ਡੀਜ਼ਲ ਦੀਆਂ ਕੀਮਤਾਂ ‘ਚ 12 ਪੈਸੇ ਵਾਧਾ
ਨਵੀਂ ਦਿੱਲੀ। ਪੈਟਰੋਲ ਦੀਆਂ ਕੀਮਤ ਅੱਜ ਲਗਾਤਾਰ 21ਵੇਂ ਦਿਨ ਸਥਿਰ ਰਹੀ ਜਦੋਂਕਿ ਐਤਵਾਰ ਨੂੰ ਸਥਿਰ ਰਹਿਣ ਤੋਂ ਬਾਅਦ ਡੀਜ਼ਲ ਦੀਆਂ ਕੀਮਤਾਂ ‘ਚ ਫਿਰ ਵਾਧਾ ਕੀਤਾ ਗਿਆ।
ਦੇਸ਼ ਦੀ ਸਭ ਤੋਂ ਵੱਡੀ ਤੇਲ ਸਪਲਾਈ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ਤੇ ਮੁੰਬਈ ‘ਚ ਅੱਜ ਡੀਜ਼ਲ ਦਾ ਭਾਅ 12-12 ਪੈਸੇ ਵਧਾ ਕੇ ਤਰਤੀਬਵਾਰ 81.64 ਰੁਪਏ ਤੇ 79.83 ਰੁਪਏ ਪ੍ਰਤੀ ਲੀਟਰ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਈਆਂ। ਕੋਲਕਾਤਾ ‘ਚ ਡੀਜ਼ਲ 10 ਪੈਸੇ ਮਹਿੰਗਾ ਹੋ ਕੇ 76.77 ਰੁਪਏ ਤੇ ਚੇੱਨਈ ‘ਚ 10 ਪੈਸੇ ਮਹਿੰਗਾ ਹੋ ਕੇ 78.60 ਰੁਪਏ ਪ੍ਰਤੀ ਲੀਟਰ ਵਿੱਕਿਆ ਜੋ ਅਕਤੂਬਰ 2018 ਤੋਂ ਬਾਅਦ ਉੱਚ ਪੱਧਰ ਹੈ। ਦਿੱਲੀ ‘ਚ ਪੈਟਰੋਲ ਦਾ ਮੁੱਲ 80.43 ਰੁਪਏ ਪ੍ਰਤੀ ਲੀਟਰ ‘ਤੇ ਸਥਿਰ ਰਿਹਾ ਜੋ 27 ਅਕਤੂਬਰ 2018 ਤੋਂ ਬਾਅਦ ਦਾ ਉੱਚ ਪੱਧਰ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ