸ਼ਲ ਡਿਸਟੈਸਿੰਗ ਦੀ ਪਾਲਣਾ ਕਰਦਿਆਂ ਇੰਨੇ ਲੋਕਾਂ ਦੇ ਬੈਠਣ ਦਾ ਪ੍ਰਬੰਧ ਨਹੀਂ ਹੈ, ਜਦੋਂਕਿ ਬਿਮਾਰੀ ਦਾ ਫੈਲਾਅ ਰੋਕਣ ਲਈ ਆਫ਼ਤਾ ਪ੍ਰਬੰਧਨ ਐਕਟ ਤੇ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਰਾਜਪਾਲ ਨੇ ਕਿਹਾ ਕਿ ਇਨ੍ਹਾਂ ਨਿਯਮਾਂ ਦਾ ਪਾਲਣਾ ਕਰਦਿਆਂ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਜਾਣਾ ਚਾਹੀਦਾ ਹੈ l

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ