ਕੋਰੋਨਾ ਦਾ ਕਹਿਰ : ਜ਼ਿਲ੍ਹਾ ਸੰਗਰੂਰ ਵਿੱਚ ਇੱਕ ਹੋਰ ਔਰਤ ਨੇ ਦਮ ਤੋੜਿਆ

18 ਮਰੀਜ਼ਾਂ ਨੂੰ ਸਿਹਤਯਾਬ ਹੋਣ ਤੋਂ ਬਾਅਦ ਘਰਾਂ ਨੂੰ ਭੇਜਿਆ ਗਿਆ

ਸੰਗਰੂਰ, (ਗੁਰਪ੍ਰੀਤ ਸਿੰਘ) ਜ਼ਿਲ੍ਹਾ ਸੰਗਰੂਰ ਵਿੱਚ ਕੋਰੋਨਾ ਦਾ ਕਹਿਰ ਹਾਲੇ ਵੀ ਜਾਰੀ ਹੈ ਬੀਤੀ ਰਾਤ ਤੋਂ ਲੈ ਕੇ ਅੱਜ ਤੱਕ ਜ਼ਿਲ੍ਹਾ ਸੰਗਰੂਰ ਵਿੱਚ ਕੋਰੋਨਾ ਦੇ 20 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਇੱਕ ਔਰਤ ਦੀ ਮੌਤ ਹੋਣ ਬਾਰੇ ਵੀ ਪਤਾ ਲੱਗਿਆ ਹੈ ਇਸ ਤੋਂ ਇਲਾਵਾ ਰਾਹਤ ਦੀ ਖ਼ਬਰ ਇਹ ਵੀ ਹੈ ਕਿ ਅੱਜ 18 ਮਰੀਜ਼ਾਂ ਨੂੰ ਸਿਹਤਯਾਬ ਹਣ ਤੋਂ ਬਾਅਦ ਘਰਾਂ ਨੂੰ ਭੇਜਿਆ ਗਿਆ

Corona fury | ਜਾਣਕਾਰੀ ਮੁਤਾਬਕ ਕੱਲ੍ਹ ਸ਼ਾਮ ਤੋਂ ਲੈ ਕੇ ਹੁਣ ਤੱਕ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅੱਜ 20 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਕੋਰੋਨਾ ਦੇ ਨਵੇਂ ਮਰੀਜ਼ਾਂ ਵਿੱਚੋਂ ਸਭ ਤੋਂ ਜ਼ਿਆਦਾ ਮੂਣਕ ਸਿਹਤ ਕੇਂਦਰ ਤੋਂ ਕੋਰੋਨਾ ਦੇ 9 ਨਵੇਂ ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿੱਚੋਂ 5 ਨਵੇਂ ਕੇਸ ਹਨ, 2 ਮਰੀਜ਼ ਇਹੋ ਜਿਹੇ ਹਨ ਜਿਹੜੇ ਕੋਰੋਨਾ ਮਰੀਜ਼ਾਂ ਦੇ ਸੰਪਰਕ ਵਿੱਚ ਰਹੇ ਹਨ, ਇੱਕ ਪੁਲਿਸ ਮੁਲਾਜ਼ਮ ਅਤੇ ਇੱਕ ਬੈਂਕ ਮੁਲਾਜ਼ਮ ਸ਼ਾਮਿਲ ਹੈ  ਇਸ ਤੋਂ ਇਲਾਵਾ ਸ਼ੇਰਪੁਰ ਸਿਹਤ ਬਲਾਕ ਵਿੱਚ ਅੱਜ 5 ਨਵੇਂ ਕੇਸ ਆਏ, ਸੰਗਰੂਰ ਵਿੱਚ 2, ਲੌਂਗੋਵਾਲ ਵਿੱਚ 2, ਕੌਹਰੀਆਂ ਇੱਕ ਅਤੇ ਸੁਨਾਮ ਵਿੱਚ ਇੱਕ ਨਵਾਂ ਮਰੀਜ਼ ਸਾਹਮਣੇ ਆਇਆ ਹੈ

ਕੋਰੋਨਾ ਕਾਰਨ 52 ਸਾਲਾ ਔਰਤ ਦੀ ਮੌਤ

ਅੱਜ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਹਾਦਰਪੁਰ ਦੀ ਰਹਿਣ ਵਾਲੀ ਪਰਮਜੀਤ ਕੌਰ (52) ਦੀ ਕੋਰੋਨਾ ਦੀ ਬਿਮਾਰੀ ਕਾਰਨ ਮੌਤ ਹੋ ਗਈ ਉਹ ਕੁਝ ਦਿਨ ਤੋਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਇਲਾਜ ਅਧੀਨ ਸੀ ਬੀਤੀ ਰਾਤ ਉਹ ਜ਼ਿਆਦਾ ਬਿਮਾਰ ਹੋਣ ਕਾਰਨ ਮੌਤ ਦਾ ਸ਼ਿਕਾਰ ਹੋ ਗਈ ਅੱਜ ਉਸਦਾ ਡਾਕਟਰਾਂ ਦੀ ਨਿਗਰਾਨੀ ਹੇਠ ਅੰਤਿਮ ਸਸਕਾਰ ਕੀਤਾ ਗਿਆ ਡਾਕਟਰਾਂ ਦੇ ਦੱਸਣ ਮੁਤਾਬਕ ਪਰਮਜੀਤ ਕੌਰ ਕੈਂਸਰ ਤੋਂ ਵੀ ਪੀੜਤ ਸੀ ਜ਼ਿਲ੍ਹਾ ਸੰਗਰੂਰ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਦਾ ਅੰਕੜਾ 22 ਹੋ ਗਿਆ ਹੈ ਜਿਸ ਵਿੱਚ ਸਭ ਤੋਂ ਜ਼ਿਆਦਾ 15 ਮੌਤਾਂ ਮਾਲੇਰਕੋਟਲਾ ਨਾਲ ਸੰਬੰਧਿਤ ਮਰੀਜ਼ਾਂ ਦੀਆਂ ਹੋਈਆਂ  ਅਤੇ ਮਰਨ ਵਾਲਿਆਂ ਦੀ ਜ਼ਿਆਦਾ ਗਿਣਤੀ ਔਰਤਾਂ ਦੀ ਹੀ ਦੱਸੀ ਜਾ ਰਹੀ ਹੈ

Corona

ਜ਼ਿਲ੍ਹਾ ਸੰਗਰੂਰ ਵਿੱਚ ਕੋਰੋਨਾ ਦੀ ਮੌਜ਼ੂਦਾ ਸਥਿਤੀ

  • ਹੁਣ ਤੱਕ ਕੁੱਲ ਲਏ ਸੈਂਪਲ  :  21063
  • ਨੈਗਟਿਵ ਆਈਆਂ ਰਿਪੋਰਟਾਂ  :  19835
  • ਕੁੱਲ ਪਾਜ਼ਿਟਿਵ ਮਰੀਜ਼  : 750
  • ਹੁਣ ਤੱਕ ਠੀਕ ਹੋ ਚੁੱਕੇ ਮਰੀਜ਼ : 632
  • ਇਲਾਜ਼ ਅਧੀਨ ਕੁੱਲ ਮਰੀਜ਼  : 96
  • ਸੀਰੀਅਸ ਮਰੀਜ਼ਾਂ  : 05
  • ਕੋਰੋਨਾ ਕਾਰਨ ਮੌਤਾਂ   : 22

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ