ਉੱਤਰ ਪੂਰਬ ਨੂੰ ਮਜ਼ਬੂਤ ਕਰਨਾ ਐਕਟ ਈਸਟ ਦੀ ਨੀਤੀ ਨੂੰ ਉਤਸ਼ਾਹਤ ਕਰੇਗਾ : ਮੋਦੀ

PM Modi

ਉੱਤਰ ਪੂਰਬ ਨੂੰ ਮਜ਼ਬੂਤ ਕਰਨਾ ਐਕਟ ਈਸਟ ਦੀ ਨੀਤੀ ਨੂੰ ਉਤਸ਼ਾਹਤ ਕਰੇਗਾ : ਮੋਦੀ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਣੀਪੁਰ ਨੂੰ ਇਕ ਵੱਡੀ ਸੌਗਾਤ ਦਿੱਤੀ। ਹਰ ਘਰ ਜਲ ਮਿਸ਼ਨ ਤਹਿਤ ਉਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਪਾਣੀ ਸਪਲਾਈ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕੋਰੋਨਾ ਆਫ਼ਤ ਵਿਚ ਵੀ ਦੇਸ਼ ਰੁਕਿਆ ਨਹੀਂ ਹੈ, ਦੇਸ਼ ਥੰਮ੍ਹਿਆ ਨਹੀਂ ਹੈ। ਅੱਜ ਦਾ ਇਹ ਪ੍ਰੋਗਰਾਮ ਇਸ ਗੱਲ ਦੀ ਉਦਾਹਰਣ ਹੈ। ਕੇਂਦਰ ਸਰਕਾਰ ਵਲੋਂ ਸੂਬਾ ਸਰਕਾਰ ਨੂੰ ਲਗਾਤਾਰ ਮਦਦ ਦਿੱਤੀ ਜਾ ਰਹੀ ਹੈ। ਸੂਬਾ ਸਰਕਾਰ ਕੋਰੋਨਾ ਨਾਲ ਨਜਿੱਠਣ ‘ਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਵੈਕਸੀਨ ਨਹੀਂ ਆ ਜਾਂਦੀ, ਸਾਨੂੰ ਮਜ਼ਬੂਤੀ ਨਾਲ ਲੜਦੇ ਰਹਿਣਾ ਹੈ।

ਉੱਥੇ ਹੀ ਵਿਕਾਸ ਕੰਮਾਂ ਨੂੰ ਵੀ ਪੂਰੀ ਤਾਕਤ ਨਾਲ ਅੱਗੇ ਵਧਾਉਣਾ ਹੈ। ਇਸ ਵਾਰ ਤਾਂ ਪੂਰਬੀ ਅਤੇ ਉੱਤਰੀ-ਪੂਰਬੀ ਭਾਰਤ ਨੂੰ ਇਕ ਤਰ੍ਹਾਂ ਨਾਲ ਦੋਹਰੀ ਚੁਣੌਤੀ ਨਾਲ ਨਜਿੱਠਣਾ ਪੈ ਰਿਹਾ ਹੈ। ਉੱਥੇ ਇਸ ਸਾਲ ਭਾਰੀ ਮੀਂਹ ਦਾ ਕਹਿਰ ਕਈ ਲੋਕਾਂ ਦੀ ਮੌਤ ਹੋ ਗਈ, ਵੱਡੀ ਗਿਣਤੀ ਵਿਚ ਲੋਕਾਂ ਨੇ ਆਪਣੇ ਘਰ ਛੱਡਣੇ ਪਏ ਹਨ। ਮਣੀਪੁਰ ਵਿਚ ਕੋਰੋਨਾ ਵਾਇਰਸ ਦੀ ਰਫ਼ਤਾਰ ਅਤੇ ਦਾਇਰੇ ਨੂੰ ਕੰਟਰੋਲ ਕਰਨ ਲਈ ਸੂਬਾ ਸਰਕਾਰ ਦਿਨ-ਰਾਤ ਜੁੱਟੀ ਹੋਈ ਹੈ। ਤਾਲਾਬੰਦੀ ਦੌਰਾਨ ਮਣੀਪੁਰ ਦੇ ਲੋਕਾਂ ਲਈ ਜ਼ਰੂਰੀ ਇੰਤਜ਼ਾਮ ਹੋਵੇ ਜਾਂ ਫਿਰ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਵਿਸ਼ੇਸ਼ ਪ੍ਰਬੰਧ, ਸੂਬਾ ਸਰਕਾਰ ਨੇ ਹਰ ਜ਼ਰੂਰੀ ਕਦਮ ਚੁੱਕੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਜਦੋਂ ਦੇਸ਼ ‘ਚ ਜਲ ਜੀਵਨ ਸ਼ਿਮਨ ਦੀ ਸ਼ੁਰੂਆਤ ਹੋ ਰਹੀ ਸੀ ਤਾਂ ਮੈਂ ਕਿਹਾ ਸੀ ਕਿ ਸਾਨੂੰ ਪਹਿਲਾਂ ਦੀਆਂ ਸਰਕਾਰਾਂ ਦੇ ਮੁਕਾਬਲੇ ਕਈ ਗੁਣਾ ਤੇਜ਼ੀ ਨਾਲ ਕੰਮ ਕਰਨਾ ਹੈ।

Covid-19

ਜਦੋਂ 15 ਕਰੋੜ ਤੋਂ ਵਧੇਰੇ ਘਰਾਂ ‘ਚ ਪਾਈਪ ਤੋਂ ਪਾਣੀ ਪਹੁੰਚਾਉਣਾ ਹੋਵੇ, ਤਾਂ ਇਕ ਪਲ ਲਈ ਵੀ ਰੁੱਕਣ ਬਾਰੇ ਸੋਚਿਆ ਨਹੀਂ ਜਾ ਸਕਦਾ। ਪ੍ਰਧਾਨ ਮੰਤਰੀ ਮੋਦੀ ਨੇ ਇਸ ਦੇ ਨਾਲ ਹੀ ਕਿਹਾ ਕਿ ਜ਼ਿੰਦਗੀ ਜਿਊਣ ਵਿਚ ਆਸਾਨੀ, ਬਿਹਤਰ ਜ਼ਿੰਦਗੀ ਦੀ ਇਕ ਜ਼ਰੂਰੀ ਸ਼ਰਤ ਹੈ। ਪੈਸਾ ਘੱਟ ਹੋ ਸਕਦਾ ਹੈ, ਜ਼ਿਆਦਾ ਹੋ ਸਕਦਾ ਹੈ ਪਰ ਆਸਾਨੀ ਨਾਲ ਰਹਿਣ ਦਾ ਵੀ ਇਕ ਬਹੁਤ ਵੱਡਾ ਅੰਦੋਲਨ ਚੱਲ ਰਿਹਾ ਹੈ। ਅੱਜ ਐੱਲ. ਪੀ. ਜੀ. ਗੈਸ ਗਰੀਬ ਤੋਂ ਗਰੀਬ ਦੀ ਰਸੋਈ ਤੱਕ ਪਹੁੰਚ ਚੁੱਕੀ ਹੈ। ਇਕ ਵੱਡੀ ਕਮੀ ਰਹਿੰਦੀ ਸੀ ਸਾਫ ਪਾਣੀ ਦੀ, ਤਾਂ ਉਸ ਨੂੰ ਪੂਰਾ ਕਰਨ ਲਈ ਮਿਸ਼ਨ ਮੋਡ ‘ਤੇ ਕੰਮ ਚੱਲ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ